ਦੇਸ਼ ਦੇ ਸਰਕਾਰੀ ਕਰਮਚਾਰੀਆਂ ਅਤੇ ਸਕੂਲੀ ਬੱਚਿਆਂ ਲਈ ਇਕ ਵੱਡੀ ਖੁਸ਼ਖਬਰੀ ਹੈ। ਕੇਂਦਰ ਸਰਕਾਰ ਨੇ 7 ਜੁਲਾਈ ਨੂੰ ਰਾਜਸਥਾਨ ਅਤੇ ਦੇਸ਼ ਭਰ 'ਚ ਮੁਹੱਰਮ ਲਈ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਮੁਹੱਰਮ, ਇਸਲਾਮ ਧਰਮ ਦਾ ਇਕ ਮਹੱਤਵਪੂਰਨ ਤਿਉਹਾਰ ਹੈ। ਜੋ ਇਸ ਸਾਲ ਜੁਲਾਈ ਦੇ ਪਹਿਲੇ ਹਫ਼ਤੇ 'ਚ ਹੀ ਮਨਾਇਆ ਜਾ ਰਿਹਾ ਹੈ।
ਭਾਰਤ 'ਚ ਮੁਹੱਰਮ ਇਕ ਗਜ਼ਟਿਡ ਛੁੱਟੀ ਹੈ, ਜਿਸ ਦਾ ਅਰਥ ਹੈ ਕਿ ਜਿਹੜੇ ਸੂਬਿਆਂ 'ਚ ਇਹ ਮਨਾਇਆ ਜਾਂਦਾ ਹੈ, ਉੱਥੇ ਸਾਰੀਆਂ ਸਰਕਾਰੀ ਸੰਸਥਾਵਾਂ, ਬੈਂਕ, ਸਕੂਲ ਤੇ ਕਾਲਜ ਬੰਦ ਰਹਿੰਦੇ ਹਨ। ਇੰਨਾ ਹੀ ਨਹੀਂ ਸ਼ੇਅਰ ਬਜ਼ਾਰ ਵੀ 7 ਜੁਲਾਈ ਨੂੰ ਬੰਦ ਰਹਿਣਗੇ। ਇਹ ਛੁੱਟੀ ਕੇਂਦਰ ਸਰਕਾਰ ਵਲੋਂ ਐਲਾਨ ਕੀਤਾ ਗਈ ਹੈ। ਇਸ ਲਈ ਇਸ ਦਾ ਪ੍ਰਭਾਵ ਪੂਰੇ ਦੇਸ਼ 'ਤੇ ਪਵੇਗਾ। ਰਾਜਸਥਾਨ 'ਚ ਵੀ ਇਸ ਤਿਉਹਾਰ ਦੀ ਖ਼ਾਸ ਅਹਿਮੀਅਤ ਹੁੰਦੀ ਹੈ। ਸਿਰਫ਼ 7 ਜੁਲਾਈ ਹੀ ਨਹੀਂ, ਇਸ ਮਹੀਨੇ 'ਚ ਹੋਰ ਵੀ ਛੁੱਟੀਆਂ ਹਨ ਜੋ ਤੁਹਾਨੂੰ ਆਰਾਮ ਦੇਣਗੀਆਂ।