Thursday, July 31, 2025
BREAKING
ਭਾਰਤ ਦੀ ਪਹਿਲੀ ਅਡੋਬ ਐਕਸਪ੍ਰੈਸ ਲਾਉਂਜ ਲੈਬਾਰਟਰੀ ਦਾ ਚੰਡੀਗੜ੍ਹ ਯੂਨੀਵਰਸਿਟੀ ’ਚ ਹੋਇਆ ਉਦਘਾਟਨ ਮੋਰਾਂਵਾਲੀ ਸਕੂਲ 'ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਨੋਰੰਜਕ ਪ੍ਰੋਗ੍ਰਾਮ ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ ਵਿਖੇ ਬੱਚਿਆਂ ਨੂੰ ਬਾਲ ਅਧਿਕਾਰਾਂ ਅਤੇ ਪੌਕਸੋ ਐਕਟ ਬਾਰੇ ਕੀਤਾ ਜਾਗਰੂਕ ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵਵਿਦਿਆਲਾ ਸ਼ਾਖਾ ਨਵਾਂਸ਼ਹਿਰ ਵੱਲੋਂ ਰੱਖੜੀ ਦਾ ਤਿਉਹਾਰ ਮਨਾਇਆ ਲੈਡ ਪੂਲਿੰਗ  ਸਕੀਮ ਦੇ ਵਿਰੋਧ ਵਿੱਚ ਕਿਸਾਨਾ ਨੇ ਕੱਢਿਆ ਟਰੈਕਟਰ ਮਾਰਚ ਐਸ ਡੀ ਐਮ ਦਿਵਿਆ ਪੀ ਨੇ ਮਿਡ-ਡੇਅ ਮੀਲ ਸਕੀਮ ਦਾ ਨਿਰੀਖਣ ਕਰਨ ਲਈ ਸਰਕਾਰੀ ਸਕੂਲ ਸਹੌੜਾਂ ਦਾ ਦੌਰਾ ਕੀਤਾ ਜਨਤਕ ਖੇਤਰ ਦੀਆਂ ਬੈਂਕਾਂ ਦਾ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਚ ਵੱਡਾ ਯੋਗਦਾਨ: ਵਿੱਤ ਮੰਤਰੀ ਹਰਪਾਲ ਲੰਘ ਚੀਮਾ ਰੂਸ 'ਚ 8.8 ਤੀਬਰਤਾ ਦੇ ਭੂਚਾਲ ਮਗਰੋਂ ਅਮਰੀਕਾ ਤੱਕ ਪੁੱਜੀਆਂ ਸੁਨਾਮੀ ਦੀਆਂ ਲਹਿਰਾਂ! ਐਡਵਾਈਜ਼ਰੀ ਜਾਰੀ ਆਸਟ੍ਰੇਲੀਆ ਦਾ ਪਹਿਲਾ ਰਾਕੇਟ ਉਡਾਣ ਭਰਨ ਤੋਂ 14 ਸਕਿੰਟਾਂ ਬਾਅਦ ਕਰੈਸ਼

ਪੰਜਾਬ

ਭਾਰਤ ਦੀ ਪਹਿਲੀ ਅਡੋਬ ਐਕਸਪ੍ਰੈਸ ਲਾਉਂਜ ਲੈਬਾਰਟਰੀ ਦਾ ਚੰਡੀਗੜ੍ਹ ਯੂਨੀਵਰਸਿਟੀ ’ਚ ਹੋਇਆ ਉਦਘਾਟਨ

30 ਜੁਲਾਈ, 2025 06:33 PM

 

ਮੋਹਾਲੀ/ਖਰੜ (ਪ੍ਰੀਤ ਪੱਤੀ) : ਮੋਹਾਲੀ: ਡਿਜੀਟਲ ਮੀਡੀਆ ਦਿੱਗਜ ਤੇ ਗਲੋਬਲ ਲੀਡਰ ਅਡੋਬ ਨੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਭਾਰਤ ਦੀ ਪਹਿਲੀ ਅਡੋਬ ਐਕਸਪ੍ਰੈਸ ਲਾਉਂਜ ਲੈਬਾਰਟਰੀ ਦੀ ਸ਼ੁਰੂਆਤ ਕੀਤੀ ਹੈ, ਤਾਂ ਜੋ ਅਗਲੀ ਪੀੜ੍ਹੀ ਨੂੰ ਆਰਥਿਕ ਅਤੇ ਤਕਨੀਕੀ ਤੌਰ ’ਤੇ ਮਜ਼ਬੂਤ ਬਣਾਇਆ ਜਾ ਸਕੇ। ਸੀਯੂ ਦਾ ਇਹ ਉਪਰਾਲਾ ਵਿਦਿਆਰਥੀਆਂ ਲਈ ਕਾਰਗਰ ਸਿੱਧ ਹੋਵੇਗਾ, ਕਿਉਂਕਿ ਅਗਲੀ ਪੀੜ੍ਹੀ ਦੇ ਭਵਿੱਖ ਨੂੰ ਡਿਜੀਟਲ ਨਵੀਨਤਾ ’ਚ ਸ਼ਕਤੀ ਪ੍ਰਦਾਨ ਕਰਨ ਲਈ ਉਨ੍ਹਾਂ ਨੂੰ ਤਕਨੀਕ ਤੇ ਏਆਈ ਨਾਲ ਜੋੜਨ ਦੀ ਬਹੁਤ ਜ਼ਿਆਦਾ ਲੋੜ ਹੈ। ਚੰਡੀਗੜ੍ਹ ਯੂਨੀਵਰਸਿਟੀ ਵਿਖੇ ਜਿਥੇ ਅਡੋਬ ਐਕਸਪ੍ਰੈਸ ਲਾਉਂਜ ਲੈਬਾਰਟਰੀ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਲਈ ਇੱਕ ਨਵੀਨਤਾ ਅਤੇ ਰਚਨਾਤਮਕਤਾ ਦੇ ਹੱਬ ਵਜੋਂ ਕੰਮ ਕਰੇਗੀ। ਉਥੇ ਹੀ ਇਹ ਲੈਬਾਰਟਰੀ ਦੇ ਫਲੈਗਸਪਿ ਪਲੇਟਫਾਰਮ, ਅਡੋਬ ਐਕਸਪ੍ਰੈਸ ਦੁਆਰਾ ਸੰਚਾਲਿਤ ਹੈ ਅਤੇ ਵਿਦਿਆਰਥੀਆਂ ਨੂੰ ਇੰਫਲੂਐਂਸਰ ਡਿਜੀਟਲ ਕੰਟੈਂਟ ਡਿਜ਼ਾਈਨ ਕਰਨ, ਬਣਾਉਣ ਅਤੇ ਪੇਸ਼ ਕਰਨ ਦੇ ਯੋਗ ਬਣਾਉਣ ਲਈ ਏਆਈ-ਸੰਚਾਲਿਤ ਰਚਨਾਤਮਕ ਸਾਧਨਾਂ ਨੂੰ ਏਕੀਕਿ੍ਰਤ ਕਰਦੀ ਹੈ।


ਅਡੋਬ ਐਕਸਪ੍ਰੈਸ ਲਾਊਂਜ ਦੇ ਉਦਘਾਟਨ ਸਮਾਗਮ ਦੌਰਾਨ ਹਰਪ੍ਰੀਤ ਕੌਰ (ਡਾਇਰੈਕਟਰ ਟੈਲੇਂਟ ਐਕਵਿਜ਼ੀਸ਼ਨ, ਅਡੋਬ ਇੰਡੀਆ), ਅਜੀਤ ਕੁਮਾਰ (ਪ੍ਰੋਗਰਾਮ ਮੈਨੇਜਰ, ਅਡੋਬ), ਅਭਿਸ਼ੇਕ ਰਾਓ (ਸੀਨੀਅਰ ਟੈਲੇਂਟ ਪਾਰਟਨਰ, ਅਡੋਬ ਇੰਡੀਆ) ਅਤੇ ਨੀਤੀਕਾ ਲਖਟਕੀਆ (ਮੈਨੇਜਰ ਟੈਲੇਂਟ ਓਪਰੇਸ਼ਨਜ਼ ਐਂਡ ਡੇਟਾ ਰਿਪੋਰਟਿੰਗ ਐਂਡ ਇਨਸਾਈਟਸ, ਅਡੋਬ ਇੰਡੀਆ) ਅਤੇ ਯੂਨੀਵਰਸਿਟੀ ਦੇ (ਪ੍ਰੋ.) ਮਨਪ੍ਰੀਤ ਸਿੰਘ ਮੰਨਾ (ਵਾਈਸ ਚਾਂਸਲਰ, ਚੰਡੀਗੜ੍ਹ ਯੂਨੀਵਰਸਿਟੀ) ਵੀਰਵਾਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਵਿੱਚ ਮੌਜੂਦ ਸਨ। ਸਮਾਗਮ ਦੌਰਾਨ ਵਿੱਦਿਆਰਥੀਆਂ ਤੇ ਹੋਰ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਅਡੋਬ ਦੇ ਅਧਿਕਾਰੀਆਂ ਵੱਲੋਂ ਅਡੋਬ ਐਕਸਪ੍ਰੈਸ ਲੈਬਾਰਟਰੀ ਨਾਲ ਸਬੰਧਤ ਪੇਸ਼ਕਾਰੀ ਵੀ ਦਿਖਾਈ ਤੇ ਅਤਿ ਆਧੁਨਿਕ ਟੂਲਜ਼ ਦੀਆਂ ਵਿਸ਼ੇਸ਼ਤਾਵਾਂ ਬਾਰੇ ਬਰੀਕੀ ਬਾਰੇ ਜਾਣੂੰ ਕਰਵਾਇਆ ਗਿਆ।


ਅਡੋਬ ਇੰਡੀਆ ਦੇ ਪ੍ਰੋਗਰਾਮ ਮੈਨੇਜਰ ਅਜੀਤ ਕੁਮਾਰ ਨੇ ਦੱਸਿਆ ਕਿ ਅਡੋਬ ਐਕਸਪ੍ਰੈਸ ਲਾਊਂਜ ਅਤਿ ਆਧੁਨਿਕ ਡਿਜੀਟਲ ਰਚਨਾਤਮਕ ਟੂਲਜ਼ ਨਾਲ ਲੈਸ ਹੈ। ਇਨ੍ਹਾਂ ਟੂਲਜ਼ ਦੇ ਇਸਤੇਮਾਲ ਰਾਹੀਂ ਵਿਦਿਆਰਥੀਆਂ ਦੀ ਰਚਨਾਤਮਕਤਾ ਸ਼ਕਤੀ, ਨਵੇਂ ਵਿਚਾਰ ਤੇ ਰੁਜ਼ਗਾਰ ਯੋਗਤਾ ਨੂੰ ਵਧਾਉਣ ’ਚ ਮਦਦ ਮਿਲੇਗੀ। ਅੱਜ ਕੱਲ ਅਸੀਂ ਦੇਖਦੇ ਹਾਂ ਕਿ ਏਆਈ ਨੇ ਇੱਕ ਸਾਧਾਰਨ ਵਿਕਅਤੀ ਨੂੰ ਇਸ ਕਾਬਿਲ ਬਣਾ ਦਿੱਤਾ ਹੈ ਕਿ ਉਹ ਭਾਵੇਂ ਕਿਸੇ ਥਾਂ ਵੀ ਬੈਠਾ ਹੋਵੇ, ਉਹ ਕੁੱਝ ਅਸਾਧਾਰਨ ਰਚ ਸਕਦਾ ਹੈ। ਸਾਡਾ ਦੇਸ਼ ਕਹਾਣੀਕਾਰਾਂ ਦਾ ਦੇਸ਼ ਹੈ। ਤੁਸੀਂ ਕਿਸੇ ਵੀ ਖੇਤਰ, ਜਾਂ ਛੋਟੇ ਸ਼ਹਿਰ ’ਚ ਚਲੇ ਜਾਓ, ਤੁਹਾਨੂੰ ਹਜ਼ਾਰਾਂ ਕਹਾਣੀਆਂ ਮਿਲ ਜਾਣਗੀਆਂ। ਇਹ ਕਹਾਣੀਆਂ ਤੁਹਾਨੂੰ ਕਿਤੇ ਹੋਰ ਨਹੀਂ ਮਿਲਣਗੀਆਂ।


ਉਨ੍ਹਾਂ ਨੇ ਅੱਗੇ ਕਿਹਾ ਕਿ ਉਚੇਰੀ ਸਿੱਖਿਆ ਦੇ ਖੇਤਰ ਵਿਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ ਅਤੇ ਜੋ ਕਿ ਐਕਸਪ੍ਰੈਸ ਲਾਊਂਜ ਲੈਬਾਰਟਰੀ ਵਿੱਚ ਹੋ ਸਕਦੀਆਂ ਹਨ, ਜਿਸ ਦੀ ਅੱਜ ਅਸੀਂ ਸ਼ੁਰੂਆਤ ਕੀਤੀ ਹੈ। ਇਸਦਾ ਵਿਦਿਆਰਥੀਆਂ ਨੂੰ ਬਹੁਤ ਫ਼ਾਇਦਾ ਮਿਲੇਗਾ। ਇਸ ਤਰ੍ਹਾਂ ਉਹ ਖ਼ੁਦ ਆਪਣੇ ਭਵਿੱਖ ਨੂੰ ਉਜਵੱਲ ਬਣਾਉਣ ਲਈ ਮਿਹਨਤ ਨਾਲ ਕੰਮ ਕਰ ਸਕਣਗੇ। ਨੌਕਰੀਆਂ ਲਈ ਮਹਾਨਗਰਾਂ ਵਿੱਚ ਜਾਣ ਦੀ ਥਾਂ ਜੇ ਵਿੱਦਿਆਰਥੀ ਆਪਣੇ ਸ਼ਹਿਰਾਂ, ਪਿੰਡਾਂ ’ਚ ਹੀ ਰਹਿ ਕੇ ਕਮਾਲ ਕਰਨ ਤਾਂ ਇਹ ਭਵਿੱਖ ’ਚ ਦੇਸ਼ ਲਈ ਫ਼ਾਇਦੇਮੰਦ ਸਾਬਿਤ ਹੋਵੇਗਾ। ਇੱਕ ਮਜ਼ਬੂਤ ਡਿਜੀਟਲ ਬੁਨਿਆਦੀ ਢਾਂਚਾ ਉਨ੍ਹਾਂ ਨੂੰ ਅਜਿਹਾ ਕਰਨ ਲਈ ਯੋਗ ਬਣਾਵੇਗਾ।


ਅਡੋਬ ਇੰਡੀਆ ਦੇ ਟੈਲੇਂਟ ਐਕਵਿਜ਼ੀਜ਼ਨ ਦੀ ਡਾਇਰੈਕਟਰ ਹਰਪ੍ਰੀਤ ਕੌਰ ਨੇ ਕਿਹਾ, “ਅੱਜ ਦੇ ਵਿਦਿਆਰਥੀ ਸਿਰਫ਼ ਸਿੱਖਣਾ ਹੀ ਨਹੀਂ ਚਾਹੁੰਦੇ, ਸਗੋਂ ਉਹ ਕੁਝ ਉਹ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨਾ ਤੇ ਨਵੇਂ ਪ੍ਰਯੋਗ ਕਰਨਾ ਚਾਹੁੰਦੇ ਹਨ। ਸਿਰਜਣਾਤਮਕਤਾ (ਕਿ੍ਰਏਟੀਵਿਟੀ) ਨਵੀਂ ਪੀੜ੍ਹੀ ਲਈ ਇੱਕ ਮੁੱਖ ਹੁਨਰ ਬਣ ਜਾਂਦੀ ਹੈ, ਅਡੋਬ ਐਕਸਪ੍ਰੈਸ ਵਰਗੇ ਟੂਲ ਵਿਦਿਆਰਥੀਆਂ ਦੇ ਭਵਿੱਖ ਲਈ ਤਿਆਰੀ ਕਰਨ ਦੇ ਤਰੀਕੇ ਨੂੰ ਮੁੜ ਪਰਿਭਾਸ਼ਿਤ ਕਰ ਰਹੇ ਹਨ। ਰਿਜ਼ੀਊਮ ਤੋਂ ਰੀਲਾਂ, ਕਲੱਬਾਂ ਤੋਂ ਜਮਾਤਾਂ ਤੱਕ, ਅਸੀਂ ਪੈਸਿਵ ਪਲੇਟਫਾਰਮਾਂ ਤੋਂ ਸਰਗਰਮ ਗਰੁੱਪਾਂ ਵਿੱਚ ਤਬਦੀਲੀ ਦੇਖ ਰਹੇ ਹਾਂ।


ਇਸ ਤੋਂ ਇਲਾਵਾ ਹਰਪ੍ਰੀਤ ਕੌਰ ਨੇ ਦੱਸਿਆ ਕਿ “ਐਕਸਪ੍ਰੈਸ ਲਾਊਂਜ ਵਿੱਦਿਆਰਥੀਆਂ ਲਈ ਹਰ ਤਰ੍ਹਾਂ ਲਾਹੇਵੰਦ ਹੋਵੇਗਾ। ਇਹ ਨਾ ਸਿਰਫ਼ ਉਨ੍ਹਾਂ ਦੇ ਭਵਿੱਖ ਦਾ ਨਿਰਮਾਣ ਕਰੇਗਾ, ਬਲਕਿ ਉਨ੍ਹਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਸਿਰਜੇਗਾ। ਇਸ ਦੇ ਲਈ ਜ਼ਰੂਰੀ ਹੈ ਕਿ ਅਤਿ ਆਧੁਨਿਕ ਟੂਲਜ਼ ਤੇ ਏਆਈ ਡਿਵਾਈਸ ਹਰ ਵਿਦਿਆਰਥੀ ਤੱਕ ਪਹੁੰਚੇ। ਇਨ੍ਹਾਂ ਟੂਲਜ਼ ਦੇ ਜ਼ਰੀਏ ਤੁਸੀਂ ਹਰ ਦਿਨ ਕੁੱਝ ਨਵਾਂ ਸਿੱਖ ਸਕਦੇ ਹੋ। ਤੁਸੀਂ ਆਪਣੇ ਹੁਨਰਾਂ ਨੂੰ ਵਧਾ ਸਕਦੇ ਹੋ। ਖ਼ਾਸ ਕਰਕੇ ਡਿਜੀਟਲ ਕ੍ਰਾਂਤੀ ਵਿੱਚ ਤੁਹਾਨੂੰ ਉੱਨਤ ਸਾਧਨਾਂ ਦੇ ਨਾਲ ਅਪਡੇਟ ਰਹਿਣ ਦੀ ਲੋੜ ਹੈ।


ਇਸ ਮੌਕੇ ’ਤੇ ਬੋਲਦਿਆਂ, ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪ ਇੰਦਰ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਅਡੋਬ ਐਕਸਪ੍ਰੈਸ ਲਾਉਂਜ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਲਈ ਇੱਕ ਨਵੀਨਤਾ ਅਤੇ ਰਚਨਾਤਮਕਤਾ ਕੇਂਦਰ ਵਜੋਂ ਕੰਮ ਕਰੇਗਾ। ਅਡੋਬ ਨਾਲ ਸਾਡੀ ਭਾਈਵਾਲੀ ਅਤੇ ਭਾਰਤ ਦੀ ਪਹਿਲੀ ਅਡੋਬ ਐਕਸਪ੍ਰੈਸ ਲਾਉਂਜ ਲੈਬ ਦੀ ਸਿਰਜਣਾ ਭਵਿੱਖ-ਮੁਖੀ, ਉਦਯੋਗ-ਅਨੁਕੂਲ ਸਿੱਖਿਆ ਪ੍ਰਦਾਨ ਕਰਨ ਲਈ ਸਾਡੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਲੈਬਾਰਟਰੀ ਕਿਤਾਬੀ ਸਿੱਖਿਆ ਅਤੇ ਪ੍ਰੈਕਟੀਕਲ ਪ੍ਰਯੋਗਾਂ ਵਿਚਕਾਰ ਪਾੜੇ ਨੂੰ ਦੂਰ ਕਰੇਗੀ ਅਤੇ ਡਿਜੀਟਲ ਤੌਰ ’ਤੇ ਪ੍ਰਵਾਹ ਵਾਲੇ ਅਤੇ ਰਚਨਾਤਮਕ ਪੇਸ਼ੇਵਰਾਂ ਦੀ ਇੱਕ ਪੀੜ੍ਹੀ ਤਿਆਰ ਕਰੇਗੀ। ਇਹ ਮੋਹਰੀ ਪਹਿਲਕਦਮੀ ਹੋਰ ਵੀ ਮਹੱਤਵਪੂਰਨ ਹੈ, ਖਾਸ ਕਰਕੇ ਉਸ ਸਮੇਂ ਜਦੋਂ ਅਸੀਂ ਇੱਕ ਡਿਜੀਟਲ ਕ੍ਰਾਂਤੀ ਦੇ ਗਵਾਹ ਹਾਂ। ਇਹ ਚੰਡੀਗੜ੍ਹ ਯੂਨੀਵਰਸਿਟੀ ਦੇ ਦਿ੍ਰਸ਼ਟੀਕੋਣ ਲਈ ਇੱਕ ਵੱਡਾ ਪੈਂਡਾ ਹੈ ਜੋ ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਤਕਨੀਕੀ ਮੌਕੇ ਪ੍ਰਦਾਨ ਕਰੇਗੀ।


ਐਕਸਪ੍ਰੈਸ ਲਾਊਂਜ ਵਿਖੇ ਅਤਿ-ਆਧੁਨਿਕ ਉਪਕਰਣਾਂ ਅਤੇ ਉੱਨਤ ਬੁਨਿਆਦੀ ਢਾਂਚੇ ਤੱਕ ਪਹੁੰਚ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ, ਅਡੋਬ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਅਡੋਬ ਐਕਸਪ੍ਰੈਸ, ਫੋਟੋਸ਼ਾਪ, ਇਲਸਟ੍ਰੇਟਰ, ਕਰੀਏਟਿਵ ਕਲਾਉਡ ਐਪਸ, ਏਆਈ-ਪਾਵਰਡ ਡਿਜ਼ਾਈਨ ਟੂਲਸ, ਪ੍ਰਤਿਭਾ ਵਿਸ਼ਲੇਸ਼ਣ ਪਲੇਟਫਾਰਮ, ਸਹਿਯੋਗ ਸੌਫਟਵੇਅਰ, ਕਲਾਉਡ ਸਟੋਰੇਜ ਅਤੇ ਮਲਟੀਮੀਡੀਆ ਵਰਕਸਟੇਸ਼ਨ ਤੱਕ ਲਾਇਸੈਂਸਸ਼ੁਦਾ ਪਹੁੰਚ ਮਿਲੇਗੀ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਅਗਲੀ ਪੀੜ੍ਹੀ ਦਾ ਕੰਟੈਂਟ ਤਿਆਰ ਕਰਨ ਲਈ ਅਡੋਬ ਫਾਇਰਫਲਾਈ (ਜਨਰੇਟਿਵ ਏਆਈ ਟੂਲਸ) ਤੱਕ ਵੀ ਪਹੁੰਚ ਮਿਲੇਗੀ।


ਐਕਸਪ੍ਰੈੱਸ ਲਾਉਂਜ ਇੱਕ ਉਪਭੋਗਤਾ-ਅਨੁਕੂਲ ਇੰਟਰਫੈਸ, ਮਲਟੀਮੀਡੀਆ ਪ੍ਰਾਜੈਕਟਰ ਤੇ ਇੱਕ ਕਲਾਉਡ ਅਧਾਰਿਤ ਪਲੇਟਫਾਰਮ ਪ੍ਰਦਾਨ ਕਰੇਗਾ ਜੋ ਡਾਟਾ ਸੁਰੱਖਿਆ ਨੂੰ ਯਕੀਨੀ ਬਣਾਏਗਾ। ਇਸ ਤੋਂ ਇਲਾਵਾ ਲਾਉਂਜ ਵਿਦਿਆਰਥੀ ਕਲੱਬਾਂ, ਸੁਸਾਇਟੀਆਂ ਅਤੇ ਇਵੈਂਟ ਕਮੇਟੀਆਂ ਲਈ ਇੱਕ ਸ਼ਕਤੀਸ਼ਾਲੀ ਸਾਧਨ ਵਜੋਂ ਕੰਮ ਕਰੇਗਾ, ਜਿਸ ਨਾਲ ਉਨ੍ਹਾਂ ਨੂੰ ਸੱਭਿਆਚਾਰਕ, ਤਕਨੀਕੀ ਅਤੇ ਖੇਡਾਂ ਤਿਉਹਾਰਾਂ ਲਈ ਆਪਣੀ ਖੁਦ ਦੀ ਬ੍ਰਾਂਡਿੰਗ ਅਤੇ ਪ੍ਰਚਾਰ ਸਮੱਗਰੀ ਡਿਜ਼ਾਇਨ ਕਰਨ ਦੇ ਯੋਗ ਬਣਾਇਆ ਜਾਵੇਗਾ। ਇਸ ਪ੍ਰਕਿ੍ਰਰਿਆ ਦੇ ਨਾਲ ਤਕਨੀਕੀ ਤੇ ਸਰਲ ਦੋਵੇਂ ਹੁਨਰਾਂ ਦਾ ਵਿਕਾਸ ਹੋਵੇਗਾ।

Have something to say? Post your comment

ਅਤੇ ਪੰਜਾਬ ਖਬਰਾਂ

ਮੋਰਾਂਵਾਲੀ ਸਕੂਲ 'ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਨੋਰੰਜਕ ਪ੍ਰੋਗ੍ਰਾਮ

ਮੋਰਾਂਵਾਲੀ ਸਕੂਲ 'ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਨੋਰੰਜਕ ਪ੍ਰੋਗ੍ਰਾਮ

ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ

ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ ਵਿਖੇ ਬੱਚਿਆਂ ਨੂੰ ਬਾਲ ਅਧਿਕਾਰਾਂ ਅਤੇ ਪੌਕਸੋ ਐਕਟ ਬਾਰੇ ਕੀਤਾ ਜਾਗਰੂਕ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ ਵਿਖੇ ਬੱਚਿਆਂ ਨੂੰ ਬਾਲ ਅਧਿਕਾਰਾਂ ਅਤੇ ਪੌਕਸੋ ਐਕਟ ਬਾਰੇ ਕੀਤਾ ਜਾਗਰੂਕ

ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵਵਿਦਿਆਲਾ ਸ਼ਾਖਾ ਨਵਾਂਸ਼ਹਿਰ ਵੱਲੋਂ ਰੱਖੜੀ ਦਾ ਤਿਉਹਾਰ ਮਨਾਇਆ

ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵਵਿਦਿਆਲਾ ਸ਼ਾਖਾ ਨਵਾਂਸ਼ਹਿਰ ਵੱਲੋਂ ਰੱਖੜੀ ਦਾ ਤਿਉਹਾਰ ਮਨਾਇਆ

ਲੈਡ ਪੂਲਿੰਗ  ਸਕੀਮ ਦੇ ਵਿਰੋਧ ਵਿੱਚ ਕਿਸਾਨਾ ਨੇ ਕੱਢਿਆ ਟਰੈਕਟਰ ਮਾਰਚ

ਲੈਡ ਪੂਲਿੰਗ  ਸਕੀਮ ਦੇ ਵਿਰੋਧ ਵਿੱਚ ਕਿਸਾਨਾ ਨੇ ਕੱਢਿਆ ਟਰੈਕਟਰ ਮਾਰਚ

ਐਸ ਡੀ ਐਮ ਦਿਵਿਆ ਪੀ ਨੇ ਮਿਡ-ਡੇਅ ਮੀਲ ਸਕੀਮ ਦਾ ਨਿਰੀਖਣ ਕਰਨ ਲਈ ਸਰਕਾਰੀ ਸਕੂਲ ਸਹੌੜਾਂ ਦਾ ਦੌਰਾ ਕੀਤਾ

ਐਸ ਡੀ ਐਮ ਦਿਵਿਆ ਪੀ ਨੇ ਮਿਡ-ਡੇਅ ਮੀਲ ਸਕੀਮ ਦਾ ਨਿਰੀਖਣ ਕਰਨ ਲਈ ਸਰਕਾਰੀ ਸਕੂਲ ਸਹੌੜਾਂ ਦਾ ਦੌਰਾ ਕੀਤਾ

ਜਨਤਕ ਖੇਤਰ ਦੀਆਂ ਬੈਂਕਾਂ ਦਾ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਚ ਵੱਡਾ ਯੋਗਦਾਨ: ਵਿੱਤ ਮੰਤਰੀ ਹਰਪਾਲ ਲੰਘ ਚੀਮਾ

ਜਨਤਕ ਖੇਤਰ ਦੀਆਂ ਬੈਂਕਾਂ ਦਾ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਚ ਵੱਡਾ ਯੋਗਦਾਨ: ਵਿੱਤ ਮੰਤਰੀ ਹਰਪਾਲ ਲੰਘ ਚੀਮਾ

ਭਾਰਤ ਲਿਆਂਦੀ ਜਾਵੇਗੀ ਸ਼ਹੀਦ ਊਧਮ ਸਿੰਘ ਦੀ ਪਿਸੌਤਲ, ਪੰਜਾਬ ਸਰਕਾਰ ਨੇ ਕੇਂਦਰ ਅੱਗੇ ਰੱਖੀ ਮੰਗ

ਭਾਰਤ ਲਿਆਂਦੀ ਜਾਵੇਗੀ ਸ਼ਹੀਦ ਊਧਮ ਸਿੰਘ ਦੀ ਪਿਸੌਤਲ, ਪੰਜਾਬ ਸਰਕਾਰ ਨੇ ਕੇਂਦਰ ਅੱਗੇ ਰੱਖੀ ਮੰਗ

ਭਾਖੜਾ ਡੈਮ 'ਤੇ CISF ਦੀ ਤਾਇਨਾਤੀ ਦੀ ਤਿਆਰੀ! BBMB ਨੇ ਵਿਰੋਧ ਦੇ ਬਾਵਜੂਦ ਵੀ...

ਭਾਖੜਾ ਡੈਮ 'ਤੇ CISF ਦੀ ਤਾਇਨਾਤੀ ਦੀ ਤਿਆਰੀ! BBMB ਨੇ ਵਿਰੋਧ ਦੇ ਬਾਵਜੂਦ ਵੀ...

ਪੰਜਾਬ 'ਚ ਫੜਿਆ ਗਿਆ ਪਾਕਿਸਤਾਨੀ ਜਾਸੂਸ, ਹੈਰਾਨ ਕਰੇਗਾ ਪੂਰਾ ਮਾਮਲਾ

ਪੰਜਾਬ 'ਚ ਫੜਿਆ ਗਿਆ ਪਾਕਿਸਤਾਨੀ ਜਾਸੂਸ, ਹੈਰਾਨ ਕਰੇਗਾ ਪੂਰਾ ਮਾਮਲਾ