ਅੱਜ ਸਰਕਾਰੀ ਪ੍ਰਾਇਮਰੀ ਸਕੂਲ, ਮੋਰਾਂਵਾਲੀ ਵਿਖ਼ੇ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਕਵਿਤਾ ਅਤੇ ਗੀਤ ਮੁਕਾਬਲੇ ਕਰਵਾਏ ਗਏ | ਇਸ ਮੌਕੇ ਰੋਟ੍ਰੈਕਟ ਕਲੱਬ ਸੁਨਾਮ (ਰਮੇਸ਼ ਗਰਗ) ਵੱਲੋ ਜੇਤੂ ਵਿਦਿਆਰਥੀਆ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |ਇਸ ਮੌਕੇ ਬੋਲਦੇ ਕਲੱਬ ਦੇ ਪ੍ਰਧਾਨ ਸੁਰੇਸ਼ ਕਾਂਸਲ ਨੇ ਦੱਸਿਆ ਕੇ ਸਾਨੂੰ ਸਾਰਿਆਂ ਨੂੰ ਸ਼ਹੀਦ ਊਧਮ ਸਿੰਘ ਜੀ ਤੇ ਮਾਣ ਹੈ ਜਿਨ੍ਹਾਂ ਨੇ ਦੇਸ਼ ਦੀ ਖ਼ਾਤਿਰ ਆਪਣੀ ਕੁਰਬਾਨੀ ਦਿੱਤੀ |ਸਾਨੂੰ ਸਭ ਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਂਦੀ ਹੈ |
ਇਸ ਮੌਕੇ ਸਕੂਲ ਸਟਾਫ਼ ਵੱਲੋ ਕਲੱਬ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |
ਹੋਰਨਾਂ ਤੋਂ ਇਲਾਵਾਂ ਇਸ ਮੌਕੇ ਕਲੱਬ ਦੇ ਚੇਅਰਮੈਨ ਨਿਖਿਲ ਗਰਗ, ਸੈਕਟਰੀ ਜਤਿਨ ਅਰੋੜਾ, ਸਕੂਲ ਮੁੱਖੀ ( ਮਿਡਲ) ਮੈਡਮ ਸਰੋਜ ਜੀ,ਸਕੂਲ ਮੁੱਖੀ( ਪ੍ਰਾਇਮਰੀ)ਅਕਾਸ਼ਦੀਪ, ਵਨੀਤ ਕੁਮਾਰ, ਦਵਿੰਦਰ ਸਿੰਘ,ਮੈਡਮ ਸੁਮਨ, ਅਮਨਪ੍ਰੀਤ ਕੌਰ ਆਦਿ ਹਾਜ਼ਰ ਸਨ |