Thursday, November 05, 2026
BREAKING
• ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ • ਜ਼ਿਲ੍ਹੇ ਵਿੱਚ12 ਦਸੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ - ਜ਼ਿਲ੍ਹਾ ਅਤੇ ਸ਼ੈਸਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ       • ਕੋਈ ਵੀ ਬੱਚਾ ਸੰਪੂਰਨ ਟੀਕਿਆਂ ਤੋਂ ਵਾਂਝਾ ਨਾ ਰਹੇ: ਡਾ ਹਰਪਿੰਦਰ ਸਿੰਘ • ਸਿਹਤ ਵਿਭਾਗ ਮਰੀਜ਼ਾਂ ਨੂੰ ਬਿਹਤਰ ਇਲਾਜ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ : ਡਾ ਹਰਪ੍ਰੀਤ ਸਿੰਘ  • ਪਟਾਕੇ ਨਹੀਂ, ਦੀਵੇ ਜਗਾਓ: ਧੂੰਏਂ ਤੇ ਸ਼ੋਰ ਤੋਂ ਦੂਰ ਰਹਿ ਕੇ ਮਨਾਓ ਸਿਹਤਮੰਦ ਦੀਵਾਲੀ: ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ • ਇਸ ਤਰਾਖੀ ਨੂੰ ਅਕਾਲੀ ਦਲ 'ਚ ਵਾਪਸੀ ਕਰਨਗੇ ਚੰਦੂਮਾਜਰਾ ਪਿਓ-ਪੁੱਤ, ਸੁਖਬੀਰ ਖੁਦ ਕਰਨਗੇ ਸ਼ਾਮਲ • ਵੱਡੀ ਖ਼ਬਰ : ਕ੍ਰਿਸਟੀਆਨੋ ਰੋਨਾਲਡੋ ਨੇ ਕੌਮਾਂਤਰੀ ਫੁੱਟਬਾਲ ਤੋਂ ਲਿਆ ਸੰਨਿਆਸ • 'ਸਾਨੂੰ ਕੋਈ ਲਾਲਚ ਨਹੀਂ...', ਸਰਕਾਰ ਨਾਲ ਸਹਿਮਤੀ ਮਗਰੋਂ ਝੋਟੇ ਦੇ ਬਾਪੂ ਦਾ ਵੱਡਾ ਬਿਆਨ • ਚੰਡੀਗੜ੍ਹ ਸਮੇਤ ਇਨ੍ਹਾਂ ਸੂਬਿਆਂ ਲਈ ਚੋਣ ਕਮਿਸ਼ਨ ਨੇ ਕਰ 'ਤਾ ਵੱਡਾ ਐਲਾਨ, 21 ਜਨਵਰੀ ਨੂੰ... • ਦੀਵਾਲੀ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਜਸ਼ਨ, ਸੈਂਸੈਕਸ 2,008 ਅੰਕ ਉਛਲਿਆ, ਨਿਵੇਸ਼ਕਾਂ ਨੂੰ ਮੌਜਾਂ

ਪੰਜਾਬ

ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ

05 ਨਵੰਬਰ, 2026 06:22 PM

ਨਵਾਂ ਸ਼ਹਿਰ (ਮਨੋਰੰਜਨ ਕਾਲੀਆ) : ਡਿਪਟੀ ਕਮਿਸ਼ਨਰ ਸ੍ਰੀ ਗੁਲਪ੍ਰੀਤ ਸਿੰਘ ਔਲਖ ਨੇ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਨਸ਼ਾ ਰੋਕੂ ਗਤੀਵਿਧੀਆਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਨਸ਼ਿਆਂ ਦੀ ਰੋਕਥਾਮ ਦੇ ਨਾਲ-ਨਾਲ ਨਸ਼ਾ ਪੀੜਤਾਂ ਦੇ ਇਲਾਜ, ਪੁਨਰਵਾਸ ਅਤੇ ਹੁਨਰ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਸ਼ਿਆਂ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਨਸ਼ਾ ਮੁਕਤ ਕਰਕੇ ਮੁੜ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ ਯਤਨਸ਼ੀਲ ਹੈ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਸਮੀਖਿਆ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਵਨੀਤ ਕੌਰ, ਐੱਸ.ਡੀ.ਐੱਮ. ਨਵਾਂ ਸ਼ਹਿਰ ਅਨਮਜੋਤ ਕੌਰ, ਐੱਸ.ਡੀ.ਐੱਮ. ਬਲਾਚੌਰ ਸੁਨੀਲ ਫੋਗਾਟ, ਐੱਸ.ਪੀ. ਸਰਬਜੀਤ ਬਾਹੀਆ, ਡੀ.ਐੱਸ.ਪੀ. ਨਵਾਂ ਸ਼ਹਿਰ ਪੰਕਜ ਸ਼ਰਮਾ, ਡੀ.ਐੱਸ.ਪੀ. ਬੰਗਾ ਹਰਜੀਤ ਸਿੰਘ, ਡੀ.ਐੱਸ.ਪੀ. ਬਲਾਚੌਰ ਹਿੰਮਤ ਮਲਹੌਤਰਾ ਤੋਂ ਇਲਾਵਾ ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਇੰਚਾਰਜ ਦਿਨੇਸ਼ ਸੂਰੀ, ਵਾਈਸ ਕੋਆਰਡੀਨੇਟਰ ਬਲਜੀਤ ਰਾਮ, ਹਲਕਾ ਕੋਆਰਡੀਨੇਟਰ ਬੰਗਾ ਹੇਮਰਾਜ ਬਸਰਾ, ਨਵਾਂ ਸ਼ਹਿਰ ਤੋਂ ਇੰਦਰਜੀਤ ਕੁਮਾਰ ਅਤੇ ਬਲਾਚੌਰ ਤੋਂ ਡਾ. ਭੁਪਿੰਦਰ ਸਿੰਘ ਵੀ ਮੌਜੂਦ ਸਨ। ਇਸ ਮੌਕੇ ਜ਼ਮੀਨੀ ਪੱਧਰ ’ਤੇ ਨਸ਼ਾ ਮੁਕਤੀ ਲਈ ਕੰਮ ਕਰ ਰਹੇ ਆਗੂਆਂ ਤੋਂ ਫੀਡਬੈਕ ਅਤੇ ਸੁਝਾਅ ਵੀ ਲਏ ਗਏ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ, ਨਿਗਰਾਨੀ, ਪੁਨਰਵਾਸ ਅਤੇ ਭਾਈਚਾਰਕ ਭਾਗੀਦਾਰੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਵਿੱਚ ਵਾਰਡ ਅਤੇ ਪਿੰਡ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਦੇ ਨਾਲ-ਨਾਲ ਆਮ ਲੋਕਾਂ ਦੀ ਸਰਗਰਮ ਸ਼ਮੂਲੀਅਤ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਛੱਡਣ ਦੇ ਚਾਹਵਾਨ ਵਿਅਕਤੀਆਂ ਨੂੰ ਪ੍ਰੇਰਿਤ ਕਰਕੇ ਨਸ਼ਾ ਮੁਕਤੀ ਕੇਂਦਰਾਂ ਤੱਕ ਪਹੁੰਚਾਉਣਾ ਸਿਵਲ ਪ੍ਰਸ਼ਾਸਨ ਦੀ ਮੁੱਖ ਤਰਜੀਹ ਹੈ।

ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਸਿਰਫ਼ ਤਸਕਰਾਂ ਖ਼ਿਲਾਫ਼ ਕਾਰਵਾਈ ਤੱਕ ਸੀਮਤ ਨਹੀਂ, ਸਗੋਂ ਨਸ਼ੇ ਦੀ ਲਪੇਟ ਵਿੱਚ ਆਏ ਨੌਜਵਾਨਾਂ ਨੂੰ ਨਵੀਂ ਜ਼ਿੰਦਗੀ ਅਤੇ ਉੱਜਵਲ ਭਵਿੱਖ ਵੱਲ ਲਿਜਾਣ ਦਾ ਸਾਂਝਾ ਉਪਰਾਲਾ ਹੈ। ਕਿਸੇ ਮਾਂ ਦੀਆਂ ਅੱਖਾਂ ਵਿੱਚ ਆਪਣੇ ਪੁੱਤਰ ਲਈ ਉਮੀਦ ਮੁੜ ਜਗਾਉਣਾ ਹੀ ਇਸ ਮੁਹਿੰਮ ਦੀ ਅਸਲ ਸਫ਼ਲਤਾ ਹੈ।

ਉਨ੍ਹਾਂ ਜ਼ਿਲ੍ਹੇ ਦੇ ਪਛਾਣੇ ਗਏ ਨਸ਼ਾ ਪ੍ਰਭਾਵਿਤ ਹੌਟਸਪੌਟ ਖੇਤਰਾਂ ਦੀ ਮੁੜ ਸੁਰਜੀਤੀ ਲਈ ਨਗਰ ਕੌਂਸਲਾਂ, ਪੇਂਡੂ ਵਿਕਾਸ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਸੁੰਨਸਾਨ ਥਾਵਾਂ ਦੀ ਸਫ਼ਾਈ, ਖੰਡਰ ਇਮਾਰਤਾਂ ਦੀ ਸੰਭਾਲ, ਸਟਰੀਟ ਲਾਈਟਾਂ ਲਗਾਉਣ, ਸੀ.ਸੀ.ਟੀ.ਵੀ. ਕੈਮਰਿਆਂ ਦੀ ਵਿਵਸਥਾ ਅਤੇ ਜਨਤਕ ਥਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਕਿਹਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐੱਸ.ਐੱਸ.ਪੀ. ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਸਪਲਾਇਰਾਂ ਵਿਰੁੱਧ ਕਾਨੂੰਨੀ ਕਾਰਵਾਈ, ਸ਼ੱਕੀ ਟਿਕਾਣਿਆਂ ਦੀ ਨਿਗਰਾਨੀ ਅਤੇ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਪੁਲਿਸ ਦੀ ਮੌਜੂਦਗੀ ਵਧਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸਿਹਤ ਵਿਭਾਗ ਨੂੰ ਨਸ਼ਾ ਪੀੜਤਾਂ ਦੀ ਪਛਾਣ, ਇਲਾਜ, ਕਾਊਂਸਲਿੰਗ ਅਤੇ ਪੁਨਰਵਾਸ ਸਹੂਲਤਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਅਤੇ ਲੋਕਾਂ ਦੀ ਸਰਗਰਮ ਭਾਗੀਦਾਰੀ ਨਾਲ ਹੀ ਨਸ਼ਿਆਂ ਵਿਰੁੱਧ ਇਸ ਜੰਗ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਜ਼ਿਲ੍ਹੇ ਵਿੱਚ12 ਦਸੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ - ਜ਼ਿਲ੍ਹਾ ਅਤੇ ਸ਼ੈਸਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ      

ਜ਼ਿਲ੍ਹੇ ਵਿੱਚ12 ਦਸੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ - ਜ਼ਿਲ੍ਹਾ ਅਤੇ ਸ਼ੈਸਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ      

ਕੋਈ ਵੀ ਬੱਚਾ ਸੰਪੂਰਨ ਟੀਕਿਆਂ ਤੋਂ ਵਾਂਝਾ ਨਾ ਰਹੇ: ਡਾ ਹਰਪਿੰਦਰ ਸਿੰਘ

ਕੋਈ ਵੀ ਬੱਚਾ ਸੰਪੂਰਨ ਟੀਕਿਆਂ ਤੋਂ ਵਾਂਝਾ ਨਾ ਰਹੇ: ਡਾ ਹਰਪਿੰਦਰ ਸਿੰਘ

ਸਿਹਤ ਵਿਭਾਗ ਮਰੀਜ਼ਾਂ ਨੂੰ ਬਿਹਤਰ ਇਲਾਜ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ : ਡਾ ਹਰਪ੍ਰੀਤ ਸਿੰਘ 

ਸਿਹਤ ਵਿਭਾਗ ਮਰੀਜ਼ਾਂ ਨੂੰ ਬਿਹਤਰ ਇਲਾਜ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ : ਡਾ ਹਰਪ੍ਰੀਤ ਸਿੰਘ 

ਪਟਾਕੇ ਨਹੀਂ, ਦੀਵੇ ਜਗਾਓ: ਧੂੰਏਂ ਤੇ ਸ਼ੋਰ ਤੋਂ ਦੂਰ ਰਹਿ ਕੇ ਮਨਾਓ ਸਿਹਤਮੰਦ ਦੀਵਾਲੀ: ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ

ਪਟਾਕੇ ਨਹੀਂ, ਦੀਵੇ ਜਗਾਓ: ਧੂੰਏਂ ਤੇ ਸ਼ੋਰ ਤੋਂ ਦੂਰ ਰਹਿ ਕੇ ਮਨਾਓ ਸਿਹਤਮੰਦ ਦੀਵਾਲੀ: ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ

ਇਸ ਤਰਾਖੀ ਨੂੰ ਅਕਾਲੀ ਦਲ 'ਚ ਵਾਪਸੀ ਕਰਨਗੇ ਚੰਦੂਮਾਜਰਾ ਪਿਓ-ਪੁੱਤ, ਸੁਖਬੀਰ ਖੁਦ ਕਰਨਗੇ ਸ਼ਾਮਲ

ਇਸ ਤਰਾਖੀ ਨੂੰ ਅਕਾਲੀ ਦਲ 'ਚ ਵਾਪਸੀ ਕਰਨਗੇ ਚੰਦੂਮਾਜਰਾ ਪਿਓ-ਪੁੱਤ, ਸੁਖਬੀਰ ਖੁਦ ਕਰਨਗੇ ਸ਼ਾਮਲ

'ਸਾਨੂੰ ਕੋਈ ਲਾਲਚ ਨਹੀਂ...', ਸਰਕਾਰ ਨਾਲ ਸਹਿਮਤੀ ਮਗਰੋਂ ਝੋਟੇ ਦੇ ਬਾਪੂ ਦਾ ਵੱਡਾ ਬਿਆਨ

'ਸਾਨੂੰ ਕੋਈ ਲਾਲਚ ਨਹੀਂ...', ਸਰਕਾਰ ਨਾਲ ਸਹਿਮਤੀ ਮਗਰੋਂ ਝੋਟੇ ਦੇ ਬਾਪੂ ਦਾ ਵੱਡਾ ਬਿਆਨ

ਨਵਾਂਸ਼ਹਿਰ ਜ਼ਿਲ੍ਹੇ 'ਚ 12 ਦਸੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ

ਨਵਾਂਸ਼ਹਿਰ ਜ਼ਿਲ੍ਹੇ 'ਚ 12 ਦਸੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ

PPSC ਦੀ ਮੁੱਖ ਪ੍ਰੀਖਿਆ ’ਚ ਧਾਂਦਲੀ ਦੇ ਦੋਸ਼, CBI ਜਾਂਚ ਕਰਵਾਈ ਜਾਵੇ : ਸੁਨੀਲ ਜਾਖੜ

PPSC ਦੀ ਮੁੱਖ ਪ੍ਰੀਖਿਆ ’ਚ ਧਾਂਦਲੀ ਦੇ ਦੋਸ਼, CBI ਜਾਂਚ ਕਰਵਾਈ ਜਾਵੇ : ਸੁਨੀਲ ਜਾਖੜ

ਸੁਨਾਮ ਦੇ ਐਮ ਡੀ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਹਰੀ ਦਿਵਾਲੀ ਮਨਾਉਣ ਦਾ ਦਿੱਤਾ ਸੁਨੇਹਾ

ਸੁਨਾਮ ਦੇ ਐਮ ਡੀ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਹਰੀ ਦਿਵਾਲੀ ਮਨਾਉਣ ਦਾ ਦਿੱਤਾ ਸੁਨੇਹਾ

ਤਾਜ ਕਲੋਨੀ ਦੀਆਂ ਸੜਕਾਂ ਦੇ ਨਿਰਮਾਣ ਲਈ ਕਲੋਨੀ ਵਾਸੀਆਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਕੀਤਾ ਧੰਨਵਾਦ

ਤਾਜ ਕਲੋਨੀ ਦੀਆਂ ਸੜਕਾਂ ਦੇ ਨਿਰਮਾਣ ਲਈ ਕਲੋਨੀ ਵਾਸੀਆਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਕੀਤਾ ਧੰਨਵਾਦ