Saturday, November 07, 2026
BREAKING
• ਇੰਦੌਰ 'ਚ ਦਿਲਜੀਤ ਦੋਸਾਂਝ ਨਹੀਂ ਗਾ ਸਕਣਗੇ ਆਪਣੇ ਇਹ 4 ਸੁਪਰਹਿੱਟ ਗਾਣੇ • ਜਲਦ ਪੰਜਾਬ ਆਉਣਗੇ ਪ੍ਰਿਅੰਕਾ ਗਾਂਧੀ, ਦੌਰੇ ਨੂੰ ਲੈ ਕੇ ਕਾਂਗਰਸ ਨੇ ਸ਼ੁਰੂ ਕੀਤੀਆਂ ਤਿਆਰੀਆਂ • ਪਰਵਿੰਦਰ ਝੋਟੇ ਦਾ PGI 'ਚ ਹੋਇਆ ਪੋਸਟਮਾਰਟਮ, ਪਿਤਾ ਭੀਮ ਸਿੰਘ ਦੀ ਭੁੱਖ-ਹੜਤਾਲ ਜਾਰੀ • ਪੰਜਾਬ 'ਚ ਵੱਡੀ ਸਿਆਸੀ ਹਲਚਲ: 13 ਤਾਰੀਖ਼ ਨੂੰ ਬੇਗੋਵਾਲ ਜਾਣਗੇ ਸੁਖਬੀਰ; ਬੀਬੀ ਜਗੀਰ ਕੌਰ ਦੀ ਹੋਵੇਗੀ ਘਰ ਵਾਪਸੀ • ਪੰਜਾਬ ਦੇ ਕੰਪਿਊਟਰ ਅਧਿਆਪਕਾਂ ਦੇ DA ਵਿਚ 40% ਵਾਧਾ • ਗੁਰਨੂਰ ਕੋਲ ਰਫ਼ਤਾਰ ਅਤੇ ਉਛਾਲ ਦੋਵੇਂ ਹਨ: ਗਿੱਲ • ਦੀਵਾਲੀ ਮੌਕੇ PGI 'ਚ ਅੱਖਾਂ ਦੀ ਐਮਰਜੈਂਸੀ ਲਈ 20 ਡਾਕਟਰ ਰਹਿਣਗੇ ਤਾਇਨਾਤ • ਇੱਕ ਯੂਨਿਟ ਖ਼ੂਨ ਤੋਂ ਮਿੰਟਾਂ 'ਚ ਤਿਆਰ ਹੋਣਗੇ ਤਿੰਨ ਕੰਪੋਨੈਂਟ, ਕੈਂਸਰ ਤੱਕ ਦੇ ਮਰੀਜ਼ਾਂ ਨੂੰ ਮਿਲੇਗੀ ਰਾਹਤ • ਰੇਲਵੇ ਦੇ ਫਰਜ਼ੀ ਅਤੇ ਪੁਰਾਣੇ ਵੀਡੀਓ ਵਾਇਰਲ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ FIR : ਅਸ਼ਵਨੀ ਵੈਸ਼ਨਵ • ਦੀਵਾਲੀ ਤੋਂ ਪਹਿਲਾਂ ਜ਼ਹਿਰੀਲੀ ਹੋਈ ਦਿੱਲੀ ਦੀ ਹਵਾ, 'ਬਹੁਤ ਖਰਾਬ' ਸ਼੍ਰੇਣੀ 'ਚ ਪੁੱਜਾ AQI

ਪੰਜਾਬ

ਜਲਦ ਪੰਜਾਬ ਆਉਣਗੇ ਪ੍ਰਿਅੰਕਾ ਗਾਂਧੀ, ਦੌਰੇ ਨੂੰ ਲੈ ਕੇ ਕਾਂਗਰਸ ਨੇ ਸ਼ੁਰੂ ਕੀਤੀਆਂ ਤਿਆਰੀਆਂ

07 ਨਵੰਬਰ, 2026 06:08 PM

ਚੰਡੀਗੜ੍ਹ : ਪੰਜਾਬ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਡੇ ਆਗੂਆਂ ਦੇ ਪੰਜਾਬ ਦੌਰੇ ਸ਼ੁਰੂ ਹੋ ਚੁੱਕੇ ਹਨ। ਇਸੇ ਦੌਰਾਨ ਹੁਣ ਕਾਂਗਰਸ ਦੀ ਸੀਨੀਅਰ ਆਗੂ ਪ੍ਰਿਅੰਕਾ ਗਾਂਧੀ ਦੇ ਵੀ ਜਲਦ ਪੰਜਾਬ ਆਉਣ ਦੀ ਚਰਚਾ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਬਾਅਦ ਹੁਣ ਪ੍ਰਿਅੰਕਾ ਗਾਂਧੀ ਦੇ ਦੌਰੇ ਦੀਆਂ ਸੰਭਾਵਨਾਵਾਂ ਬਾਰੇ ਪਾਰਟੀ ਅੰਦਰ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 4 ਨਵੰਬਰ ਨੂੰ ਰਾਹੁਲ ਗਾਂਧੀ ਨੇ ਸੰਗਰੂਰ 'ਚ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕੀਤਾ ਸੀ। ਇਸ ਰੈਲੀ ਤੋਂ ਬਾਅਦ ਹੁਣ ਪ੍ਰਿਅੰਕਾ ਗਾਂਧੀ ਦੇ ਪੰਜਾਬ ਦੌਰੇ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ।


ਹਾਲਾਂਕਿ ਅਜੇ ਤੱਕ ਉਨ੍ਹਾਂ ਦੇ ਦੌਰੇ ਦੀ ਤਾਰੀਖ਼ ਅਤੇ ਸਥਾਨ ਤੈਅ ਨਹੀਂ ਹੋਏ ਹਨ। ਇਹ ਵੀ ਵਿਚਾਰ ਕੀਤਾ ਜਾ ਰਿਹਾ ਹੈ ਕਿ ਪ੍ਰਿਅੰਕਾ ਗਾਂਧੀ ਪੰਜਾਬ ਦੇ ਮਾਝਾ, ਮਾਲਵਾ ਜਾਂ ਦੋਆਬਾ ਖੇਤਰ ਵਿੱਚੋਂ ਕਿਸ ਇਲਾਕੇ ਦਾ ਦੌਰਾ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਪ੍ਰਿਅੰਕਾ ਗਾਂਧੀ ਦੇ ਦੌਰੇ ਨੂੰ ਲੈ ਕੇ ਮੁੱਢਲੀ ਪੱਧਰ 'ਤੇ ਚਰਚਾ ਸ਼ੁਰੂ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਸ ਸਬੰਧੀ ਸਥਿਤੀ ਸਪੱਸ਼ਟ ਹੋ ਸਕਦੀ ਹੈ। ਕਾਂਗਰਸ ਵੱਲੋਂ ਉਨ੍ਹਾਂ ਦੇ ਦੌਰੇ ਦੌਰਾਨ ਰੈਲੀ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਪਾਰਟੀ ਦੀ ਕੋਸ਼ਿਸ਼ ਹੈ ਕਿ ਰਾਹੁਲ ਗਾਂਧੀ ਦੀ ਰੈਲੀ ਤੋਂ ਬਾਅਦ ਪ੍ਰਿਅੰਕਾ ਗਾਂਧੀ ਦੇ ਦੌਰੇ ਰਾਹੀਂ ਵੀ ਪੰਜਾਬ 'ਚ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਅੱਗੇ ਵਧਾਇਆ ਜਾਵੇ।


ਉਧਰ, ਪੰਜਾਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਭਾਵਿਤ ਦੌਰੇ ਦੀਆਂ ਤਿਆਰੀਆਂ ਦੀ ਵੀ ਚਰਚਾ ਹੈ। ਅਜਿਹੇ 'ਚ ਇਹ ਦੇਖਣਾ ਅਹਿਮ ਹੋਵੇਗਾ ਕਿ ਪ੍ਰਿਅੰਕਾ ਗਾਂਧੀ ਦਾ ਪੰਜਾਬ ਦੌਰਾ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਹੁੰਦਾ ਹੈ ਜਾਂ ਬਾਅਦ 'ਚ। ਪੰਜਾਬ 'ਚ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀ ਟੀਮ ਵੀ ਸੂਬੇ ਦਾ ਦੌਰਾ ਕਰ ਚੁੱਕੀ ਹੈ। ਇਸ ਕਾਰਨ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਫਿਲਹਾਲ ਪ੍ਰਿਅੰਕਾ ਗਾਂਧੀ ਦੇ ਦੌਰੇ ਦੀ ਅਧਿਕਾਰਤ ਤਾਰੀਖ਼ ਅਤੇ ਸਥਾਨ ਦਾ ਐਲਾਨ ਹੋਣਾ ਬਾਕੀ ਹੈ।

 

Have something to say? Post your comment

ਅਤੇ ਪੰਜਾਬ ਖਬਰਾਂ

ਪਰਵਿੰਦਰ ਝੋਟੇ ਦਾ PGI 'ਚ ਹੋਇਆ ਪੋਸਟਮਾਰਟਮ, ਪਿਤਾ ਭੀਮ ਸਿੰਘ ਦੀ ਭੁੱਖ-ਹੜਤਾਲ ਜਾਰੀ

ਪਰਵਿੰਦਰ ਝੋਟੇ ਦਾ PGI 'ਚ ਹੋਇਆ ਪੋਸਟਮਾਰਟਮ, ਪਿਤਾ ਭੀਮ ਸਿੰਘ ਦੀ ਭੁੱਖ-ਹੜਤਾਲ ਜਾਰੀ

ਪੰਜਾਬ 'ਚ ਵੱਡੀ ਸਿਆਸੀ ਹਲਚਲ: 13 ਤਾਰੀਖ਼ ਨੂੰ ਬੇਗੋਵਾਲ ਜਾਣਗੇ ਸੁਖਬੀਰ; ਬੀਬੀ ਜਗੀਰ ਕੌਰ ਦੀ ਹੋਵੇਗੀ ਘਰ ਵਾਪਸੀ

ਪੰਜਾਬ 'ਚ ਵੱਡੀ ਸਿਆਸੀ ਹਲਚਲ: 13 ਤਾਰੀਖ਼ ਨੂੰ ਬੇਗੋਵਾਲ ਜਾਣਗੇ ਸੁਖਬੀਰ; ਬੀਬੀ ਜਗੀਰ ਕੌਰ ਦੀ ਹੋਵੇਗੀ ਘਰ ਵਾਪਸੀ

ਪੰਜਾਬ ਦੇ ਕੰਪਿਊਟਰ ਅਧਿਆਪਕਾਂ ਦੇ DA ਵਿਚ 40% ਵਾਧਾ

ਪੰਜਾਬ ਦੇ ਕੰਪਿਊਟਰ ਅਧਿਆਪਕਾਂ ਦੇ DA ਵਿਚ 40% ਵਾਧਾ

ਡਿਪਟੀ ਕਮਿਸ਼ਨਰ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ-2027 ਦੀਆਂ ਤਿਆਰੀਆਂ ਤਹਿਤ ਈ.ਵੀ.ਐਮਜ਼ ਦੀ ਫਸਟ ਲੈਵਲ ਚੈਕਿੰਗ ਲਈ ਪ੍ਰਬੰਧਾਂ ਦਾ ਲਿਆ ਜਾਇਜ਼ਾ

ਡਿਪਟੀ ਕਮਿਸ਼ਨਰ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ-2027 ਦੀਆਂ ਤਿਆਰੀਆਂ ਤਹਿਤ ਈ.ਵੀ.ਐਮਜ਼ ਦੀ ਫਸਟ ਲੈਵਲ ਚੈਕਿੰਗ ਲਈ ਪ੍ਰਬੰਧਾਂ ਦਾ ਲਿਆ ਜਾਇਜ਼ਾ

ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ

ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ

ਜ਼ਿਲ੍ਹੇ ਵਿੱਚ12 ਦਸੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ - ਜ਼ਿਲ੍ਹਾ ਅਤੇ ਸ਼ੈਸਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ      

ਜ਼ਿਲ੍ਹੇ ਵਿੱਚ12 ਦਸੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ - ਜ਼ਿਲ੍ਹਾ ਅਤੇ ਸ਼ੈਸਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ      

ਕੋਈ ਵੀ ਬੱਚਾ ਸੰਪੂਰਨ ਟੀਕਿਆਂ ਤੋਂ ਵਾਂਝਾ ਨਾ ਰਹੇ: ਡਾ ਹਰਪਿੰਦਰ ਸਿੰਘ

ਕੋਈ ਵੀ ਬੱਚਾ ਸੰਪੂਰਨ ਟੀਕਿਆਂ ਤੋਂ ਵਾਂਝਾ ਨਾ ਰਹੇ: ਡਾ ਹਰਪਿੰਦਰ ਸਿੰਘ

ਸਿਹਤ ਵਿਭਾਗ ਮਰੀਜ਼ਾਂ ਨੂੰ ਬਿਹਤਰ ਇਲਾਜ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ : ਡਾ ਹਰਪ੍ਰੀਤ ਸਿੰਘ 

ਸਿਹਤ ਵਿਭਾਗ ਮਰੀਜ਼ਾਂ ਨੂੰ ਬਿਹਤਰ ਇਲਾਜ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ : ਡਾ ਹਰਪ੍ਰੀਤ ਸਿੰਘ 

ਪਟਾਕੇ ਨਹੀਂ, ਦੀਵੇ ਜਗਾਓ: ਧੂੰਏਂ ਤੇ ਸ਼ੋਰ ਤੋਂ ਦੂਰ ਰਹਿ ਕੇ ਮਨਾਓ ਸਿਹਤਮੰਦ ਦੀਵਾਲੀ: ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ

ਪਟਾਕੇ ਨਹੀਂ, ਦੀਵੇ ਜਗਾਓ: ਧੂੰਏਂ ਤੇ ਸ਼ੋਰ ਤੋਂ ਦੂਰ ਰਹਿ ਕੇ ਮਨਾਓ ਸਿਹਤਮੰਦ ਦੀਵਾਲੀ: ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ

ਇਸ ਤਰਾਖੀ ਨੂੰ ਅਕਾਲੀ ਦਲ 'ਚ ਵਾਪਸੀ ਕਰਨਗੇ ਚੰਦੂਮਾਜਰਾ ਪਿਓ-ਪੁੱਤ, ਸੁਖਬੀਰ ਖੁਦ ਕਰਨਗੇ ਸ਼ਾਮਲ

ਇਸ ਤਰਾਖੀ ਨੂੰ ਅਕਾਲੀ ਦਲ 'ਚ ਵਾਪਸੀ ਕਰਨਗੇ ਚੰਦੂਮਾਜਰਾ ਪਿਓ-ਪੁੱਤ, ਸੁਖਬੀਰ ਖੁਦ ਕਰਨਗੇ ਸ਼ਾਮਲ