ਚੰਡੀਗੜ੍ਹ : ਇੱਥੇ ਆਈ. ਡੀ. ਬੀ. ਆਈ. ਬੈਂਕ ਦੇ ਨਿੱਜੀਕਰਨ ਦੇ ਵਿਰੋਧ 'ਚ ਅੱਜ ਬੈਂਕ ਦੇ ਸਥਾਈ ਮੁਲਾਜ਼ਮਾਂ ਵੱਲੋਂ ਦੇਸ਼ ਪੱਧਰੀ ਹੜਤਾਲ ਦੇ ਸੱਦੇ ਤਹਿਤ ਚੰਡੀਗੜ੍ਹ 'ਚ ਵੀ ਹੜਤਾਲ ਕੀਤੀ ਗਈ। ਇਸ ਦੌਰਾਨ ਸੈਕਟਰ-17 ਸਥਿਤ ਪਲਾਜ਼ਾ 'ਚ ਇਕੱਠੇ ਹੋਏ ਮੁਲਾਜ਼ਮਾਂ ਨੇ ਬੈਂਕ ਦੇ ਨਿੱਜੀਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਮੁਲਾਜ਼ਮਾਂ ਦੀ ਹੜਤਾਲ ਕਾਰਨ ਪੰਜਾਬ 'ਚ ਆਈ. ਡੀ. ਬੀ. ਆਈ. ਬੈਂਕ ਦੀਆਂ 100 ਤੋਂ ਵੱਧ, ਚੰਡੀਗੜ੍ਹ ਦੀਆਂ 8 ਅਤੇ ਪੂਰੇ ਟ੍ਰਾਈਸਿਟੀ ਦੀਆਂ 27 ਸ਼ਾਖਾਵਾਂ 'ਚ ਕੰਮਕਾਜ ਪ੍ਰਭਾਵਿਤ ਹੋਇਆ। ਹੜਤਾਲੀ ਮੁਲਾਜ਼ਮਾਂ ਨੇ ਸੈਕਟਰ-17 'ਚ ਧਰਨਾ ਦੇ ਕੇ ਬੈਂਕ ਦੇ ਨਿੱਜੀਕਰਨ ਦੇ ਫ਼ੈਸਲੇ ਦਾ ਵਿਰੋਧ ਕੀਤਾ।