ਨਵੀਂ ਦਿੱਲੀ : ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੁੱਧਵਾਰ ਨੂੰ ਲੋਕ ਸਭਾ 'ਚ ਦੱਸਿਆ ਕਿ ਅੰਮ੍ਰਿਤ ਭਾਰਤ ਐਕਸਪ੍ਰੈੱਸ ਟਰੇਨ 'ਚ ਗਲੋਬਲ ਪੱਧਰ ਦੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਹਨ ਅਤੇ ਵੱਖ-ਵੱਖ ਖੇਤਰਾਂ ਤੋਂ ਇਸ ਟਰੇਨ ਅਤੇ ਵੰਦੇ ਭਾਰਤ ਟਰੇਨ ਨੂੰ ਚਲਾਉਣ ਦੀ ਮੰਗ ਵੱਧ ਰਹੀ ਹੈ। ਸ਼੍ਰੀ ਵੈਸ਼ਨਵ ਨੇ ਪ੍ਰਸ਼ਨਕਾਲ 'ਚ ਇਕ ਸਵਾਲ ਦੇ ਜਵਾਬ 'ਚ ਦੱਸਿਆ ਕਿ ਮੱਧਮ ਅਤੇ ਘੱਟ ਆਦਮਨ ਵਰਗ ਲਈ ਚਲਾਈ ਜਾਣ ਵਾਲੀ ਅੰਮ੍ਰਿਤ ਭਾਰਤ ਟਰੇਨ 'ਚ ਸੀਸੀਟੀਵੀ ਕੈਮਰੇ, ਨਵੇਂ ਡਿਜ਼ਾਈਨ ਦੇ ਟਾਇਲਟ, ਮੋਬਾਇਲ ਫੋਨ, ਚਾਰਜਿੰਗ ਆਦਿ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਹਨ। ਇਸ ਟਰੇਨ ਅਤੇ ਵੰਦੇ ਭਾਰਤ ਟਰੇਨ ਚਲਾਉਣ ਦੀ ਮੰਗ ਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ ਲਗਾਤਾਰ ਆ ਰਹੀ ਹੈ।
ਉਨ੍ਹਾਂ ਦੱਸਿਆ ਕਿ ਤਿੰਨ ਸਾਲਾਂ 'ਚ ਵੰਦੇ ਭਾਰਤ ਟਰੇਨ ਦੀਆਂ 144 ਸੇਵਾਵਾਂ ਸੰਚਾਲਿਤ ਕਰਵਾ ਦਿੱਤੀਆਂ ਗਈਆਂ ਹਨ। ਪੂਰੇ ਭਾਰਤ ਨੂੰ ਵੰਦੇ ਭਾਰਤ ਦੀ ਸੇਵਾ ਤੋਂ ਕਵਰ ਕਰ ਲਿਆ ਗਿਆ ਹੈ। ਰੇਲ ਮੰਤਰੀ ਨੇ ਆਈਯੂਐੱਮਐੱਲ ਦੇ ਈਟੀ ਮੁਹੰਮਦ ਬਸ਼ੀਰ ਦੇ ਪ੍ਰਸ਼ਨ ਦੇ ਉੱਤਰ 'ਚ ਦੱਸਿਆ ਕਿ ਕੇਰਲ 'ਚ ਰੇਲ ਸੇਵਾ ਵਿਸਥਾਰ ਲਈ ਬਹੁਤ ਕੰਮ ਕੀਤਾ ਗਿਆ ਹੈ। ਪ੍ਰਦੇਸ਼ 'ਚ ਰੇਲ ਸੇਵਾ ਵਿਸਥਾਰ ਲਈ ਮੋਦੀ ਸਰਕਾਰ ਦੇ ਕਾਰਜਕਾਲ 'ਚ ਜਿੰਨਾ ਕੰਮ ਹੋਇਆ ਹੈ, ਓਨਾ ਕੰਮ 60 ਸਾਲਾਂ 'ਚ ਵੀ ਨਹੀਂ ਕੀਾਤ ਗਿਆ ਸੀ। ਕੇਰਲ 'ਚ ਰੇਲ ਸੇਵਾ ਵਿਸਥਾਰ ਲਈ ਅੱਗੇ ਵੀ ਹੋਰ ਕੰਮ ਕੀਤੇ ਜਾਣਗੇ।