ਹਾਂਗਕਾਂਗ : ਭਾਰਤ ਦੀ ਅਸ਼ਮਿਤਾ ਚਾਲਿਹਾ ਨੇ ਹਾਂਗਕਾਂਗ ਓਪਨ 2026 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਮੁਕਾਬਲੇ ਵਿੱਚ ਆਪਣੀ ਹੀ ਦੇਸ਼ ਦੀ ਖਿਡਾਰਨ ਇਸ਼ਾਰਾਨੀ ਬਰੂਆ ਨੂੰ ਹਰਾ ਕੇ ਅਗਲੇ ਦੌਰ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਵਿਸ਼ਵ ਦੀ 30ਵੇਂ ਨੰਬਰ ਦੀ ਖਿਡਾਰਨ ਅਸ਼ਮਿਤਾ ਨੇ ਪਹਿਲਾ ਗੇਮ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਤਿੰਨ ਗੇਮਾਂ ਤੱਕ ਚੱਲੇ ਰੋਮਾਂਚਕ ਮੁਕਾਬਲੇ ਵਿੱਚ 2-1 (12-21, 21-13, 21-12) ਨਾਲ ਜਿੱਤ ਦਰਜ ਕੀਤੀ।