Thursday, November 12, 2026
BREAKING
• ਆਮ ਆਦਮੀ ਪਾਰਟੀ ਵਲੋਂ 31 ਹੋਰ ਉਮੀਦਵਾਰਾਂ ਦਾ ਐਲਾਨ, CM ਮਾਨ ਨੇ ਐਲਾਨੀ ਸੂਚੀ • ਵੱਡੀ ਖ਼ਬਰ ; ਅਮਿਤਾਭ ਬੱਚਨ ਦੇ ਬੰਗਲੇ ਨੂੰ ਉਡਾਉਣ ਦੀ ਮਿਲੀ ਧਮਕੀ ! BMC, ਏਅਰਪੋਰਟ ਤੇ ਬੈਂਕਾਂ ਨੂੰ ਵੀ... • ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਇਮਰਾਨ ਖਾਨ ਦੀਆਂ ਦੋ ਭੈਣਾਂ ਨੂੰ ਕਰ'ਤਾ ਰਿਹਾਅ • ਚੰਡੀਗੜ੍ਹ 'ਚ ਦਿਲਜੀਤ ਦੇ ਸ਼ੋਅ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਬੈਂਕਾਂ ਤੇ ਮੋਹਾਲੀ ਏਅਰਪੋਰਟ ਲਈ ਵੀ ਆਈ ਈਮੇਲ • ਗਮਾਡਾ ਨੇ ਚਾਰ ਪਿੰਡਾਂ 'ਚ ਚਲਾਇਆ ਪੀਲਾ ਪੰਜਾ, ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਕੀਤੀ ਕਾਰਵਾਈ • ਕਾਂਗਰਸ 'ਚ ਟਿਕਟਾਂ ਨੂੰ ਲੈ ਕੇ ਸਚਿਨ ਪਾਇਲਟ ਦਾ ਵੱਡਾ ਬਿਆਨ, ਪਰਗਟ ਸਿੰਘ ਦੀ ਕੀਤੀ ਤਾਰੀਫ਼ • ਦੇਸ਼ 'ਚ ਵਧ ਰਹੀ ਮਹਿੰਗਾਈ 'ਤੇ ਜੈਰਾਮ ਰਮੇਸ਼ ਨੇ ਕੇਂਦਰ ਸਰਕਾਰ ਨੂੰ ਘੇਰਿਆ • ਬਾਲ ਦਿਵਸ 'ਤੇ ਤਾਮਿਲਨਾਡੂ 'ਚ 61.84 ਲੱਖ ਤੋਂ ਵੱਧ ਸਕੂਲੀ ਵਿਦਿਆਰਥੀਆਂ ਨੂੰ ਵੰਡੇ ਜਾਣਗੇ ਕੇਕ • ਰੇਅਰ ਅਰਥ ਮਿਨਰਲਜ਼ ਦੇ ਮਾਮਲੇ 'ਚ ਤੇਜ਼ੀ ਨਾਲ ਅੱਗੇ ਵਧ ਰਿਹਾ ਭਾਰਤ ! 2025 ਤੋਂ ਹੁਣ ਤੱਕ ਕੀਤੇ 15 ਸਮਝੌਤੇ • ਨਿਊਯਾਰਕ ਦੀ ਜੇਲ੍ਹ ਤੋਂ ਬ੍ਰਿਟਿਸ਼ ਏਅਰਬੇਸ ’ਤੇ ਹਮਲੇ ਦੀ ਸਾਜ਼ਿਸ਼ ! ਫ਼ੋਨ ’ਤੇ ਕੋਡ ਭਾਸ਼ਾ ’ਚ ਆ ਰਹੇ ਸੀ ਹੁਕਮ

ਦੁਨੀਆਂ

ਨਿਊਯਾਰਕ ਦੀ ਜੇਲ੍ਹ ਤੋਂ ਬ੍ਰਿਟਿਸ਼ ਏਅਰਬੇਸ ’ਤੇ ਹਮਲੇ ਦੀ ਸਾਜ਼ਿਸ਼ ! ਫ਼ੋਨ ’ਤੇ ਕੋਡ ਭਾਸ਼ਾ ’ਚ ਆ ਰਹੇ ਸੀ ਹੁਕਮ

12 ਨਵੰਬਰ, 2026 06:43 PM

ਬ੍ਰਿਟੇਨ ਦੇ ਰਾਇਲ ਏਅਰਫੋਰਸ (ਆਰ. ਏ. ਐੱਫ.) ਫੇਅਰਫੋਰਡ ਏਅਰਬੇਸ ’ਤੇ ਈਂਧਨ ਨਾਲ ਭਰੀਆਂ ਤਿੰਨ ਵੈਨਾਂ ਰਾਹੀਂ ਹਮਲੇ ਦੀ ਸਾਜ਼ਿਸ਼ ਰਚੀ ਗਈ। ਅਮਰੀਕੀ ਜਾਂਚ ਏਜੰਸੀਆਂ ਮੁਤਾਬਕ, ਇਸ ਦਾ ਮੁੱਖ ਮੁਲਜ਼ਮ ਮੁਹੰਮਦ ਬਾਕਿਰ ਸਾਦ ਦਾਊਦ ਅਲ-ਅਸਾਦੀ ਉਸ ਵੇਲੇ ਨਿਊਯਾਰਕ ਦੀ ਜੇਲ ਵਿਚ ਬੰਦ ਸੀ। ਉਹ ਜੇਲ ਤੋਂ ਹੀ ਫ਼ੋਨ ’ਤੇ ਕੋਡ ਭਾਸ਼ਾ ਵਿਚ ਆਪਣੇ ਸਾਥੀਆਂ ਨੂੰ ਹੁਕਮ ਦੇ ਰਿਹਾ ਸੀ। ਅਮਰੀਕੀ ਨਿਆਂ ਵਿਭਾਗ ਨੇ 10 ਨਵੰਬਰ ਨੂੰ ਇਸ ਮਾਮਲੇ ’ਚ ਤਿੰਨ ਲੋਕਾਂ ਅਲ-ਅਸਾਦੀ, ਮੋਹਸਿਨ ਮੋਹਾਜੇਰੀ ਅਤੇ ਮੁਹੰਮਦ ਅਲੀ ਅਲ-ਹਸਾਨੀ ਖ਼ਿਲਾਫ਼ ਦੋਸ਼ ਤੈਅ ਕੀਤੇ। ਅਧਿਕਾਰੀਆਂ ਦਾ ਦਾਅਵਾ ਹੈ ਕਿ ਤਿੰਨਾਂ ਦੇ ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ (ਆਈ.ਆਰ.ਜੀ.ਸੀ.) ਅਤੇ ਇਰਾਕ ਦੇ ਸੰਗਠਨ ਕਤਾਇਬ ਹਿਜ਼ਬੁੱਲਾ ਨਾਲ ਸਬੰਧ ਸਨ।


27 ਸਤੰਬਰ ਨੂੰ ਆਰ. ਏ. ਐੱਫ. ਫੇਅਰਫੋਰਡ ਏਅਰਬੇਸ ਦੇ ਨੇੜੇ 3 ਸ਼ੱਕੀ ਵੈਨਾਂ ਮਿਲੀਆਂ ਸਨ। ਇਨ੍ਹਾਂ ਨੂੰ ਇਕ ਦਿਨ ਪਹਿਲਾਂ ਏਅਰਬੇਸ ਵੱਲ ਭੇਜਿਆ ਗਿਆ ਸੀ। ਵੈਨਾਂ ’ਤੇ ਈਂਧਨ ਸਪਲਾਈ ਅਤੇ ਸਵਿਮਿੰਗ ਪੂਲ ਨਾਲ ਜੁੜੀਆਂ ਸੇਵਾਵਾਂ ਦੇ ਨਕਲੀ ਲੋਗੋ ਲਾਏ ਗਏ ਸਨ, ਤਾਂ ਜੋ ਉਹ ਆਮ ਡਲਿਵਰੀ ਗੱਡੀਆਂ ਵਰਗੀਆਂ ਦਿਸਣ। ਇਨ੍ਹਾਂ ਵੈਨਾਂ ਦੀ ਵਰਤੋਂ ਧਮਾਕਾ ਕਰ ਕੇ ਹਮਲਾ ਕਰਨ ਲਈ ਕੀਤੀ ਜਾਣੀ ਸੀ। ਬ੍ਰਿਟਿਸ਼ ਪੁਲਸ ਨੇ ਮਾਮਲੇ ਵਿਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਅਕਤੂਬਰ ਦੇ ਅਖ਼ੀਰ ਵਿਚ ਕੁਝ ਸ਼ੱਕੀਆਂ ਨੂੰ ਦੁਬਾਰਾ ਹਿਰਾਸਤ ’ਚ ਲਿਆ ਗਿਆ। ਜਾਂਚ ਏਜੰਸੀਆਂ ਨੂੰ ਸ਼ੱਕ ਸੀ ਕਿ ਇਸ ਸਾਜ਼ਿਸ਼ ਵਿਚ ਈਰਾਨ ਦੀ ਭੂਮਿਕਾ ਹੋ ਸਕਦੀ ਹੈ।


ਅਗਸਤ ਤੋਂ ਚੱਲ ਰਹੀ ਸੀ ਹਮਲੇ ਦੀ ਤਿਆਰੀ
ਅਮਰੀਕੀ ਜਾਂਚ ਮੁਤਾਬਕ, 22 ਅਗਸਤ ਨੂੰ ਅਲ-ਹਸਾਨੀ ਨੇ ਇਕ ਵਿਅਕਤੀ ਨੂੰ ਏਅਰਬੇਸ ਦੀ ਨਿਗਰਾਨੀ ਕਰਨ ਅਤੇ ਉੱਥੋਂ ਦੀਆਂ ਵੀਡੀਓਜ਼ ਭੇਜਣ ਲਈ ਕਿਹਾ ਸੀ। ਇਸ ਤੋਂ ਬਾਅਦ ਏਅਰਬੇਸ ਦੀ ਸੁਰੱਖਿਆ ਵਿਵਸਥਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਜਾਣਕਾਰੀ ਜੁਟਾਈ ਗਈ।

ਸਤੰਬਰ ਵਿਚ ਹਮਲੇ ਲਈ ਵੈਨਾਂ ਅਤੇ ਈਂਧਨ ਦੇ ਡਰੰਮ ਜੁਟਾਏ ਗਏ। 26 ਸਤੰਬਰ ਨੂੰ ਤਿੰਨੋਂ ਵੈਨਾਂ ਏਅਰਬੇਸ ਵੱਲ ਭੇਜ ਦਿੱਤੀਆਂ ਗਈਆਂ। ਜਾਂਚ ਏਜੰਸੀਆਂ ਦਾ ਦੋਸ਼ ਹੈ ਕਿ ਇਸ ਪੂਰੀ ਸਾਜ਼ਿਸ਼ ਵਿਚ ਅਲ-ਹਸਾਨੀ, ਮੋਹਾਜੇਰੀ ਅਤੇ ਅਲ-ਅਸਾਦੀ ਸ਼ਾਮਲ ਸਨ।


ਜੇਲ ਤੋਂ ਪਰਿਵਾਰ ਰਾਹੀਂ ਭੇਜਦਾ ਸੀ ਸੰਦੇਸ਼
ਅਲ-ਅਸਾਦੀ ਨਿਊਯਾਰਕ ਦੀ ਬ੍ਰੁਕਲਿਨ ਜੇਲ ਵਿਚ ਬੰਦ ਸੀ। ਅਮਰੀਕੀ ਪ੍ਰਾਸੀਕਿਊਟਰਾਂ ਮੁਤਾਬਕ, ਉਹ ਆਪਣੀ ਮਾਂ ਅਤੇ ਭੈਣ ਰਾਹੀਂ ਇਰਾਕ ਵਿਚ ਮੌਜੂਦ ਸਾਥੀਆਂ ਤੱਕ ਸੰਦੇਸ਼ ਪਹੁੰਚਾਉਂਦਾ ਸੀ। ਗੱਲਬਾਤ ਵਿਚ ਹਮਲੇ ਲਈ ‘ਕੰਮ’ ਵਰਗੇ ਕੋਡ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਸੀ।


24 ਸਤੰਬਰ ਦੀ ਇਕ ਫ਼ੋਨ ਕਾਲ ਵਿਚ ਉਸ ਨੇ ਪਰਿਵਾਰ ਦੇ ਮੈਂਬਰ ਨੂੰ ਕਿਹਾ ਸੀ, ‘ਉਸ ਨੂੰ ਪੈਸੇ ਦੇ ਦਿਓ, ਤਾਂ ਜੋ ਅਸੀਂ ਇਹ ਕੰਮ ਕਰ ਸਕੀਏ।’ ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਇਹ ਪੈਸਾ ਅਲ-ਹਸਾਨੀ ਤੱਕ ਪਹੁੰਚਾਇਆ ਜਾਣਾ ਸੀ। ਇਸ ਗੱਲਬਾਤ ਦੇ ਤਿੰਨ ਦਿਨ ਬਾਅਦ ਵੈਨਾਂ ਏਅਰਬੇਸ ਵੱਲ ਭੇਜੀਆਂ ਗਈਆਂ।

 

Have something to say? Post your comment

ਅਤੇ ਦੁਨੀਆਂ ਖਬਰਾਂ

ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਇਮਰਾਨ ਖਾਨ ਦੀਆਂ ਦੋ ਭੈਣਾਂ ਨੂੰ ਕਰ'ਤਾ ਰਿਹਾਅ

ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਇਮਰਾਨ ਖਾਨ ਦੀਆਂ ਦੋ ਭੈਣਾਂ ਨੂੰ ਕਰ'ਤਾ ਰਿਹਾਅ

ਅਮਰੀਕਾ ਈਰਾਨ ਦੇ ਗੁਆਂਢੀ ਦੇਸ਼ਾਂ 'ਤੇ ਜ਼ਮੀਨੀ ਵਪਾਰ ਮਾਰਗਾਂ ਨੂੰ ਬੰਦ ਕਰਨ ਲਈ ਪਾ ਰਿਹੈ ਦਬਾਅ

ਅਮਰੀਕਾ ਈਰਾਨ ਦੇ ਗੁਆਂਢੀ ਦੇਸ਼ਾਂ 'ਤੇ ਜ਼ਮੀਨੀ ਵਪਾਰ ਮਾਰਗਾਂ ਨੂੰ ਬੰਦ ਕਰਨ ਲਈ ਪਾ ਰਿਹੈ ਦਬਾਅ

100 ਤੋਂ ਵੱਧ ਦੇਸੀ ਬੰਬ ਧਮਾਕੇ ਤੇ ਗੱਡੀਆਂ ਨੂੰ ਅੱਗ ! ਬੰਗਲਾਦੇਸ਼ 'ਚ ਹਿੰਸਾ ਦਾ ਨਵਾਂ ਦੌਰ

100 ਤੋਂ ਵੱਧ ਦੇਸੀ ਬੰਬ ਧਮਾਕੇ ਤੇ ਗੱਡੀਆਂ ਨੂੰ ਅੱਗ ! ਬੰਗਲਾਦੇਸ਼ 'ਚ ਹਿੰਸਾ ਦਾ ਨਵਾਂ ਦੌਰ

ਵੱਡੀ ਖ਼ਬਰ : ਨਿਊਜ਼ੀਲੈਂਡ 'ਚ 3 ਪੰਜਾਬੀਆਂ ਦੀ ਮੌਤ, ਰੈਸਟੋਰੈਂਟ 'ਚ ਜਾ ਵੱਜੀ ਤੇਜ਼ ਰਫ਼ਤਾਰ ਕਾਰ

ਵੱਡੀ ਖ਼ਬਰ : ਨਿਊਜ਼ੀਲੈਂਡ 'ਚ 3 ਪੰਜਾਬੀਆਂ ਦੀ ਮੌਤ, ਰੈਸਟੋਰੈਂਟ 'ਚ ਜਾ ਵੱਜੀ ਤੇਜ਼ ਰਫ਼ਤਾਰ ਕਾਰ

ਸੁਡਾਨ 'ਚ 800,000 ਤੋਂ ਵੱਧ ਬੱਚੇ ਹੋਣਗੇ ਜਾਨਲੇਵਾ ਕੁਪੋਸ਼ਣ ਦੇ ਸ਼ਿਕਾਰ

ਸੁਡਾਨ 'ਚ 800,000 ਤੋਂ ਵੱਧ ਬੱਚੇ ਹੋਣਗੇ ਜਾਨਲੇਵਾ ਕੁਪੋਸ਼ਣ ਦੇ ਸ਼ਿਕਾਰ

ਰੂਸ ਅਤੇ ਯੂਕ੍ਰੇਨ ਨੇ ਯੁੱਧ ਰੋਕਣ ਲਈ 4 ਘੰਟਿਆਂ ਤੱਕ ਕੀਤੀ ਵਾਰਤਾ

ਰੂਸ ਅਤੇ ਯੂਕ੍ਰੇਨ ਨੇ ਯੁੱਧ ਰੋਕਣ ਲਈ 4 ਘੰਟਿਆਂ ਤੱਕ ਕੀਤੀ ਵਾਰਤਾ

ਅਮਰੀਕਾ ਤੋਂ ਡਿਪੋਰਟ ਹੋਣਗੇ 18,000 ਭਾਰਤੀ ! ਚੋਣਾਂ 'ਚ ਹਾਰ ਮਗਰੋਂ ਟਰੰਪ ਕੱਢਣ ਲੱਗੇ 'ਭੜਾਸ'

ਅਮਰੀਕਾ ਤੋਂ ਡਿਪੋਰਟ ਹੋਣਗੇ 18,000 ਭਾਰਤੀ ! ਚੋਣਾਂ 'ਚ ਹਾਰ ਮਗਰੋਂ ਟਰੰਪ ਕੱਢਣ ਲੱਗੇ 'ਭੜਾਸ'

ਪਾਕਿਸਤਾਨ 'ਚ ਸੋਲਰ ਬੂਮ ਦੇ ਬਾਵਜੂਦ ਬਿਜਲੀ ਸੰਕਟ ਬਰਕਰਾਰ, ਬਲੈਕਆਊਟ ਜਾਰੀ

ਪਾਕਿਸਤਾਨ 'ਚ ਸੋਲਰ ਬੂਮ ਦੇ ਬਾਵਜੂਦ ਬਿਜਲੀ ਸੰਕਟ ਬਰਕਰਾਰ, ਬਲੈਕਆਊਟ ਜਾਰੀ

ਚੀਨੀ AI ਬੋਟ ਬਦਲ ਰਹੇ ਨੇ ਦੁਨੀਆ ਦਾ ਇਤਿਹਾਸ! ਬ੍ਰਿਟੇਨ ਦੇ ਅੱਤਵਾਦ ਵਿਰੋਧੀ ਚੀਫ਼ ਦੀ ਵੱਡੀ ਚਿਤਾਵਨੀ

ਚੀਨੀ AI ਬੋਟ ਬਦਲ ਰਹੇ ਨੇ ਦੁਨੀਆ ਦਾ ਇਤਿਹਾਸ! ਬ੍ਰਿਟੇਨ ਦੇ ਅੱਤਵਾਦ ਵਿਰੋਧੀ ਚੀਫ਼ ਦੀ ਵੱਡੀ ਚਿਤਾਵਨੀ

ਰੂਸ-ਅਮਰੀਕਾ ਨਾਲ ਗੱਲਬਾਤ ਦੀਆਂ ਤਿਆਰੀਆਂ ਦੌਰਾਨ ਕੀਵ 'ਤੇ ਹੋ ਗਏ ਮਿਜ਼ਾਈਲ ਹਮਲੇ

ਰੂਸ-ਅਮਰੀਕਾ ਨਾਲ ਗੱਲਬਾਤ ਦੀਆਂ ਤਿਆਰੀਆਂ ਦੌਰਾਨ ਕੀਵ 'ਤੇ ਹੋ ਗਏ ਮਿਜ਼ਾਈਲ ਹਮਲੇ