Saturday, November 07, 2026
BREAKING
• ਇੰਦੌਰ 'ਚ ਦਿਲਜੀਤ ਦੋਸਾਂਝ ਨਹੀਂ ਗਾ ਸਕਣਗੇ ਆਪਣੇ ਇਹ 4 ਸੁਪਰਹਿੱਟ ਗਾਣੇ • ਜਲਦ ਪੰਜਾਬ ਆਉਣਗੇ ਪ੍ਰਿਅੰਕਾ ਗਾਂਧੀ, ਦੌਰੇ ਨੂੰ ਲੈ ਕੇ ਕਾਂਗਰਸ ਨੇ ਸ਼ੁਰੂ ਕੀਤੀਆਂ ਤਿਆਰੀਆਂ • ਪਰਵਿੰਦਰ ਝੋਟੇ ਦਾ PGI 'ਚ ਹੋਇਆ ਪੋਸਟਮਾਰਟਮ, ਪਿਤਾ ਭੀਮ ਸਿੰਘ ਦੀ ਭੁੱਖ-ਹੜਤਾਲ ਜਾਰੀ • ਪੰਜਾਬ 'ਚ ਵੱਡੀ ਸਿਆਸੀ ਹਲਚਲ: 13 ਤਾਰੀਖ਼ ਨੂੰ ਬੇਗੋਵਾਲ ਜਾਣਗੇ ਸੁਖਬੀਰ; ਬੀਬੀ ਜਗੀਰ ਕੌਰ ਦੀ ਹੋਵੇਗੀ ਘਰ ਵਾਪਸੀ • ਪੰਜਾਬ ਦੇ ਕੰਪਿਊਟਰ ਅਧਿਆਪਕਾਂ ਦੇ DA ਵਿਚ 40% ਵਾਧਾ • ਗੁਰਨੂਰ ਕੋਲ ਰਫ਼ਤਾਰ ਅਤੇ ਉਛਾਲ ਦੋਵੇਂ ਹਨ: ਗਿੱਲ • ਦੀਵਾਲੀ ਮੌਕੇ PGI 'ਚ ਅੱਖਾਂ ਦੀ ਐਮਰਜੈਂਸੀ ਲਈ 20 ਡਾਕਟਰ ਰਹਿਣਗੇ ਤਾਇਨਾਤ • ਇੱਕ ਯੂਨਿਟ ਖ਼ੂਨ ਤੋਂ ਮਿੰਟਾਂ 'ਚ ਤਿਆਰ ਹੋਣਗੇ ਤਿੰਨ ਕੰਪੋਨੈਂਟ, ਕੈਂਸਰ ਤੱਕ ਦੇ ਮਰੀਜ਼ਾਂ ਨੂੰ ਮਿਲੇਗੀ ਰਾਹਤ • ਰੇਲਵੇ ਦੇ ਫਰਜ਼ੀ ਅਤੇ ਪੁਰਾਣੇ ਵੀਡੀਓ ਵਾਇਰਲ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ FIR : ਅਸ਼ਵਨੀ ਵੈਸ਼ਨਵ • ਦੀਵਾਲੀ ਤੋਂ ਪਹਿਲਾਂ ਜ਼ਹਿਰੀਲੀ ਹੋਈ ਦਿੱਲੀ ਦੀ ਹਵਾ, 'ਬਹੁਤ ਖਰਾਬ' ਸ਼੍ਰੇਣੀ 'ਚ ਪੁੱਜਾ AQI

ਚੰਡੀਗੜ੍ਹ

ਇੱਕ ਯੂਨਿਟ ਖ਼ੂਨ ਤੋਂ ਮਿੰਟਾਂ 'ਚ ਤਿਆਰ ਹੋਣਗੇ ਤਿੰਨ ਕੰਪੋਨੈਂਟ, ਕੈਂਸਰ ਤੱਕ ਦੇ ਮਰੀਜ਼ਾਂ ਨੂੰ ਮਿਲੇਗੀ ਰਾਹਤ

07 ਨਵੰਬਰ, 2026 06:02 PM

ਚੰਡੀਗੜ੍ਹ : ਬਲੱਡ ਬੈਂਕਿੰਗ ਦੀ ਸਹੂਲਤ ਨੂੰ ਹੋਰ ਬਿਹਤਰ ਬਣਾਉਣ ਲਈ ਰੋਟਰੀ ਕਲੱਬ ਚੰਡੀਗੜ੍ਹ ਨੇ ਸੈਕਟਰ-37 ਸਥਿਤ ਰੋਟਰੀ ਐਂਡ ਬਲੱਡ ਬੈਂਕ ਸੋਸਾਇਟੀ ਰਿਸੋਰਸ ਸੈਂਟਰ (ਆਰ. ਬੀ. ਬੀ. ਐੱਸ. ਆਰ. ਸੀ.) ਨੂੰ ਅਤਿ-ਆਧੁਨਿਕ ਕ੍ਰਾਇਓਫਿਊਜ 16 ਮਸ਼ੀਨ ਸਮਰਪਿਤ ਕੀਤੀ ਹੈ। 65 ਲੱਖ ਰੁਪਏ ਦੀ ਕੀਮਤ ਵਾਲੀ ਮਸ਼ੀਨ ਨਾਲ ਹੁਣ ਇੱਕ ਯੂਨਿਟ ਖ਼ੂਨ ਨੂੰ ਕੁੱਝ ਹੀ ਮਿੰਟਾਂ 'ਚ ਤਿੰਨ ਅਹਿਮ ਕੰਪੋਨੈਂਟਾਂ 'ਚ ਵੱਖ ਕੀਤਾ ਜਾ ਸਕੇਗਾ। ਇਸ ਨਾਲ ਡੇਂਗੂ, ਕੈਂਸਰ, ਅਨੀਮੀਆ, ਹਾਦਸਿਆਂ ਅਤੇ ਬਲੀਡਿੰਗ ਡਿਸਆਰਡਰ ਨਾਲ ਜੂਝ ਰਹੇ ਮਰੀਜ਼ਾਂ ਦੇ ਇਲਾਜ 'ਚ ਮਦਦ ਮਿਲੇਗੀ। ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਵਿਸ਼ਵ ਪ੍ਰਧਾਨ ਰਾਜਿੰਦਰ ਕੇ. ਸਾਬੂ ਨੇ ਮਸ਼ੀਨ ਰਸਮੀ ਤੌਰ 'ਤੇ ਬਲੱਡ ਬੈਂਕ ਨੂੰ ਸੌਂਪੀ। ਸੀਨੀਅਰ ਡਾਕਟਰ, ਰੋਟੇਰੀਅਨ, ਖ਼ੂਨਦਾਨੀ ਅਤੇ ਸ਼ਹਿਰ ਦੇ ਨਾਗਰਿਕ ਮੌਜੂਦ ਰਹੇ। ਆਰ.ਬੀ.ਬੀ.ਐੱਸ.ਆਰ.ਸੀ. ਦੇ ਨਿਰਦੇਸ਼ਕ ਡਾ. ਮਨੀਸ਼ ਰਾਏ ਨੇ ਦੱਸਿਆ ਕਿ ਬਲੱਡ ਬੈਂਕ 'ਚ ਪਹਿਲਾਂ ਤੋਂ ਹੀ ਦੋ ਕੰਪੋਨੈਂਟ ਸੈਪਰੇਟਰ ਮਸ਼ੀਨਾਂ ਹਨ।


ਨਵੀਂ ਅਤਿ-ਆਧੁਨਿਕ ਮਸ਼ੀਨ ਨਾਲ ਖ਼ੂਨ ਦੇ ਵੱਖ-ਵੱਖ ਕੰਪੋਨੈਂਟ ਤਿਆਰ ਕਰਨ ਦੀ ਪ੍ਰਕਿਰਿਆ ਹੋਰ ਬਿਹਤਰ ਹੋਵੇਗੀ। ਉਨ੍ਹਾਂ ਦੱਸਿਆ ਕਿ ਇੱਕ ਯੂਨਿਟ ਖ਼ੂਨ ਤੋਂ ਪੈਕਡ ਰੈੱਡ ਬਲੱਡ ਸੈੱਲਜ਼ (ਪੀ. ਆਰ. ਬੀ. ਸੀ.), ਫ੍ਰੈਸ਼ ਫਰੋਜ਼ਨ ਪਲਾਜ਼ਮਾ (ਐੱਫ. ਐੱਫ. ਪੀ.) ਅਤੇ ਪਲੇਟਲੈਟਸ ਜਾਂ ਕ੍ਰਾਇਓਪ੍ਰੈਸੀਪੀਟੇਟ ਵਰਗੇ ਕੰਪੋਨੈਂਟ ਤਿਆਰ ਕੀਤੇ ਜਾ ਸਕਣਗੇ। ਪੀ. ਆਰ. ਬੀ. ਸੀ. ਦੀ ਵਰਤੋਂ ਅਨੀਮੀਆ, ਸਰਜਰੀ ਅਤੇ ਹਾਦਸਿਆਂ ਦੇ ਮਰੀਜ਼ਾਂ ਦੇ ਇਲਾਜ ਵਿਚ ਹੁੰਦੀ ਹੈ। ਐੱਫ. ਐੱਫ. ਪੀ. ਲਿਵਰ ਦੀ ਬਿਮਾਰੀ ਅਤੇ ਬਲੀਡਿੰਗ ਡਿਸਆਰਡਰ ਲਈ ਲਾਭਦਾਇਕ ਹੈ, ਜਦਕਿ ਪਲੇਟਲੈਟਸ ਅਤੇ ਕ੍ਰਾਇਓਪ੍ਰੈਸੀਪੀਟੇਟ ਡੇਂਗੂ, ਕੈਂਸਰ ਅਤੇ ਹੀਮੋਫੀਲੀਆ ਦੇ ਮਰੀਜ਼ਾਂ ਦੇ ਇਲਾਜ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।


ਬਲੱਡ ਬੈਂਕ ਦੀ ਗਵਰਨਿੰਗ ਕੌਂਸਲ ਦੇ ਚੇਅਰਮੈਨ ਅਨਿਲ ਨਹਿਰੂ ਨੇ ਦੱਸਿਆ ਕਿ ਮਸ਼ੀਨ ਲਈ ਰੋਟਰੀ ਫਾਊਂਡੇਸ਼ਨ ਦੇ ਗਲੋਬਲ ਗ੍ਰਾਂਟ, ਰਾਜਿੰਦਰ ਕੇ. ਸਾਬੂ ਅਤੇ ਅਮਰੀਕਾ ਦੇ ਰੋਟਰੀ ਕਲੱਬ ਆਫ ਸਾਲਟ ਲੇਕ ਸਿਟੀ, ਰੋਟਰੀ ਕਲੱਬ ਆਫ ਜਗਾਧਰੀ ਅਤੇ ਰੋਟਰੀ ਡਿਸਟ੍ਰਿਕਟ 5420 ਨੇ ਆਰਥਿਕ ਸਹਿਯੋਗ ਦਿੱਤਾ ਹੈ। ਰੋਟਰੀ ਕਲੱਬ ਚੰਡੀਗੜ੍ਹ ਦੀ ਪ੍ਰਧਾਨ ਟੀਨਾ ਵਿਰਕ ਨੇ ਕਿਹਾ ਕਿ ਇਹ ਮਸ਼ੀਨ ਸਿਰਫ਼ ਇੱਕ ਉਪਕਰਨ ਨਹੀਂ, ਸਗੋਂ ਲੋਕਾਂ ਦੀਆਂ ਜਾਨਾਂ ਬਚਾਉਣ ਦਾ ਵਾਅਦਾ ਹੈ। ਖ਼ੂਨਦਾਨ ਰਾਹੀਂ ਮਿਲਣ ਵਾਲਾ ਇੱਕ ਯੂਨਿਟ ਖ਼ੂਨ ਹੁਣ ਤਿੰਨ ਮਰੀਜ਼ਾਂ ਦੀ ਜਾਨ ਬਚਾਉਣ 'ਚ ਮਦਦ ਕਰ ਸਕਦਾ ਹੈ।

 

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਦੀਵਾਲੀ ਮੌਕੇ PGI 'ਚ ਅੱਖਾਂ ਦੀ ਐਮਰਜੈਂਸੀ ਲਈ 20 ਡਾਕਟਰ ਰਹਿਣਗੇ ਤਾਇਨਾਤ

ਦੀਵਾਲੀ ਮੌਕੇ PGI 'ਚ ਅੱਖਾਂ ਦੀ ਐਮਰਜੈਂਸੀ ਲਈ 20 ਡਾਕਟਰ ਰਹਿਣਗੇ ਤਾਇਨਾਤ

ਸਕੂਲ 'ਚ ਪੜ੍ਹਾਈ ਦੇ ਨਾਲ ਹੁਣ ਮਿਲੇਗੀ ਰੁਜ਼ਗਾਰ ਦੀ ਸਿਖਲਾਈ, ਪ੍ਰਸ਼ਾਸਕ ਨੇ ਦੋ ਲੈਬਾਂ ਦਾ ਕੀਤਾ ਉਦਘਾਟਨ

ਸਕੂਲ 'ਚ ਪੜ੍ਹਾਈ ਦੇ ਨਾਲ ਹੁਣ ਮਿਲੇਗੀ ਰੁਜ਼ਗਾਰ ਦੀ ਸਿਖਲਾਈ, ਪ੍ਰਸ਼ਾਸਕ ਨੇ ਦੋ ਲੈਬਾਂ ਦਾ ਕੀਤਾ ਉਦਘਾਟਨ

ਹੱਲੋਮਾਜਰਾ ’ਚ ਨਾਬਾਲਗ ਨਾਲ ਕੀਤਾ ਜਬਰ-ਜ਼ਿਨਾਹ, ਦੋ ਕਾਬੂ

ਹੱਲੋਮਾਜਰਾ ’ਚ ਨਾਬਾਲਗ ਨਾਲ ਕੀਤਾ ਜਬਰ-ਜ਼ਿਨਾਹ, ਦੋ ਕਾਬੂ

ਦੀਵਾਲੀ ਤੋਂ ਪਹਿਲਾਂ ਹਜ਼ਾਰਾਂ ਵਸਨੀਕਾਂ ਨੂੰ ਵੱਡੀ ਰਾਹਤ, ਕਰੋੜਾਂ ਦਾ ਕਰਜ਼ਾ ਮੁਆਫ਼ ਕਰੇਗਾ ਚੰਡੀਗੜ੍ਹ ਪ੍ਰਸ਼ਾਸਨ

ਦੀਵਾਲੀ ਤੋਂ ਪਹਿਲਾਂ ਹਜ਼ਾਰਾਂ ਵਸਨੀਕਾਂ ਨੂੰ ਵੱਡੀ ਰਾਹਤ, ਕਰੋੜਾਂ ਦਾ ਕਰਜ਼ਾ ਮੁਆਫ਼ ਕਰੇਗਾ ਚੰਡੀਗੜ੍ਹ ਪ੍ਰਸ਼ਾਸਨ

ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਫਾਇਰ ਬ੍ਰਿਗੇਡ ਅਲਰਟ, 24 ਘੰਟੇ ਮੁਸਤੈਦ ਰਹਿਣ ਦੇ ਨਿਰਦੇਸ਼

ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਫਾਇਰ ਬ੍ਰਿਗੇਡ ਅਲਰਟ, 24 ਘੰਟੇ ਮੁਸਤੈਦ ਰਹਿਣ ਦੇ ਨਿਰਦੇਸ਼

PGI 'ਚ 8 ਘੰਟਿਆਂ ਦੌਰਾਨ 3 ਬਲੈਡਰ ਕੈਂਸਰ ਸਰਜਰੀਆਂ, ਕਿਸੇ ਮਰੀਜ਼ ਨੂੰ ਖ਼ੂਨ ਚੜ੍ਹਾਉਣ ਦੀ ਨਹੀਂ ਪਈ ਲੋੜ

PGI 'ਚ 8 ਘੰਟਿਆਂ ਦੌਰਾਨ 3 ਬਲੈਡਰ ਕੈਂਸਰ ਸਰਜਰੀਆਂ, ਕਿਸੇ ਮਰੀਜ਼ ਨੂੰ ਖ਼ੂਨ ਚੜ੍ਹਾਉਣ ਦੀ ਨਹੀਂ ਪਈ ਲੋੜ

IDBI ਬੈਂਕ ਦੇ ਨਿੱਜੀਕਰਨ ਖ਼ਿਲਾਫ਼ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ

IDBI ਬੈਂਕ ਦੇ ਨਿੱਜੀਕਰਨ ਖ਼ਿਲਾਫ਼ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ

ਚੰਡੀਗੜ੍ਹ ਪੁਲਸ ਨੂੰ ਮਿਲਿਆ ਰਾਸ਼ਟਰਪਤੀ ਸਨਮਾਨ, ਅਮਿਤ ਸ਼ਾਹ ਨੇ ਸੌਂਪਿਆ ਪ੍ਰੈਜ਼ੀਡੈਂਟਸ ਪੁਲਸ ਕਲਰ

ਚੰਡੀਗੜ੍ਹ ਪੁਲਸ ਨੂੰ ਮਿਲਿਆ ਰਾਸ਼ਟਰਪਤੀ ਸਨਮਾਨ, ਅਮਿਤ ਸ਼ਾਹ ਨੇ ਸੌਂਪਿਆ ਪ੍ਰੈਜ਼ੀਡੈਂਟਸ ਪੁਲਸ ਕਲਰ

ਪੀ. ਜੀ. ਆਈ. ’ਚ 12 ਅਧਿਕਾਰੀ ਤੇ ਕਰਮਚਾਰੀ ਹੋਏ ਸੇਵਾਮੁਕਤ

ਪੀ. ਜੀ. ਆਈ. ’ਚ 12 ਅਧਿਕਾਰੀ ਤੇ ਕਰਮਚਾਰੀ ਹੋਏ ਸੇਵਾਮੁਕਤ

ਚੰਡੀਗੜ੍ਹ ਦਾ ਰੋਜ਼ ਫੈਸਟੀਵਲ ਦੇਖਣ ਵਾਲਿਆਂ ਲਈ ਖ਼ੁਸ਼ਖ਼ਬਰੀ, ਲੈ ਸਕਣਗੇ ਹੈਲੀਕਾਪਟਰ ਰਾਈਡ ਦਾ ਮਜ਼ਾ

ਚੰਡੀਗੜ੍ਹ ਦਾ ਰੋਜ਼ ਫੈਸਟੀਵਲ ਦੇਖਣ ਵਾਲਿਆਂ ਲਈ ਖ਼ੁਸ਼ਖ਼ਬਰੀ, ਲੈ ਸਕਣਗੇ ਹੈਲੀਕਾਪਟਰ ਰਾਈਡ ਦਾ ਮਜ਼ਾ