ਮਾਰਚ 2025 'ਚ ਛੁੱਟੀਆਂ ਦੀ ਭਰਮਾਰ ਦੇਖਣ ਨੂੰ ਮਿਲੇਗੀ। ਮਾਰਚ ਮਹੀਨੇ ਕਈ ਵੱਡੇ ਤਿਉਹਾਰ ਹਨ ਜਿਸ ਕਾਰਨ ਸਕੂਲਾਂ, ਦਫਤਰਾਂ ਅਤੇ ਬੈਂਕਾਂ 'ਚ ਛੁੱਟੀਆਂ ਹੋਣਗੀਆਂ। ਆਓ ਜਾਣਦੇ ਹਾਂ ਕਿ ਮਾਰਚ 'ਚ ਕਿੰਨੇ ਦਿਨ ਅਤੇ ਕਦੋਂ ਛੁੱਟੀਆਂ ਹੋਣਗੀਆਂ।
ਮਾਰਚ 'ਚ ਕਿੰਨੀਆਂ ਛੁੱਟੀਆਂ?
ਮਾਰਚ ਮਹੀਨੇ ਹੋਲੀ ਤੋਂ ਲੈ ਕੇ ਈਦ-ਉਲ-ਫਿਤਰ ਤੱਕ ਕਈ ਮਹੱਤਵਪੂਰਨ ਤਿਉਹਾਰ ਮਨਾਏ ਜਾਣਗੇ। ਇਸ ਕਾਰਨ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ 'ਚ ਛੁੱਟੀ ਰਹੇਗੀ। ਆਓ ਜਾਣਦੇ ਹਾਂ ਮਾਰਚ 2025 ਵਿੱਚ ਕਿਹੜੇ ਦਿਨ ਛੁੱਟੀਆਂ ਹੋਣਗੀਆਂ:
13 ਮਾਰਚ 2025 (ਵੀਰਵਾਰ)- ਹੋਲਿਕਾ ਦਹਿਨ
ਹੋਲਿਕਾ ਦਹਿਨ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸਕੂਲ ਅਤੇ ਦਫ਼ਤਰ ਬੰਦ ਰਹਿਣਗੇ। ਇਹ ਦਿਨ ਹੋਲੀ ਦੀ ਸ਼ੁਰੂਆਤ ਦਾ ਪ੍ਰਤੀਕ ਹੁੰਦਾ ਹੈ, ਜੋ ਕਿ ਖਾਸ ਕਰਕੇ ਉੱਤਰੀ ਭਾਰਤ 'ਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
14 ਮਾਰਚ 2025 (ਸ਼ੁੱਕਰਵਾਰ)- ਹੋਲੀ
ਹੋਲੀ ਦਾ ਤਿਉਹਾਰ ਪੂਰੇ ਦੇਸ਼ 'ਚ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਛੁੱਟੀ ਰਹੇਗੀ ਅਤੇ ਸਕੂਲ, ਕਾਲਜ, ਦਫ਼ਤਰ ਅਤੇ ਬੈਂਕ ਸਾਰੇ ਬੰਦ ਰਹਿਣਗੇ। ਖਾਸ ਕਰਕੇ ਉੱਤਰੀ ਭਾਰਤ 'ਚ, ਇਸ ਦਿਨ ਵਿਸ਼ੇਸ਼ ਛੁੱਟੀ ਹੁੰਦੀ ਹੈ।
28 ਮਾਰਚ 2025 (ਸ਼ੁੱਕਰਵਾਰ)- ਜੁਮਾਤ-ਉਲ-ਵਿਦਾ
ਜੁਮਾਤ ਉਲ-ਵਿਦਾ ਰਮਜ਼ਾਨ ਦੇ ਆਖਰੀ ਸ਼ੁੱਕਰਵਾਰ ਨੂੰ ਮਨਾਇਆ ਜਾਂਦਾ ਹੈ, ਇਸ ਦਿਨ ਦਾ ਮੁਸਲਿਮ ਭਾਈਚਾਰੇ ਲਈ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਮੁਸਲਿਮ ਬਹੁਲ ਵਾਲੇ ਇਲਾਕਿਆਂ 'ਚ ਛੁੱਟੀ ਰਹੇਗੀ ਅਤੇ ਸਰਕਾਰੀ ਦਫ਼ਤਰ ਵੀ ਬੰਦ ਰਹਿਣਗੇ।
30 ਮਾਰਚ 2025 (ਐਤਵਾਰ) - ਗੁੜੀ ਪੜਵਾ
ਗੁੜੀ ਪੜਵਾ ਦਾ ਤਿਉਹਾਰ ਖਾਸ ਤੌਰ 'ਤੇ ਮਹਾਰਾਸ਼ਟਰ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ 'ਚ ਮਨਾਇਆ ਜਾਂਦਾ ਹੈ। ਕਿਉਂਕਿ ਇਹ ਐਤਵਾਰ ਨੂੰ ਪੈ ਰਿਹਾ ਹੈ ਤਾਂ ਇਸ ਦਿਨ ਸਾਰੇ ਸਕੂਲ ਅਤੇ ਦਫ਼ਤਰ ਬੰਦ ਰਹਿਣਗੇ।
31 ਮਾਰਚ 2025 (ਸੋਮਵਾਰ) - ਈਦ ਅਲ-ਫਿਤਰ
ਈਦ-ਉਲ-ਫਿਤਰ ਰਮਜ਼ਾਨ ਦੇ ਅੰਤ 'ਚ ਮਨਾਇਆ ਜਾਂਦਾ ਹੈ। ਇਹ ਖੁਸ਼ੀ ਦਾ ਦਿਨ ਹੈ ਅਤੇ ਇਸ ਦਿਨ ਛੁੱਟੀ ਹੋਵੇਗੀ। ਇਸ ਦਿਨ ਜ਼ਿਆਦਾਤਰ ਮੁਸਲਿਮ ਬਹੁਲ ਵਾਲੇ ਇਲਾਕਿਆਂ 'ਚ ਸਰਕਾਰੀ ਦਫ਼ਤਰ, ਸਕੂਲ ਅਤੇ ਬੈਂਕ ਬੰਦ ਰਹਿਣਗੇ।