Sunday, November 01, 2026
BREAKING
• ਸਿਰਫ਼ ਮਨੁੱਖੀ ਭਲਾਈ ਹੀ ਸਾਨੂੰ ਮੁਕਤੀ ਵੱਲ ਲਿਜਾ ਸਕਦੀ ਹੈ: ਸਾਧਵੀ ਮੰਗਲਾ ਭਾਰਤੀ • 'ਪੰਜਾਬ 'ਚ ਬਣੇਗੀ NDA ਗਠਜੋੜ ਦੀ ਸਰਕਾਰ', ਅਮਿਤ ਸ਼ਾਹ ਨੇ ਕੀਤਾ ਵੱਡਾ ਦਾਅਵਾ • ਨਿਊਜ਼ੀਲੈਂਡ ਨੇ 7 ਵਿਕਟਾਂ ਨਾਲ ਜਿੱਤਿਆ ਮੈਚ, ਟੀ20 ਸੀਰੀਜ਼ 'ਤੇ ਭਾਰਤ ਦਾ 3-2 ਨਾਲ ਕਬਜ਼ਾ • ਪਰਗਟ ਸਿੰਘ ਨੇ ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ, ਪੰਜਾਬ ਦੀ ਖ਼ੁਸ਼ਹਾਲੀ ਦੀ ਕੀਤੀ ਕਾਮਨਾ • ਚੰਡੀਗੜ੍ਹ ਪੁਲਸ ਨੂੰ ਮਿਲਿਆ ਰਾਸ਼ਟਰਪਤੀ ਸਨਮਾਨ, ਅਮਿਤ ਸ਼ਾਹ ਨੇ ਸੌਂਪਿਆ ਪ੍ਰੈਜ਼ੀਡੈਂਟਸ ਪੁਲਸ ਕਲਰ • ਨਵੰਬਰ 1984 ਦਾ ਸਿੱਖ ਕਤਲੇਆਮ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਮੱਥੇ 'ਤੇ ਕਲੰਕ: ਐਡਵੋਕੇਟ ਧਾਮੀ • ਪੀ. ਜੀ. ਆਈ. ’ਚ 12 ਅਧਿਕਾਰੀ ਤੇ ਕਰਮਚਾਰੀ ਹੋਏ ਸੇਵਾਮੁਕਤ • ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੈਂਗਲੁਰੂ-ਮੁੰਬਈ ਵੰਦੇ ਭਾਰਤ ਸਲੀਪਰ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ • ਅਯੁੱਧਿਆ ਵਿਵਾਦ : ਨਿਰਧਾਰਿਤ ਜ਼ਮੀਨ ’ਤੇ ਹੀ ਰਾਮ ਮੰਦਰ ਬਣੇ ਹੋਣ ਦਾ ਪਤਾ ਲਗਾਉਣ ਲਈ ਸੁਪਰੀਮ ਕੋਰਟ ’ਚ ਪਟੀਸ਼ਨ • ਰਾਸ਼ਟਰਪਤੀ ਮੁਰਮੂ ਨੇ ਹਰਿਆਣਾ ਦੀ ਪਵਿੱਤਰ ਧਰਤੀ ਨੂੰ ਕੀਤਾ ਨਮਨ, ਕਿਹਾ- 'ਗੀਤਾ ਦੇ ਸੰਦੇਸ਼ ਨੂੰ ਪੂਰੀ ਦੁਨੀਆ 'ਚ...'

ਚੰਡੀਗੜ੍ਹ

ਚੰਡੀਗੜ੍ਹ ਪੁਲਸ ਨੂੰ ਮਿਲਿਆ ਰਾਸ਼ਟਰਪਤੀ ਸਨਮਾਨ, ਅਮਿਤ ਸ਼ਾਹ ਨੇ ਸੌਂਪਿਆ ਪ੍ਰੈਜ਼ੀਡੈਂਟਸ ਪੁਲਸ ਕਲਰ

01 ਨਵੰਬਰ, 2026 06:29 PM

ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਚੰਡੀਗੜ੍ਹ ਪੁਲਸ ਦੇ 60ਵੇਂ ਸਥਾਪਨਾ ਦਿਵਸ ਮੌਕੇ ਸੈਕਟਰ-26 ਸਥਿਤ ਪੁਲਸ ਲਾਈਨ 'ਚ ਆਯੋਜਿਤ ਵਿਸ਼ੇਸ਼ ਸਮਾਗਮ ਦੌਰਾਨ ਚੰਡੀਗੜ੍ਹ ਪੁਲਸ ਨੂੰ ਰਾਸ਼ਟਰਪਤੀ ਪੁਲਸ ਸਨਮਾਨ (ਪ੍ਰੈਜ਼ੀਡੈਂਟਸ ਪੁਲਸ ਕਲਰ) ਪ੍ਰਦਾਨ ਕੀਤਾ। ਇਸ ਮੌਕੇ ਉਨ੍ਹਾਂ ਨੇ ਪੁਲਸ ਦੀ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਦੀ ਸਲਾਮੀ ਲਈ। ਇਸ ਦੇ ਨਾਲ ਹੀ ਪੁਲਸ ਦੇ ਬੇੜੇ 'ਚ 141 ਨਵੇਂ ਵਾਹਨ ਸ਼ਾਮਲ ਕਰਨ ਲਈ ਹਰੀ ਝੰਡੀ ਦਿਖਾਈ। ਚੰਡੀਗੜ੍ਹ ਪੁਲਸ ਨੂੰ ਮਿਲਿਆ ਇਹ ਸਨਮਾਨ ਉਸ ਦੀ ਸੇਵਾ, ਅਨੁਸ਼ਾਸਨ, ਸਮਰਪਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ 'ਚ ਨਿਭਾਈ ਭੂਮਿਕਾ ਦੀ ਮਾਨਤਾ ਹੈ। ਇਸ ਤੋਂ ਬਾਅਦ ਸੈਕਟਰ-17 ਸਥਿਤ ਤਿਰੰਗਾ ਪਾਰਕ 'ਚ ਵਿਕਾਸ ਪ੍ਰਾਜੈਕਟਾਂ ਨਾਲ ਸਬੰਧਿਤ ਸਮਾਗਮ ਰੱਖਿਆ ਗਿਆ, ਜਿਸ 'ਚ ਗ੍ਰਹਿ ਮੰਤਰੀ ਵੱਲੋਂ ਸ਼ਹਿਰ ਨੂੰ 258 ਕਰੋੜ ਰੁਪਏ ਦੇ 9 ਵਿਕਾਸ ਪ੍ਰਾਜੈਕਟਾਂ ਦੀ ਸੌਗਾਤ ਦਿੱਤੀ ਗਈ। ਇਨ੍ਹਾਂ 'ਚ 80 ਕਰੋੜ ਰੁਪਏ ਦੇ ਦੋ ਪ੍ਰਾਜੈਕਟਾਂ ਦਾ ਉਦਘਾਟਨ ਅਤੇ 178 ਕਰੋੜ ਰੁਪਏ ਦੇ 7 ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਸ਼ਾਮਲ ਹੈ।


ਦੋ ਪ੍ਰਾਜੈਕਟਾਂ ਦਾ ਉਦਘਾਟਨ
ਅਮਿਤ ਸ਼ਾਹ ਵੱਲੋਂ 12 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਸਾਰੰਗਪੁਰ ਦੇ ਸਰਕਾਰੀ ਹਾਈ ਸਕੂਲ ਅਤੇ 68 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਰਾਏਪੁਰ ਕਲਾਂ ਦੇ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਬੱਸ ਡਿਪੂ ਦਾ ਉਦਘਾਟਨ ਕੀਤਾ ਜਾਣਾ ਹੈ।


ਸੱਤ ਪ੍ਰਾਜੈਕਟਾਂ ਦਾ ਰੱਖਿਆ ਜਾਵੇਗਾ ਨੀਂਹ ਪੱਥਰ
ਨਵੇਂ ਪ੍ਰਾਜੈਕਟਾਂ ਵਿੱਚ ਧਨਾਸ ਵਿਖੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਜਵਾਨਾਂ ਲਈ 84 ਕਰੋੜ ਰੁਪਏ ਦੀ ਲਾਗਤ ਨਾਲ 192 ਟਾਈਪ-3 ਰਿਹਾਇਸ਼ੀ ਮਕਾਨ ਬਣਾਉਣ ਦੀ ਯੋਜਨਾ ਸ਼ਾਮਲ ਹੈ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਅਤੇ ਪੀਜੀਆਈ ਨੂੰ ਜੋੜਨ ਲਈ ਮੱਧ ਮਾਰਗ 'ਤੇ 12 ਕਰੋੜ ਰੁਪਏ ਦੀ ਲਾਗਤ ਨਾਲ ਪੈਦਲ ਅੰਡਰਪਾਸ ਬਣਾਇਆ ਜਾਵੇਗਾ। ਸੈਕਟਰ-49 ਵਿੱਚ 21 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਪੁਲਿਸ ਸਟੇਸ਼ਨ ਅਤੇ ਸੈਕਟਰ-26 ਸਥਿਤ ਚੰਡੀਗੜ੍ਹ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿੱਚ 25 ਕਰੋੜ ਰੁਪਏ ਦੀ ਲਾਗਤ ਨਾਲ ਲੜਕਿਆਂ ਦਾ ਹੋਸਟਲ ਬਣਾਉਣ ਦੀ ਯੋਜਨਾ ਹੈ। ਖੇਡਾਂ ਅਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸੈਕਟਰ-46 ਦੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਵਿੱਚ 11 ਕਰੋੜ ਰੁਪਏ ਦੀ ਲਾਗਤ ਨਾਲ ਜਿਮਨੇਜ਼ੀਅਮ ਹਾਲ ਬਣਾਇਆ ਜਾਵੇਗਾ, ਜਦਕਿ ਸੈਕਟਰ-7 ਦੇ ਸਪੋਰਟਸ ਕੰਪਲੈਕਸ ਨੂੰ 20 ਕਰੋੜ ਰੁਪਏ ਨਾਲ ਅਪਗ੍ਰੇਡ ਕੀਤਾ ਜਾਵੇਗਾ। ਸ਼ਹਿਰ ਦੇ ਵੱਖ-ਵੱਖ ਐਂਟਰੀ ਪੁਆਇੰਟਾਂ 'ਤੇ ਪੰਜ ਕਰੋੜ ਰੁਪਏ ਦੀ ਲਾਗਤ ਨਾਲ 15 ਸੁਰੱਖਿਆ ਚੈੱਕਪੋਸਟਾਂ ਬਣਾਉਣ ਦੀ ਯੋਜਨਾ ਵੀ ਇਸ ਵਿੱਚ ਸ਼ਾਮਲ ਹੈ।


ਰਿਸਪਾਂਸ ਟਾਈਮ ਘਟਾਉਣ 'ਤੇ ਜ਼ੋਰ
ਚੰਡੀਗੜ੍ਹ ਪੁਲਿਸ ਦਾ ਮੌਜੂਦਾ ਐਮਰਜੈਂਸੀ ਰਿਸਪਾਂਸ ਟਾਈਮ 4 ਮਿੰਟ 33 ਸਕਿੰਟ ਹੈ। ਪੁਲਿਸ ਦਾ ਟੀਚਾ ਇਸ ਸਮੇਂ ਨੂੰ ਹੋਰ ਘਟਾ ਕੇ ਦੇਸ਼ ਵਿੱਚ ਸਭ ਤੋਂ ਤੇਜ਼ ਰਿਸਪਾਂਸ ਟਾਈਮ ਹਾਸਲ ਕਰਨਾ ਹੈ, ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਲੋਕਾਂ ਤੱਕ ਪੁਲਿਸ ਦੀ ਮਦਦ ਜਲਦੀ ਪਹੁੰਚ ਸਕੇ। ਪੁਲਿਸ ਵੱਲੋਂ ਤਕਨਾਲੋਜੀ, ਸੀਸੀਟੀਵੀ ਨਿਗਰਾਨੀ ਅਤੇ ਆਧੁਨਿਕ ਵਾਹਨਾਂ ਰਾਹੀਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।

 

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਪੀ. ਜੀ. ਆਈ. ’ਚ 12 ਅਧਿਕਾਰੀ ਤੇ ਕਰਮਚਾਰੀ ਹੋਏ ਸੇਵਾਮੁਕਤ

ਪੀ. ਜੀ. ਆਈ. ’ਚ 12 ਅਧਿਕਾਰੀ ਤੇ ਕਰਮਚਾਰੀ ਹੋਏ ਸੇਵਾਮੁਕਤ

ਚੰਡੀਗੜ੍ਹ ਦਾ ਰੋਜ਼ ਫੈਸਟੀਵਲ ਦੇਖਣ ਵਾਲਿਆਂ ਲਈ ਖ਼ੁਸ਼ਖ਼ਬਰੀ, ਲੈ ਸਕਣਗੇ ਹੈਲੀਕਾਪਟਰ ਰਾਈਡ ਦਾ ਮਜ਼ਾ

ਚੰਡੀਗੜ੍ਹ ਦਾ ਰੋਜ਼ ਫੈਸਟੀਵਲ ਦੇਖਣ ਵਾਲਿਆਂ ਲਈ ਖ਼ੁਸ਼ਖ਼ਬਰੀ, ਲੈ ਸਕਣਗੇ ਹੈਲੀਕਾਪਟਰ ਰਾਈਡ ਦਾ ਮਜ਼ਾ

ਤਿਉਹਾਰਾਂ ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਜਾਰੀ ਕੀਤੀ ਐਡਵਾਈਜ਼ਰੀ, ਲੋਕਾਂ ਨੂੰ ਕੀਤੀ ਅਪੀਲ

ਤਿਉਹਾਰਾਂ ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਜਾਰੀ ਕੀਤੀ ਐਡਵਾਈਜ਼ਰੀ, ਲੋਕਾਂ ਨੂੰ ਕੀਤੀ ਅਪੀਲ

ਚੰਡੀਗੜ੍ਹ 'ਚ RAPIDO ਦੇ ਹਜ਼ਾਰਾਂ ਡਰਾਈਵਰਾਂ ਨੂੰ ਵੱਡੀ ਰਾਹਤ, ਪ੍ਰਸ਼ਾਸਨ ਨੇ ਬਹਾਲ ਕੀਤਾ ਲਾਇਸੈਂਸ

ਚੰਡੀਗੜ੍ਹ 'ਚ RAPIDO ਦੇ ਹਜ਼ਾਰਾਂ ਡਰਾਈਵਰਾਂ ਨੂੰ ਵੱਡੀ ਰਾਹਤ, ਪ੍ਰਸ਼ਾਸਨ ਨੇ ਬਹਾਲ ਕੀਤਾ ਲਾਇਸੈਂਸ

1 ਨਵੰਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਚੰਡੀਗੜ੍ਹ 'ਚ ਵਧਦੀ ਠੰਡ ਦੇ ਮੱਦੇਨਜ਼ਰ ਲਿਆ ਫੈਸਲਾ

1 ਨਵੰਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਚੰਡੀਗੜ੍ਹ 'ਚ ਵਧਦੀ ਠੰਡ ਦੇ ਮੱਦੇਨਜ਼ਰ ਲਿਆ ਫੈਸਲਾ

ਅੱਜ ਤੋਂ ਬਦਲੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਸ਼ਡਿਊਲ, ਮੁੜ ਸ਼ੁਰੂ ਹੋ ਰਹੀ ਸ਼ਾਰਜਾਹ ਦੀ ਸਿੱਧੀ ਉਡਾਣ

ਅੱਜ ਤੋਂ ਬਦਲੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਸ਼ਡਿਊਲ, ਮੁੜ ਸ਼ੁਰੂ ਹੋ ਰਹੀ ਸ਼ਾਰਜਾਹ ਦੀ ਸਿੱਧੀ ਉਡਾਣ

ਚੰਡੀਗੜ੍ਹ ਦੇ ਸਕੂਲਾਂ ਨੂੰ ਫਿਰ ਮਿਲੀ ਧਮਕੀ, ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਕੀਤੀ ਸ਼ੁਰੂ

ਚੰਡੀਗੜ੍ਹ ਦੇ ਸਕੂਲਾਂ ਨੂੰ ਫਿਰ ਮਿਲੀ ਧਮਕੀ, ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਕੀਤੀ ਸ਼ੁਰੂ

ਚੰਡੀਗੜ੍ਹ 'ਚ ਦਸੰਬਰ ਦੇ ਅਖ਼ੀਰ ਤੱਕ ਹੋ ਸਕਦੀਆਂ ਨੇ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਸੂਚੀ ਜਾਰੀ

ਚੰਡੀਗੜ੍ਹ 'ਚ ਦਸੰਬਰ ਦੇ ਅਖ਼ੀਰ ਤੱਕ ਹੋ ਸਕਦੀਆਂ ਨੇ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਸੂਚੀ ਜਾਰੀ

ਚੰਡੀਗੜ੍ਹੇ ਦੇ ਵੱਡੇ ਹੋਟਲ 'ਚੋਂ ਮਿਲੀ ਕਾਰੋਬਾਰੀ ਦੀ ਲਾਸ਼, ਮਚਿਆ ਹੜਕੰਪ

ਚੰਡੀਗੜ੍ਹੇ ਦੇ ਵੱਡੇ ਹੋਟਲ 'ਚੋਂ ਮਿਲੀ ਕਾਰੋਬਾਰੀ ਦੀ ਲਾਸ਼, ਮਚਿਆ ਹੜਕੰਪ

ਚੰਡੀਗੜ੍ਹ ’ਚ 22 ਤੇ 23 ਅਕਤੂਬਰ ਨੂੰ ਸ਼ਾਮ ਵੇਲੇ ਘੱਟ ਪ੍ਰੈਸ਼ਰ ਨਾਲ ਆਵੇਗਾ ਪਾਣੀ

ਚੰਡੀਗੜ੍ਹ ’ਚ 22 ਤੇ 23 ਅਕਤੂਬਰ ਨੂੰ ਸ਼ਾਮ ਵੇਲੇ ਘੱਟ ਪ੍ਰੈਸ਼ਰ ਨਾਲ ਆਵੇਗਾ ਪਾਣੀ