ਪੁੰਛ : ਸੁਰੱਖਿਆ ਫੋਰਸਾਂ ਨੇ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰ ਕੇ ਵੱਡੀ ਗਿਣਤੀ ’ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕਰ ਕੇ ਅੱਤਵਾਦੀਆਂ ਦੀ ਇਕ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਏ. ਐੱਸ. ਪੀ. ਮੋਹਨ ਸ਼ਰਮਾ ਤੇ ਡਿਪਟੀ ਸੁਪਰਡੈਂਟ ਆਫ਼ ਪੁਲਸ (ਆਪ੍ਰੇਸ਼ਨਜ਼) ਸੁਰਿੰਦਰ ਸਿੰਘ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਜ਼ਿਲੇ ਦੀ ਤਹਿਸੀਲ ਸੁਰਨਕੋਟ ਦੇ ਸੰਘਣੇ ਜੰਗਲ ’ਚ ਤਲਾਸ਼ੀਆਂ ਦੀ ਮੁਹਿੰਮ ਚਲਾਈ।
ਇਸ ਦੌਰਾਨ ਜਵਾਨਾਂ ਨੂੰ ਉੱਥੇ ਇਕ ਅੱਤਵਾਦੀ ਟਿਕਾਣੇ ਬਾਰੇ ਪਤਾ ਲੱਗਾ। ਜਵਾਨਾਂ ਨੇ ਇਸ ਟਿਕਾਣੇ ਤੋਂ 3 ਹੈਂਡ ਗ੍ਰੇਨੇਡ, ਗੋਲੀਆਂ, ਚਾਰਜਰ ਲੀਡ, ਲੋਹੇ ਦੀ ਰਾਡ, ਵਾਇਰ ਕਟਰ, ਚਾਕੂ, ਪੈਨਸਿਲ ਸੈੱਲ, ਲਾਈਟਰ ਤੇ ਹੋਰ ਸਾਮਾਨ ਬਰਾਮਦ ਕੀਤਾ।