Wednesday, November 18, 2026
BREAKING
• 'ਐਟੀਟਿਊਡ ਛੱਡੋ, ਕੰਮ 'ਚ ਕਮੀ ਕੱਢ ਕੇ ਦਿਖਾਓ..!' ਦੀਆ ਮਿਰਜ਼ਾ ਦੀ ਪੋਸਟ 'ਤੇ ਨਵਾਜ਼ੁੱਦੀਨ ਦਾ ਵੀ ਆ ਗਿਆ ਜਵਾਬ • ਸੰਗਤ ਦੀਆਂ ਭਾਵਨਾਵਾਂ ਧਿਆਨ 'ਚ ਰੱਖ ਕੇ ਹੋਵੇਗਾ ਫੈਸਲਾ : ਗਿਆਨੀ ਰਘਬੀਰ ਸਿੰਘ • ਅਕਾਲੀ-ਭਾਜਪਾ ਦੇ ਗਠਜੋੜ ਦੀਆਂ ਚਰਚਾਵਾਂ 'ਤੇ ਸੁਨੀਲ ਜਾਖੜ ਦਾ ਵੱਡਾ ਬਿਆਨ • ਜਾਪਾਨ ਦੇ ਯੋਕੋਸੁਕਾ ਨੇਵਲ ਬੇਸ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ! 'ਮੋਗਾਮੀ ਕਲਾਸ' ਫਲੀਟ ਦਾ ਕੀਤਾ ਨਿਰੀਖਣ • ‘ਅਕਵਾਨ’ ਦੇ ਭਿਆਨਕ ਚੱਕਰਵਾਤੀ ਤੂਫ਼ਾਨ ’ਚ ਬਦਲਣ ਦਾ ਖ਼ਦਸ਼ਾ; ਆਂਧਰਾ ਪ੍ਰਦੇਸ਼ ’ਚ ਪੈ ਸਕਦੈ ਭਾਰੀ ਮੀਂਹ • UP 'ਚ ਭਾਜਪਾ ਤੀਜੀ ਵਾਰ ਪੂਰਨ ਬਹੁਮਤ ਨਾਲ ਬਣਾਏਗੀ ਸਰਕਾਰ : CM ਯੋਗੀ • ਹਰਿਆਣਾ ਪੁਲਸ 'ਚ ਵੱਡਾ ਫੇਰਬਦਲ; 11 ਇੰਸਪੈਕਟਰਾਂ ਸਣੇ 18 ਪੁਲਸ ਮੁਲਾਜ਼ਮਾਂ ਦੇ ਤਬਾਦਲੇ • ਹਿਮਾਚਲ: ਸਕੂਲ ਸਿੱਖਿਆ ਬੋਰਡ ਵਲੋਂ 3ਵੀਂ, 5ਵੀਂ ਤੇ 8ਵੀਂ ਜਮਾਤ ਦੀ ਡੇਟਸ਼ੀਟ ਜਾਰੀ, ਜਾਣੋ ਕਦੋਂ ਹੋਣਗੀਆਂ ਪ੍ਰੀਖਿਆਵਾਂ • ਰਾਹੁਲ-ਅਖ਼ਿਲੇਸ਼ ਦੀ ਮੁਲਾਕਾਤ ਤੋਂ ਬਾਅਦ ਟਲੀ ਕਾਂਗਰਸ-ਸਪਾ ਦੀ ਮੀਟਿੰਗ • ਗੈਂਗਰੇਪ ਦੇ 2 ਦੋਸ਼ੀਆਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਬਿਲਕੀਸ ਬਾਨੋ ਨੇ ਛੱਡਿਆ ਗੁਜਰਾਤ

ਰਾਸ਼ਟਰੀ

ਜਾਪਾਨ ਦੇ ਯੋਕੋਸੁਕਾ ਨੇਵਲ ਬੇਸ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ! 'ਮੋਗਾਮੀ ਕਲਾਸ' ਫਲੀਟ ਦਾ ਕੀਤਾ ਨਿਰੀਖਣ

18 ਨਵੰਬਰ, 2026 06:22 PM

ਭਾਰਤ ਤੇ ਜਾਪਾਨ ਵਿਚਾਲੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਇਰਾਦੇ ਨਾਲ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਜਾਪਾਨ ਪਹੁੰਚੇ ਹੋਏ ਹਨ। ਇਸ ਦੌਰਾਨ ਭਾਰਤ ਅਤੇ ਜਾਪਾਨ ਵਿਚਾਲੇ ਵਧਦੇ ਸਮੁੰਦਰੀ ਅਤੇ ਰੱਖਿਆ ਸਹਿਯੋਗ ਦੀ ਮਿਸਾਲ ਪੇਸ਼ ਕਰਦਿਆਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਆਪਣੇ ਜਾਪਾਨੀ ਹਮਰੁਤਬਾ ਸ਼ਿੰਜੀਰੋ ਕੋਇਜ਼ੂਮੀ ਨਾਲ ਜਾਪਾਨ ਮੈਰੀਟਾਈਮ ਸੈਲਫ-ਡਿਫੈਂਸ ਫੋਰਸ ਦੇ ਯੋਕੋਸੁਕਾ ਨੇਵਲ ਬੇਸ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜਾਪਾਨ ਦੇ ਐਡਵਾਂਸਡ 'ਮੋਗਾਮੀ-ਕਲਾਸ' ਮਲਟੀ-ਮਿਸ਼ਨ ਫਲੀਟ 'ਜੇ.ਐੱਸ. ਨਾਟੋਰੀ' ਦਾ ਵੀ ਨਿਰੀਖਣ ਕੀਤਾ।


ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਸ ਦੌਰੇ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਅਤੇ ਜਾਪਾਨ ਦਾ ਵਧਦਾ ਸਮੁੰਦਰੀ ਸਹਿਯੋਗ ਇੱਕ ਆਜ਼ਾਦ, ਖੁੱਲ੍ਹੇ ਅਤੇ ਨਿਯਮ-ਆਧਾਰਿਤ ਇੰਡੋ-ਪੈਸੀਫਿਕ ਖੇਤਰ ਪ੍ਰਤੀ ਦੋਵਾਂ ਦੇਸ਼ਾਂ ਦੇ ਡੂੰਘੇ ਵਿਸ਼ਵਾਸ ਅਤੇ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਜਾਪਾਨੀ ਰੱਖਿਆ ਮੰਤਰੀ ਦੀ ਮਹਿਮਾਨਨਿਵਾਜ਼ੀ ਦੀ ਵੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਟੋਕੀਓ ਸਥਿਤ ਜਾਪਾਨ ਦੇ ਰੱਖਿਆ ਮੰਤਰਾਲੇ ਪਹੁੰਚਣ 'ਤੇ ਰਾਜਨਾਥ ਸਿੰਘ ਨੂੰ ਰਸਮੀ 'ਗਾਰਡ ਆਫ਼ ਆਨਰ' ਦਿੱਤਾ ਗਿਆ।


ਜ਼ਿਕਰਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਚੌਥੀ ਭਾਰਤ-ਜਾਪਾਨ 2+2 ਵਿਦੇਸ਼ ਅਤੇ ਰੱਖਿਆ ਮੰਤਰੀ ਪੱਧਰੀ ਬੈਠਕ ਵਿੱਚ ਹਿੱਸਾ ਲੈਣ ਲਈ ਬੁੱਧਵਾਰ ਨੂੰ ਟੋਕੀਓ ਪਹੁੰਚੇ ਸਨ, ਜਿੱਥੇ ਜਾਪਾਨ ਵਿੱਚ ਭਾਰਤੀ ਰਾਜਦੂਤ ਨਗਮਾ ਮਲਿਕ ਅਤੇ ਡਿਪਟੀ ਚੀਫ਼ ਆਫ਼ ਮਿਸ਼ਨ ਮਧੂ ਸੂਦਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਦੋਵੇਂ ਭਾਰਤੀ ਮੰਤਰੀ ਆਪਣੇ ਜਾਪਾਨੀ ਹਮਰੁਤਬਾ ਸ਼ਿੰਜੀਰੋ ਕੋਇਜ਼ੂਮੀ ਅਤੇ ਵਿਦੇਸ਼ ਮੰਤਰੀ ਤੋਸ਼ੀਮਿਤਸੂ ਮੋਤੇਗੀ ਨਾਲ ਇਸ ਅਹਿਮ ਗੱਲਬਾਤ ਦੀ ਪ੍ਰਧਾਨਗੀ ਕਰਨਗੇ।


ਸਾਲ 2026 'ਚ ਰਾਜਨਾਥ ਸਿੰਘ ਅਤੇ ਕੋਇਜ਼ੂਮੀ ਵਿਚਾਲੇ ਇਹ ਤੀਜੀ ਮੁਲਾਕਾਤ ਹੈ। ਰੱਖਿਆ ਮੰਤਰਾਲੇ ਅਨੁਸਾਰ, ਦੋਵੇਂ ਧਿਰਾਂ ਰੱਖਿਆ ਟੈਕਨਾਲੋਜੀ ਤੇ ਉਪਕਰਨਾਂ ਦੇ ਸਹਿਯੋਗ, ਸਮੁੰਦਰੀ ਸੁਰੱਖਿਆ, ਤਿੰਨਾਂ ਫ਼ੌਜਾਂ ਦੇ ਸਾਂਝੇ ਅਭਿਆਸਾਂ ਦਾ ਦਾਇਰਾ ਵਧਾਉਣ ਅਤੇ ਰੱਖਿਆ ਉਦਯੋਗਿਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਰੋਡਮੈਪ ਤਿਆਰ ਕਰਨਗੀਆਂ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

‘ਅਕਵਾਨ’ ਦੇ ਭਿਆਨਕ ਚੱਕਰਵਾਤੀ ਤੂਫ਼ਾਨ ’ਚ ਬਦਲਣ ਦਾ ਖ਼ਦਸ਼ਾ; ਆਂਧਰਾ ਪ੍ਰਦੇਸ਼ ’ਚ ਪੈ ਸਕਦੈ ਭਾਰੀ ਮੀਂਹ

‘ਅਕਵਾਨ’ ਦੇ ਭਿਆਨਕ ਚੱਕਰਵਾਤੀ ਤੂਫ਼ਾਨ ’ਚ ਬਦਲਣ ਦਾ ਖ਼ਦਸ਼ਾ; ਆਂਧਰਾ ਪ੍ਰਦੇਸ਼ ’ਚ ਪੈ ਸਕਦੈ ਭਾਰੀ ਮੀਂਹ

UP 'ਚ ਭਾਜਪਾ ਤੀਜੀ ਵਾਰ ਪੂਰਨ ਬਹੁਮਤ ਨਾਲ ਬਣਾਏਗੀ ਸਰਕਾਰ : CM ਯੋਗੀ

UP 'ਚ ਭਾਜਪਾ ਤੀਜੀ ਵਾਰ ਪੂਰਨ ਬਹੁਮਤ ਨਾਲ ਬਣਾਏਗੀ ਸਰਕਾਰ : CM ਯੋਗੀ

ਰਾਹੁਲ-ਅਖ਼ਿਲੇਸ਼ ਦੀ ਮੁਲਾਕਾਤ ਤੋਂ ਬਾਅਦ ਟਲੀ ਕਾਂਗਰਸ-ਸਪਾ ਦੀ ਮੀਟਿੰਗ

ਰਾਹੁਲ-ਅਖ਼ਿਲੇਸ਼ ਦੀ ਮੁਲਾਕਾਤ ਤੋਂ ਬਾਅਦ ਟਲੀ ਕਾਂਗਰਸ-ਸਪਾ ਦੀ ਮੀਟਿੰਗ

ਗੈਂਗਰੇਪ ਦੇ 2 ਦੋਸ਼ੀਆਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਬਿਲਕੀਸ ਬਾਨੋ ਨੇ ਛੱਡਿਆ ਗੁਜਰਾਤ

ਗੈਂਗਰੇਪ ਦੇ 2 ਦੋਸ਼ੀਆਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਬਿਲਕੀਸ ਬਾਨੋ ਨੇ ਛੱਡਿਆ ਗੁਜਰਾਤ

Toll ਪਾਰ ਕਰਦੇ ਹੀ ਆਵੇਗਾ SMS, ਕੀਤੀ ਇਹ ਗਲਤੀ ਤਾਂ ਲੱਗੇਗਾ ਦਾ 10 ਹਜ਼ਾਰ ਦਾ ਜੁਰਮਾਨਾ

Toll ਪਾਰ ਕਰਦੇ ਹੀ ਆਵੇਗਾ SMS, ਕੀਤੀ ਇਹ ਗਲਤੀ ਤਾਂ ਲੱਗੇਗਾ ਦਾ 10 ਹਜ਼ਾਰ ਦਾ ਜੁਰਮਾਨਾ

ਮਨੀਲਾ ਦੌਰਾ : PM ਮੋਦੀ ਨੇ ਵਿਸ਼ਵ ਨੇਤਾਵਾਂ ਨੂੰ ਭੇਟ ਕੀਤੇ ਭਾਰਤੀ ਹਸਤਕਲਾ ਦੇ ਨਾਯਾਬ ਤੋਹਫ਼ੇ

ਮਨੀਲਾ ਦੌਰਾ : PM ਮੋਦੀ ਨੇ ਵਿਸ਼ਵ ਨੇਤਾਵਾਂ ਨੂੰ ਭੇਟ ਕੀਤੇ ਭਾਰਤੀ ਹਸਤਕਲਾ ਦੇ ਨਾਯਾਬ ਤੋਹਫ਼ੇ

PM ਮੋਦੀ ਨੇ ਆਸੀਆਨ ਦੇਸ਼ਾਂ ਦੇ ਸੈਲਾਨੀਆਂ ਲਈ ਮੁਫ਼ਤ ਈ-ਵੀਜ਼ਾ ਸਮੇਤ ਰੱਖੇ ਕਈ ਅਹਿਮ ਪ੍ਰਸਤਾਵ

PM ਮੋਦੀ ਨੇ ਆਸੀਆਨ ਦੇਸ਼ਾਂ ਦੇ ਸੈਲਾਨੀਆਂ ਲਈ ਮੁਫ਼ਤ ਈ-ਵੀਜ਼ਾ ਸਮੇਤ ਰੱਖੇ ਕਈ ਅਹਿਮ ਪ੍ਰਸਤਾਵ

ਸਾਡਾ ਭਵਿੱਖ 'ਮੁਕਾਬਲੇ' ਨਾਲ ਨਹੀਂ ਸਗੋਂ 'ਸਹਿਯੋਗ' ਨਾਲ ਤੈਅ ਹੋਣਾ ਚਾਹੀਦੈ : ਪ੍ਰਧਾਨ ਮੰਤਰੀ ਮੋਦੀ

ਸਾਡਾ ਭਵਿੱਖ 'ਮੁਕਾਬਲੇ' ਨਾਲ ਨਹੀਂ ਸਗੋਂ 'ਸਹਿਯੋਗ' ਨਾਲ ਤੈਅ ਹੋਣਾ ਚਾਹੀਦੈ : ਪ੍ਰਧਾਨ ਮੰਤਰੀ ਮੋਦੀ

ਉਤਰਾਖੰਡ ਹਾਦਸੇ 'ਚ 8 ਲੋਕਾਂ ਦੀ ਮੌਤ, ਰਾਸ਼ਟਰਪਤੀ ਮੁਰਮੂ ਨੇ ਪ੍ਰਗਟਾਇਆ ਦੁੱਖ

ਉਤਰਾਖੰਡ ਹਾਦਸੇ 'ਚ 8 ਲੋਕਾਂ ਦੀ ਮੌਤ, ਰਾਸ਼ਟਰਪਤੀ ਮੁਰਮੂ ਨੇ ਪ੍ਰਗਟਾਇਆ ਦੁੱਖ

ਪੱਛਮੀ ਬੰਗਾਲ ਛੱਡ ਕੇ ਚਲੇ ਜਾਣ ਅਪਰਾਧੀ ਤੇ ਜਬਰ-ਜ਼ਨਾਹ ਕਰਨ ਵਾਲੇ, ਨਹੀਂ ਤਾਂ...; CM ਸ਼ੁਭੇਂਦੂ ਅਧਿਕਾਰੀ

ਪੱਛਮੀ ਬੰਗਾਲ ਛੱਡ ਕੇ ਚਲੇ ਜਾਣ ਅਪਰਾਧੀ ਤੇ ਜਬਰ-ਜ਼ਨਾਹ ਕਰਨ ਵਾਲੇ, ਨਹੀਂ ਤਾਂ...; CM ਸ਼ੁਭੇਂਦੂ ਅਧਿਕਾਰੀ