Saturday, September 05, 2026
BREAKING
ਪੰਜਾਬ ਸਰਕਾਰ ਵੱਲੋਂ ਪੰਜ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਇਨੋਵੇਸ਼ਨ ਲੈਬਜ਼ ਦੀ ਸਥਾਪਨਾ ਨਾਲ ਤਕਨੀਕੀ ਸਿੱਖਿਆ ਨੂੰ ਮਿਲੀ ਨਵੀਂ ਦਿਸ਼ਾ : ਹਰਜੋਤ ਸਿੰਘ ਬੈਂਸ ਪੈਨਸ਼ਨਰਜ਼ ਭਲਾਈ ਸੰਸਥਾ ਖਰੜ ਦੀ ਮਹੀਨਾਵਾਰ ਮੀਟਿੰਗ ਵਿੱਚ ਸੰਸਥਾ ਦੇ ਅਹੁਦੇਦਾਰਾਂ ਦੀ ਨਵੀਂ ਚੋਣ ਕੀਤੀ ਇਟਲੀ 'ਚ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਅਹੁਦੇ 'ਤੇ ਰਹਿਣ 'ਤੇ ਮੇਲੋਨੀ ਨੂੰ PM ਮੋਦੀ ਨੇ ਦਿੱਤੀ ਵਧਾਈ ਜਨਮ ਅਸ਼ਟਮੀ ਮੌਕੇ ਮਥੁਰਾ ਪੁੱਜੇ CM ਯੋਗੀ, ਕੀਤੀ ਪੂਜਾ, ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਆਖ 'ਤੀਆਂ ਇਹ ਗੱਲਾਂ DA ਮਾਮਲੇ 'ਤੇ ਪੰਜਾਬ ਸਰਕਾਰ ਦਾ ਫ਼ੈਸਲਾ, 85 ਹਜ਼ਾਰ ਮੁਲਾਜ਼ਮਾਂ ਨੂੰ ਮਿਲੇਗਾ ਸਿੱਧਾ ਲਾਭ : ਅਮਨ ਅਰੋੜਾ ਡਾ. ਗੁਰਪ੍ਰੀਤ ਕੌਰ ਮਾਨ ਵੱਲੋਂ ਭੇਜੇ ਨੋਟਿਸ ਦਾ ਖਹਿਰਾ ਨੇ ਦਿੱਤਾ ਜਵਾਬ 'ਦਿਮਾਗੀ ਨਕਸਲਵਾਦ' ਦਾ ਕੈਪਟਨ ਅਮਰਿੰਦਰ ਸਿੰਘ ਨੇ PM ਮੋਦੀ ਨੂੰ ਪੁੱਛਿਆ ਅਰਥ ਪੰਜਾਬ : ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਪਾਵਰਕਾਮ ਵੱਲੋਂ ਖਾਸ ਹਦਾਇਤਾਂ ਜਾਰੀ ਜੈਕਾਰਿਆਂ ਦੀ ਗੂੰਜ ’ਚ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋਇਆ ਮੀਰੀ-ਪੀਰੀ ਖਾਲਸਾ ਮਾਰਚ PU ਨੂੰ ਖੋਜ ਤੇ ਨਵਾਚਾਰ ਦਾ ਆਲਮੀ ਕੇਂਦਰ ਬਣਾਉਣ ਲਈ ਇਕਜੁੱਟ ਹੋਣ ਦੀ ਲੋੜ: ਉੱਪ ਰਾਸ਼ਟਰਪਤੀ

ਬਾਜ਼ਾਰ

ਸਟੀਲ ਬਾਜ਼ਾਰ ’ਚ ‘ਕਾਰਟੇਲ’ ਦਾ ਸ਼ੱਕ, Tata-JSW-SAIL ਸਮੇਤ 28 ਕੰਪਨੀਆਂ ਜਾਂਚ ਦੇ ਘੇਰੇ ’ਚ

07 ਜਨਵਰੀ, 2026 04:24 PM

ਦੇਸ਼ ਦੇ ਸਟੀਲ ਬਾਜ਼ਾਰ ’ਚ ਵੱਡੇ ਕਾਰਟੇਲ ਦੇ ਸ਼ੱਕ ਨੇ ਹਲਚਲ ਮਚਾ ਦਿੱਤੀ ਹੈ। ਟਾਟਾ ਸਟੀਲ, ਜੇ. ਐੱਸ. ਡਬਲਯੂ. ਸਟੀਲ ਅਤੇ ਸੇਲ ਵਰਗੀਆਂ ਦਿੱਗਜ ਕੰਪਨੀਆਂ ਸਮੇਤ ਕੁਲ 28 ਸਟੀਲ ਕੰਪਨੀਆਂ ਵਿਕਰੀ ਕੀਮਤਾਂ ’ਚ ਕਥਿਤ ਮਿਲੀਭੁਗਤ ਦੇ ਦੋਸ਼ਾਂ ਨੂੰ ਲੈ ਕੇ ਜਾਂਚ ਦੇ ਘੇਰੇ ’ਚ ਆ ਗਈਆਂ ਹਨ।


ਦੋਸ਼ ਹੈ ਕਿ ਕੰਪਨੀਆਂ ਨੇ ਆਪਸੀ ਤਾਲਮੇਲ ਨਾਲ ਸਟੀਲ ਦੀਆਂ ਕੀਮਤਾਂ ਤੈਅ ਕੀਤੀਆਂ, ਜਿਸ ਨਾਲ ਮੁਕਾਬਲੇਬਾਜ਼ੀ ਪ੍ਰਭਾਵਿਤ ਹੋਈ ਅਤੇ ਖਪਤਕਾਰਾਂ ’ਤੇ ਵਾਧੂ ਬੋਝ ਪਿਆ। ਮਾਮਲੇ ਦੀ ਜਾਂਚ ਸਬੰਧਤ ਰੈਗੂਲੇਟਰੀ ਏਜੰਸੀਆਂ ਕਰ ਰਹੀਆਂ ਹਨ ਅਤੇ ਦੋਸ਼ ਸਾਬਤ ਹੋਣ ’ਤੇ ਕੰਪਨੀਆਂ ਨੂੰ ਭਾਰੀ ਜੁਰਮਾਨਾ ਹੋ ਸਕਦਾ ਹੈ। ਇਹ ਖੁਲਾਸਾ ਭਾਰਤ ਦੀ ਮੁਕਾਬਲੇਬਾਜ਼ੀ ਨਿਗਰਾਨੀ ਸੰਸਥਾ ਨੇ ਕੀਤਾ ਹੈ।


ਅਧਿਕਾਰੀਆਂ ’ਤੇ ਵੀ ਕਾਰਵਾਈ ਦੀ ਤਿਆਰੀ
ਮੁਕਾਬਲੇਬਾਜ਼ੀ ਕਮਿਸ਼ਨ ਆਫ ਇੰਡੀਆ (ਸੀ. ਸੀ. ਆਈ.) ਨੇ 56 ਵੱਡੇ ਅਧਿਕਾਰੀਆਂ ਨੂੰ ਵੀ ਕੀਮਤਾਂ ’ਚ ਗੰਢਤੁਪ ਲਈ ਜ਼ਿੰਮੇਦਾਰ ਠਹਿਰਾਇਆ ਹੈ। ਇਨ੍ਹਾਂ ’ਚ ਜੇ. ਐੱਸ. ਡਬਲਯੂ. ਦੇ ਮੈਨੇਜਿੰਗ ਡਾਇਰੈਕਟਰ ਸੱਜਣ ਜਿੰਦਲ, ਟਾਟਾ ਸਟੀਲ ਦੇ ਸੀ. ਈ. ਓ. ਟੀ. ਵੀ. ਨਰੇਂਦਰਨ ਅਤੇ ਸੇਲ ਦੇ 4 ਸਾਬਕਾ ਚੇਅਰਪਰਸਨਜ਼ ਸ਼ਾਮਲ ਹਨ। ਇਹ ਲੋਕ ਵੱਖ-ਵੱਖ ਸਮੇਂ ’ਤੇ 2015 ਤੋਂ 2023 ਤੱਕ ਇਸ ਗਡ਼ਬਡ਼ੀ ’ਚ ਸ਼ਾਮਲ ਰਹੇ। ਸੀ. ਸੀ. ਆਈ. ਦਾ ਹੁਕਮ 6 ਅਕਤੂਬਰ ਦਾ ਹੈ, ਜੋ ਅਜੇ ਜਨਤਕ ਨਹੀਂ ਹੋਇਆ ਹੈ ਅਤੇ ਪਹਿਲੀ ਵਾਰ ਸਾਹਮਣੇ ਆ ਰਿਹਾ ਹੈ।

ਇਸ ਵਿਸ਼ੇ ’ਤੇ ਸਵਾਲ ਪੁੱਛੇ ਜਾਣ ’ਤੇ ਜੇ. ਐੱਸ. ਡਬਲਯੂ. ਨੇ ਕੋਈ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ, ਜਦੋਂਕਿ ਟਾਟਾ ਸਟੀਲ, ਸੇਲ ਅਤੇ ਇਨ੍ਹਾਂ ਅਧਿਕਾਰੀਆਂ ਨੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਸੀ. ਸੀ. ਆਈ. ਨੇ ਵੀ ਟਿੱਪਣੀ ਦੀ ਅਪੀਲ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।


ਜਾਂਚ ਕਿਵੇਂ ਸ਼ੁਰੂ ਹੋਈ?
ਇਹ ਸਟੀਲ ਉਦਯੋਗ ਨਾਲ ਜੁੜਿਆ ਹੁਣ ਤੱਕ ਦਾ ਸਭ ਤੋਂ ਵੱਡਾ ਮਾਮਲਾ ਹੈ। ਜਾਂਚ 2021 ’ਚ ਸ਼ੁਰੂ ਹੋਈ, ਜਦੋਂ ਕੁੱਝ ਬਿਲਡਰਾਂ ਦੇ ਇਕ ਸਮੂਹ ਨੇ ਤਮਿਲਨਾਡੂ ਦੀ ਇਕ ਰਾਜ ਅਦਾਲਤ ’ਚ ਅਪਰਾਧਕ ਕੇਸ ਦਰਜ ਕੀਤਾ। ਉਨ੍ਹਾਂ ਨੇ ਦੋਸ਼ ਲਾਇਆ ਕਿ 9 ਕੰਪਨੀਆਂ ਮਿਲ ਕੇ ਸਟੀਲ ਦੀ ਸਪਲਾਈ ਘੱਟ ਕਰ ਰਹੀਆਂ ਹਨ ਅਤੇ ਕੀਮਤਾਂ ਵਧਾ ਰਹੀਆਂ ਹਨ।

2022 ’ਚ ਰਾਈਟਰਜ਼ ਨੇ ਖਬਰ ਦਿੱਤੀ ਸੀ ਕਿ ਨਿਗਰਾਨੀ ਸੰਸਥਾ ਨੇ ਕੁੱਝ ਛੋਟੀਆਂ ਸਟੀਲ ਕੰਪਨੀਆਂ ਦੇ ਦਫਤਰਾਂ ’ਤੇ ਛਾਪੇ ਮਾਰੇ ਸਨ। ਬਾਅਦ ’ਚ ਜਾਂਚ ਦਾ ਘੇਰਾ ਵਧਾ ਦਿੱਤਾ ਗਿਆ ਅਤੇ ਇਸ ’ਚ 31 ਕੰਪਨੀਆਂ, ਉਦਯੋਗ ਸਮੂਹ ਅਤੇ ਦਰਜਨਾਂ ਅਧਿਕਾਰੀ ਸ਼ਾਮਲ ਹੋ ਗਏ। ਸੀ. ਸੀ. ਆਈ. ਦੇ ਅਕਤੂਬਰ ਦੇ ਹੁਕਮ ’ਚ ਇਹ ਸਭ ਦਰਜ ਹੈ। ਸੀ. ਸੀ. ਆਈ. ਦੇ ਨਿਯਮਾਂ ਤਹਿਤ, ਕਾਰਟੇਲ ਵਰਗੇ ਮਾਮਲਿਆਂ ਦੀ ਜਾਣਕਾਰੀ ਆਖਰੀ ਫੈਸਲਾ ਆਉਣ ਤੱਕ ਜਨਤਕ ਨਹੀਂ ਕੀਤੀ ਜਾਂਦੀ।

ਹੁਕਮ ’ਚ ਸਾਫ ਕਿਹਾ ਗਿਆ ਹੈ ਕਿ ਕੰਪਨੀਆਂ ਦਾ ਵਿਵਹਾਰ ਭਾਰਤੀ ਮੁਕਾਬਲੇਬਾਜ਼ੀ ਕਾਨੂੰਨ ਦੀ ਉਲੰਘਣਾ ਹੈ ਅਤੇ ਕੁੱਝ ਵਿਅਕਤੀਆਂ ਨੂੰ ਵੀ ਇਸ ਲਈ ਜ਼ਿੰਮੇਦਾਰ ਮੰਨਿਆ ਗਿਆ ਹੈ।


ਕੀ ਹੋਵੇਗੀ ਅੱਗੇ ਦੀ ਪ੍ਰਕਿਰਿਆ
ਇਹ ਨਤੀਜੇ ਕਿਸੇ ਵੀ ਮੁਕਾਬਲੇਬਾਜ਼ੀ ਮਾਮਲੇ ਦਾ ਅਹਿਮ ਪੜਾਅ ਹੁੰਦੇ ਹਨ। ਹੁਣ ਸੀ. ਸੀ. ਆਈ. ਦੇ ਵੱਡੇ ਅਧਿਕਾਰੀ ਇਨ੍ਹਾਂ ਦੀ ਸਮੀਖਿਆ ਕਰਨਗੇ। ਕੰਪਨੀਆਂ ਅਤੇ ਅਧਿਕਾਰੀ ਆਪਣੇ ਇਤਰਾਜ਼ ਜਾਂ ਸਫਾਈ ਪੇਸ਼ ਕਰ ਸਕਦੇ ਹਨ। ਜਾਂਚ ਦੇ ਵੱਡੇ ਸਾਈਜ਼ ਨੂੰ ਵੇਖਦੇ ਹੋਏ ਇਹ ਪ੍ਰਕਿਰਿਆ ਕਈ ਮਹੀਨੇ ਚੱਲ ਸਕਦੀ ਹੈ। ਇਸ ਤੋਂ ਬਾਅਦ ਸੀ. ਸੀ. ਆਈ. ਆਪਣਾ ਆਖਰੀ ਹੁਕਮ ਜਾਰੀ ਕਰੇਗਾ, ਜੋ ਜਨਤਕ ਕੀਤਾ ਜਾਵੇਗਾ।


ਜੁਰਮਾਨੇ ਦਾ ਵੱਡਾ ਜੋਖਿਮ
ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕੱਚਾ ਸਟੀਲ ਉਤਪਾਦਕ ਦੇਸ਼ ਹੈ। ਇੱਥੇ ਤੇਜ਼ੀ ਨਾਲ ਵਧਦੀ ਅਰਥਵਿਵਸਥਾ ’ਚ ਇਨਫ੍ਰਾਸਟਰੱਕਚਰ ’ਤੇ ਖਰਚ ਵਧਣ ਨਾਲ ਸਟੀਲ ਦੀ ਮੰਗ ਵੀ ਤੇਜ਼ੀ ਨਾਲ ਵੱਧ ਰਹੀ ਹੈ।

ਸੀ. ਸੀ. ਆਈ. ਨੂੰ ਅਧਿਕਾਰ ਹੈ ਕਿ ਉਹ ਸਟੀਲ ਕੰਪਨੀਆਂ ’ਤੇ ਹਰ ਸਾਲ ਦੀ ਗਲਤੀ ਲਈ 3 ਗੁਣਾ ਮੁਨਾਫੇ ਜਾਂ ਟਰਨਓਵਰ ਦਾ 10 ਫੀਸਦੀ ਤੱਕ ਜੁਰਮਾਨਾ ਲਾ ਸਕਦਾ ਹੈ, ਜੋ ਵੀ ਵੱਧ ਹੋਵੇ। ਨਿੱਜੀ ਅਧਿਕਾਰੀਆਂ ਨੂੰ ਵੀ ਜੁਰਮਾਨਾ ਹੋ ਸਕਦਾ ਹੈ।


ਲੁਧਿਆਣੇ ਦੀਆਂ 2 ਕੰਪਨੀਆਂ ਕੇ. ਕੇ. ਕੇ. ਮਿਲਜ਼ ਤੇ ਸ਼ੰਕੇਸ਼ਵਰ ਸਿੰਥੈਟਿਕਸ ਵੀ ਨਿਸ਼ਾਨੇ ’ਤੇ
ਸੀ. ਸੀ. ਆਈ. ਨੇ ਰੱਖਿਆ ਖਰੀਦ ਟੈਂਡਰ ’ਚ ਗੰਢਤੁਪ ਕਰ ਕੇ ਬੋਲੀ ਲਾਉਣ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਲੁਧਿਆਣਾ ਸਥਿਤ 2 ਕੰਪਨੀਆਂ ਨੂੰ ਮੁਕਾਬਲੇਬਾਜ਼ੀ-ਵਿਰੋਧੀ ਗਤੀਵਿਧੀਆਂ ਨੂੰ ਬੰਦ ਕਰਨ ਅਤੇ ਉਨ੍ਹਾਂ ਤੋਂ ਦੂਰ ਰਹਿਣ ਦਾ ਨਿਰਦੇਸ਼ ਦਿੱਤਾ ਹੈ। ਇਹ ਕਾਰਵਾਈ ਆਰਡੀਨੈਂਸ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ, ਸੀ. ਪੀ. ਸੈੱਲ ਦੇ ਮਾਸਟਰ ਜਨਰਲ ਆਫ ਆਰਡੀਨੈਂਸ ਬ੍ਰਾਂਚ ਵੱਲੋਂ ਐਕਟ ਦੀ ਧਾਰਾ 19 (1) (ਬੀ) ਤਹਿਤ ਦਾਇਰ ਅਪੀਲ ਤੋਂ ਬਾਅਦ ਕੀਤੀ ਗਈ ਸੀ। ਇਸ ’ਚ ਦੋਸ਼ ਲਾਇਆ ਗਿਆ ਸੀ ਕਿ ਲੁਧਿਆਣਾ ਸਥਿਤ ਕੰਪਨੀਆਂ ਕੇ. ਕੇ. ਕੇ. ਮਿਲਜ਼ ਅਤੇ ਸੰਕੇਸ਼ਵਰ ਸਿੰਥੈਟਿਕਸ ਪ੍ਰਾਈਵੇਟ ਲਿਮਟਿਡ ਨੇ ਇਕ ਸਮਝੌਤਾ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਊਨੀ ‘ਅੰਡਰਪੈਂਟ’ ਦੀ ਖਰੀਦ ਲਈ ਟੈਂਡਰ ’ਚ ਮਿਲੀਭੁਗਤ ਨਾਲ ਬੋਲੀ ਲਾਈ ਗਈ।

ਸੋਮਵਾਰ ਨੂੰ ਜਾਰੀ ਬਿਆਨ ਅਨੁਸਾਰ,‘‘ਮੌਜੂਦ ਸਬੂਤਾਂ ਦੇ ਆਧਾਰ ’ਤੇ ਕਮਿਸ਼ਨ ਨੇ ਪਾਇਆ ਕਿ ਸਮਾਨ ਕੀਮਤਾਂ ਦਾ ਹਵਾਲਾ, ਵਿੱਤੀ/ਕਮਰਸ਼ੀਅਲ ਬੋਲੀਆਂ ਪੇਸ਼ ਕਰਨ ਦਾ ਸਮਾਂ ਅਤੇ ਇਸੇ ਤਰ੍ਹਾਂ ਦੇ ਪਿੱਛਲੇ ਵਿਵਹਾਰ ਨਾਲ ਮਿਲੀਭੁਗਤ ਸਾਬਤ ਹੁੰਦੀ ਹੈ, ਜੋ ਐਕਟ ਦੀ ਧਾਰਾ 3 (1) ਨਾਲ ਪੜ੍ਹੀ ਜਾਣ ਵਾਲੀ ਧਾਰਾ 3 (3) (ਡੀ) ਦੀ ਉਲੰਘਣਾ ਕਰਦੀ ਹੈ।’’

ਕੇ. ਕੇ. ਕੇ. ਮਿਲਜ਼ ਇਕ ਸਾਂਝੇਦਾਰ ਕੰਪਨੀ ਹੈ, ਜਦੋਂਕਿ ਸੰਕੇਸ਼ਵਰ ਸਿੰਥੈਟਿਕਸ ਇਕ ਪ੍ਰਾਈਵੇਟ ਲਿਮਟਿਡ ਕੰਪਨੀ ਹੈ। ਸੀ. ਸੀ. ਆਈ. ਨੇ ਕਿਹਾ ਕਿ ਕੇ. ਕੇ. ਕੇ. ਮਿਲਜ਼ ਦੇ ਸਾਂਝੇਦਾਰ ਅਤੇ ਸੰਕੇਸ਼ਵਰ ਸਿੰਥੈਟਿਕਸ ਦੇ ਡਾਇਰੈਕਟਰ ਵੀ ਅੈਕਟ ਦੀ ਧਾਰਾ 48 ਤਹਿਤ ਜ਼ਿੰਮੇਦਾਰ ਹਨ।

ਨਿਰਪੱਖ ਵਪਾਰ ਰੈਗੂਲੇਟਰੀ ਸੀ. ਸੀ. ਆਈ. ਨੇ 2 ਜਨਵਰੀ 2026 ਨੂੰ ਮੁਕਾਬਲੇਬਾਜ਼ੀ ਅੈਕਟ, 2002 ਦੀ ਧਾਰਾ 27 ਤਹਿਤ ਹੁਕਮ ਪਾਸ ਕੀਤਾ ਅਤੇ ਦੋਵਾਂ ਕੰਪਨੀਆਂ ਨੂੰ ਮੁਕਾਬਲੇਬਾਜ਼ੀ-ਵਿਰੋਧੀ ਵਿਵਹਾਰ ਬੰਦ ਕਰਨ ਦਾ ਹੁਕਮ ਦਿੱਤਾ।

 

Have something to say? Post your comment

ਅਤੇ ਬਾਜ਼ਾਰ ਖਬਰਾਂ

ਜਨਮ ਅਸ਼ਟਮੀ 'ਤੇ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਨਿਵੇਸ਼ਕਾਂ ਨੇ ਕੀਤੀ ਮੋਟੀ ਕਮਾਈ ਕੀਤੀ; ਜਾਣੋ ਤੇਜ਼ੀ ਦੇ ਕਾਰਨ

ਜਨਮ ਅਸ਼ਟਮੀ 'ਤੇ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਨਿਵੇਸ਼ਕਾਂ ਨੇ ਕੀਤੀ ਮੋਟੀ ਕਮਾਈ ਕੀਤੀ; ਜਾਣੋ ਤੇਜ਼ੀ ਦੇ ਕਾਰਨ

NSE ਦੇ 30,000 ਕਰੋੜ ਦੇ IPO ਦਾ ਰਸਤਾ ਸਾਫ਼, SEBI ਦੀ ਮਿਲੀ ਪ੍ਰਵਾਨਗੀ

NSE ਦੇ 30,000 ਕਰੋੜ ਦੇ IPO ਦਾ ਰਸਤਾ ਸਾਫ਼, SEBI ਦੀ ਮਿਲੀ ਪ੍ਰਵਾਨਗੀ

‘ਮਰਸੀਡੀਜ਼-ਬੈਂਜ਼ ਭਾਰਤ ’ਚ ਆਉਣ ਵਾਲੇ ਸਾਲਾਂ ’ਚ ਕਈ ਨਵੇਂ ਮਾਡਲ ਪੇਸ਼ ਕਰੇਗੀ’

‘ਮਰਸੀਡੀਜ਼-ਬੈਂਜ਼ ਭਾਰਤ ’ਚ ਆਉਣ ਵਾਲੇ ਸਾਲਾਂ ’ਚ ਕਈ ਨਵੇਂ ਮਾਡਲ ਪੇਸ਼ ਕਰੇਗੀ’

ਸਪਾਈਸਜੈੱਟ ਨੇ 20 ਜਹਾਜ਼ ਲੀਜ਼ ’ਤੇ ਲੈਣ ਲਈ ਕੀਤੇ ਪੱਕੇ ਸਮਝੌਤੇ

ਸਪਾਈਸਜੈੱਟ ਨੇ 20 ਜਹਾਜ਼ ਲੀਜ਼ ’ਤੇ ਲੈਣ ਲਈ ਕੀਤੇ ਪੱਕੇ ਸਮਝੌਤੇ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼