Friday, November 13, 2026
BREAKING
• ‘ਕਾਲੀ ਖੇਤੀ’ ਦਾ ਟ੍ਰੇਲਰ ਲਾਂਚ, ਜੈਕੀ ਸ਼ਰਾਫ ਤੇ ਸ਼ਰਦ ਕੇਲਕਰ ਸਣੇ ਕਈ ਸਿਤਾਰੇ ਹੋਏ ਸ਼ਾਮਿਲ, ਬਾਂਦ੍ਰਾ ’ਚ ਦਿਸੀ ਸ਼ਹਿਨਾਜ਼ • ‘ਕਾਲੀ ਖੇਤੀ’ ਦਾ ਟ੍ਰੇਲਰ ਲਾਂਚ, ਜੈਕੀ ਸ਼ਰਾਫ ਤੇ ਸ਼ਰਦ ਕੇਲਕਰ ਸਣੇ ਕਈ ਸਿਤਾਰੇ ਹੋਏ ਸ਼ਾਮਿਲ, ਬਾਂਦ੍ਰਾ ’ਚ ਦਿਸੀ ਸ਼ਹਿਨਾਜ਼ • ਟਾਈ ਚੰਡੀਗੜ੍ਹ ਕ੍ਰਿਕਟ ਲੀਗ ਦਾ 8ਵਾਂ ਸੰਸਕਰਣ 20 ਨਵੰਬਰ ਤੋਂ; 16 ਟੀਮਾਂ ਲੈਣਗੀਆਂ ਹਿੱਸਾ • IND vs NZ 4th ODI: ਭਾਰਤ ਨੇ ਟਾਸ ਜਿੱਤਿਆ, ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫ਼ੈਸਲਾ • ਦੁਨੀਆ ਭਰ 'ਚ Microsoft Outlook ਅਤੇ 365 ਦਾ ਸਰਵਰ ਡਾਊਨ! 1 ਲੱਖ ਤੋਂ ਜ਼ਿਆਦਾ ਸ਼ਿਕਾਇਤਾਂ ਦਰਜ • ਵੱਡਾ ਖ਼ੁਲਾਸਾ: Nvidia ਦੇ ਸਾਬਕਾ CEO ਹੁਆਂਗ ਦਾ ਇੱਕ ਹੋਰ ਮਹਿਲਾ ਕਰਮਚਾਰੀ ਨਾਲ ਸੀ ਸਬੰਧ • ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਿਆ ਸੱਤ ਪੈਸੇ ਵਧਿਆ • ਘਰੇਲੂ ਸਟਾਕ ਬਾਜ਼ਾਰ 'ਚ ਮੁਨਾਫਾ-ਬੁਕਿੰਗ , ਸੈਂਸੈਕਸ ਅਤੇ ਨਿਫਟੀ ਦੋਵੇਂ ਡਿੱਗੇ • ਕੌਣ ਹੈ Nvidia ਦੀ ਅੰਤਰਿਮ CEO ਕੋਲੇਟ ਕ੍ਰੈਸ? Jensen Huang ਦੀ ਜਗ੍ਹਾ ਸੰਭਾਲੇਗੀ ਕੰਪਨੀ ਦੀ ਕਮਾਨ • ਬੰਗਲਾਦੇਸ਼ ਨੇ ਭਾਰਤ ਨੂੰ ਬਦਨਾਮ ਕਰਨ ਦੇ ਦੋਸ਼ੀ ਕਈ ਚੀਨੀ ਬਲੌਗਰਾਂ ’ਤੇ ਨਿਗਰਾਨੀ ਵਧਾਈ

ਦੁਨੀਆਂ

ਨਿਊਯਾਰਕ ’ਚ 96 ਸਾਲ ਪੁਰਾਣੀ ਇਮਾਰਤ ਡਿੱਗੀ, 8 ਦੀ ਮੌਤ, 17 ਜ਼ਖਮੀ

13 ਨਵੰਬਰ, 2026 11:36 AM

ਵਾਸ਼ਿੰਗਟਨ : ਨਿਊਯਾਰਕ ਦੇ ਬਰੁਕਲਿਨ ’ਚ ਬੁੱਧਵਾਰ ਨੂੰ 96 ਸਾਲ ਪੁਰਾਣੀ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ। ਹਾਦਸੇ ’ਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ 17 ਲੋਕ ਜ਼ਖਮੀ ਹਨ। ਜ਼ਖਮੀਆਂ ’ਚ 7 ਬੱਚੇ ਵੀ ਸ਼ਾਮਲ ਹਨ। ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਹਾਦਸੇ ਤੋਂ ਬਾਅਦ ਲੱਗਭਗ 250 ਰਾਹਤ ਕਰਮਚਾਰੀ ਬਚਾਅ ਮੁਹਿੰਮ ’ਚ ਲੱਗੇ ਹੋਏ ਹਨ। ਬਚਾਅ ਕਰਮਚਾਰੀਆਂ ਨੇ ਮਲਬੇ ’ਚੋਂ ਇਕ ਗਰਭਵਤੀ ਔਰਤ ਅਤੇ ਇਕ ਬੱਚੇ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ। ਹਾਦਸਾ ਬਰੁਕਲਿਨ ਦੇ ਫਲੈਟਬੁਸ਼ ਇਲਾਕੇ ’ਚ ਵਾਪਰਿਆ। ਡਿੱਗਣ ਵਾਲੀ ਇਮਾਰਤ ਦੇ ਬਿਲਕੁਲ ਨਾਲ ਵਾਲੇ ਪਲਾਟ ’ਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਉਥੇ ਪਹਿਲਾਂ ਇਕ ਪੁਰਾਣੀ ਇਮਾਰਤ ਨੂੰ ਢਾਹਿਆ ਗਿਆ ਸੀ ਅਤੇ ਨਵੀਂ ਇਮਾਰਤ ਬਣਾਉਣ ਲਈ ਜ਼ਮੀਨ ਦੀ ਡੂੰਘੀ ਪੁਟਾਈ ਕੀਤੀ ਜਾ ਰਹੀ ਸੀ। ਇਸੇ ਦੌਰਾਨ ਨੇੜਲੀ ਤਿੰਨ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ।
ਨਿਊਯਾਰਕ ਦੇ ਬਿਲਡਿੰਗ ਡਿਪਾਰਟਮੈਂਟ ਦੇ ਰਿਕਾਰਡ ’ਚ ਇਸੇ ਉਸਾਰੀ ਵਾਲੀ ਥਾਂ ’ਤੇ ਅਪ੍ਰੈਲ ’ਚ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਦਰਜ ਹੋਇਆ ਸੀ। ਦੋਸ਼ ਸੀ ਕਿ ਕੰਮ ਰੋਕਣ ਦੇ ਹੁਕਮ ਮਿਲਣ ਦੇ ਬਾਵਜੂਦ ਉਥੇ ਉਸਾਰੀ ਦਾ ਕੰਮ ਜਾਰੀ ਰੱਖਿਆ ਗਿਆ। ਇਹ ਉਹੀ ਥਾਂ ਸੀ, ਜਿਸ ਦੇ ਨਾਲ ਤਿੰਨ ਮੰਜ਼ਿਲਾ ਇਮਾਰਤ ਡਿੱਗੀ। ਹਾਲਾਂਕਿ ਅਧਿਕਾਰੀਆਂ ਨੇ ਅਜੇ ਤੱਕ ਪੁਰਾਣੀ ਉਲੰਘਣਾ ਅਤੇ ਇਸ ਹਾਦਸੇ ਦਰਮਿਆਨ ਕਿਸੇ ਸਿੱਧੇ ਸਬੰਧ ਦੀ ਪੁਸ਼ਟੀ ਨਹੀਂ ਕੀਤੀ ਹੈ।


ਖੋਜੀ ਕੁੱਤਿਆਂ ਅਤੇ ਡ੍ਰੋਨ ਦੀ ਮਦਦ ਨਾਲ ਲੋਕਾਂ ਦੀ ਭਾਲ ਜਾਰੀ
ਹਾਦਸੇ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਦੀ ਲੱਗਭਗ 250 ਲੋਕਾਂ ਦੀ ਟੀਮ ਬਚਾਅ ਮੁਹਿੰਮ ’ਚ ਲਾਈ ਗਈ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਮਲਬੇ ’ਚ ਫਸੇ ਲੋਕਾਂ ਨੂੰ ਲੱਭਣ ਲਈ ਖੋਜੀ ਕੁੱਤਿਆਂ ਅਤੇ ਡ੍ਰੋਨ ਦੀ ਮਦਦ ਲਈ। ਸ਼ਾਮ ਲੱਗਭਗ 6:30 ਵਜੇ ਬਚਾਅ ਕਰਮਚਾਰੀਆਂ ਨੂੰ ਮਲਬੇ ’ਚ ਬਣੇ ਇਕ ਟੋਏ ’ਚੋਂ ਇਕ ਵਿਅਕਤੀ ਜ਼ਿੰਦਾ ਮਿਲਿਆ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ। ਅਧਿਕਾਰੀਆਂ ਮੁਤਾਬਕ ਅਜੇ ਇਹ ਪਤਾ ਨਹੀਂ ਹੈ ਕਿ ਕੁੱਲ ਕਿੰਨੇ ਲੋਕ ਲਾਪਤਾ ਹਨ।


ਫਾਇਰ ਬ੍ਰਿਗੇਡ ਵਿਭਾਗ ਦੀ ਮੁਖੀ ਲਿਲੀਅਨ ਬੋਨਸਿਗਨੋਰ ਨੇ ਦੱਸਿਆ ਕਿ ਦੂਜੀ ਇਮਾਰਤ ਡਿੱਗਣ ਦਾ ਖ਼ਤਰਾ ਵੀ ਹੈ। ਇਸ ਲਈ ਬਚਾਅ ਮੁਹਿੰਮ ’ਚ ਕਾਫ਼ੀ ਸਾਵਧਾਨੀ ਵਰਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਮੁਹਿੰਮ ਕਈ ਦਿਨਾਂ ਤੱਕ ਚੱਲ ਸਕਦੀ ਹੈ। ਹਾਦਸੇ ਤੋਂ ਬਾਅਦ ਨਿਊਯਾਰਕ ਦੇ ਬਿਲਡਿੰਗ ਡਿਪਾਰਟਮੈਂਟ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਆਲੇ-ਦੁਆਲੇ ਦੀਆਂ ਇਮਾਰਤਾਂ ਦੀ ਜਾਂਚ ਸ਼ੁਰੂ ਕੀਤੀ। ਹਾਦਸੇ ’ਚ ਨਾਲ ਲੱਗਦੀ ਇਮਾਰਤ ਦੀ ਇਕ ਕੰਧ ਪੂਰੀ ਤਰ੍ਹਾਂ ਟੁੱਟ ਗਈ ਸੀ। ਪ੍ਰਸ਼ਾਸਨ ਨੇ ਪੀੜਤ ਲੋਕਾਂ ਦੀ ਮਦਦ ਲਈ ਸਹਾਇਤਾ ਕੇਂਦਰ ਵੀ ਬਣਾਇਆ ਹੈ। ਮੇਅਰ ਜ਼ੋਹਰਾਨ ਮਮਦਾਨੀ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਰਾਹਤ ਅਤੇ ਬਚਾਅ ਮੁਹਿੰਮ ਜਾਰੀ ਹੈ। ਉਨ੍ਹਾਂ ਨੇ ਹਾਦਸੇ ਤੋਂ ਪ੍ਰਭਾਵਿਤ ਪਰਿਵਾਰਾਂ ਅਤੇ ਸਥਾਨਕ ਲੋਕਾਂ ਪ੍ਰਤੀ ਹਮਦਰਦੀ ਪ੍ਰਗਟਾਈ।

Have something to say? Post your comment

ਅਤੇ ਦੁਨੀਆਂ ਖਬਰਾਂ

ਦੁਨੀਆ ਭਰ 'ਚ Microsoft Outlook ਅਤੇ 365 ਦਾ ਸਰਵਰ ਡਾਊਨ! 1 ਲੱਖ ਤੋਂ ਜ਼ਿਆਦਾ ਸ਼ਿਕਾਇਤਾਂ ਦਰਜ

ਦੁਨੀਆ ਭਰ 'ਚ Microsoft Outlook ਅਤੇ 365 ਦਾ ਸਰਵਰ ਡਾਊਨ! 1 ਲੱਖ ਤੋਂ ਜ਼ਿਆਦਾ ਸ਼ਿਕਾਇਤਾਂ ਦਰਜ

ਵੱਡਾ ਖ਼ੁਲਾਸਾ: Nvidia ਦੇ ਸਾਬਕਾ CEO ਹੁਆਂਗ ਦਾ ਇੱਕ ਹੋਰ ਮਹਿਲਾ ਕਰਮਚਾਰੀ ਨਾਲ ਸੀ ਸਬੰਧ

ਵੱਡਾ ਖ਼ੁਲਾਸਾ: Nvidia ਦੇ ਸਾਬਕਾ CEO ਹੁਆਂਗ ਦਾ ਇੱਕ ਹੋਰ ਮਹਿਲਾ ਕਰਮਚਾਰੀ ਨਾਲ ਸੀ ਸਬੰਧ

ਬੰਗਲਾਦੇਸ਼ ਨੇ ਭਾਰਤ ਨੂੰ ਬਦਨਾਮ ਕਰਨ ਦੇ ਦੋਸ਼ੀ ਕਈ ਚੀਨੀ ਬਲੌਗਰਾਂ ’ਤੇ ਨਿਗਰਾਨੀ ਵਧਾਈ

ਬੰਗਲਾਦੇਸ਼ ਨੇ ਭਾਰਤ ਨੂੰ ਬਦਨਾਮ ਕਰਨ ਦੇ ਦੋਸ਼ੀ ਕਈ ਚੀਨੀ ਬਲੌਗਰਾਂ ’ਤੇ ਨਿਗਰਾਨੀ ਵਧਾਈ

ਸ਼ੀ ਜਿਨਪਿੰਗ ਦੀ ਤਾਈਵਾਨ ਨੂੰ ਸਖ਼ਤ ਚੇਤਾਵਨੀ, ਕਿਹਾ- 'ਲੋੜ ਪੈਣ 'ਤੇ ਤਾਕਤ ਦੀ ਵਰਤੋਂ ਤੋਂ ਵੀ ਨਹੀਂ ਹਟਾਂਗੇ ਪਿੱਛੇ'

ਸ਼ੀ ਜਿਨਪਿੰਗ ਦੀ ਤਾਈਵਾਨ ਨੂੰ ਸਖ਼ਤ ਚੇਤਾਵਨੀ, ਕਿਹਾ- 'ਲੋੜ ਪੈਣ 'ਤੇ ਤਾਕਤ ਦੀ ਵਰਤੋਂ ਤੋਂ ਵੀ ਨਹੀਂ ਹਟਾਂਗੇ ਪਿੱਛੇ'

ਬੇਕਾਬੂ ਟਰੱਕ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 14 ਲੋਕਾਂ ਦੀ ਮੌਤ, UAE 'ਚ ਵਾਪਰਿਆ ਭਿਆਨਕ ਹਾਦਸਾ

ਬੇਕਾਬੂ ਟਰੱਕ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 14 ਲੋਕਾਂ ਦੀ ਮੌਤ, UAE 'ਚ ਵਾਪਰਿਆ ਭਿਆਨਕ ਹਾਦਸਾ

ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਇਮਰਾਨ ਖਾਨ ਦੀਆਂ ਦੋ ਭੈਣਾਂ ਨੂੰ ਕਰ'ਤਾ ਰਿਹਾਅ

ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਇਮਰਾਨ ਖਾਨ ਦੀਆਂ ਦੋ ਭੈਣਾਂ ਨੂੰ ਕਰ'ਤਾ ਰਿਹਾਅ

ਨਿਊਯਾਰਕ ਦੀ ਜੇਲ੍ਹ ਤੋਂ ਬ੍ਰਿਟਿਸ਼ ਏਅਰਬੇਸ ’ਤੇ ਹਮਲੇ ਦੀ ਸਾਜ਼ਿਸ਼ ! ਫ਼ੋਨ ’ਤੇ ਕੋਡ ਭਾਸ਼ਾ ’ਚ ਆ ਰਹੇ ਸੀ ਹੁਕਮ

ਨਿਊਯਾਰਕ ਦੀ ਜੇਲ੍ਹ ਤੋਂ ਬ੍ਰਿਟਿਸ਼ ਏਅਰਬੇਸ ’ਤੇ ਹਮਲੇ ਦੀ ਸਾਜ਼ਿਸ਼ ! ਫ਼ੋਨ ’ਤੇ ਕੋਡ ਭਾਸ਼ਾ ’ਚ ਆ ਰਹੇ ਸੀ ਹੁਕਮ

ਅਮਰੀਕਾ ਈਰਾਨ ਦੇ ਗੁਆਂਢੀ ਦੇਸ਼ਾਂ 'ਤੇ ਜ਼ਮੀਨੀ ਵਪਾਰ ਮਾਰਗਾਂ ਨੂੰ ਬੰਦ ਕਰਨ ਲਈ ਪਾ ਰਿਹੈ ਦਬਾਅ

ਅਮਰੀਕਾ ਈਰਾਨ ਦੇ ਗੁਆਂਢੀ ਦੇਸ਼ਾਂ 'ਤੇ ਜ਼ਮੀਨੀ ਵਪਾਰ ਮਾਰਗਾਂ ਨੂੰ ਬੰਦ ਕਰਨ ਲਈ ਪਾ ਰਿਹੈ ਦਬਾਅ

100 ਤੋਂ ਵੱਧ ਦੇਸੀ ਬੰਬ ਧਮਾਕੇ ਤੇ ਗੱਡੀਆਂ ਨੂੰ ਅੱਗ ! ਬੰਗਲਾਦੇਸ਼ 'ਚ ਹਿੰਸਾ ਦਾ ਨਵਾਂ ਦੌਰ

100 ਤੋਂ ਵੱਧ ਦੇਸੀ ਬੰਬ ਧਮਾਕੇ ਤੇ ਗੱਡੀਆਂ ਨੂੰ ਅੱਗ ! ਬੰਗਲਾਦੇਸ਼ 'ਚ ਹਿੰਸਾ ਦਾ ਨਵਾਂ ਦੌਰ

ਵੱਡੀ ਖ਼ਬਰ : ਨਿਊਜ਼ੀਲੈਂਡ 'ਚ 3 ਪੰਜਾਬੀਆਂ ਦੀ ਮੌਤ, ਰੈਸਟੋਰੈਂਟ 'ਚ ਜਾ ਵੱਜੀ ਤੇਜ਼ ਰਫ਼ਤਾਰ ਕਾਰ

ਵੱਡੀ ਖ਼ਬਰ : ਨਿਊਜ਼ੀਲੈਂਡ 'ਚ 3 ਪੰਜਾਬੀਆਂ ਦੀ ਮੌਤ, ਰੈਸਟੋਰੈਂਟ 'ਚ ਜਾ ਵੱਜੀ ਤੇਜ਼ ਰਫ਼ਤਾਰ ਕਾਰ