Monday, November 02, 2026
BREAKING
• ਡਾਕਟਰ ਦੀ ਪ੍ਰਵਾਨਗੀ ਤੋਂ ਬਿਨਾਂ ਫਾਰਮੇਸੀ ਵੱਲੋਂ ਨਾ ਦਿੱਤੀ ਜਾਵੇ ਪ੍ਰੀਗਾਬਾਲਿਨ ਦਵਾਈ - ਜ਼ਿਲ੍ਹਾ ਮੈਜਿਸਟ੍ਰੇਟ • ਭਰੋਸੇਯੋਗ ਤੇ ਸੁਚਾਰੂ ਸਿਹਤ ਸੇਵਾਵਾਂ ਹਰ ਨਾਗਰਿਕ ਦਾ ਹੱਕ : ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ  • ਪੰਜਾਬ ਦੇ ਮੁਲਾਜ਼ਮਾਂ ਦੇ ਡੀ. ਏ. ਮਾਮਲੇ 'ਤੇ ਨਵੀਂ ਅਪਡੇਟ, ਪੜ੍ਹੋ ਹਾਈਕੋਰਟ 'ਚ ਸੁਣਵਾਈ ਦੌਰਾਨ ਕੀ ਹੋਇਆ • ਚੋਣਾਂ ਤੋਂ ਪਹਿਲਾਂ ਗਠਜੋੜ 'ਤੇ ਸਸਪੈਂਸ, ਸੁਖਬੀਰ ਬਾਦਲ ਨੇ ਦਿੱਤਾ ਵੱਡਾ ਬਿਆਨ • ਭਾਰਤੀ ਅਰਥਵਿਵਸਥਾ ਲਈ ਸ਼ਾਨਦਾਰ ਰਿਹਾ ਅਕਤੂਬਰ ​​ਮਹੀਨਾ, ਕਾਰ ਵਿਕਰੀ-UPI ਅਤੇ GST ਤੱਕ ਟੁੱਟੇ ਕਈ ਰਿਕਾਰਡ • ਮਿਡਟਰਮ ਚੋਣਾਂ ਤੋਂ ਪਹਿਲਾਂ ਟਰੰਪ ਨੂੰ ਲੱਗਾ ਵੱਡਾ ਝਟਕਾ ! ਅਦਾਲਤ ਨੇ ਇਸ ਫ਼ੈਸਲੇ 'ਤੇ ਲਾਈ ਰੋਕ • BKU ਕਾਦੀਆਂ ਵੱਲੋਂ 2027 ਦੀਆਂ ਚੋਣਾਂ 'ਚ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਐਲਾਨ • ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਬੇਹੱਦ ਖ਼ਰਾਬ, ਲੋਕਾਂ ’ਚ ਡਰ ਦਾ ਮਾਹੌਲ : ਮਜੀਠੀਆ • PGI 'ਚ 8 ਘੰਟਿਆਂ ਦੌਰਾਨ 3 ਬਲੈਡਰ ਕੈਂਸਰ ਸਰਜਰੀਆਂ, ਕਿਸੇ ਮਰੀਜ਼ ਨੂੰ ਖ਼ੂਨ ਚੜ੍ਹਾਉਣ ਦੀ ਨਹੀਂ ਪਈ ਲੋੜ • IDBI ਬੈਂਕ ਦੇ ਨਿੱਜੀਕਰਨ ਖ਼ਿਲਾਫ਼ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ

ਦੁਨੀਆਂ

ਮਿਡਟਰਮ ਚੋਣਾਂ ਤੋਂ ਪਹਿਲਾਂ ਟਰੰਪ ਨੂੰ ਲੱਗਾ ਵੱਡਾ ਝਟਕਾ ! ਅਦਾਲਤ ਨੇ ਇਸ ਫ਼ੈਸਲੇ 'ਤੇ ਲਾਈ ਰੋਕ

02 ਨਵੰਬਰ, 2026 06:03 PM

ਅਮਰੀਕਾ 'ਚ ਮਿਡਟਰਮ ਚੋਣਾਂ ਤੋਂ ਠੀਕ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਨੂੰ ਵੱਡਾ ਝਟਕਾ ਲੱਗਾ ਹੈ। ਕੈਲੀਫੋਰਨੀਆ ਦੀ ਇਕ ਫੈਡਰਲ ਅਦਾਲਤ ਨੇ ਸਰਕਾਰ ਨੂੰ ਸੂਬਾ ਅਤੇ ਸਥਾਨਕ ਚੋਣ ਅਧਿਕਾਰੀਆਂ ਨੂੰ ਅਪਰਾਧਿਕ ਮੁਕੱਦਮੇ ਦੀ ਧਮਕੀ ਦੇਣ ਤੋਂ ਰੋਕ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਨਿਆਂ ਵਿਭਾਗ (ਡੀ. ਓ. ਜੇ.) ਚੋਣ ਅਧਿਕਾਰੀਆਂ ’ਤੇ ਅਜਿਹੇ ਬੈਲਟ ਪੇਪਰਾਂ ਨੂੰ ਵੱਖ ਰੱਖਣ ਜਾਂ ਉਨ੍ਹਾਂ ਦੀ ਗਿਣਤੀ ਰੋਕਣ ਦਾ ਦਬਾਅ ਨਹੀਂ ਬਣਾ ਸਕਦਾ, ਜਿਨ੍ਹਾਂ ਬਾਰੇ ਪ੍ਰਸ਼ਾਸਨ ਨੂੰ ਸ਼ੱਕ ਹੈ ਕਿ ਉਹ ਗੈਰ-ਅਮਰੀਕੀ ਨਾਗਰਿਕਾਂ ਦੇ ਹੋ ਸਕਦੇ ਹਨ। ਇਹ ਫੈਸਲਾ 3 ਨਵੰਬਰ ਨੂੰ ਹੋਣ ਵਾਲੀਆਂ ਮਿਡਟਰਮ ਚੋਣਾਂ ਤੋਂ ਪਹਿਲਾਂ ਆਇਆ ਹੈ।


20 ਹਜ਼ਾਰ ਵੋਟਰਾਂ ਦੀਆਂ ਵੋਟਾਂ ਵੱਖ ਰੱਖਣ ਦਾ ਦਬਾਅ
ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਨਿਆਂ ਵਿਭਾਗ ਨੇ ਇਸੇ ਮਹੀਨੇ ਕੈਲੀਫੋਰਨੀਆ ਦੇ ਵਿਦੇਸ਼ ਮੰਤਰੀ ਅਤੇ ਲਾਸ ਐਂਜਲਸ ਕਾਊਂਟੀ ਦੇ ਚੋਣ ਰਜਿਸਟਰਾਰ ਨੂੰ ਪੱਤਰ ਭੇਜ ਕੇ ਕਰੀਬ 20 ਹਜ਼ਾਰ ਰਜਿਸਟਰਡ ਵੋਟਰਾਂ ਦੇ ਬੈਲਟ ਪੇਪਰ ਵੱਖ ਰੱਖਣ ਦੀ ਮੰਗ ਕੀਤੀ ਸੀ। ਪ੍ਰਸ਼ਾਸਨ ਦਾ ਦਾਅਵਾ ਸੀ ਕਿ ਇਨ੍ਹਾਂ ਵੋਟਰਾਂ ਦੇ ਗੈਰ-ਅਮਰੀਕੀ ਨਾਗਰਿਕ ਹੋਣ ਦਾ ਖਦਸ਼ਾ ਹੈ। ਕਰੀਬ ਇਕ ਹਫ਼ਤੇ ਬਾਅਦ ਹੋਮਲੈਂਡ ਸੁਰੱਖਿਆ ਵਿਭਾਗ ਦੇ ਹਥਿਆਰਬੰਦ ਅਧਿਕਾਰੀ ਕੈਲੀਫੋਰਨੀਆ ਦੇ ਵੱਖ-ਵੱਖ ਕਾਊਂਟੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੱਤਰ ਸੌਂਪਣ ਪਹੁੰਚੇ। ਇਨ੍ਹਾਂ ਪੱਤਰਾਂ ਵਿਚ ਮੰਗ ਨਾ ਮੰਨਣ ’ਤੇ ਅਪਰਾਧਿਕ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਸੀ।


ਕਾਨੂੰਨ ਮੁਤਾਬਕ ਕੰਮ ਕਰਨ ਦੀ ਦਲੀਲ
ਰਿਪੋਰਟ ਮੁਤਾਬਕ ਚੋਣ ਅਧਿਕਾਰੀਆਂ ਨੇ ਪ੍ਰਸ਼ਾਸਨ ਦੀ ਮੰਗ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਸੂਬਾ ਅਤੇ ਸੰਘੀ ਕਾਨੂੰਨਾਂ ਤਹਿਤ ਨਿਰਧਾਰਤ ਚੋਣ ਪ੍ਰਕਿਰਿਆ ਦਾ ਪਾਲਣ ਕਰਨ ਲਈ ਵਚਨਬੱਧ ਹਨ। ਇਸ ਤੋਂ ਪਹਿਲਾਂ ਇਕ ਜੱਜ ਨੇ ਬੈਲਟ ਪੇਪਰਾਂ ਨੂੰ ਵੱਖ ਰੱਖਣ ਦੀ ਮੰਗ ਰੱਦ ਕਰਦਿਆਂ ਕਿਹਾ ਸੀ ਕਿ ਇਸ ਨਾਲ ਚੋਣ ਪ੍ਰਕਿਰਿਆ ਵਿਚ ਭਾਰੀ ਗੜਬੜੀ ਪੈਦਾ ਹੋ ਸਕਦੀ ਹੈ। ਇਸੇ ਦੌਰਾਨ ਨਿਆਂ ਵਿਭਾਗ ਨੇ ਕਾਊਂਟੀ ਚੋਣ ਅਧਿਕਾਰੀਆਂ ਖ਼ਿਲਾਫ਼ ਅਪਰਾਧਿਕ ਜਾਂਚ ਸ਼ੁਰੂ ਕੀਤੀ ਅਤੇ ਸੰਘੀ ਗ੍ਰੈਂਡ ਜਿਊਰੀ ਰਾਹੀਂ ਸੰਮਨ ਵੀ ਜਾਰੀ ਕੀਤੇ।


ਕਾਨੂੰਨੀ ਕਾਰਵਾਈ ਨਾਲ ਯੋਗ ਵੋਟਰਾਂ ਨੂੰ ਨੁਕਸਾਨ ਦਾ ਖਦਸ਼ਾ
ਚੋਣ ਕਰਮਚਾਰੀਆਂ ਦੇ ਸੰਗਠਨਾਂ ਅਤੇ ਨਾਗਰਿਕ ਅਧਿਕਾਰ ਸਮੂਹਾਂ ਨੇ ਸਰਕਾਰ ਦੀ ਕਾਰਵਾਈ ਨੂੰ ਚੋਣ ਪ੍ਰਕਿਰਿਆ ਵਿਚ ਦਖਲਅੰਦਾਜ਼ੀ ਦੱਸਦਿਆਂ ਅਦਾਲਤ ਦਾ ਦਰਵਾਜ਼ਾ ਖੜਕਾਇਆ। ਜੱਜ ਟ੍ਰਿਨਾ ਥਾਮਸਨ ਨੇ ਪ੍ਰਸ਼ਾਸਨ ਨੂੰ ਅਜਿਹੀ ਕਾਰਵਾਈ ਰੋਕਣ ਦਾ ਹੁਕਮ ਦਿੱਤਾ। ਉਨ੍ਹਾਂ ਕਿਹਾ ਕਿ ਗੈਰ-ਨਾਗਰਿਕਾਂ ਦੀ ਗੈਰ-ਕਾਨੂੰਨੀ ਵੋਟਿੰਗ ਨੂੰ ਰੋਕਣ ਦੇ ਨਾਂ ’ਤੇ ਚੁੱਕੇ ਗਏ ਕਦਮਾਂ ਨਾਲ ਯੋਗ ਵੋਟਰਾਂ ਦੇ ਵੋਟ ਪਾਉਣ ਦੇ ਅਧਿਕਾਰ ਪ੍ਰਭਾਵਿਤ ਹੋ ਸਕਦੇ ਹਨ। ਵਾਸ਼ਿੰਗਟਨ ਵਿਚ ਵੀ ਪ੍ਰਸ਼ਾਸਨ ਨੇ ਇਸੇ ਤਰ੍ਹਾਂ ਦੀ ਮੰਗ ਕੀਤੀ ਸੀ।


ਟਰੰਪ ਬੋਲੇ- ਚੋਣਾਂ ’ਚ ਗੜਬੜੀ ਰੋਕਣ ਦਾ ਵਿਰੋਧ ਕਿਉਂ
ਟਰੰਪ ਨੇ ਸ਼ਨੀਵਾਰ ਨੂੰ ਅਦਾਲਤ ਦੇ ਫੈਸਲੇ ਦੀ ਆਲੋਚਨਾ ਕਰਦਿਆਂ ਸਵਾਲ ਉਠਾਇਆ ਕਿ ਚੋਣਾਂ ’ਚ ਗੜਬੜੀ ਰੋਕਣ ਦੇ ਯਤਨਾਂ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ। ਉਹ ਲੰਬੇ ਸਮੇਂ ਤੋਂ ਡਾਕ ਬੈਲਟਾਂ ਅਤੇ ਗੈਰ-ਨਾਗਰਿਕਾਂ ਦੀ ਵੋਟਿੰਗ ਵਿਚ ਵੱਡੇ ਪੱਧਰ ’ਤੇ ਗੜਬੜੀ ਦੇ ਦੋਸ਼ ਲਾਉਂਦੇ ਰਹੇ ਹਨ। ਹਾਲਾਂਕਿ, ਉਪਲੱਬਧ ਅਧਿਐਨਾਂ ਵਿਚ ਅਜਿਹੇ ਮਾਮਲੇ ਬਹੁਤ ਵਿਰਲੇ ਪਾਏ ਗਏ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹੈਰੀਟੇਜ ਫਾਊਂਡੇਸ਼ਨ ਦੇ ਅੰਕੜਿਆਂ ’ਚ 2005 ਤੋਂ 2025 ਵਿਚਾਲੇ ਗੈਰ-ਨਾਗਰਿਕਾਂ ਦੀ ਵੋਟਿੰਗ ਦੇ ਸਿਰਫ 24 ਮਾਮਲਿਆਂ ਵਿਚ ਦੋਸ਼ ਸਿੱਧ ਹੋਏ ਹਨ। ਟਰੰਪ ਨੇ ਚੋਣ ਗੜਬੜੀ ਦੀ ਸੂਚਨਾ ਦੇਣ ਵਾਲਿਆਂ ਲਈ 10 ਲੱਖ ਡਾਲਰ ਦੇ ਇਨਾਮ ਦਾ ਵੀ ਐਲਾਨ ਕੀਤਾ ਹੈ।

 

Have something to say? Post your comment

ਅਤੇ ਦੁਨੀਆਂ ਖਬਰਾਂ

ਬੋਲਸੋਨਾਰੋ ਦੇ ਅਮਰੀਕਾ ਆਉਣ 'ਚ ਟਰੰਪ ਪ੍ਰਸ਼ਾਸਨ ਦੀ ਕੋਈ ਭੂਮਿਕਾ ਨਹੀਂ : ਰੂਬੀਓ ਦਾ ਦਾਅਵਾ

ਬੋਲਸੋਨਾਰੋ ਦੇ ਅਮਰੀਕਾ ਆਉਣ 'ਚ ਟਰੰਪ ਪ੍ਰਸ਼ਾਸਨ ਦੀ ਕੋਈ ਭੂਮਿਕਾ ਨਹੀਂ : ਰੂਬੀਓ ਦਾ ਦਾਅਵਾ

FBI ਨੇ Binance ਤੋਂ ਅਰਬਾਂ ਡਾਲਰ ਚੋਰੀ ਲਈ  ਉੱਤਰੀ ਕੋਰੀਆ ਨੂੰ ਠਹਿਰਾਇਆ ਜ਼ਿੰਮੇਵਾਰ

FBI ਨੇ Binance ਤੋਂ ਅਰਬਾਂ ਡਾਲਰ ਚੋਰੀ ਲਈ ਉੱਤਰੀ ਕੋਰੀਆ ਨੂੰ ਠਹਿਰਾਇਆ ਜ਼ਿੰਮੇਵਾਰ

ਅਮਰੀਕੀ ਮਿਡਟਰਮ ਚੋਣਾਂ 'ਤੇ ਟਿਕੀਆਂ ਦੁਨੀਆ ਦੀਆਂ ਚੋਣਾਂ ! ਲੈਟਿਨ ਵੋਟਰ ਨਿਭਾਉਣਗੇ ਸਭ ਤੋਂ ਅਹਿਮ ਰੋਲ

ਅਮਰੀਕੀ ਮਿਡਟਰਮ ਚੋਣਾਂ 'ਤੇ ਟਿਕੀਆਂ ਦੁਨੀਆ ਦੀਆਂ ਚੋਣਾਂ ! ਲੈਟਿਨ ਵੋਟਰ ਨਿਭਾਉਣਗੇ ਸਭ ਤੋਂ ਅਹਿਮ ਰੋਲ

ਭੂਟਾਨ ’ਚ ਗਲੇਸ਼ੀਅਰ ਝੀਲ ਟੁੱਟੀ, ਬੰਗਾਲ-ਅਸਾਮ ’ਚ ਅਲਰਟ, 12 ਹਜ਼ਾਰ ਲੋਕ ਸ਼ਿਫਟ

ਭੂਟਾਨ ’ਚ ਗਲੇਸ਼ੀਅਰ ਝੀਲ ਟੁੱਟੀ, ਬੰਗਾਲ-ਅਸਾਮ ’ਚ ਅਲਰਟ, 12 ਹਜ਼ਾਰ ਲੋਕ ਸ਼ਿਫਟ

ਇਜ਼ਰਾਈਲ 'ਚ ਬਣਨ ਜਾ ਰਹੀ ਨਵੀਂ ਸਰਕਾਰ ! ਭਾਰਤ ਨਾਲ ਸਬੰਧਾਂ ਦੀ ਮਜ਼ਬੂਤੀ 'ਤੇ ਰਹੇਗੀ ਨਜ਼ਰ

ਇਜ਼ਰਾਈਲ 'ਚ ਬਣਨ ਜਾ ਰਹੀ ਨਵੀਂ ਸਰਕਾਰ ! ਭਾਰਤ ਨਾਲ ਸਬੰਧਾਂ ਦੀ ਮਜ਼ਬੂਤੀ 'ਤੇ ਰਹੇਗੀ ਨਜ਼ਰ

ਹੁਣ ਇਟਲੀ 'ਚ ਛਿੜੇ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ! ਸੜਕਾਂ 'ਤੇ ਉਤਰੇ ਲੱਖਾਂ ਲੋਕ

ਹੁਣ ਇਟਲੀ 'ਚ ਛਿੜੇ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ! ਸੜਕਾਂ 'ਤੇ ਉਤਰੇ ਲੱਖਾਂ ਲੋਕ

ਚੀਨ ਦੇ ਹਮਲੇ ਦੀ ਚਿੰਤਾ, ਅਮਰੀਕਾ, ਜਾਪਾਨ ਮਿਜ਼ਾਈਲ-ਨਿਰਮਾਣ ਕੇਂਦਰ ਸਥਾਪਤ ਕਰਨ 'ਤੇ ਸਹਿਮਤ

ਚੀਨ ਦੇ ਹਮਲੇ ਦੀ ਚਿੰਤਾ, ਅਮਰੀਕਾ, ਜਾਪਾਨ ਮਿਜ਼ਾਈਲ-ਨਿਰਮਾਣ ਕੇਂਦਰ ਸਥਾਪਤ ਕਰਨ 'ਤੇ ਸਹਿਮਤ

ਯੂਰਪ 'ਚ ਹੋਰ ਡੂੰਘਾ ਹੋਇਆ ਊਰਜਾ ਸੰਕਟ ! ਕੀਮਤਾਂ ਨੇ ਤੋੜੇ ਪਿਛਲੇ 4 ਸਾਲਾਂ ਦੇ ਰਿਕਾਰਡ

ਯੂਰਪ 'ਚ ਹੋਰ ਡੂੰਘਾ ਹੋਇਆ ਊਰਜਾ ਸੰਕਟ ! ਕੀਮਤਾਂ ਨੇ ਤੋੜੇ ਪਿਛਲੇ 4 ਸਾਲਾਂ ਦੇ ਰਿਕਾਰਡ

Big Breaking : ਸਪੇਨ 'ਚ ਦੋ ਰੇਲਗੱਡੀਆਂ ਦੀ ਟੱਕਰ, 39 ਲੋਕਾਂ ਦੀ ਮੌਤ

Big Breaking : ਸਪੇਨ 'ਚ ਦੋ ਰੇਲਗੱਡੀਆਂ ਦੀ ਟੱਕਰ, 39 ਲੋਕਾਂ ਦੀ ਮੌਤ

ਇਜ਼ਰਾਈਲ 'ਚ ਨੇਤਨਯਾਹੂ ਗਠਜੋੜ ਨੇ ਬਣਾਈ ਬੜਤ, ਅੰਤਿਮ ਚੋਣ ਨਤੀਜਿਆਂ ਦੀ ਉਡੀਕ

ਇਜ਼ਰਾਈਲ 'ਚ ਨੇਤਨਯਾਹੂ ਗਠਜੋੜ ਨੇ ਬਣਾਈ ਬੜਤ, ਅੰਤਿਮ ਚੋਣ ਨਤੀਜਿਆਂ ਦੀ ਉਡੀਕ