Sunday, May 31, 2026
BREAKING
ਕਪੂਰਥਲਾ 'ਚ ਮਾਂ ਭੱਦਰਕਾਲੀ ਮੰਦਿਰ 'ਚ ਨਤਮਸਤਕ ਹੋਏ ਹਰਿਆਣਾ ਦੇ CM ਨਾਇਬ ਸੈਣੀ ਹਿਮਾਚਲ ਚੋਣਾਂ: ਭਾਜਪਾ ਨੇ 4 'ਚੋਂ 3 ਨਿਗਮਾਂ 'ਤੇ ਜਮਾਇਆ ਕਬਜ਼ਾ, ਕਾਂਗਰਸ ਦੇ ਹੱਥ ਲੱਗੀ ਸਿਰਫ਼ ਪਾਲਮਪੁਰ ਦੀ ਸੀਟ SC ਭਾਈਚਾਰੇ ਬਾਰੇ ਵਿਵਾਦਤ ਬਿਆਨ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਮੰਗੀ ਮੁਆਫ਼ੀ ਪੰਜਾਬ 'ਚ 1 ਜੂਨ ਲਈ ਹੋਇਆ ਵੱਡਾ ਐਲਾਨ! ਖੜ੍ਹੀ ਹੋਵੇਗੀ ਵੱਡੀ ਮੁਸੀਬਤ, 55 ਐਂਟਰੀ-ਐਗਜ਼ਿਟ ਪੁਆਇੰਟਾਂ 'ਤੇ ਰਹੇਗਾ... ਹਰਿਆਣਾ ਦੇ CM ਨਾਇਬ ਸੈਣੀ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ ਪੰਜਾਬ: ਪੈਦਲ ਜਾ ਰਹੀਆਂ 3 ਔਰਤਾਂ ਨੂੰ ਵਾਹਨ ਨੇ ਦਰੜਿਆ, ਗਰਭਵਤੀ ਮਹਿਲਾ ਦੀ ਦਰਦਨਾਕ ਮੌਤ ਪੈਟਰੋਲ 24 ਰੁਪਏ ਅਤੇ ਡੀਜ਼ਲ 15 ਰੁਪਏ ਹੋਇਆ ਮਹਿੰਗਾ! ਪੱਛਮੀ ਏਸ਼ੀਆ ਸੰਘਰਸ਼ ਨੇ ਵਿਗਾੜਿਆ ਗੁਆਂਢੀ ਦੇਸ਼ ਦਾ ਬਜਟ ਪੰਜਾਬ: 40 ਸਰਹੱਦੀ ਪਿੰਡਾਂ 'ਤੇ ਮੁੜ ਹੜ੍ਹਾਂ ਦਾ ਖ਼ਤਰਾ, ਰਾਵੀ ਦੇ ਧੁੱਸੀ ਬੰਨ੍ਹ ਦਾ ਕੰਮ ਅਧੂਰਾ 'ਮਨ ਕੀ ਬਾਤ' 'ਚ PM ਮੋਦੀ ਨੇ ਨਾਗਰਿਕਾਂ ਨੂੰ ਕੀਤੀ ਖ਼ਾਸ ਅਪੀਲ ! ਫ਼ਲਾਂ ਦੇ ਰਾਜੇ 'ਅੰਬ' ਦਾ ਵੀ ਕੀਤਾ ਜ਼ਿਕਰ ਯੂਕਰੇਨ ਜੰਗ 'ਚ ਤਾਲਿਬਾਨੀ ਲੜਾਕਿਆਂ ਦੀ ਐਂਟਰੀ! ਰੂਸ-ਅਫਗਾਨ ਵਿਚਾਲੇ ਹੋਇਆ 'ਸੀਕਰੇਟ' ਫੌਜੀ ਸਮਝੌਤਾ

ਪੰਜਾਬ

ਕਪੂਰਥਲਾ 'ਚ ਮਾਂ ਭੱਦਰਕਾਲੀ ਮੰਦਿਰ 'ਚ ਨਤਮਸਤਕ ਹੋਏ ਹਰਿਆਣਾ ਦੇ CM ਨਾਇਬ ਸੈਣੀ

31 ਮਈ, 2026 07:11 PM

ਕਪੂਰਥਲਾ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਕਪੂਰਥਲਾ ਸਥਿਤ ਇਤਿਹਾਸਕ ਮਾਤਾ ਭੱਦਰਕਾਲੀ ਮੰਦਰ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਮਾਤਾ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮਾਤਾ ਦੇ ਦਰਬਾਰ 'ਚ ਹਾਜ਼ਰੀ ਲਗਾਉਣ ਦਾ ਮੌਕਾ ਮਿਲਣਾ ਉਨ੍ਹਾਂ ਲਈ ਬਹੁਤ ਵੱਡੇ ਸੌਭਾਗ ਦੀ ਗੱਲ ਹੈ।

ਇਸ ਮੌਕੇ ਮੁੱਖ ਮੰਤਰੀ ਸੈਣੀ ਨੇ ਪੰਜਾਬ ਦੀ ਮੌਜੂਦਾ ਸਥਿਤੀ 'ਤੇ ਚਿੰਤਾ ਪ੍ਰਗਟ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੋਈਆਂ ਸਥਾਨਕ ਚੋਣਾਂ ਦੌਰਾਨ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਪੰਜਾਬ ਸਰਕਾਰ ਨੇ ਬੈਲਟ ਪੇਪਰ ਨਾਲ ਚੋਣਾਂ ਕਰਵਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਲੋਕਤੰਤਰੀ ਪ੍ਰਕਿਰਿਆ ਵਿੱਚ ਆਪਣੀ ਹਾਰ ਤੋਂ ਬੁਰੀ ਤਰ੍ਹਾਂ ਡਰੀ ਹੋਈ ਹੈ।

ਨਾਇਬ ਸੈਣੀ ਨੇ ਕਿਹਾ ਕਿ ਸਾਰੀਆਂ ਰਾਜਸੀ ਧਿਰਾਂ ਤੋਂ ਨਿਰਾਸ਼ ਪੰਜਾਬ ਵਾਸੀਆਂ ਦੀ ਟੇਕ ਹੁਣ ਭਾਜਪਾ 'ਤੇ ਹੈ, ਇਸੇ ਕਰਕੇ ਪੰਜਾਬ ਅੰਦਰ ਵੀ ਭਾਜਪਾ ਦਾ ਘੇਰਾ ਵਿਸ਼ਾਲ ਹੁੰਦਾ ਜਾ ਰਿਹਾ ਹੈ। ਇਸ ਤਹਿਤ ਹੀ ਭਾਜਪਾ ਇਸ ਵਾਰ ਪੰਜਾਬ ਵਿੱਚ ਇਕੱਲੇ ਹੀ ਵਿਧਾਨ ਸਭਾ ਚੋਣਾਂ ਲੜ ਕੇ ਸਰਕਾਰ ਵੀ ਬਣਾਏਗੀ। ਫਿਰ ਪੰਜਾਬ ਨੂੰ ਵੀ ਹਰਿਆਣਾ ਦੀ ਤਰਜ਼ ਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਡਬਲ ਇੰਜਣ ਦੀ ਸਰਕਾਰ ਪੰਜਾਬ ਵਿਚੋਂ ਗੈਂਗਸਟਰਵਾਦ ਅਤੇ ਬੇਰੋਜ਼ਗਾਰੀ ਦਾ ਖਾਤਮਾ ਕਰਨ ਸਣੇ ਪੰਜਾਬ ਨੂੰ ਦੇਸ਼ ਦਾ ਨੰਬਰ ਇਕ ਸੂਬਾ ਵੀ ਬਣਾਵੇਗੀ।

ਨਾਇਬ ਸੈਣੀ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਗਠਜੋੜ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਆਪਸ 'ਚ ਮਿਲੀਆਂ ਹੋਈਆਂ ਹਨ ਅਤੇ ਇਨ੍ਹਾਂ ਦੀ ਵਿਚਾਰਧਾਰਾ ਇੱਕੋ ਜਿਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਨਤਾ ਨਾਲ ਵੱਡੇ-ਵੱਡੇ ਵਾਅਦੇ ਤਾਂ ਕੀਤੇ ਸਨ ਪਰ ਉਨ੍ਹਾਂ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬੇਹੱਦ ਖ਼ਰਾਬ ਹੈ ਅਤੇ ਗੈਂਗਸਟਰਵਾਦ ਨੂੰ ਲਗਾਤਾਰ ਬੜਾਵਾ ਮਿਲ ਰਿਹਾ ਹੈ।

ਹਰਿਆਣਾ ਦੇ 'ਡਬਲ ਇੰਜਣ' ਮਾਡਲ ਦੀ ਕੀਤੀ ਸ਼ਲਾਘਾ
ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਾਉਂਦਿਆਂ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੀ 'ਡਬਲ ਇੰਜਣ' ਸਰਕਾਰ ਨੇ ਜਨਤਾ ਲਈ ਕਈ ਲੋਕ ਭਲਾਈ ਸਕੀਮਾਂ ਚਲਾਈਆਂ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਦੀ 'ਆਯੁਸ਼ਮਾਨ ਯੋਜਨਾ' ਵਿੱਚ ਰਾਜ ਸਰਕਾਰ ਨੇ 'ਚਿਰਾਯੂ ਯੋਜਨਾ' ਨੂੰ ਸ਼ਾਮਲ ਕਰਕੇ ਹਰਿਆਣਾ ਦੇ ਲੋਕਾਂ ਨੂੰ ਵੱਡਾ ਲਾਭ ਦਿੱਤਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਪੰਜਾਬ ਦੀ ਜਨਤਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਵਿਸ਼ਵਾਸ ਪ੍ਰਗਟ ਕਰਦਿਆਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ 'ਕਮਲ' ਖਿਲਾਉਣ ਦਾ ਕੰਮ ਕਰੇਗੀ।

Have something to say? Post your comment

ਅਤੇ ਪੰਜਾਬ ਖਬਰਾਂ

SC ਭਾਈਚਾਰੇ ਬਾਰੇ ਵਿਵਾਦਤ ਬਿਆਨ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਮੰਗੀ ਮੁਆਫ਼ੀ

SC ਭਾਈਚਾਰੇ ਬਾਰੇ ਵਿਵਾਦਤ ਬਿਆਨ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਮੰਗੀ ਮੁਆਫ਼ੀ

ਪੰਜਾਬ 'ਚ 1 ਜੂਨ ਲਈ ਹੋਇਆ ਵੱਡਾ ਐਲਾਨ! ਖੜ੍ਹੀ ਹੋਵੇਗੀ ਵੱਡੀ ਮੁਸੀਬਤ, 55 ਐਂਟਰੀ-ਐਗਜ਼ਿਟ ਪੁਆਇੰਟਾਂ 'ਤੇ ਰਹੇਗਾ...

ਪੰਜਾਬ 'ਚ 1 ਜੂਨ ਲਈ ਹੋਇਆ ਵੱਡਾ ਐਲਾਨ! ਖੜ੍ਹੀ ਹੋਵੇਗੀ ਵੱਡੀ ਮੁਸੀਬਤ, 55 ਐਂਟਰੀ-ਐਗਜ਼ਿਟ ਪੁਆਇੰਟਾਂ 'ਤੇ ਰਹੇਗਾ...

ਪੰਜਾਬ: ਪੈਦਲ ਜਾ ਰਹੀਆਂ 3 ਔਰਤਾਂ ਨੂੰ ਵਾਹਨ ਨੇ ਦਰੜਿਆ, ਗਰਭਵਤੀ ਮਹਿਲਾ ਦੀ ਦਰਦਨਾਕ ਮੌਤ

ਪੰਜਾਬ: ਪੈਦਲ ਜਾ ਰਹੀਆਂ 3 ਔਰਤਾਂ ਨੂੰ ਵਾਹਨ ਨੇ ਦਰੜਿਆ, ਗਰਭਵਤੀ ਮਹਿਲਾ ਦੀ ਦਰਦਨਾਕ ਮੌਤ

ਪੰਜਾਬ: 40 ਸਰਹੱਦੀ ਪਿੰਡਾਂ 'ਤੇ ਮੁੜ ਹੜ੍ਹਾਂ ਦਾ ਖ਼ਤਰਾ, ਰਾਵੀ ਦੇ ਧੁੱਸੀ ਬੰਨ੍ਹ ਦਾ ਕੰਮ ਅਧੂਰਾ

ਪੰਜਾਬ: 40 ਸਰਹੱਦੀ ਪਿੰਡਾਂ 'ਤੇ ਮੁੜ ਹੜ੍ਹਾਂ ਦਾ ਖ਼ਤਰਾ, ਰਾਵੀ ਦੇ ਧੁੱਸੀ ਬੰਨ੍ਹ ਦਾ ਕੰਮ ਅਧੂਰਾ

ਦਿੱਗਜ ਆਗੂਆਂ ਨੂੰ ਹਰਾਉਣ ਵਾਲੇ ਵਾਰਡ ਨੰਬਰ 6 ਦੇ ਉਮੀਦਵਾਰ ਰਿੰਕੂ ਬਾਂਸਲ ਦੇ ਸਮਰਥਕਾਂ ਵੱਲੋਂ ਪ੍ਰਧਾਨ ਬਣਾਉਣ ਦੀ ਮੰਗ

ਦਿੱਗਜ ਆਗੂਆਂ ਨੂੰ ਹਰਾਉਣ ਵਾਲੇ ਵਾਰਡ ਨੰਬਰ 6 ਦੇ ਉਮੀਦਵਾਰ ਰਿੰਕੂ ਬਾਂਸਲ ਦੇ ਸਮਰਥਕਾਂ ਵੱਲੋਂ ਪ੍ਰਧਾਨ ਬਣਾਉਣ ਦੀ ਮੰਗ

ਨਗਰ ਕੌਂਸਲ ਚੋਣਾਂ ਵਿੱਚ 21 ਵਿੱਚੋਂ 16 ਸੀਟਾਂ 'ਤੇ ਭਾਜਪਾ ਨੂੰ ਜਿਤਾ ਕੇ ਸਾਫ਼ ਫਤਵਾ ਦੇਣ ਲਈ ਨਵਾਂਗਾਓਂ ਦੇ ਵੋਟਰਾਂ ਦਾ ਧੰਨਵਾਦ : ਨਰਿੰਦਰ ਰਾਣਾ

ਨਗਰ ਕੌਂਸਲ ਚੋਣਾਂ ਵਿੱਚ 21 ਵਿੱਚੋਂ 16 ਸੀਟਾਂ 'ਤੇ ਭਾਜਪਾ ਨੂੰ ਜਿਤਾ ਕੇ ਸਾਫ਼ ਫਤਵਾ ਦੇਣ ਲਈ ਨਵਾਂਗਾਓਂ ਦੇ ਵੋਟਰਾਂ ਦਾ ਧੰਨਵਾਦ : ਨਰਿੰਦਰ ਰਾਣਾ

ਧੂਰੀ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਾਰ ਸਾਲ ਦੌਰਾਨ ਕੀਤੇ ਕੰਮਾਂ 'ਤੇ ਲਈ ਮੋਹਰ : ਓ.ਐਸ.ਡੀ. ਸੁਖਵੀਰ ਸਿੰਘ

ਧੂਰੀ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਾਰ ਸਾਲ ਦੌਰਾਨ ਕੀਤੇ ਕੰਮਾਂ 'ਤੇ ਲਈ ਮੋਹਰ : ਓ.ਐਸ.ਡੀ. ਸੁਖਵੀਰ ਸਿੰਘ

ਜਲੰਧਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼; 5 ਪਿਸਤੌਲਾਂ ਸਮੇਤ ਤਿੰਨ ਕਾਬੂ

ਜਲੰਧਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼; 5 ਪਿਸਤੌਲਾਂ ਸਮੇਤ ਤਿੰਨ ਕਾਬੂ

ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਦੀ ਧੀ ਬਣੀ ਭਾਰਤੀ ਜਲ ਸੈਨਾ ਵਿੱਚ ਸਬ-ਲੈਫਟੀਨੈਂਟ

ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਦੀ ਧੀ ਬਣੀ ਭਾਰਤੀ ਜਲ ਸੈਨਾ ਵਿੱਚ ਸਬ-ਲੈਫਟੀਨੈਂਟ

ਰਾਜਾ ਵੜਿੰਗ ਮਾਮਲੇ ਵਿੱਚ ਐਸ.ਸੀ. ਕਮਿਸ਼ਨ ਵੱਲੋਂ ਪੰਜਾਬ ਪੁਲਿਸ ਨੂੰ 1 ਜੁਲਾਈ ਨੂੰ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੇ ਹੁਕਮ

ਰਾਜਾ ਵੜਿੰਗ ਮਾਮਲੇ ਵਿੱਚ ਐਸ.ਸੀ. ਕਮਿਸ਼ਨ ਵੱਲੋਂ ਪੰਜਾਬ ਪੁਲਿਸ ਨੂੰ 1 ਜੁਲਾਈ ਨੂੰ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੇ ਹੁਕਮ