Tuesday, May 26, 2026
BREAKING
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 2026-27 ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ ਦੇ ਚੇਅਰਮੈਨ ਕੀਤੇ ਨਾਮਜ਼ਦ ਪੰਜਾਬ ਰਾਜ ਵਿਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਸ਼ੁਰੂ ਹੋਣ ਤੋਂ ਪਹਿਲਾਂ 90 ਫ਼ੀਸਦ ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿੱਥਿਆ: ਅਨਿੰਦਿਤਾ ਮਿਤਰਾ ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜਾਬ ਵਿੱਚ ਹਾਈ-ਰਿਸਕ ਡਿਲਿਵਰੀ ਅਤੇ ਨਵਜਾਤ ਸ਼ਿਸ਼ੂ ਸੰਭਾਲ ਨੂੰ ਮਿਲਿਆ ਵੱਡਾ ਸਹਾਰਾ ਮਨਰੇਗਾ ਕਰਮਚਾਰੀਆਂ ਵੱਲੋਂ ਸੇਵਾਵਾਂ ਪਕੀਆ ਨਾਂ ਕਰਨ ਦੇ ਰੋਸ ਵਜੋਂ ਧਰਨਾ ਸੰਜੀਵ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼ਹੀਦ ਭਗਤ ਸਿੰਘ ਨਗਰ ਨੇ ਪਿੰਡ ਸਿੰਬਲ ਮਜਾਰਾ ਨਿਵਾਸੀ ਕਾਬਲ ਰਾਮ ਨੂੰ ਦਿੱਤਾ ਆਈ-ਕਾਰਡ  ਜਨਗਣਨਾ ਲਈ ਘਰ-ਘਰ ਸਰਵੇ ਕਰ ਰਹੇ ਇਨੂਮੀਰੇਟਰਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ- ਵਧੀਕ ਡਿਪਟੀ ਕਮਿਸ਼ਨਰ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰ 26 ਮਈ ਨੂੰ ਰਹਿਣਗੇ ਬੰਦ-ਡਿਪਟੀ ਕਮਿਸ਼ਨਰ 15 ਬਦਲਵੇਂ ਦਸਤਾਵੇਜ਼ ਵੋਟਰ ਆਈ.ਡੀ. ਕਾਰਡ ਦੀ ਗੈਰ-ਮੌਜੂਦਗੀ ਵਿੱਚ ਵੋਟ ਪਾਉਣ ਲਈ ਯੋਗ : ਡੀ.ਸੀ. ਗੁਲਪ੍ਰੀਤ ਸਿੰਘ ਔਲਖ ਗੁਲਮਰਗ ਗੰਡੋਲਾ 'ਚ ਤਕਨੀਕੀ ਖਰਾਬੀ, ਇਕ ਘੰਟਾ ਹਵਾ 'ਚ ਲਟਕੇ ਰਹੇ 300 ਸੈਲਾਨੀ ਮਹਿਲਾ ਕ੍ਰਿਕਟ ਕਪਤਾਨ ਹਰਮਨਪ੍ਰੀਤ ਨੂੰ ਮਿਲਿਆ ਪਦਮਸ਼੍ਰੀ ਐਵਾਰਡ

ਬਾਜ਼ਾਰ

ਕੋਕਾ-ਕੋਲਾ ਤੇ ਮੋਂਡੇਲੇਜ਼ ਦੀ ਭਾਰਤੀ ਬਾਜ਼ਾਰ ’ਤੇ ਨਜ਼ਰ, ਟੈਕਨਾਲੋਜੀ ’ਚ ਨਿਵੇਸ਼ ਵਧਾਉਣਗੀਆਂ ਕੰਪਨੀਆਂ

21 ਫ਼ਰਵਰੀ, 2026 07:15 PM

ਨਵੀਂ ਦਿੱਲੀ : ਗਲੋਬਲ ਆਰਥਿਕ ਸੁਸਤੀ ਅਤੇ ਸੰਤ੍ਰਿਪਤ ਬਾਜ਼ਾਰਾਂ ਵਿਚ ਪੀਣ ਵਾਲੇ ਪਦਾਰਥਾਂ ਅਤੇ ਕਨਫੈਕਸ਼ਨਰੀ ਖੇਤਰ ਦੇ ਮਹਾਰਥੀਆਂ ਨੇ ਭਾਰਤ ਨੂੰ ਆਪਣੀ ਰਣਨੀਤੀ ਦਾ ਕੇਂਦਰ ਬਣਾ ਲਿਆ ਹੈ। ਨਿਊਯਾਰਕ ’ਚ ਆਯੋਜਿਤ ‘ਕੰਜ਼ਿਊਮਰ ਐਨਾਲਿਸਟ ਗਰੁੱਪ’ (ਸੀ. ਏ. ਜੀ. ਐੱਨ. ਵਾਈ.) ਸੰਮੇਲਨ ’ਚ ਕੋਕਾ-ਕੋਲਾ ਅਤੇ ਮੋਂਡੇਲੇਜ਼ ਨੇ ਭਾਰਤ ਨੂੰ ਚੋਟੀ ਦੀ ਤਰਜੀਹ ਵਾਲਾ ਬਾਜ਼ਾਰ ਦੱਸਿਆ ਹੈ। ਕੋਕਾ-ਕੋਲਾ ਦੇ ਗਲੋਬਲ ਮੁੱਖ ਵਿੱਤੀ ਅਧਿਕਾਰੀ ਜੌਨ ਮਰਫੀ ਨੇ ਕਿਹਾ ਕਿ ਕੰਪਨੀ ਭਾਰਤ ਅਤੇ ਅਫ਼ਰੀਕਾ ’ਚ ਰੀਫ੍ਰੈਂਚਾਈਜ਼ਿੰਗ ਦੇ ਖੇਡ ਨੂੰ ਪੂਰਾ ਕਰਨਾ ਜਾਰੀ ਰੱਖੇਗੀ। ਕੰਪਨੀ ਨਵੀਆਂ ਸਮਰੱਥਾਵਾਂ ਖਾਸ ਕਰ ਕੇ ਟੈਕਨਾਲੋਜੀ ’ਚ ਨਿਵੇਸ਼ ਵਧਾਏਗੀ ਅਤੇ ਸਮੇਂ ਦੇ ਨਾਲ ਇਕੁਇਟੀ ਨਿਵੇਸ਼ ਨੂੰ ਅਨੁਕੂਲ ਬਣਾਏਗੀ।

102 ਮਿਲੀਅਨ ਡਾਲਰ ਦਾ ਲਾਭ
ਜ਼ਿਕਰਯੋਗ ਹੈ ਕਿ ਕੰਪਨੀ ਨੇ ਇਕ ਸਾਲ ਪਹਿਲਾਂ ਹਿੰਦੁਸਤਾਨ ਕੋਕਾ-ਕੋਲਾ ਹੋਲਡਿੰਗਜ਼ (ਐੱਚ. ਸੀ. ਸੀ. ਬੀ.) ’ਚ 40 ਫੀਸਦੀ ਹਿੱਸੇਦਾਰੀ ਜੁਬੀਲੈਂਟ ਭਾਰਤੀਆ ਗਰੁੱਪ ਨੂੰ ਲੱਗਭਗ 12,500 ਕਰੋੜ ਰੁਪਏ ’ਚ ਵੇਚੀ ਸੀ। ਹੁਣ ਕੰਪਨੀ ਬਿਹਤਰ ਕਾਰਜਸ਼ੀਲ ਪੂੰਜੀ (ਵਰਕਿੰਗ ਕੈਪੀਟਲ) ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਦਸੰਬਰ 2025 ਤੱਕ ਦੇ ਸਾਲ ’ਚ ਭਾਰਤ ’ਚ ਬਾਟਲਿੰਗ ਸੰਚਾਲਨ ਦੀ ਵਿਕਰੀ ਤੋਂ 102 ਮਿਲੀਅਨ ਡਾਲਰ ਦਾ ਲਾਭ ਦਰਜ ਕੀਤਾ ਗਿਆ ਹੈ। ਕੋਕਾ-ਕੋਲਾ ਨੇ ਆਪਣੀ ਗਲੋਬਲ ‘ਐਸੈੱਟ-ਲਾਈਟ’ ਰਣਨੀਤੀ ਤਹਿਤ ਗੁਜਰਾਤ, ਰਾਜਸਥਾਨ, ਬਿਹਾਰ, ਪੂਰਬ-ਉੱਤਰ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ’ਚ ਬਾਟਲਿੰਗ ਪਲਾਂਟ ਸੁਤੰਤਰ ਫ੍ਰੈਂਚਾਈਜ਼ੀ ਨੂੰ ਸੌਂਪੇ ਹਨ। ਵਾਲਿਊਮ ਵਿਕਰੀ ਦੇ ਲਿਹਾਜ਼ ਨਾਲ ਭਾਰਤ ਕੰਪਨੀ ਦਾ 5ਵਾਂ ਸਭ ਤੋਂ ਵੱਡਾ ਬਾਜ਼ਾਰ ਹੈ।

ਭਾਰਤ 1.7 ਬਿਲੀਅਨ ਡਾਲਰ ਦਾ ਬਾਜ਼ਾਰ
ਕਨਫੈਕਸ਼ਨਰੀ ਖੇਤਰ ਦੀ ਮੋਹਰੀ ਕੰਪਨੀ ਮੋਂਡੇਲੇਜ਼ ਨੇ ਵੀ ਭਾਰਤ ਨੂੰ ਆਪਣੇ ਸਭ ਤੋਂ ਆਕਰਸ਼ਕ ਮੌਕਿਆਂ ’ਚ ਗਿਣਿਆ ਹੈ। ਕੰਪਨੀ ਦੇ ਸੀ. ਐੱਫ. ਓ. ਲੁਕਾ ਜ਼ਾਰਾਮੇਲਾ ਨੇ ਕਿਹਾ ਕਿ ਭਾਰਤ 1.7 ਬਿਲੀਅਨ ਡਾਲਰ ਦਾ ਮਾਲੀਆ ਬਾਜ਼ਾਰ ਹੈ, ਜਿੱਥੇ ਵਿਕਾਸ ਅਤੇ ਨਕਦੀ ਸਿਰਜਣ ਦਾ ਮਜ਼ਬੂਤ ਟ੍ਰੈਕ ਰਿਕਾਰਡ ਹੈ। ਕੰਪਨੀ ਭਾਰਤ ’ਚ ‘ਲੋਕਲ-ਫਸਟ’ ਆਪਰੇਟਿੰਗ ਮਾਡਲ ਅਪਣਾ ਰਹੀ ਹੈ। ਦੇਸ਼ ’ਚ ਇਸ ਦੀਆਂ ਚਾਰ ਵਿਨਿਰਮਾਣ ਇਕਾਈਆਂ ਹਨ ਅਤੇ ਲੱਗਭਗ 45 ਲੱਖ ਸਟੋਰਾਂ ਤੱਕ ਪਹੁੰਚ ਹੈ, ਜਿਨ੍ਹਾਂ ’ਚੋਂ 25 ਲੱਖ ਸਟੋਰਾਂ ਤੱਕ ਸਿੱਧੀ ਪਹੁੰਚ ਹੈ। ਕੰਪਨੀ ਹਰ ਸਾਲ ਲੱਗਭਗ 1 ਲੱਖ ਨਵੇਂ ਸਟੋਰ ਜੋੜਣ ਦੀ ਯੋਜਨਾ ਬਣਾ ਰਹੀ ਹੈ।

ਉੱਭਰਦੇ ਬਾਜ਼ਾਰਾਂ ’ਚ ਭਾਰਤ ਸਭ ਤੋਂ ਅਹਿਮ
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਵਿਕਸਤ ਬਾਜ਼ਾਰਾਂ ’ਚ ਸੀਮਤ ਵਾਧੇ ਦਰਮਿਆਨ ਭਾਰਤ ਵਰਗੇ ਉੱਭਰਦੇ ਬਾਜ਼ਾਰ ਬਹੁ-ਰਾਸ਼ਟਰੀ ਕੰਪਨੀਆਂ ਲਈ ਵਿਕਾਸ ਦਾ ਪ੍ਰਮੁੱਖ ਇੰਜਣ ਬਣ ਰਹੇ ਹਨ। ਨੌਜਵਾਨ ਆਬਾਦੀ, ਵਧਦੀ ਆਮਦਨ ਅਤੇ ਤੇਜ਼ੀ ਨਾਲ ਫੈਲਦਾ ਰਿਟੇਲ ਨੈੱਟਵਰਕ ਭਾਰਤ ਨੂੰ ਗਲੋਬਲ ਬ੍ਰਾਂਡਾਂ ਲਈ ਲੰਬੇ ਸਮੇਂ ਦੇ ਮੌਕਿਆਂ ਦਾ ਕੇਂਦਰ ਬਣਾ ਰਿਹਾ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਸ਼ੇਅਰ ਬਾਜ਼ਾਰ ਨੇ ਲਗਾਈ ਦੌੜ : ਸੈਂਸੈਕਸ ਨੇ ਮਾਰੀ 1073 ਅੰਕਾਂ ਦੀ ਲੰਮੀ ਛਾਲ, ਨਿਫਟੀ 24,000 ਦੇ ਪਾਰ

ਸ਼ੇਅਰ ਬਾਜ਼ਾਰ ਨੇ ਲਗਾਈ ਦੌੜ : ਸੈਂਸੈਕਸ ਨੇ ਮਾਰੀ 1073 ਅੰਕਾਂ ਦੀ ਲੰਮੀ ਛਾਲ, ਨਿਫਟੀ 24,000 ਦੇ ਪਾਰ

ਆਈ. ਆਰ. ਐੱਫ. ਸੀ. ਚਾਲੂ ਵਿੱਤੀ ਸਾਲ ’ਚ ਇਕੱਠਾ ਕਰੇਗੀ 2 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ

ਆਈ. ਆਰ. ਐੱਫ. ਸੀ. ਚਾਲੂ ਵਿੱਤੀ ਸਾਲ ’ਚ ਇਕੱਠਾ ਕਰੇਗੀ 2 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ

ਹੀਰੋ ਮੋਟੋਕਾਰਪ ਨੂੰ ਚਾਲੂ ਵਿੱਤੀ ਸਾਲ ’ਚ ਦੋਹਰੇ ਅੰਕ ਦੇ ਵਾਧੇ ਦੀ ਉਮੀਦ, 12 ਤੋਂ ਵੱਧ ਨਵੇਂ ਉਤਪਾਦ ਉਤਾਰੇਗੀ

ਹੀਰੋ ਮੋਟੋਕਾਰਪ ਨੂੰ ਚਾਲੂ ਵਿੱਤੀ ਸਾਲ ’ਚ ਦੋਹਰੇ ਅੰਕ ਦੇ ਵਾਧੇ ਦੀ ਉਮੀਦ, 12 ਤੋਂ ਵੱਧ ਨਵੇਂ ਉਤਪਾਦ ਉਤਾਰੇਗੀ

ਜੰਗ ਖ਼ਤਮ ਹੋਣ ਦੇ ਸੰਕੇਤ ਮਿਲਦਿਆਂ ਹੀ ਸਸਤਾ ਹੋਇਆ ਕੱਚਾ ਤੇਲ ! 8.5 ਫ਼ੀਸਦੀ ਤੱਕ ਡਿੱਗੀਆਂ ਕੀਮਤਾਂ

ਜੰਗ ਖ਼ਤਮ ਹੋਣ ਦੇ ਸੰਕੇਤ ਮਿਲਦਿਆਂ ਹੀ ਸਸਤਾ ਹੋਇਆ ਕੱਚਾ ਤੇਲ ! 8.5 ਫ਼ੀਸਦੀ ਤੱਕ ਡਿੱਗੀਆਂ ਕੀਮਤਾਂ

ਵਿਦੇਸ਼ੀ ਕਰੰਸੀ ਦੀਆਂ ਵਟਾਂਦਰਾ ਦਰਾਂ ’ਚ ਸਰਕਾਰ ਨਹੀਂ ਦਿੰਦੀ ਦਖਲ : ਗੋਇਲ

ਵਿਦੇਸ਼ੀ ਕਰੰਸੀ ਦੀਆਂ ਵਟਾਂਦਰਾ ਦਰਾਂ ’ਚ ਸਰਕਾਰ ਨਹੀਂ ਦਿੰਦੀ ਦਖਲ : ਗੋਇਲ

RBI ਨੇ ਖਰੀਦਿਆ 180 ਕਿਲੋ ਸੋਨਾ; ਵਿਦੇਸ਼ੀ ਮੁਦਰਾ ਭੰਡਾਰ 'ਚ ਹੋਇਆ ਵੱਡਾ ਵਾਧਾ

RBI ਨੇ ਖਰੀਦਿਆ 180 ਕਿਲੋ ਸੋਨਾ; ਵਿਦੇਸ਼ੀ ਮੁਦਰਾ ਭੰਡਾਰ 'ਚ ਹੋਇਆ ਵੱਡਾ ਵਾਧਾ

ਦੇਸ਼ ’ਚ ਰਿਕਾਰਡ ਪੈਦਾਵਾਰ ਦਾ ਅਸਰ, ਦਾਲਾਂ ਦੀ ਦਰਾਮਦ ਵਿਚ 34 ਫ਼ੀਸਦੀ ਦੀ ਗਿਰਾਵਟ

ਦੇਸ਼ ’ਚ ਰਿਕਾਰਡ ਪੈਦਾਵਾਰ ਦਾ ਅਸਰ, ਦਾਲਾਂ ਦੀ ਦਰਾਮਦ ਵਿਚ 34 ਫ਼ੀਸਦੀ ਦੀ ਗਿਰਾਵਟ

ਭਾਰਤ 'ਚ ਦਾਲਾਂ ਦੀ ਦਰਾਮਦ ਵਿੱਚ 34% ਦੀ ਵੱਡੀ ਗਿਰਾਵਟ, ਘਰੇਲੂ ਪੈਦਾਵਾਰ ਨੇ ਦਿਖਾਇਆ ਅਸਰ

ਭਾਰਤ 'ਚ ਦਾਲਾਂ ਦੀ ਦਰਾਮਦ ਵਿੱਚ 34% ਦੀ ਵੱਡੀ ਗਿਰਾਵਟ, ਘਰੇਲੂ ਪੈਦਾਵਾਰ ਨੇ ਦਿਖਾਇਆ ਅਸਰ

IT ਤੇ ਆਟੋ ਸੈਕਟਰ ਤੋਂ ਬਾਅਦ ਹੁਣ ਇਲੈਕਟ੍ਰੀਕਲ ਉਦਯੋਗ 'ਚ ਭਾਰਤ ਬਣੇਗਾ 'ਗਲੋਬਲ ਲੀਡਰ'

IT ਤੇ ਆਟੋ ਸੈਕਟਰ ਤੋਂ ਬਾਅਦ ਹੁਣ ਇਲੈਕਟ੍ਰੀਕਲ ਉਦਯੋਗ 'ਚ ਭਾਰਤ ਬਣੇਗਾ 'ਗਲੋਬਲ ਲੀਡਰ'

ਤੇਲ ਦੀਆਂ ਕੀਮਤਾਂ 'ਚ ਲੱਗੇਗੀ ਅੱਗ! 200 ਡਾਲਰ ਤੱਕ ਪਹੁੰਚ ਸਕਦਾ ਹੈ ਕੱਚਾ ਤੇਲ, ਦੁਨੀਆ 'ਤੇ ਮੰਡਰਾ ਰਿਹਾ ਖ਼ਤਰਾ

ਤੇਲ ਦੀਆਂ ਕੀਮਤਾਂ 'ਚ ਲੱਗੇਗੀ ਅੱਗ! 200 ਡਾਲਰ ਤੱਕ ਪਹੁੰਚ ਸਕਦਾ ਹੈ ਕੱਚਾ ਤੇਲ, ਦੁਨੀਆ 'ਤੇ ਮੰਡਰਾ ਰਿਹਾ ਖ਼ਤਰਾ