Saturday, July 25, 2026
BREAKING
ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ 331 ਅੰਕ ਟੁੱਟਿਆ ਤੇ ਨਿਫਟੀ 23,700 ਦੇ ਪਾਰ CJP ਨਾਲ ਮੀਟਿੰਗ ਤੋਂ ਬਾਅਦ JP ਨੱਢਾ ਦਾ ਵੱਡਾ ਬਿਆਨ ਪੰਜਾਬ 'ਚ 3, 4 ਅਤੇ 5 ਅਗਸਤ ਲਈ ਵੱਡਾ ਐਲਾਨ! ਸੂਬਾ ਵਾਸੀ ਪਹਿਲਾਂ ਹੀ ਹੋ ਜਾਣ ALERT ਫ਼ਿਲਮਾਂ ਕਰਨ ਦੇ ਬਹਾਨੇ ਕੁੜੀਆਂ ਦੀ ਖ਼ਰੀਦੋ-ਫ਼ਰੋਖਤ! ਮੋਹਾਲੀ ਦੇ ਇਸ ਕੇਸ 'ਚ ਹੋਇਆ ਵੱਡਾ ਖ਼ੁਲਾਸਾ ਯੂਰਪੀ ਦੇਸ਼ ਦਾ ਵੱਡਾ ਕਦਮ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਕਰ'ਤਾ ਬੈਨ ਪੰਜਾਬ ਕਾਂਗਰਸ ਦੀ ਨਵੀਂ ਟੀਮ 'ਚ ਥਾਂ ਨਾ ਮਿਲਣ 'ਤੇ ਮਨੀਸ਼ ਤਿਵਾੜੀ ਦਾ ਵੱਡਾ ਬਿਆਨ ਜੰਤਰ-ਮੰਤਰ ਦੇ ਪ੍ਰਦਰਸ਼ਨ 'ਤੇ ਅਕਾਲੀ ਆਗੂ ਦਾ ਬਿਆਨ, ਸਿਰਫ ਗੁਰਦੁਆਰੇ ਹੀ ਨਹੀਂ, ਸਿੱਖਾਂ ਦੇ ਘਰ ਵੀ ਤੁਹਾਡੇ ਲਈ ਖੁੱਲ੍ਹ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਦੀ ਹੋਈ ਆਰੰਭਤਾ ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ, ਚੰਡੀਗੜ੍ਹ 'ਚ ਹਾਈ ਅਲਰਟ! ਪੜ੍ਹੋ ਕੀ ਹੈ ਕਾਰਨ ਵਿਦਿਆਰਥੀਆਂ ਨੂੰ ਵੱਡੀ ਰਾਹਤ, ਪੰਜਾਬ ਯੂਨੀਵਰਸਿਟੀ ਨੇ ਜਾਰੀ ਕੀਤਾ ਨਵਾਂ ਸਰਕੂਲਰ, ਫ਼ੀਸਾਂ ਨੂੰ ਲੈ ਕੇ...

ਰਾਸ਼ਟਰੀ

‘ਇੰਟੀਗ੍ਰੇਟਡ ਟੂਰਿਜ਼ਮ ਮਾਡਲ’ ਬਣਿਆ ਗੁਜਰਾਤ ਦਾ ‘ਸਰਦਾਰ ਸਰੋਵਰ’, ਸਰਕਾਰਾਂ ਦੀ ਖਿੱਚੋਤਾਣ ’ਚ ਫਸਿਆ ਭਾਖੜਾ ਡੈਮ

28 ਫ਼ਰਵਰੀ, 2026 08:12 PM

ਪ੍ਰੈੱਸ ਇਨਫਾਰਮੇਸ਼ਨ ਬਿਊਰੋ ਜਲੰਧਰ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਡਾ. ਵਿਕਰਮ ਸਿੰਘ ਨਾਲ ਗੁਜਰਾਤ ਆਏ ਮੀਡੀਆ ਪ੍ਰਤੀਨਿਧੀਆਂ ਨੂੰ ਇਥੇ ਸਰਦਾਰ ਸਰੋਵਰ ਡੈਮ, ‘ਸਟੈਚੂ ਆਫ ਯੂਨਿਟੀ’ ਅਤੇ ਉਸ ਦੇ ਨੇੜਲੇ ਵਿਗਿਆਨਕ ਚਮਤਕਾਰਾਂ ਨਾਲ ਵਿਕਸਿਤ ਹੋਏ ਕਈ ਸੈਰ-ਸਪਾਟਾ ਸਥਾਨਾਂ ਨੂੰ ਦੇਖਣ ਦਾ ਮੌਕਾ ਮਿਲਿਆ। ਗੁਜਰਾਤ ਦੇ ਕੇਵੜੀਆ ਵਿਚ ਸਥਿਤ ਸਰਦਾਰ ਸਰੋਵਰ ਡੈਮ ਦੇਖਦਿਆਂ ਹੀ ਪੰਜਾਬ-ਹਿਮਾਚਲ ਦੀ ਸਰਹੱਦ ’ਤੇ ਸਥਿਤ ਭਾਖੜਾ ਡੈਮ ਦੀ ਯਾਦ ਆ ਗਈ। ਸਰਕਾਰਾਂ ਵਿਚਾਲੇ ਤਾਲਮੇਲ ਦੀ ਕਮੀ ਅਤੇ ਅਫ਼ਸਰਸ਼ਾਹੀ ਦੀਆਂ ਪੇਚੀਦਗੀਆਂ ਕਾਰਨ ਭਾਖੜਾ ਡੈਮ ਆਪਣੀ ਸੈਰ-ਸਪਾਟਾ ਸਮਰੱਥਾ ਨੂੰ ਪੂਰੀ ਤਰ੍ਹਾਂ ਵਿਕਸਿਤ ਨਹੀਂ ਕਰ ਸਕਿਆ ਹੈ, ਜਦ ਕਿ ਸਰਦਾਰ ਸਰੋਵਰ ਡੈਮ ਵਿਸ਼ਵ ਭਰ ਵਿਚ ਇਕ ‘ਇੰਟੀਗ੍ਰੇਟਡ ਟੂਰਿਜ਼ਮ ਮਾਡਲ’ ਵਜੋਂ ਉੱਭਰਿਆ ਹੈ।

ਸਰਦਾਰ ਸਰੋਵਰ ’ਚ ਸੁਰੱਖਿਆ ਅਤੇ ਸੈਰ-ਸਪਾਟਾ ਨਾਲ-ਨਾਲ

ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀ ਸਰਹੱਦ ’ਤੇ ਬਣਿਆ ਭਾਖੜਾ ਡੈਮ (ਗੋਬਿੰਦ ਸਾਗਰ ਝੀਲ) ਕੁਦਰਤੀ ਸੁੰਦਰਤਾ ਦੇ ਮਾਮਲੇ ਵਿਚ ਕਿਸੇ ਵੀ ਅੰਤਰਰਾਸ਼ਟਰੀ ਸੈਰ-ਸਪਾਟਾ ਸਥਾਨ ਤੋਂ ਘੱਟ ਨਹੀਂ ਹੈ। ‘ਆਧੁਨਿਕ ਭਾਰਤ ਦੇ ਮੰਦਰ’ ਕਹੇ ਜਾਣ ਵਾਲੇ ਇਸ ਡੈਮ ਦਾ ਪ੍ਰਬੰਧਨ ਭਾਖੜਾ ਬਿਆਸ ਪ੍ਰਬੰਧਨ ਬੋਰਡ ਕਰਦਾ ਹੈ, ਜਿਸ ਵਿਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੀ ਹਿੱਸੇਦਾਰੀ ਹੈ। ਸੈਰ-ਸਪਾਟਾ ਵਿਕਸਿਤ ਕਰਨ ਲਈ ਇਨ੍ਹਾਂ ਰਾਜਾਂ ਅਤੇ ਕੇਂਦਰ ਵਿਚਾਲੇ ਇੱਕਮਤ ਹੋਣਾ ਮੁਸ਼ਕਲ ਰਿਹਾ ਹੈ। ਪੰਜਾਬ ਅਤੇ ਹਿਮਾਚਲ ਵਿਚਾਲੇ ਅਕਸਰ ਅਧਿਕਾਰ ਖੇਤਰ ਅਤੇ ਰਾਇਲਟੀ ਨੂੰ ਲੈ ਕੇ ਖਿੱਚੋਤਾਣ ਰਹਿੰਦੀ ਹੈ। ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਾਖੜਾ ਡੈਮ ਦੇ ਕੋਲ ਫੋਟੋਗ੍ਰਾਫੀ ਅਤੇ ਸੈਲਾਨੀਆਂ ਦੀ ਆਵਾਜਾਈ ’ਤੇ ਸਖ਼ਤ ਪਾਬੰਦੀਆਂ ਹਨ, ਜਦਕਿ ਸਰਦਾਰ ਸਰੋਵਰ ਵਿਚ ਸੁਰੱਖਿਆ ਅਤੇ ਸੈਰ-ਸਪਾਟਾ ਦੋਵੇਂ ਨਾਲ-ਨਾਲ ਚੱਲ ਰਹੇ ਹਨ।

‘ਸਟੈਚੂ ਆਫ ਯੂਨਿਟੀ’ ਨਾਲ ਡੈਮ ਦੀ ਨੁਹਾਰ ਬਦਲੀ

ਗੁਜਰਾਤ ਦਾ ਸਰਦਾਰ ਸਰੋਵਰ ਡੈਮ ਹੁਣ ਸਿਰਫ਼ ਸਿੰਚਾਈ ਅਤੇ ਬਿਜਲੀ ਦਾ ਸਰੋਤ ਨਹੀਂ ਰਹਿ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਨੇ ਇਸ ਨੂੰ ‘ਇਕ ਭਾਰਤ ਸ਼੍ਰੇਸ਼ਠ ਭਾਰਤ’ ਦੇ ਪ੍ਰਤੀਕ ਵਿਚ ਬਦਲ ਦਿੱਤਾ ਹੈ। ਸਰਦਾਰ ਵਲੱਭ ਭਾਈ ਪਟੇਲ ਦੀ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ‘ਸਟੈਚੂ ਆਫ ਯੂਨਿਟੀ’ ਨੇ ਇਸ ਪੂਰੇ ਖੇਤਰ ਦੀ ਨੁਹਾਰ ਬਦਲ ਦਿੱਤੀ ਹੈ। ਇਥੇ ਸਿਰਫ਼ ਡੈਮ ਨਹੀਂ ਹੈ, ਸਗੋਂ ਜੰਗਲ ਸਫ਼ਾਰੀ, ਕਰੂਜ਼, ਰਿਵਰ ਰਾਫਟਿੰਗ, ਵੈਲੀ ਆਫ ਫਲਾਵਰਜ਼ ਅਤੇ ਏਕਤਾ ਮਾਲ ਵਰਗੇ ਆਕਰਸ਼ਣਾਂ ਦਾ ਜਾਲ ਵਿਛਾਇਆ ਗਿਆ ਹੈ। ਸੀ-ਪਲੇਨ ਸੇਵਾ, ਹੈਲੀਕਾਪਟਰ ਰਾਈਡ ਅਤੇ ਆਧੁਨਿਕ ਰੇਲਵੇ ਸਟੇਸ਼ਨ ਨੇ ਸੈਲਾਨੀਆਂ ਲਈ ਪਹੁੰਚ ਸੌਖੀ ਬਣਾਈ ਹੈ। ਇਸ ਸੈਰ-ਸਪਾਟੇ ਨੇ ਸਥਾਨਕ ਆਦਿਵਾਸੀ ਭਾਈਚਾਰੇ ਲਈ ਰੁਜ਼ਗਾਰ ਦੇ ਹਜ਼ਾਰਾਂ ਨਵੇਂ ਮੌਕੇ ਪੈਦਾ ਕੀਤੇ ਹਨ।

ਭਾਖੜਾ ’ਚ ਸਾਂਝੀ ਸੈਰ-ਸਪਾਟਾ ਨੀਤੀ ਦੀ ਲੋੜ

ਗੋਬਿੰਦ ਸਾਗਰ ਝੀਲ ਵਿਚ ਜਲ ਖੇਡਾਂ ਦੀਆਂ ਅਪਾਰ ਸੰਭਾਵਨਾਵਾਂ ਹਨ ਪਰ ਬੁਨਿਆਦੀ ਢਾਂਚੇ (ਹੋਟਲ, ਕਨੈਕਟੀਵਿਟੀ, ਆਧੁਨਿਕ ਆਵਾਜਾਈ) ਦੀ ਘਾਟ ਕਾਰਨ ਇਥੇ ਸੈਲਾਨੀ ਸਿਰਫ਼ ਇਕ ਝਲਕ ਦੇਖਣ ਹੀ ਆਉਂਦੇ ਹਨ, ਰੁਕਦੇ ਨਹੀਂ। ਗੁਜਰਾਤ ਨੇ ਇਹ ਸਾਬਤ ਕੀਤਾ ਹੈ ਕਿ ਜੇਕਰ ਸਰਕਾਰ ਦੀ ਨੀਅਤ ਸਾਫ਼ ਹੋਵੇ, ਤਾਂ ਇਕ ਡੈਮ ਸਿਰਫ਼ ਜਲ ਸਰੋਤ ਨਹੀਂ, ਸਗੋਂ ਇਕ ਆਰਥਿਕ ਇੰਜਣ ਬਣ ਸਕਦਾ ਹੈ। ਦੂਜੇ ਪਾਸੇ, ਭਾਖੜਾ ਡੈਮ ਦੀ ਸਥਿਤੀ ਇਹ ਸਬਕ ਦਿੰਦੀ ਹੈ ਕਿ ਜਦੋਂ ਤੱਕ ਅੰਤਰ-ਰਾਜੀ ਵਿਵਾਦਾਂ ਨੂੰ ਲਾਂਭੇ ਰੱਖ ਕੇ ਇੱਕ ‘ਸਾਂਝੀ ਸੈਰ-ਸਪਾਟਾ ਨੀਤੀ’ ਨਹੀਂ ਬਣਾਈ ਜਾਵੇਗੀ, ਤੱਕ ਤੱਕ ਉੱਤਰ ਭਾਰਤ ਦਾ ਇਹ ਅਣਮੋਲ ਖ਼ਜ਼ਾਨਾ ਸਿਰਫ਼ ਫਾਈਲਾਂ ਅਤੇ ਬਿਜਲੀ ਉਤਪਾਦਨ ਤੱਕ ਹੀ ਸੀਮਤ ਰਹੇਗਾ। ਭਾਖੜਾ ਨੂੰ ਅੱਜ ਸਿਆਸੀ ਇੱਛਾ ਅਤੇ ਸਰਦਾਰ ਸਰੋਵਰ ਵਰਗੇ ‘ਮਾਡਲ’ ਦੀ ਸਖ਼ਤ ਲੋੜ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

CJP ਨਾਲ ਮੀਟਿੰਗ ਤੋਂ ਬਾਅਦ JP ਨੱਢਾ ਦਾ ਵੱਡਾ ਬਿਆਨ

CJP ਨਾਲ ਮੀਟਿੰਗ ਤੋਂ ਬਾਅਦ JP ਨੱਢਾ ਦਾ ਵੱਡਾ ਬਿਆਨ

ਭਾਰਤ-ਜਾਪਾਨ ਵਿਚਾਲੇ ਰੱਖਿਆ ਸਹਿਯੋਗ ਦੇ ਨਵੇਂ ਯੁੱਗ ਦੀ ਸ਼ੁਰੂਆਤ; ਨਵੀਂ ਤਕਨਾਲੋਜੀ ਦਾ ਹੋਵੇਗਾ ਅਦਾਨ-ਪ੍ਰਦਾਨ

ਭਾਰਤ-ਜਾਪਾਨ ਵਿਚਾਲੇ ਰੱਖਿਆ ਸਹਿਯੋਗ ਦੇ ਨਵੇਂ ਯੁੱਗ ਦੀ ਸ਼ੁਰੂਆਤ; ਨਵੀਂ ਤਕਨਾਲੋਜੀ ਦਾ ਹੋਵੇਗਾ ਅਦਾਨ-ਪ੍ਰਦਾਨ

ਪੇਪਰ ਲੀਕ 'ਤੇ ਸੋਧ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਸੋਮਵਾਰ ਨੂੰ ਸੰਸਦ 'ਚ ਹੋਵੇਗਾ ਪੇਸ਼

ਪੇਪਰ ਲੀਕ 'ਤੇ ਸੋਧ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਸੋਮਵਾਰ ਨੂੰ ਸੰਸਦ 'ਚ ਹੋਵੇਗਾ ਪੇਸ਼

NEET ਪੇਪਰ ਲੀਕ ਨੂੰ ਰੋਕਣ ਲਈ ਚੁੱਕੇ ਕਦਮਾਂ ਦੀ ਕਰਾਂਗੇ ਸਖ਼ਤ ਨਿਗਰਾਨੀ: ਸੁਪਰੀਮ ਕੋਰਟ

NEET ਪੇਪਰ ਲੀਕ ਨੂੰ ਰੋਕਣ ਲਈ ਚੁੱਕੇ ਕਦਮਾਂ ਦੀ ਕਰਾਂਗੇ ਸਖ਼ਤ ਨਿਗਰਾਨੀ: ਸੁਪਰੀਮ ਕੋਰਟ

ਗੰਗਾ ਨੇੜੇ ਅਣ-ਅਧਿਕਾਰਤ ਉਸਾਰੀ ’ਤੇ ਸੁਪਰੀਮ ਕੋਰਟ ਸਖ਼ਤ, 6 ਹਫ਼ਤਿਆਂ ’ਚ ਸਾਰੇ ਢਾਂਚੇ ਹਟਾਉਣ ਦੇ ਹੁਕਮ

ਗੰਗਾ ਨੇੜੇ ਅਣ-ਅਧਿਕਾਰਤ ਉਸਾਰੀ ’ਤੇ ਸੁਪਰੀਮ ਕੋਰਟ ਸਖ਼ਤ, 6 ਹਫ਼ਤਿਆਂ ’ਚ ਸਾਰੇ ਢਾਂਚੇ ਹਟਾਉਣ ਦੇ ਹੁਕਮ

ਦਿੱਲੀ 'ਚ ਮੁੜ ਲਾਗੂ ਹੋਇਆ NSA, ਪੁਲਸ ਨੂੰ ਮਿਲਿਆ ਹਿਰਾਸਤ ਦਾ ਅਧਿਕਾਰ

ਦਿੱਲੀ 'ਚ ਮੁੜ ਲਾਗੂ ਹੋਇਆ NSA, ਪੁਲਸ ਨੂੰ ਮਿਲਿਆ ਹਿਰਾਸਤ ਦਾ ਅਧਿਕਾਰ

ਗੱਲਬਾਤ ਲਈ ਸਰਕਾਰ ਦਾ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ! ਕੇਂਦਰੀ ਮੰਤਰੀ ਨੇ ਖ਼ੁਦ ਕੀਤਾ ਐਲਾਨ

ਗੱਲਬਾਤ ਲਈ ਸਰਕਾਰ ਦਾ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ! ਕੇਂਦਰੀ ਮੰਤਰੀ ਨੇ ਖ਼ੁਦ ਕੀਤਾ ਐਲਾਨ

ਅੱਜ ਸ਼ਾਮ 6:30 ਵਜੇ ਤੱਕ ਸਾਰੀਆਂ ਦੁਕਾਨਾਂ-ਰੈਸਟੋਰੈਂਟ ਹੋ ਜਾਣ ਗਈਆਂ ਬੰਦ ! NDTA ਨੇ ਲਿਆ ਵੱਡਾ ਫੈਸਲਾ

ਅੱਜ ਸ਼ਾਮ 6:30 ਵਜੇ ਤੱਕ ਸਾਰੀਆਂ ਦੁਕਾਨਾਂ-ਰੈਸਟੋਰੈਂਟ ਹੋ ਜਾਣ ਗਈਆਂ ਬੰਦ ! NDTA ਨੇ ਲਿਆ ਵੱਡਾ ਫੈਸਲਾ

ਵਿਦਿਆਰਥੀਆਂ ਦੇ ਹੱਕ 'ਚ ਨਿਤਰੇ ਅੰਨਾ ਹਜ਼ਾਰੇ ! ਕੀਤਾ 'ਮੌਨ ਵਿਰੋਧ ਪ੍ਰਦਰਸ਼ਨ'

ਵਿਦਿਆਰਥੀਆਂ ਦੇ ਹੱਕ 'ਚ ਨਿਤਰੇ ਅੰਨਾ ਹਜ਼ਾਰੇ ! ਕੀਤਾ 'ਮੌਨ ਵਿਰੋਧ ਪ੍ਰਦਰਸ਼ਨ'

ਭਾਰਤ 'ਚ ਇਲੈਕਟ੍ਰੋਨਿਕਸ ਨਿਰਮਾਣ 'ਚ 7 ਗੁਣਾ ਵਾਧਾ: 25 ਲੱਖ ਨੌਕਰੀਆਂ ਦੇ ਮੌਕੇ ਹੋਏ ਪੈਦਾ

ਭਾਰਤ 'ਚ ਇਲੈਕਟ੍ਰੋਨਿਕਸ ਨਿਰਮਾਣ 'ਚ 7 ਗੁਣਾ ਵਾਧਾ: 25 ਲੱਖ ਨੌਕਰੀਆਂ ਦੇ ਮੌਕੇ ਹੋਏ ਪੈਦਾ