ਪ੍ਰਧਾਨ ਮੰਤਰੀ ਨਰਿਦੰਰ ਮੋਦੀ ਨੇ ਇਟਲੀ ਦੇ ਯੁੱਧ ਤੋਂ ਬਾਅਦ ਦੇ ਇਤਿਹਾਸ 'ਚ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਰਹਿਣ 'ਤੇ ਜਾਰਜੀਆ ਮੇਲੋਨੀ ਨੂੰ ਵਧਾਈ ਦਿੱਤੀ ਹੈ। ਪੀਐੱਮ ਮੋਦੀ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਕਿਹਾ,''ਮੇਰੀ ਦੋਸਤ ਪ੍ਰਧਾਨ ਮੰਤਰੀ ਮੇਲੋਨੀ ਨੂੰ ਇਟਲੀ ਦੇ ਯੁੱਧ ਤੋਂ ਬਾਅਦ ਦੇ ਇਤਿਹਾਸ 'ਚ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਸੇਵਾ ਕਰਨ ਵਾਲੀ ਪ੍ਰਧਾਨ ਮੰਤਰੀ ਬਣਨ 'ਤੇ ਹਾਰਦਿਕ ਵਧਾਈ। ਇਹ ਉਪਲੱਬਧੀ ਉਨ੍ਹਾਂ ਦੀ ਅਗਵਾਈ 'ਚ ਇਤਾਲਵੀ ਜਨਤਾ ਦੇ ਭਰੋਸੇ ਦਾ ਪ੍ਰਤੀਕ ਹੈ। ਉਨ੍ਹਾਂ ਦੀ ਦੋਸਤੀ ਨੇ ਭਾਰਤ-ਇਟਲੀ ਵਿਸ਼ੇਸ਼ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਮੈਂ ਆਪਣੇ ਦੇਸ਼ ਦੀ ਜਨਤਾ ਲਈ ਇਕ ਖੁਸ਼ਹਾਲ ਭਵਿੱਖ ਦੇ ਨਿਰਮਾਣ ਲਈ ਉਨ੍ਹਾਂ ਨਾਲ ਨੇੜਲੇ ਸਹਿਯੋਗ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ। ਆਉਣ ਵਾਲੇ ਸਾਲਾਂ 'ਚ ਉਨ੍ਹਾਂ ਦੀ ਲਗਾਤਾਰ ਸਫ਼ਲਤਾ ਲਈ ਮੇਰੀਆਂ ਸ਼ੁੱਭਕਾਮਨਾਵਾਂ।''
ਦੱਸਣਯੋਗ ਹੈ ਕਿ ਇਟਲੀ 'ਚ ਮੇਲੋਨੀ ਦੀ ਸਰਕਾਰ ਦੇ ਅੱਜ 1413 ਦਿਨ ਪੂਰੇ ਹੋ ਗਏ, ਜਿਸ ਦੇ ਨਾਲ ਹੀ ਉਹ ਦੇਸ਼ ਦੇ ਯੁੱਧ ਤੋਂ ਬਾਅਦ ਦੇ ਇਤਿਹਾਸ 'ਚ ਸਭ ਤੋਂ ਲੰਬੇ ਸਮੇਂ ਤੱਕ ਇਸ ਅਹੁਦੇ 'ਤੇ ਰਹਿਣ ਵਾਲੀ ਪ੍ਰਧਾਨ ਮੰਤਰੀ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਦੇ ਨਾਂ ਸੀ।