ਕੋਰੋਨਾ ਮਹਾਮਾਰੀ ਤੋਂ ਬਾਅਦ ਦੇਸ਼ ਵਿਚ ਨੌਜਵਾਨਾਂ ਵਿਚ ਵਧ ਰਹੀਆਂ ਅਚਾਨਕ ਮੌਤਾਂ ਅਤੇ ਦਿਲ ਦੇ ਦੌਰੇ ਦੀਆਂ ਘਟਨਾਵਾਂ ਨੂੰ ਵੈਕਸੀਨ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ ਹੈ। ਹਾਲਾਂਕਿ, ਹੁਣ ICMR (ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ) ਅਤੇ ਐਮਸ (ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ) ਵੱਲੋਂ ਕੀਤੀ ਗਈ ਦੋ ਸਟਡੀਜ਼ ਨੇ ਇਨ੍ਹਾਂ ਖਦਸ਼ਿਆਂ ਨੂੰ ਨਕਾਰ ਦਿੱਤਾ ਹੈ। ਦੱਸ ਦਈਏ ਕਿ ਸੰਸਥਾਵਾਂ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ, ਕੋਰੋਨਾ ਵੈਕਸੀਨ ਅਤੇ ਨੌਜਵਾਨਾਂ ਵਿਚ ਹੋ ਰਹੀਆਂ ਅਚਾਨਕ ਮੌਤਾਂ ਜਾਂ ਦਿਲ ਦੇ ਦੌਰਿਆਂ ਵਿਚ ਕੋਈ ਸਿੱਧਾ ਸਬੰਧ ਨਹੀਂ ਮਿਲਿਆ।
ਕਿਵੇਂ ਹੋਈ ਤਸਦੀਕ?
2023 ਦੇ ਮਈ ਤੋਂ ਅਗਸਤ ਤੱਕ ICMR ਦੇ ਨੈਸ਼ਨਲ ਇੰਸਟੀਚਿਊਟ ਆਫ਼ ਏਪੀਡਿਮੀਓਲੋਜੀ ਵੱਲੋਂ 19 ਸੂਬਿਆਂ ਅਤੇ ਕੇਂਦਰ ਸ਼ਾਸਿਤ ਇਲਾਕਿਆਂ ਦੇ 47 ਹਸਪਤਾਲਾਂ 'ਚ ਅਜਿਹੀਆਂ ਮੌਤਾਂ ਦਾ ਵਿਸ਼ਲੇਸ਼ਣ ਕੀਤਾ ਗਿਆ, ਜੋ ਨੌਜਵਾਨ ਅਤੇ ਪੂਰੀ ਤਰ੍ਹਾਂ ਤੰਦਰੁਸਤ ਲੋਕਾਂ ਦੀਆਂ ਹੋਈਆਂ। ਇਸ ਦੇ ਨਾਲ ਉੱਥੇ ਹੀ ਦੂਜੇ ਪਾਸੇ ਐਮਸ ਅਤੇ ICMR ਵੱਲੋਂ ਮਿਲਕੇ ਕੀਤੀ ਗਈ, ਉਸ ਵਿਚ ਇਹ ਪਤਾ ਲੱਗਾ ਕਿ 18 ਤੋਂ 45 ਸਾਲ ਦੇ ਨੌਜਵਾਨਾਂ ਵਿਚ ਦਿਲ ਦੇ ਦੌਰੇ ਜਾਂ ਮਾਈਓਕਾਰਡੀਅਲ ਇੰਫਾਰਕਸ਼ਨ (MI) ਅਚਾਨਕ ਮੌਤਾਂ ਦਾ ਮੁੱਖ ਕਾਰਨ ਬਣ ਰਹੇ ਹਨ ਪਰ ਇਹ ਪੈਟਰਨ ਪੁਰਾਣੇ ਵਰ੍ਹਿਆਂ ਤੋਂ ਵੱਖਰਾ ਨਹੀਂ ਹੈ। ਇਸ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦਿਲ ਦੇ ਦੌਰਿਆਂ ਵਿਚ ਵਾਧਾ ਹੋਣਾ ਜਨੈਟਿਕ ਮਿਊਟੇਸ਼ਨ ਜਾਂ ਵਿਰਾਸਤੀ ਕਾਰਨਾਂ ਕਰਕੇ ਹੋ ਰਿਹਾ ਹੈ।
ਸਿਆਸੀ ਵਿਵਾਦ 'ਤੇ ਲਾਈ ਮੋਹਰ
ਹਾਲ ਹੀ ਵਿਚ ਕਰਨਾਟਕ ਦੇ ਮੁੱਖ ਮੰਤਰੀ ਨੇ ਕੋਰੋਨਾ ਵੈਕਸੀਨ ਨੂੰ ਦਿਲ ਦੇ ਦੌਰਿਆਂ ਲਈ ਜ਼ਿੰਮੇਵਾਰ ਦੱਸਿਆ ਸੀ। ਹਾਲਾਂਕਿ, ਕੇਂਦਰ ਸਰਕਾਰ ਨੇ ਉਨ੍ਹਾਂ ਦੇ ਦਾਅਵਿਆਂ ਨੂੰ ਖੰਡਨ ਕਰਦਿਆਂ ਕਿਹਾ ਕਿ ਅਜਿਹਾ ਕੋਈ ਵੀ ਸਬੂਤ ਨਹੀਂ ਮਿਲਿਆ ਹੈ।
ਕੋਰੋਨਾ ਦੀ ਹਾਲੀਆ ਸਥਿਤੀ :-
- 2020 ਤੋਂ 2023 ਤੱਕ ਦੇਸ਼ ਵਿਚ ਲਗਭਗ 4.5 ਕਰੋੜ ਕੋਰੋਨਾ ਕੇਸ ਸਾਹਮਣੇ ਆਏ।
- ਇਸ ਦੌਰਾਨ 5.3 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ।
- 2025 ਵਿਚ ਹੁਣ ਤੱਕ 26 ਹਜ਼ਾਰ ਤੋਂ ਵੱਧ ਨਵੇਂ ਕੇਸ ਰਿਪੋਰਟ ਹੋਏ ਹਨ।
- 146 ਮੌਤਾਂ ਹੋ ਚੁੱਕੀਆਂ ਹਨ ਅਤੇ 1,000 ਤੋਂ ਵੱਧ ਐਕਟਿਵ ਕੇਸ ਹਨ।
ਦੱਸਣਯੋਗ ਹੈ ਕਿ ਵੈਕਸੀਨ ਤੇ ਉੱਠ ਰਹੇ ਖਦਸ਼ਿਆਂ ਤੋਂ ਇਲਾਵਾ, ਮੈਡੀਕਲ ਅਧਿਕਾਰੀ ਅਤੇ ਖੋਜਕਾਰ ਇਨ੍ਹਾਂ ਮੌਤਾਂ ਦੇ ਪਿੱਛੇ ਅਸਲੀ ਕਾਰਨਾਂ ਜਿਵੇਂ ਕਿ ਜਨੈਟਿਕ ਮਿਊਟੇਸ਼ਨ ਅਤੇ ਲਾਈਫਸਟਾਈਲ 'ਤੇ ਧਿਆਨ ਦੇਣ ਦੀ ਲੋੜ ਦੱਸ ਰਹੇ ਹਨ। ICMR ਅਤੇ ਐਮਸ ਦੀ ਸਟਡੀ ਵੱਡਾ ਸੰਦੇਸ਼ ਦੇ ਰਹੀ ਜੋ ਕਿ ਹੈ ਕੋਰੋਨਾ ਵੈਕਸੀਨ ਤੇ ਭਰੋਸਾ ਰੱਖੋ, ਡਰ ਨਹੀਂ।