ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਕਿਹਾ ਕਿ ਉਸ ਨੂੰ ਰੂਸ ਤੋਂ ਕਰੀਬ 3 ਹਫਤਿਆਂ ਤੋਂ ਤੇਲ ਦਾ ਕੋਈ ਬੈਰਲ ਨਹੀਂ ਮਿਲਿਆ ਹੈ ਅਤੇ ਜਨਵਰੀ ’ਚ ਵੀ ਇਸ ਦੇ ਪ੍ਰਾਪਤ ਹੋਣ ਦੀ ਕੋਈ ਉਮੀਦ ਨਹੀਂ ਹੈ। ਰਿਲਾਇੰਸ ਨੇ 20 ਨਵੰਬਰ 2025 ਨੂੰ ਕਿਹਾ ਸੀ ਕਿ ਉਸ ਨੇ ਯੂਰਪੀਅਨ ਯੂਨੀਅਨ ਦੀਆਂ ਪਾਬੰਦੀਆਂ ਦੀ ਪਾਲਣਾ ਕਰਨ ਲਈ ਗੁਜਰਾਤ ਦੇ ਜਾਮਨਗਰ ਸਥਿਤ ਆਪਣੀ ਬਰਾਮਦ-ਵਿਸ਼ਿਸ਼ਟ ਰਿਫਾਇਨਰੀ ’ਚ ਰੂਸੀ ਕੱਚੇ ਤੇਲ ਦੀ ਵਰਤੋਂ ਬੰਦ ਕਰ ਦਿੱਤੀ ਹੈ।
ਕੰਪਨੀ ਨੇ ‘ਬਲੂਮਬਰਗ’ ਦੀ ਉਸ ਰਿਪੋਰਟ ਨੂੰ ਮੰਗਲਵਾਰ ਨੂੰ ‘ਪੂਰੀ ਤਰ੍ਹਾਂ ਨਾਲ ਝੂਠੀ’ ਦੱਸਿਆ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਰੂਸੀ ਤੇਲ ਨਾਲ ਲੱਦੇ 3 ਜਹਾਜ਼ਾਂ ਨੂੰ ਰਿਲਾਇੰਸ ਦੀ ਜਾਮਨਗਰ ਰਿਫਾਇਨਰੀ ਲਈ ਤਿਆਰ ਕੀਤਾ ਜਾ ਰਿਹਾ ਹੈ।
ਰਿਲਾਇੰਸ ਨੇ ਬਿਆਨ ’ਚ ਕਿਹਾ,‘‘ਰਿਲਾਇੰਸ ਇੰਡਸਟਰੀਜ਼ ਦੀ ਜਾਮਨਗਰ ਰਿਫਾਇਨਰੀ ਨੂੰ ਪਿਛਲੇ ਕਰੀਬ 3 ਹਫਤਿਆਂ ਤੋਂ ਰੂਸੀ ਤੇਲ ਦੀ ਕੋਈ ਖੇਪ ਨਹੀਂ ਮਿਲੀ ਹੈ ਅਤੇ ਜਨਵਰੀ ’ਚ ਵੀ ਰੂਸੀ ਕੱਚੇ ਤੇਲ ਦੀ ਕੋਈ ਸਪਲਾਈ ਮਿਲਣ ਦੀ ਉਮੀਦ ਨਹੀਂ ਹੈ।
‘ਬਲੂਮਬਰਗ’ ਇਕ ਗਲੋਬਲ ਮੀਡੀਆ ਅਤੇ ਵਿੱਤੀ ਸੂਚਨਾ ਕੰਪਨੀ ਹੈ, ਜੋ ਵਪਾਰ, ਅਰਥਵਿਵਸਥਾ, ਵਿੱਤੀ ਬਾਜ਼ਾਰ ਅਤੇ ਨੀਤੀ ਨਾਲ ਜੁਡ਼ੀਆਂ ਭਰੋਸੇਯੋਗ ਖਬਰਾਂ ਅਤੇ ਡਾਟਾ ਪ੍ਰਦਾਨ ਕਰਦੀ ਹੈ।