ਸਿਡਨੀ : ਆਸਟ੍ਰੇਲੀਆ ਦਾ ਬਣਿਆ ਪਹਿਲਾ ਰਾਕੇਟ ਬੁੱਧਵਾਰ ਨੂੰ ਧਰਤੀ ਤੋਂ ਪੁਲਾੜ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹੋਏ ਉਡਾਣ ਭਰਨ ਤੋਂ ਸਿਰਫ਼ 14 ਸਕਿੰਟਾਂ ਬਾਅਦ ਹੀ ਕਰੈਸ਼ ਹੋ ਗਿਆ। ਗਿਲਮੌਰ ਸਪੇਸ ਟੈਕਨਾਲੋਜੀਜ਼ ਦੁਆਰਾ ਲਾਂਚ ਕੀਤਾ ਗਿਆ ਰਾਕੇਟ ਏਰਿਸ, ਆਸਟ੍ਰੇਲੀਆ ਵਿੱਚ ਡਿਜ਼ਾਈਨ ਅਤੇ ਨਿਰਮਿਤ ਪਹਿਲਾ ਔਰਬਿਟਲ ਲਾਂਚ ਰਾਕੇਟ ਸੀ ਜੋ ਦੇਸ਼ ਤੋਂ ਲਾਂਚ ਕੀਤਾ ਗਿਆ ਸੀ। ਇਸਨੂੰ ਕੁਈਨਜ਼ਲੈਂਡ ਪ੍ਰਾਂਤ ਦੇ ਉੱਤਰ ਵਿੱਚ ਛੋਟੇ ਜਿਹੇ ਕਸਬੇ ਬੋਵੇਨ ਦੇ ਨੇੜੇ ਇੱਕ ਸਪੇਸ ਸੈਂਟਰ ਤੋਂ ਬੁੱਧਵਾਰ ਸਵੇਰੇ ਇੱਕ ਟੈਸਟ ਉਡਾਣ ਵਿੱਚ ਲਾਂਚ ਕੀਤਾ ਗਿਆ ਸੀ। ਆਸਟ੍ਰੇਲੀਆਈ ਨਿਊਜ਼ ਮੀਡੀਆ ਦੁਆਰਾ ਪ੍ਰਸਾਰਿਤ ਵੀਡੀਓ ਵਿੱਚ 23 ਮੀਟਰ ਉੱਚਾ ਰਾਕੇਟ ਲਾਂਚ ਟਾਵਰ ਤੋਂ ਉੱਪਰ ਉੱਠਦਾ ਅਤੇ ਫਿਰ ਗਾਇਬ ਹੁੰਦਾ ਦਿਖਾਇਆ ਗਿਆ। ਘਟਨਾ ਸਥਾਨ ਦੇ ਉੱਪਰ ਧੂੰਏਂ ਦਾ ਬੱਦਲ ਉੱਠਦਾ ਦੇਖਿਆ ਗਿਆ। ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ।
'ਗਿਲਮੌਰ ਸਪੇਸ ਟੈਕਨਾਲੋਜੀਜ਼' ਨੇ ਪਹਿਲਾਂ ਮਈ ਵਿੱਚ ਅਤੇ ਫਿਰ ਇਸ ਮਹੀਨੇ ਦੇ ਸ਼ੁਰੂ ਵਿੱਚ ਰਾਕੇਟ ਲਾਂਚ ਕਰਨ ਦੀ ਯੋਜਨਾ ਬਣਾਈ ਸੀ, ਪਰ ਤਕਨੀਕੀ ਸਮੱਸਿਆਵਾਂ ਅਤੇ ਖਰਾਬ ਮੌਸਮ ਕਾਰਨ ਉਹ ਕਾਰਜ ਰੱਦ ਕਰ ਦਿੱਤੇ ਗਏ ਸਨ। ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ) ਐਡਮ ਗਿਲਮੋਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਖੁਸ਼ ਹਨ ਕਿ ਰਾਕੇਟ ਲਾਂਚਪੈਡ ਤੋਂ ਉਡਾਣ ਭਰਿਆ। ਉਸਨੇ ਸੋਸ਼ਲ ਮੀਡੀਆ ਪਲੇਟਫਾਰਮ ਲਿੰਕਡਇਨ 'ਤੇ ਲਿਖਿਆ, "ਜੇ ਇਹ ਥੋੜਾ ਹੋਰ ਸਮਾਂ ਉੱਡਦਾ ਤਾਂ ਮੈਨੂੰ ਇਹ ਜ਼ਰੂਰ ਪਸੰਦ ਆਉਂਦਾ, ਪਰ ਮੈਂ ਇਸ ਤੋਂ ਖੁਸ਼ ਹਾਂ।"