ਪੰਜਾਬ ਸਰਕਾਰ ਨੇ ਹੋਲੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦਿਆਂ ਬੁੱਧਵਾਰ 4 ਮਾਰਚ ਨੂੰ ਸੂਬੇ ਭਰ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਇਸ ਫੈਸਲੇ ਤਹਿਤ ਸਾਰੇ ਸਰਕਾਰੀ ਦਫ਼ਤਰ, ਬੋਰਡ, ਨਿਗਮਾਂ ਦੇ ਦਫ਼ਤਰਾਂ ਨਾਲ ਨਾਲ ਸਰਕਾਰੀ ਅਤੇ ਨਿੱਜੀ ਦੋਵੇਂ ਕਿਸਮਾਂ ਦੇ ਸਕੂਲ ਅਤੇ ਕਾਲਜ ਬੰਦ ਰਹਿਣਗੇ।
ਛੁੱਟੀ ਨੂੰ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਅਧੀਨ ਘੋਸ਼ਿਤ ਕੀਤਾ ਗਿਆ ਹੈ, ਜਿਸ ਕਰਕੇ ਬੈਂਕਾਂ ਵਿੱਚ ਵੀ ਕਾਰੋਬਾਰ ਨਹੀਂ ਹੋਵੇਗਾ। ਧਾਰਮਿਕ ਪੰਚਾਂਗ ਮੁਤਾਬਕ ਫਾਲਗੁਣ ਪੂਰਨਿਮਾ 2 ਮਾਰਚ ਤੋਂ ਸ਼ੁਰੂ ਹੋ ਕੇ 3 ਮਾਰਚ ਤੱਕ ਰਹੇਗੀ। 3 ਮਾਰਚ ਦੀ ਸ਼ਾਮ ਨੂੰ ਹੋਲਿਕਾ ਦਹਨ ਕੀਤਾ ਜਾਵੇਗਾ, ਜਦਕਿ 4 ਮਾਰਚ ਨੂੰ ਰੰਗਾਂ ਵਾਲੀ ਹੋਲੀ ਮਨਾਈ ਜਾਵੇਗੀ।
ਤਿਉਹਾਰ ਦੇ ਮੌਕੇ ਲੋਕਾਂ ਨੂੰ ਆਰਾਮ ਨਾਲ ਅਤੇ ਸੁਰੱਖਿਅਤ ਢੰਗ ਨਾਲ ਜਸ਼ਨ ਮਨਾਉਣ ਦਾ ਮੌਕਾ ਦੇਣ ਲਈ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ।