Tuesday, November 17, 2026
BREAKING
• PM ਮੋਦੀ ਨੇ 100 ਸਾਲ ਪੁਰਾਣੇ ਗੁਰੂਘਰ 'ਚ ਟੇਕਿਆ ਮੱਥਾ, ਪੁਨਰ ਵਿਕਾਸ ਲਈ ਰੱਖਿਆ ਨੀਂਹ ਪੱਥਰ • ਐਮਰਜੈਂਸੀ ਦੀ ਸਥਿਤੀ ਘੋਸ਼ਿਤ, ਗੁਆਟੇਮਾਲਾ 'ਚ ਸੁਰੱਖਿਆ ਕਾਰਵਾਈਆਂ ਤੇਜ਼ • ਨਵੇਂ James Bond ਦਾ ਹੋ ਗਿਆ ਐਲਾਨ ! ਰਾਬਰਟ ਪੈਟਿਨਸਨ ਬਣਨਗੇ 007 ਦੇ ਨਵੇਂ ਚਿਹਰੇ • ਭਾਰਤੀ ਸਿਨੇਮਾ ਨੇ ਤੋੜ 'ਤੇ ਸਾਰੇ ਰਿਕਾਰਡ ! ਪਹਿਲੀ ਵਾਰ ਕਮਾਈ 13,775,00,00,000 ਰੁਪਏ ਤੋਂ ਪਾਰ • IND vs NZ ਟੈਸਟ ਸੀਰੀਜ਼ ਤੋਂ ਪਹਿਲਾਂ ਧਾਕੜ ਖਿਡਾਰੀ ਦੇ ਹੱਥ ਦੀ ਟੁੱਟੀ ਹੱਡੀ ! ਪੂਰੀ ਸੀਰੀਜ਼ 'ਚੋਂ ਹੋਇਆ ਬਾਹਰ • ਬੈਲਜੀਅਮ ਦੇ ਦਿੱਗਜ ਫੁੱਟਬਾਲਰ ਰੋਮੇਲੂ ਲੁਕਾਕੂ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਲਿਆ ਸੰਨਿਆਸ • AI ਕਾਰਨ ਖ਼ਤਰੇ 'ਚ 20% ਨੌਕਰੀਆਂ! IBM ਚੇਅਰਮੈਨ ਦਾ ਨਿਵੇਸ਼ ਨੂੰ ਲੈ ਕੇ ਵੱਡਾ ਬਿਆਨ • ਸ਼ੇਅਰ ਬਾਜ਼ਾਰ ਨੇ ਅੱਜ ਫ਼ਿਰ ਫੜੀ ਰਫ਼ਤਾਰ ! ਇਨ੍ਹਾਂ ਸ਼ੇਅਰਾਂ ਨੇ ਭਰੀ ਉਡਾਣ • ਸੁਨਾਮ ਵਿੱਚ ਬ੍ਰਹਮਾ ਕੁਮਾਰੀਆਂ ਦੇ ਨਵੇਂ ਬਣੇ "ਮਹਾਦਾਨੀ ਭਵਨ" ਦਾ ਉਦਘਾਟਨ ਬਹੁਤ ਉਤਸ਼ਾਹ ਅਤੇ ਅਧਿਆਤਮਿਕਤਾ ਨਾਲ ਕੀਤਾ ਗਿਆ • ਮੌਸਮ ਵਿੱਚ ਤਬਦੀਲੀ ਅਤੇ ਸਵੇਰੇ-ਸ਼ਾਮ ਵਧ ਰਹੀ ਠੰਡ ਨੂੰ ਦੇਖਦਿਆਂ ਲੋਕ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ : ਡਾ. ਪਰਮਜੀਤ ਕੋਹਲੀ

ਖੇਡ

IND vs NZ ਟੈਸਟ ਸੀਰੀਜ਼ ਤੋਂ ਪਹਿਲਾਂ ਧਾਕੜ ਖਿਡਾਰੀ ਦੇ ਹੱਥ ਦੀ ਟੁੱਟੀ ਹੱਡੀ ! ਪੂਰੀ ਸੀਰੀਜ਼ 'ਚੋਂ ਹੋਇਆ ਬਾਹਰ

17 ਨਵੰਬਰ, 2026 05:17 PM

ਵਨਡੇ ਸੀਰੀਜ਼ 'ਚ ਭਾਰਤ ਹੱਥੋਂ 3-1 ਨਾਲ ਹਾਰ ਦਾ ਸਾਹਮਣਾ ਕਰਨ ਵਾਲੀ ਨਿਊਜ਼ੀਲੈਂਡ ਨੂੰ ਟੈਸਟ ਸੀਰੀਜ਼ ਤੋਂ ਪਹਿਲਾਂ ਵੀ ਵੱਡਾ ਝਟਕਾ ਲੱਗ ਗਿਆ ਹੈ। ਭਾਰਤ ਖ਼ਿਲਾਫ਼ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ 2 ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਅਨੁਭਵੀ ਸਪਿਨ ਆਲਰਾਊਂਡਰ ਮਿਸ਼ੇਲ ਸੈਂਟਨਰ ਸੱਜੇ ਹੱਥ 'ਚ ਫ੍ਰੈਕਚਰ ਹੋਣ ਕਾਰਨ ਪੂਰੀ ਸੀਰੀਜ਼ ਤੋਂ ਬਾਹਰ ਹੋ ਗਏ ਹਨ।


34 ਸਾਲਾ ਸੈਂਟਨਰ ਨੂੰ ਮਾਊਂਟ ਮੌਂਗਾਨੁਈ ਵਿਖੇ ਭਾਰਤ ਖ਼ਿਲਾਫ਼ ਖੇਡੇ ਗਏ 5ਵੇਂ ਵਨਡੇ ਮੈਚ ਦੌਰਾਨ ਬੱਲੇਬਾਜ਼ੀ ਕਰਦਿਆਂ ਹੱਥ 'ਤੇ ਗੇਂਦ ਲੱਗੀ ਸੀ। ਸਕੈਨ ਰਿਪੋਰਟਾਂ 'ਚ ਸੱਜੇ ਹੱਥ ਦੀ ਹੱਡੀ ਟੁੱਟਣ ਦੀ ਪੁਸ਼ਟੀ ਹੋਣ ਤੋਂ ਬਾਅਦ ਉਹ ਭਾਰਤ ਖ਼ਿਲਾਫ਼ ਦੋਵੇਂ ਟੈਸਟ ਮੈਚ ਨਹੀਂ ਖੇਡ ਸਕਣਗੇ। ਇਸ ਤੋਂ ਇਲਾਵਾ 9 ਦਸੰਬਰ ਤੋਂ ਆਸਟ੍ਰੇਲੀਆ ਖ਼ਿਲਾਫ਼ ਸ਼ੁਰੂ ਹੋਣ ਵਾਲੀ 4 ਮੈਚਾਂ ਦੀ ਟੈਸਟ ਸੀਰੀਜ਼ ਤੱਕ ਉਨ੍ਹਾਂ ਦੇ ਫਿੱਟ ਹੋਣ 'ਤੇ ਵੀ ਸਸਪੈਂਸ ਬਣਿਆ ਹੋਇਆ ਹੈ।


ਨਿਊਜ਼ੀਲੈਂਡ ਕ੍ਰਿਕਟ ਨੇ ਸੈਂਟਨਰ ਦੀ ਥਾਂ 28 ਸਾਲਾ ਸਪਿਨ ਆਲਰਾਊਂਡਰ ਡੀਨ ਫੌਕਸਕ੍ਰਾਫਟ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਫੌਕਸਕ੍ਰਾਫਟ ਨੇ ਇਸੇ ਸਾਲ ਮਈ ਵਿੱਚ ਬੇਲਫਾਸਟ ਵਿਖੇ ਆਇਰਲੈਂਡ ਖ਼ਿਲਾਫ਼ ਆਪਣਾ ਟੈਸਟ ਡੈਬਿਊ ਕਰਦਿਆਂ 98 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।


ਜ਼ਿਕਰਯੋਗ ਹੈ ਕਿ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਮੈਚ ਵੀਰਵਾਰ (19 ਨਵੰਬਰ) ਤੋਂ ਵੈਲਿੰਗਟਨ ਦੇ ਬੇਸਿਨ ਰਿਜ਼ਰਵ ਵਿਖੇ ਅਤੇ ਦੂਜਾ ਟੈਸਟ 27 ਨਵੰਬਰ ਤੋਂ ਕ੍ਰਾਈਸਟਚਰਚ ਦੇ ਹੈਗਲੇ ਓਵਲ ਵਿਖੇ ਖੇਡਿਆ ਜਾਵੇਗਾ। ਵਿਸ਼ਵ ਟੈਸਟ ਚੈਂਪੀਅਨਸ਼ਿਪ ਪੁਆਇੰਟ ਟੇਬਲ 'ਚ ਸਿਖ਼ਰ 'ਤੇ ਕਾਬਜ਼ ਕੀਵੀ ਟੀਮ 2024 'ਚ ਭਾਰਤ ਨੂੰ ਉਸੇ ਦੀ ਧਰਤੀ 'ਤੇ 3-0 ਨਾਲ ਹਰਾਉਣ ਦੇ ਇਤਿਹਾਸਕ ਪ੍ਰਦਰਸ਼ਨ ਨੂੰ ਦੁਹਰਾਉਣ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗੀ, ਜਦਕਿ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ 'ਚ ਆਪਣੀ ਪੋਜ਼ੀਸ਼ਨ ਸੁਧਾਰਨ ਦੇ ਇਰਾਦੇ ਨਾਲ ਖੇਡੇਗਾ।


ਨਿਊਜ਼ੀਲੈਂਡ ਦੀ ਟੀਮ
ਟੌਮ ਲੈਥਮ (ਕਪਤਾਨ), ਟੌਮ ਬਲੰਡਲ, ਡੇਵੋਨ ਕੌਨਵੇ, ਜੈਕਬ ਡਫੀ, ਡੀਨ ਫੌਕਸਕ੍ਰਾਫਟ, ਮੈਟ ਹੈਨਰੀ, ਕਾਇਲ ਜੈਮੀਸਨ, ਡੈਰਿਲ ਮਿਸ਼ੇਲ, ਹੈਨਰੀ ਨਿਕੋਲਸ, ਗਲੇਨ ਫਿਲਿਪਸ, ਰਚਿਨ ਰਵਿੰਦਰ, ਨਾਥਨ ਸਮਿਥ, ਬਲੇਅਰ ਟਿਕਨਰ ਅਤੇ ਵਿਲ ਯੰਗ।

 

Have something to say? Post your comment

ਅਤੇ ਖੇਡ ਖਬਰਾਂ

ਬੈਲਜੀਅਮ ਦੇ ਦਿੱਗਜ ਫੁੱਟਬਾਲਰ ਰੋਮੇਲੂ ਲੁਕਾਕੂ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਲਿਆ ਸੰਨਿਆਸ

ਬੈਲਜੀਅਮ ਦੇ ਦਿੱਗਜ ਫੁੱਟਬਾਲਰ ਰੋਮੇਲੂ ਲੁਕਾਕੂ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਲਿਆ ਸੰਨਿਆਸ

ਭਾਰਤ ਨੇ ਜਿੱਤੀ ਸੀਰੀਜ਼, ਨਿਊਜ਼ੀਲੈਂਡ ਨੂੰ ਪੰਜਵੇਂ ਵਨਡੇ 'ਚ 22 ਦੌੜਾਂ ਨਾਲ ਹਰਾਇਆ

ਭਾਰਤ ਨੇ ਜਿੱਤੀ ਸੀਰੀਜ਼, ਨਿਊਜ਼ੀਲੈਂਡ ਨੂੰ ਪੰਜਵੇਂ ਵਨਡੇ 'ਚ 22 ਦੌੜਾਂ ਨਾਲ ਹਰਾਇਆ

ਅੰਡਰ-19 ਏਸ਼ੀਆ ਕੱਪ: ਪਾਕਿ 'ਤੇ ਭਾਰਤ ਦੀ ਰੋਮਾਂਚਕ ਜਿੱਤ ਦੀ ਗਾਂਗੁਲੀ ਅਤੇ ਸਹਿਵਾਗ ਨੇ ਕੀਤੀ ਸ਼ਲਾਘਾ

ਅੰਡਰ-19 ਏਸ਼ੀਆ ਕੱਪ: ਪਾਕਿ 'ਤੇ ਭਾਰਤ ਦੀ ਰੋਮਾਂਚਕ ਜਿੱਤ ਦੀ ਗਾਂਗੁਲੀ ਅਤੇ ਸਹਿਵਾਗ ਨੇ ਕੀਤੀ ਸ਼ਲਾਘਾ

ਭਾਰਤੀ ਟੀਮ 'ਚੋਂ ਬਾਹਰ ਹੋਣ ਤੋਂ ਦੁਖੀ ਸੂਰਿਆਕੁਮਾਰ ਯਾਦਵ; ਵਾਪਸੀ ਲਈ ਪੂਰੀ ਤਰ੍ਹਾਂ ਤਿਆਰ

ਭਾਰਤੀ ਟੀਮ 'ਚੋਂ ਬਾਹਰ ਹੋਣ ਤੋਂ ਦੁਖੀ ਸੂਰਿਆਕੁਮਾਰ ਯਾਦਵ; ਵਾਪਸੀ ਲਈ ਪੂਰੀ ਤਰ੍ਹਾਂ ਤਿਆਰ

ਭਾਰਤ-ਨਿਊਜ਼ੀਲੈਂਡ ਮੈਚ ਦੌਰਾਨ ਗਰਮਾਇਆ ਮਾਹੌਲ, ਮੈਦਾਨ 'ਤੇ ਭਿੜੇ ਗੁਰਨੂਰ ਬਰਾੜ ਤੇ ਟਿਮ ਸੀਫਰਟ

ਭਾਰਤ-ਨਿਊਜ਼ੀਲੈਂਡ ਮੈਚ ਦੌਰਾਨ ਗਰਮਾਇਆ ਮਾਹੌਲ, ਮੈਦਾਨ 'ਤੇ ਭਿੜੇ ਗੁਰਨੂਰ ਬਰਾੜ ਤੇ ਟਿਮ ਸੀਫਰਟ

ਚੌਥੇ ਵਨਡੇ ਮੈਚ 'ਚ Team India ਦੀ ਸ਼ਰਮਨਾਕ ਹਾਰ ! 89 'ਤੇ ਢੇਰ ਹੋਈ ਪੂਰੀ ਟੀਮ, 244 ਦੌੜਾਂ ਨਾਲ ਜਿੱਤੀ ਨਿਊਜ਼ੀਲੈਂਡ

ਚੌਥੇ ਵਨਡੇ ਮੈਚ 'ਚ Team India ਦੀ ਸ਼ਰਮਨਾਕ ਹਾਰ ! 89 'ਤੇ ਢੇਰ ਹੋਈ ਪੂਰੀ ਟੀਮ, 244 ਦੌੜਾਂ ਨਾਲ ਜਿੱਤੀ ਨਿਊਜ਼ੀਲੈਂਡ

ਟਾਈ ਚੰਡੀਗੜ੍ਹ ਕ੍ਰਿਕਟ ਲੀਗ ਦਾ 8ਵਾਂ ਸੰਸਕਰਣ 20 ਨਵੰਬਰ ਤੋਂ; 16 ਟੀਮਾਂ ਲੈਣਗੀਆਂ ਹਿੱਸਾ

ਟਾਈ ਚੰਡੀਗੜ੍ਹ ਕ੍ਰਿਕਟ ਲੀਗ ਦਾ 8ਵਾਂ ਸੰਸਕਰਣ 20 ਨਵੰਬਰ ਤੋਂ; 16 ਟੀਮਾਂ ਲੈਣਗੀਆਂ ਹਿੱਸਾ

IND vs NZ 4th ODI: ਭਾਰਤ ਨੇ ਟਾਸ ਜਿੱਤਿਆ, ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫ਼ੈਸਲਾ

IND vs NZ 4th ODI: ਭਾਰਤ ਨੇ ਟਾਸ ਜਿੱਤਿਆ, ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫ਼ੈਸਲਾ

ਬਾਲ-ਟੈਂਪਰਿੰਗ ਵਿਵਾਦ: ਮਿਚੇਲ ਮਾਰਸ਼ ਨੇ ਘਟਨਾ 'ਤੇ ਬੋਲਣ ਤੋਂ ਕੀਤਾ ਇਨਕਾਰ

ਬਾਲ-ਟੈਂਪਰਿੰਗ ਵਿਵਾਦ: ਮਿਚੇਲ ਮਾਰਸ਼ ਨੇ ਘਟਨਾ 'ਤੇ ਬੋਲਣ ਤੋਂ ਕੀਤਾ ਇਨਕਾਰ

ਅੰਡਰ19 ਏਸ਼ੀਆ ਕੱਪ ਦੇ ਫਾਈਨਲ 'ਚ ਪੁੱਜਾ ਭਾਰਤ, ਖਿਤਾਬੀ ਮੁਕਾਬਲੇ 'ਚ ਪਾਕਿ ਨਾਲ ਹੋਵੇਗਾ ਸਾਹਮਣਾ

ਅੰਡਰ19 ਏਸ਼ੀਆ ਕੱਪ ਦੇ ਫਾਈਨਲ 'ਚ ਪੁੱਜਾ ਭਾਰਤ, ਖਿਤਾਬੀ ਮੁਕਾਬਲੇ 'ਚ ਪਾਕਿ ਨਾਲ ਹੋਵੇਗਾ ਸਾਹਮਣਾ