Friday, November 13, 2026
BREAKING
• ਧਮਕੀਆਂ 'ਤੇ ਭਾਰੀ ਪਿਆ ਦਿਲਜੀਤ ਦੋਸਾਂਝ ਦਾ ਕ੍ਰੇਜ਼! ਸ਼ੋਅ ਦੀਆਂ 95% ਤੋਂ ਵੱਧ ਟਿਕਟਾਂ ਹੋਈਆਂ ਬੁੱਕ • ‘ਕਾਲੀ ਖੇਤੀ’ ਦਾ ਟ੍ਰੇਲਰ ਲਾਂਚ, ਜੈਕੀ ਸ਼ਰਾਫ ਤੇ ਸ਼ਰਦ ਕੇਲਕਰ ਸਣੇ ਕਈ ਸਿਤਾਰੇ ਹੋਏ ਸ਼ਾਮਿਲ, ਬਾਂਦ੍ਰਾ ’ਚ ਦਿਸੀ ਸ਼ਹਿਨਾਜ਼ • ‘ਕਾਲੀ ਖੇਤੀ’ ਦਾ ਟ੍ਰੇਲਰ ਲਾਂਚ, ਜੈਕੀ ਸ਼ਰਾਫ ਤੇ ਸ਼ਰਦ ਕੇਲਕਰ ਸਣੇ ਕਈ ਸਿਤਾਰੇ ਹੋਏ ਸ਼ਾਮਿਲ, ਬਾਂਦ੍ਰਾ ’ਚ ਦਿਸੀ ਸ਼ਹਿਨਾਜ਼ • ਟਾਈ ਚੰਡੀਗੜ੍ਹ ਕ੍ਰਿਕਟ ਲੀਗ ਦਾ 8ਵਾਂ ਸੰਸਕਰਣ 20 ਨਵੰਬਰ ਤੋਂ; 16 ਟੀਮਾਂ ਲੈਣਗੀਆਂ ਹਿੱਸਾ • IND vs NZ 4th ODI: ਭਾਰਤ ਨੇ ਟਾਸ ਜਿੱਤਿਆ, ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫ਼ੈਸਲਾ • ਦੁਨੀਆ ਭਰ 'ਚ Microsoft Outlook ਅਤੇ 365 ਦਾ ਸਰਵਰ ਡਾਊਨ! 1 ਲੱਖ ਤੋਂ ਜ਼ਿਆਦਾ ਸ਼ਿਕਾਇਤਾਂ ਦਰਜ • ਵੱਡਾ ਖ਼ੁਲਾਸਾ: Nvidia ਦੇ ਸਾਬਕਾ CEO ਹੁਆਂਗ ਦਾ ਇੱਕ ਹੋਰ ਮਹਿਲਾ ਕਰਮਚਾਰੀ ਨਾਲ ਸੀ ਸਬੰਧ • ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਿਆ ਸੱਤ ਪੈਸੇ ਵਧਿਆ • ਘਰੇਲੂ ਸਟਾਕ ਬਾਜ਼ਾਰ 'ਚ ਮੁਨਾਫਾ-ਬੁਕਿੰਗ , ਸੈਂਸੈਕਸ ਅਤੇ ਨਿਫਟੀ ਦੋਵੇਂ ਡਿੱਗੇ • ਕੌਣ ਹੈ Nvidia ਦੀ ਅੰਤਰਿਮ CEO ਕੋਲੇਟ ਕ੍ਰੈਸ? Jensen Huang ਦੀ ਜਗ੍ਹਾ ਸੰਭਾਲੇਗੀ ਕੰਪਨੀ ਦੀ ਕਮਾਨ

ਦੁਨੀਆਂ

ਦੁਨੀਆ ਭਰ 'ਚ Microsoft Outlook ਅਤੇ 365 ਦਾ ਸਰਵਰ ਡਾਊਨ! 1 ਲੱਖ ਤੋਂ ਜ਼ਿਆਦਾ ਸ਼ਿਕਾਇਤਾਂ ਦਰਜ

13 ਨਵੰਬਰ, 2026 11:44 AM

ਦੁਨੀਆ ਭਰ ਦੇ ਲੱਖਾਂ ਦਫ਼ਤਰਾਂ ਦਾ ਕੰਮਕਾਜ ਉਸ ਵੇਲੇ ਅਚਾਨਕ ਰੁਕ ਗਿਆ, ਜਦੋਂ ਟੈਕਨਾਲੋਜੀ ਦੀ ਮੰਨੀ-ਪ੍ਰਮੰਨੀ ਕੰਪਨੀ ਮਾਈਕ੍ਰੋਸਾਫਟ (Microsoft) ਦੀ ਈਮੇਲ ਸੇਵਾ 'ਆਊਟਲੁੱਕ' (Outlook) ਅਤੇ 'ਮਾਈਕ੍ਰੋਸਾਫਟ 365' (Microsoft 365) ਦੇ ਸਰਵਰ ਠੱਪ ਹੋ ਗਏ। ਇਸ ਤਕਨੀਕੀ ਖ਼ਰਾਬੀ ਕਾਰਨ ਹਜ਼ਾਰਾਂ ਯੂਜ਼ਰਜ਼ ਨੂੰ ਈਮੇਲ ਭੇਜਣ, ਪ੍ਰਾਪਤ ਕਰਨ ਅਤੇ ਆਪਣੇ ਅਕਾਊਂਟ ਵਿੱਚ ਲੌਗ-ਇਨ ਕਰਨ ਵਿੱਚ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।


1 ਲੱਖ ਤੋਂ ਵੱਧ ਸ਼ਿਕਾਇਤਾਂ ਹੋਈਆਂ ਦਰਜ
ਆਨਲਾਈਨ ਸੇਵਾਵਾਂ ਦੇ ਠੱਪ ਹੋਣ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ 'ਡਾਊਨਡਿਟੈਕਟਰ' (DownDetector) ਅਨੁਸਾਰ, ਆਉਟਲੁੱਕ ਵਿੱਚ ਇਸ ਸਮੱਸਿਆ ਦੀ ਸ਼ੁਰੂਆਤ ਈਸਟਰਨ ਸਮੇਂ ਮੁਤਾਬਕ ਦੁਪਹਿਰ ਲਗਭਗ 1 ਵਜੇ ਹੋਈ। ਦੇਖਦੇ ਹੀ ਦੇਖਦੇ ਸ਼ਿਕਾਇਤਾਂ ਦਾ ਗ੍ਰਾਫ਼ ਤੇਜ਼ੀ ਨਾਲ ਉੱਪਰ ਚੜ੍ਹ ਗਿਆ ਅਤੇ ਆਉਟਲੁੱਕ ਨਾਲ ਜੁੜੀਆਂ 1,00,000 (1 ਲੱਖ) ਤੋਂ ਵੱਧ ਰਿਪੋਰਟਾਂ ਦਰਜ ਕੀਤੀਆਂ ਗਈਆਂ। ਇਸੇ ਤਰ੍ਹਾਂ ਮਾਈਕ੍ਰੋਸਾਫਟ 365 ਲਈ ਵੀ 15,000 ਤੋਂ ਵੱਧ ਯੂਜ਼ਰਜ਼ ਨੇ ਖ਼ਰਾਬੀ ਦੀ ਸ਼ਿਕਾਇਤ ਦਰਜ ਕਰਵਾਈ।


ਕੰਪਨੀ ਨੇ ਦਿੱਤੀ ਜਾਣਕਾਰੀ
ਮਾਈਕ੍ਰੋਸਾਫਟ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਇਸ ਆਊਟੇਜ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਕੰਪਨੀ ਮੁਤਾਬਕ, ਇਨਫਰਾਸਟ੍ਰਕਚਰ ਦੇ ਇੱਕ ਹਿੱਸੇ 'ਤੇ ਕਈ ਖੇਤਰਾਂ ਵਿੱਚ ਜ਼ਿਆਦਾ ਲੋਡ ਵਧਣ ਕਾਰਨ ਇਹ ਕਨੈਕਟੀਵਿਟੀ ਸਮੱਸਿਆ ਆਈ ਹੈ।


ਗਲੋਬਲ ਪੱਧਰ 'ਤੇ ਪਿਆ ਅਸਰ
ਸ਼ੁਰੂਆਤ ਵਿੱਚ ਇਹ ਸਮੱਸਿਆ ਅਮਰੀਕਾ ਤੱਕ ਸੀਮਤ ਲੱਗ ਰਹੀ ਸੀ, ਪਰ ਬਾਅਦ ਵਿੱਚ ਕੰਪਨੀ ਨੇ ਪੁਸ਼ਟੀ ਕੀਤੀ ਕਿ ਇਸ ਦਾ ਅਸਰ ਗਲੋਬਲ (ਸੰਸਾਰ ਭਰ 'ਚ) ਪੈ ਸਕਦਾ ਹੈ। ਲੋਡ ਨੂੰ ਸੰਤੁਲਿਤ ਕਰਨ ਲਈ ਕੰਪਨੀ ਨੇ ਆਪਣੇ ਗਲੋਬਲ ਇਨਫਰਾਸਟ੍ਰਕਚਰ 'ਤੇ ਕਨੈਕਸ਼ਨ ਟ੍ਰੈਫਿਕ ਨੂੰ ਰੀ-ਡਿਸਟ੍ਰੀਬਿਊਟ ਕਰਨਾ ਸ਼ੁਰੂ ਕਰ ਦਿੱਤਾ ਹੈ।


ਸਟੇਟਸ ਪੇਜ ਵੀ ਹੋਇਆ ਡਾਊਨ
ਇਸ ਆਊਟੇਜ ਦੌਰਾਨ ਜਾਣਕਾਰੀ ਦੇਣ ਵਾਲਾ ਮਾਈਕ੍ਰੋਸਾਫਟ ਦਾ ਸਟੇਟਸ ਪੇਜ (status.cloud.microsoft) ਵੀ ਲੋਡਿੰਗ ਐਰਰ ਦਾ ਸ਼ਿਕਾਰ ਹੋ ਗਿਆ। ਖ਼ਬਰ ਲਿਖੇ ਜਾਣ ਤੱਕ ਕੰਪਨੀ ਦੇ ਇੰਜੀਨੀਅਰ ਇਸ ਤਕਨੀਕੀ ਖ਼ਰਾਬੀ ਨੂੰ ਪੂਰੀ ਤਰ੍ਹਾਂ ਠੀਕ ਕਰਨ ਵਿੱਚ ਲੱਗੇ ਹੋਏ ਸਨ।

 

Have something to say? Post your comment

ਅਤੇ ਦੁਨੀਆਂ ਖਬਰਾਂ

ਵੱਡਾ ਖ਼ੁਲਾਸਾ: Nvidia ਦੇ ਸਾਬਕਾ CEO ਹੁਆਂਗ ਦਾ ਇੱਕ ਹੋਰ ਮਹਿਲਾ ਕਰਮਚਾਰੀ ਨਾਲ ਸੀ ਸਬੰਧ

ਵੱਡਾ ਖ਼ੁਲਾਸਾ: Nvidia ਦੇ ਸਾਬਕਾ CEO ਹੁਆਂਗ ਦਾ ਇੱਕ ਹੋਰ ਮਹਿਲਾ ਕਰਮਚਾਰੀ ਨਾਲ ਸੀ ਸਬੰਧ

ਬੰਗਲਾਦੇਸ਼ ਨੇ ਭਾਰਤ ਨੂੰ ਬਦਨਾਮ ਕਰਨ ਦੇ ਦੋਸ਼ੀ ਕਈ ਚੀਨੀ ਬਲੌਗਰਾਂ ’ਤੇ ਨਿਗਰਾਨੀ ਵਧਾਈ

ਬੰਗਲਾਦੇਸ਼ ਨੇ ਭਾਰਤ ਨੂੰ ਬਦਨਾਮ ਕਰਨ ਦੇ ਦੋਸ਼ੀ ਕਈ ਚੀਨੀ ਬਲੌਗਰਾਂ ’ਤੇ ਨਿਗਰਾਨੀ ਵਧਾਈ

ਸ਼ੀ ਜਿਨਪਿੰਗ ਦੀ ਤਾਈਵਾਨ ਨੂੰ ਸਖ਼ਤ ਚੇਤਾਵਨੀ, ਕਿਹਾ- 'ਲੋੜ ਪੈਣ 'ਤੇ ਤਾਕਤ ਦੀ ਵਰਤੋਂ ਤੋਂ ਵੀ ਨਹੀਂ ਹਟਾਂਗੇ ਪਿੱਛੇ'

ਸ਼ੀ ਜਿਨਪਿੰਗ ਦੀ ਤਾਈਵਾਨ ਨੂੰ ਸਖ਼ਤ ਚੇਤਾਵਨੀ, ਕਿਹਾ- 'ਲੋੜ ਪੈਣ 'ਤੇ ਤਾਕਤ ਦੀ ਵਰਤੋਂ ਤੋਂ ਵੀ ਨਹੀਂ ਹਟਾਂਗੇ ਪਿੱਛੇ'

ਬੇਕਾਬੂ ਟਰੱਕ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 14 ਲੋਕਾਂ ਦੀ ਮੌਤ, UAE 'ਚ ਵਾਪਰਿਆ ਭਿਆਨਕ ਹਾਦਸਾ

ਬੇਕਾਬੂ ਟਰੱਕ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 14 ਲੋਕਾਂ ਦੀ ਮੌਤ, UAE 'ਚ ਵਾਪਰਿਆ ਭਿਆਨਕ ਹਾਦਸਾ

ਨਿਊਯਾਰਕ ’ਚ 96 ਸਾਲ ਪੁਰਾਣੀ ਇਮਾਰਤ ਡਿੱਗੀ, 8 ਦੀ ਮੌਤ, 17 ਜ਼ਖਮੀ

ਨਿਊਯਾਰਕ ’ਚ 96 ਸਾਲ ਪੁਰਾਣੀ ਇਮਾਰਤ ਡਿੱਗੀ, 8 ਦੀ ਮੌਤ, 17 ਜ਼ਖਮੀ

ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਇਮਰਾਨ ਖਾਨ ਦੀਆਂ ਦੋ ਭੈਣਾਂ ਨੂੰ ਕਰ'ਤਾ ਰਿਹਾਅ

ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਇਮਰਾਨ ਖਾਨ ਦੀਆਂ ਦੋ ਭੈਣਾਂ ਨੂੰ ਕਰ'ਤਾ ਰਿਹਾਅ

ਨਿਊਯਾਰਕ ਦੀ ਜੇਲ੍ਹ ਤੋਂ ਬ੍ਰਿਟਿਸ਼ ਏਅਰਬੇਸ ’ਤੇ ਹਮਲੇ ਦੀ ਸਾਜ਼ਿਸ਼ ! ਫ਼ੋਨ ’ਤੇ ਕੋਡ ਭਾਸ਼ਾ ’ਚ ਆ ਰਹੇ ਸੀ ਹੁਕਮ

ਨਿਊਯਾਰਕ ਦੀ ਜੇਲ੍ਹ ਤੋਂ ਬ੍ਰਿਟਿਸ਼ ਏਅਰਬੇਸ ’ਤੇ ਹਮਲੇ ਦੀ ਸਾਜ਼ਿਸ਼ ! ਫ਼ੋਨ ’ਤੇ ਕੋਡ ਭਾਸ਼ਾ ’ਚ ਆ ਰਹੇ ਸੀ ਹੁਕਮ

ਅਮਰੀਕਾ ਈਰਾਨ ਦੇ ਗੁਆਂਢੀ ਦੇਸ਼ਾਂ 'ਤੇ ਜ਼ਮੀਨੀ ਵਪਾਰ ਮਾਰਗਾਂ ਨੂੰ ਬੰਦ ਕਰਨ ਲਈ ਪਾ ਰਿਹੈ ਦਬਾਅ

ਅਮਰੀਕਾ ਈਰਾਨ ਦੇ ਗੁਆਂਢੀ ਦੇਸ਼ਾਂ 'ਤੇ ਜ਼ਮੀਨੀ ਵਪਾਰ ਮਾਰਗਾਂ ਨੂੰ ਬੰਦ ਕਰਨ ਲਈ ਪਾ ਰਿਹੈ ਦਬਾਅ

100 ਤੋਂ ਵੱਧ ਦੇਸੀ ਬੰਬ ਧਮਾਕੇ ਤੇ ਗੱਡੀਆਂ ਨੂੰ ਅੱਗ ! ਬੰਗਲਾਦੇਸ਼ 'ਚ ਹਿੰਸਾ ਦਾ ਨਵਾਂ ਦੌਰ

100 ਤੋਂ ਵੱਧ ਦੇਸੀ ਬੰਬ ਧਮਾਕੇ ਤੇ ਗੱਡੀਆਂ ਨੂੰ ਅੱਗ ! ਬੰਗਲਾਦੇਸ਼ 'ਚ ਹਿੰਸਾ ਦਾ ਨਵਾਂ ਦੌਰ

ਵੱਡੀ ਖ਼ਬਰ : ਨਿਊਜ਼ੀਲੈਂਡ 'ਚ 3 ਪੰਜਾਬੀਆਂ ਦੀ ਮੌਤ, ਰੈਸਟੋਰੈਂਟ 'ਚ ਜਾ ਵੱਜੀ ਤੇਜ਼ ਰਫ਼ਤਾਰ ਕਾਰ

ਵੱਡੀ ਖ਼ਬਰ : ਨਿਊਜ਼ੀਲੈਂਡ 'ਚ 3 ਪੰਜਾਬੀਆਂ ਦੀ ਮੌਤ, ਰੈਸਟੋਰੈਂਟ 'ਚ ਜਾ ਵੱਜੀ ਤੇਜ਼ ਰਫ਼ਤਾਰ ਕਾਰ