Wednesday, October 28, 2026
BREAKING
• ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵਲੋਂ ਸੁਰਕਸ਼ਿਤ ਬਚਪਨ ਅਭਿਆਨ ਤਹਿਤ ਜਾਗਰੂਕਤਾ ਕੀਤਾ • Big Breaking : ਸਪੇਨ 'ਚ ਦੋ ਰੇਲਗੱਡੀਆਂ ਦੀ ਟੱਕਰ, 39 ਲੋਕਾਂ ਦੀ ਮੌਤ • ਪੰਜਾਬ 'ਚ ਇਕ ਹੋਰ ਮੁੰਡੇ ਦਾ ਗੋਲੀਆਂ ਮਾਰ ਕੇ ਕਤਲ, ਡਸਟਰ ਗੱਡੀ 'ਤੇ ਹੋਈ ਤਾਬੜ-ਤੋੜ ਫਾਇਰਿੰਗ • ਰਾਜ ਸਭਾ ਜਾਏਗਾ ਇਕ ਹੋਰ ਸਿੱਖ ਆਗੂ ! ਭਾਜਪਾ ਨੇ ਕੀਤਾ ਨਾਮੀਨੇਟ • ਕੇਲੇ ਵੇਚਣ ਲਈ ਮਜਬੂਰ ਹੋਏ 'ਬਦਮਾਸ਼' ! ਕਾਮੇਡੀਅਨ ਹਰਸ਼ ਦੀ ਗੱਲ ਸੁਣ CM ਯੋਗੀ ਦਾ ਵੀ ਨਿਕਲਿਆ ਹਾਸਾ • ਚੜ੍ਹਦੀ ਸਵੇਰ ਪੰਜਾਬ 'ਚ ਵੱਡਾ ਹਾਦਸਾ! ਕੁੱਲੂ ਦੁਸਹਿਰੇ ਤੋਂ ਪਰਤ ਰਹੀ ਬੱਸ ਡੂੰਘੀ ਖਾਈ 'ਚ ਡਿੱਗੀ, 4 ਲੋਕਾਂ ਦੀ ਮੌਤ • ਇਜ਼ਰਾਈਲ 'ਚ ਨੇਤਨਯਾਹੂ ਗਠਜੋੜ ਨੇ ਬਣਾਈ ਬੜਤ, ਅੰਤਿਮ ਚੋਣ ਨਤੀਜਿਆਂ ਦੀ ਉਡੀਕ • ਮੋਹਾਲੀ 'ਚ CBI ਦੀ ਵੱਡੀ ਕਾਰਵਾਈ, ਪੰਜਾਬ ਮੈਡੀਕਲ ਕੌਂਸਲ ਦੀ ਇਮਾਰਤ 'ਚ ਮਾਰਿਆ ਛਾਪਾ • ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 31 ਅਕਤੂਬਰ ਨੂੰ • ਭਲਕੇ ਇਨ੍ਹਾਂ ਇਲਾਕਿਆਂ 'ਚ ਲੰਬਾ ਪਾਵਰਕੱਟ, ਸਵੇਰੇ 10.30 ਤੋਂ ਸ਼ਾਮ 4 ਵਜੇ ਤੱਕ ਬਿਜਲੀ ਰਹੇਗੀ ਬੰਦ

ਚੰਡੀਗੜ੍ਹ

1 ਨਵੰਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਚੰਡੀਗੜ੍ਹ 'ਚ ਵਧਦੀ ਠੰਡ ਦੇ ਮੱਦੇਨਜ਼ਰ ਲਿਆ ਫੈਸਲਾ

28 ਅਕਤੂਬਰ, 2026 05:15 PM

ਚੰਡੀਗੜ੍ਹ : ਚੰਡੀਗੜ੍ਹ ਦੇ ਜ਼ਿਲ੍ਹਾ ਸਿੱਖਿਆ ਦਫ਼ਤਰ ਨੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਲਈ ਸਰਦੀਆਂ ਦੀ ਸਮਾਂ ਸਾਰਨੀ ਜਾਰੀ ਕਰ ਦਿੱਤੀ ਹੈ, ਜੋ ਪਹਿਲੀ ਨਵੰਬਰ ਤੋਂ 31 ਮਾਰਚ ਤੱਕ ਲਾਗੂ ਰਹੇਗੀ। ਇਹ ਹੁਕਮ ਡਾਇਰੈਕਟਰ ਸਕੂਲ ਸਿੱਖਿਆ ਨਿਤੀਸ਼ ਸਿੰਗਲਾ ਨੇ ਜਾਰੀ ਕੀਤੇ ਹਨ। ਸਿੱਖਿਆ ਵਿਭਾਗ ਨੇ ਸਾਰੇ ਸਕੂਲ ਮੁਖੀਆਂ ਨੂੰ ਸ਼ਡਿਊਲ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।


ਨਵੀਂ ਟਾਈਮਿੰਗ ਦੇ ਸ਼ਡਿਊਲ ਅਨੁਸਾਰ ਵਿਭਾਗ ਨੇ ਸਕੂਲਾਂ ਨੂੰ ਦੋ ਵਰਗਾਂ ’ਚ ਵੰਡਿਆ ਹੈ। ਪਹਿਲਾ ਵਰਗ ਸਿੰਗਲ ਸ਼ਿਫ਼ਟ ਵਾਲੇ ਸਕੂਲਾਂ ਦਾ ਹੈ, ਜਿਨ੍ਹਾਂ ’ਚ ਸਾਰੀਆਂ ਕਲਾਸਾਂ ਇੱਕੋ ਸ਼ਿਫਟ ’ਚ ਲੱਗਦੀਆਂ ਹਨ। ਇਨ੍ਹਾਂ ’ਚ ਸਟਾਫ ਦਾ ਸਮਾਂ ਸਵੇਰੇ 8 ਵੱਜ ਕੇ 10 ਮਿੰਟ ਤੋਂ ਲੈ ਕੇ ਦੁਪਹਿਰ 2 ਵੱਜ ਕੇ 30 ਮਿੰਟ ਤੱਕ ਰਹੇਗਾ ਜਦਕਿ ਵਿਦਿਆਰਥੀਆਂ ਨੂੰ ਸਵੇਰੇ 8 ਵੱਜ ਕੇ 20 ਮਿੰਟ ਤੋਂ ਦੁਪਹਿਰ 2 ਵੱਜ ਕੇ 20 ਮਿੰਟ ਤੱਕ ਰਹਿਣਾ ਪਵੇਗਾ। ਦੂਜਾ ਵਰਗ ਡਬਲ ਸ਼ਿਫ਼ਟ ਵਾਲੇ ਸਕੂਲਾਂ ਦਾ ਹੈ, ਜਿਨ੍ਹਾਂ ’ਚ ਛੇਵੀਂ ਤੋਂ ਉੱਪਰ ਦੀਆਂ ਕਲਾਸਾਂ ਲਈ ਸਵੇਰ ਦੀ ਸ਼ਿਫਟ ਲੱਗੇਗੀ।


ਸਟਾਫ ਦਾ ਸਮਾਂ ਸਵੇਰੇ 7 ਵੱਜ ਕੇ 50 ਮਿੰਟ ਤੋਂ ਲੈ ਕੇ ਦੁਪਹਿਰ 2 ਵੱਜ ਕੇ 10 ਮਿੰਟ ਤੱਕ ਤੈਅ ਕੀਤਾ ਗਿਆ ਹੈ। ਉੱਥੇ ਹੀ ਵਿਦਿਆਰਥੀਆਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 1 ਵੱਜ ਕੇ 15 ਮਿੰਟ ਤੱਕ ਰਹੇਗਾ। ਡਬਲ ਸ਼ਿਫਟ ਤਹਿਤ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਲਈ ਸ਼ਾਮ ਦੀ ਸ਼ਿਫ਼ਟ ਚੱਲੇਗੀ। ਸ਼ਾਮ ਦੀ ਸ਼ਿਫਟ ’ਚ ਸਟਾਫ ਨੂੰ ਸਵੇਰੇ 10 ਵੱਜ ਕੇ 50 ਮਿੰਟ ਤੋਂ ਲੈ ਕੇ ਸ਼ਾਮ 5 ਵੱਜ ਕੇ 10 ਮਿੰਟ ਤੱਕ ਡਿਊਟੀ ’ਤੇ ਰਹਿਣਾ ਪਵੇਗਾ ਜਦਕਿ ਵਿਦਿਆਰਥੀਆਂ ਦੀਆਂ ਕਲਾਸਾਂ ਦੁਪਹਿਰ 12 ਵੱਜ ਕੇ 45 ਮਿੰਟ ਤੋਂ ਸ਼ੁਰੂ ਹੋ ਕੇ ਸ਼ਾਮ 5 ਵਜੇ ਤੱਕ ਚੱਲਣਗੀਆਂ।

 

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਤਿਉਹਾਰਾਂ ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਜਾਰੀ ਕੀਤੀ ਐਡਵਾਈਜ਼ਰੀ, ਲੋਕਾਂ ਨੂੰ ਕੀਤੀ ਅਪੀਲ

ਤਿਉਹਾਰਾਂ ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਜਾਰੀ ਕੀਤੀ ਐਡਵਾਈਜ਼ਰੀ, ਲੋਕਾਂ ਨੂੰ ਕੀਤੀ ਅਪੀਲ

ਚੰਡੀਗੜ੍ਹ 'ਚ RAPIDO ਦੇ ਹਜ਼ਾਰਾਂ ਡਰਾਈਵਰਾਂ ਨੂੰ ਵੱਡੀ ਰਾਹਤ, ਪ੍ਰਸ਼ਾਸਨ ਨੇ ਬਹਾਲ ਕੀਤਾ ਲਾਇਸੈਂਸ

ਚੰਡੀਗੜ੍ਹ 'ਚ RAPIDO ਦੇ ਹਜ਼ਾਰਾਂ ਡਰਾਈਵਰਾਂ ਨੂੰ ਵੱਡੀ ਰਾਹਤ, ਪ੍ਰਸ਼ਾਸਨ ਨੇ ਬਹਾਲ ਕੀਤਾ ਲਾਇਸੈਂਸ

ਅੱਜ ਤੋਂ ਬਦਲੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਸ਼ਡਿਊਲ, ਮੁੜ ਸ਼ੁਰੂ ਹੋ ਰਹੀ ਸ਼ਾਰਜਾਹ ਦੀ ਸਿੱਧੀ ਉਡਾਣ

ਅੱਜ ਤੋਂ ਬਦਲੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਸ਼ਡਿਊਲ, ਮੁੜ ਸ਼ੁਰੂ ਹੋ ਰਹੀ ਸ਼ਾਰਜਾਹ ਦੀ ਸਿੱਧੀ ਉਡਾਣ

ਚੰਡੀਗੜ੍ਹ ਦੇ ਸਕੂਲਾਂ ਨੂੰ ਫਿਰ ਮਿਲੀ ਧਮਕੀ, ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਕੀਤੀ ਸ਼ੁਰੂ

ਚੰਡੀਗੜ੍ਹ ਦੇ ਸਕੂਲਾਂ ਨੂੰ ਫਿਰ ਮਿਲੀ ਧਮਕੀ, ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਕੀਤੀ ਸ਼ੁਰੂ

ਚੰਡੀਗੜ੍ਹ 'ਚ ਦਸੰਬਰ ਦੇ ਅਖ਼ੀਰ ਤੱਕ ਹੋ ਸਕਦੀਆਂ ਨੇ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਸੂਚੀ ਜਾਰੀ

ਚੰਡੀਗੜ੍ਹ 'ਚ ਦਸੰਬਰ ਦੇ ਅਖ਼ੀਰ ਤੱਕ ਹੋ ਸਕਦੀਆਂ ਨੇ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਸੂਚੀ ਜਾਰੀ

ਚੰਡੀਗੜ੍ਹੇ ਦੇ ਵੱਡੇ ਹੋਟਲ 'ਚੋਂ ਮਿਲੀ ਕਾਰੋਬਾਰੀ ਦੀ ਲਾਸ਼, ਮਚਿਆ ਹੜਕੰਪ

ਚੰਡੀਗੜ੍ਹੇ ਦੇ ਵੱਡੇ ਹੋਟਲ 'ਚੋਂ ਮਿਲੀ ਕਾਰੋਬਾਰੀ ਦੀ ਲਾਸ਼, ਮਚਿਆ ਹੜਕੰਪ

ਚੰਡੀਗੜ੍ਹ ’ਚ 22 ਤੇ 23 ਅਕਤੂਬਰ ਨੂੰ ਸ਼ਾਮ ਵੇਲੇ ਘੱਟ ਪ੍ਰੈਸ਼ਰ ਨਾਲ ਆਵੇਗਾ ਪਾਣੀ

ਚੰਡੀਗੜ੍ਹ ’ਚ 22 ਤੇ 23 ਅਕਤੂਬਰ ਨੂੰ ਸ਼ਾਮ ਵੇਲੇ ਘੱਟ ਪ੍ਰੈਸ਼ਰ ਨਾਲ ਆਵੇਗਾ ਪਾਣੀ

ਚੰਡੀਗੜ੍ਹ 'ਚ ਭਾਜਪਾ ਦਾ ਕਾਂਗਰਸ ਖ਼ਿਲਾਫ਼ ਪ੍ਰਦਰਸ਼ਨ, ਕਾਂਗਰਸ ਭਵਨ ਵੱਲ ਕੂਚ ਕਰਨ ਦੀ ਕੋਸ਼ਿਸ਼

ਚੰਡੀਗੜ੍ਹ 'ਚ ਭਾਜਪਾ ਦਾ ਕਾਂਗਰਸ ਖ਼ਿਲਾਫ਼ ਪ੍ਰਦਰਸ਼ਨ, ਕਾਂਗਰਸ ਭਵਨ ਵੱਲ ਕੂਚ ਕਰਨ ਦੀ ਕੋਸ਼ਿਸ਼

PGI ਦੀ ਨਿਊ OPD ’ਚ ਕਾਰਡ ਬਣਵਾਉਣ ਨੂੰ ਲੈ ਕੇ ਹੰਗਾਮਾ

PGI ਦੀ ਨਿਊ OPD ’ਚ ਕਾਰਡ ਬਣਵਾਉਣ ਨੂੰ ਲੈ ਕੇ ਹੰਗਾਮਾ

ਵੱਡੀ ਖ਼ਬਰ: CBI ਦਾ ਐਕਸ਼ਨ! ਚੰਡੀਗੜ੍ਹ 'ਚੋਂ ਸਰਕਾਰੀ ਅਫ਼ਸਰ ਨੂੰ ਕੀਤਾ ਗ੍ਰਿਫ਼ਤਾਰ

ਵੱਡੀ ਖ਼ਬਰ: CBI ਦਾ ਐਕਸ਼ਨ! ਚੰਡੀਗੜ੍ਹ 'ਚੋਂ ਸਰਕਾਰੀ ਅਫ਼ਸਰ ਨੂੰ ਕੀਤਾ ਗ੍ਰਿਫ਼ਤਾਰ