ਸ੍ਰੀ ਹਰਗੋਬਿੰਦਪੁਰ ਸਾਹਿਬ : ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਚਿੰਤਪੁਰਨੀ ਜਵਾਲਾ ਜੀ ਜਾਣ ਵਾਲੀ ਪੰਜਾਬ ਰੋਡਵੇਜ਼ ਦੀ ਬੱਸ ਜਿਹੜੀ ਕਾਫੀ ਚਿਰਾਂ ਤੋਂ ਬੰਦ ਹੋ ਗਈ ਸੀ ਪਰ ਹੁਣ ਚਿੰਤਪੁਰਨੀ ਮੇਲੇ ਕਾਰਨ ਇਹ ਬੱਸ ਦੁਬਾਰਾ ਚਾਲੂ ਹੋ ਗਈ ਹੈ, ਜਿਸ ਕਾਰਨ ਭਗਤਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਹ ਜਾਣਕਾਰੀ ਸਮਾਜ ਸੇਵਕ ਕਰਨ ਕਾਲੀਆਂ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਮਾਂ ਚਿੰਤਪੁਰਨੀ ਮੇਲੇ ’ਤੇ ਇਸ ਬੱਸ ਦਾ ਲੱਗਣਾ ਬਹੁਤ ਜ਼ਰੂਰੀ ਸੀ ਕਿਉਂਕਿ ਇਹ ਬੱਸ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸਵੇਰੇ 6 ਵਜੇ ਚੱਲ ਕੇ 9 ਵਜੇ ਚਿੰਤਪੁਰਨੀ ਪਹੁੰਚ ਜਾਂਦੀ ਸੀ ਅਤੇ ਮਹਾਮਾਈ ਦੇ ਭਗਤ ਮੱਥਾ ਟੇਕ ਕੇ ਟਾਈਮ ਸਿਰ ਆਪਣੇ ਘਰਾਂ ਨੂੰ ਵਾਪਸ ਆ ਜਾਂਦੇ ਸਨ। ਇਸ ਸਬੰਧੀ ਉਨ੍ਹਾਂ ਨੇ ਜੀ. ਐੱਮ. ਬਟਾਲਾ ਦਾ ਧੰਨਵਾਦ ਕੀਤਾ।