ਦਸੰਬਰ 2025 ’ਚ ਗ੍ਰਾਸ ਜੀ. ਐੱਸ. ਟੀ. ਕੁਲੈਕਸ਼ਨ 6.1 ਫੀਸਦੀ ਵਧ ਕੇ 1.74 ਲੱਖ ਕਰੋੜ ਰੁਪਏ ਰਹੀ। ਟੈਕਸ ’ਚ ਕਟੌਤੀ ਤੋਂ ਬਾਅਦ ਡੋਮੈਸਟਿਕ ਸੇਲਜ਼ ਰੈਵੇਨਿਊ ’ਚ ਸੁਸਤ ਗ੍ਰੋਥ ਰਹਿਣ ਦੀ ਵਜ੍ਹਾ ਨਾਲ ਜੀ. ਐੱਸ. ਟੀ. ਕੁਲੈਕਸ਼ਨ ਦੀ ਰਫਤਾਰ ’ਚ ਨਰਮੀ ਵੇਖੀ ਜਾ ਰਹੀ ਹੈ।
ਅੱਜ ਜਾਰੀ ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਦਸੰਬਰ 2024 ’ਚ ਗ੍ਰਾਸ ਜੀ. ਐੱਸ. ਟੀ. ਕੁਲੈਕਸ਼ਨ 1.64 ਲੱਖ ਕਰੋੜ ਰੁਪਏ ਤੋਂ ਵੱਧ ਰਹੀ ਸੀ।
ਆਧਿਕਾਰਕ ਅੰਕੜਿਆਂ ਅਨੁਸਾਰ ਦਸੰਬਰ 2025 ’ਚ ਘਰੇਲੂ ਲੈਣ-ਦੇਣ ਨਾਲ ਗ੍ਰਾਸ ਰੈਵੇਨਿਊ 1.2 ਫੀਸਦੀ ਵਧ ਕੇ 1.22 ਲੱਖ ਕਰੋੜ ਤੋਂ ਵੱਧ ਹੋ ਗਿਆ, ਜਦੋਂਕਿ ਇੰਪੋਰਟਿਡ ਸਾਮਾਨਾਂ ਨਾਲ ਰੈਵੇਨਿਊ ’ਚ 19.7 ਫੀਸਦੀ ਦਾ ਵਾਧਾ ਹੋਇਆ ਅਤੇ ਇਹ 51,977 ਕਰੋੜ ਰੁਪਏ ਰਿਹਾ।
ਜੀ. ਐੱਸ. ਟੀ. ਰਿਫੰਡ ’ਚ 31 ਫੀਸਦੀ ਦਾ ਭਾਰੀ ਵਾਧਾ
ਦਸੰਬਰ ’ਚ ਜੀ. ਐੱਸ. ਟੀ. ਰਿਫੰਡ ’ਚ 31 ਫੀਸਦੀ ਦਾ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ। ਪਿਛਲੇ ਮਹੀਨੇ 31 ਫੀਸਦੀ ਦੇ ਵਾਧੇ ਨਾਲ ਕੁਲ ਜੀ. ਐੱਸ. ਟੀ. ਰਿਫੰਡ 28,980 ਕਰੋੜ ਰੁਪਏ ਰਿਹਾ।
ਨੈੱਟ ਜੀ. ਐੱਸ. ਟੀ. ਰੈਵੇਨਿਊ (ਜੀ. ਐੱਸ. ਟੀ. ਰਿਫੰਡ ਤੋਂ ਬਾਅਦ) 1.45 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ, ਜੋ ਦਸੰਬਰ 2024 ਦੀ ਤੁਲਨਾ ’ਚ ਸਿਰਫ 2.2 ਫੀਸਦੀ ਵੱਧ ਹੈ। ਪਿਛਲੇ ਮਹੀਨੇ ਸੈੱਸ ਕੁਲੈਕਸ਼ਨ ਘੱਟ ਕੇ 4238 ਕਰੋਡ਼ ਰੁਪਏ ਰਹੀ, ਜਦੋਂਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 12,003 ਕਰੋਡ਼ ਰੁਪਏ ਸੀ।