ਇੰਡੀਅਨ ਪ੍ਰੀਮੀਅਰ ਲੀਗ (IPL) 2027 ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨੇ ਇੱਕ ਵੱਡਾ ਐਲਾਨ ਕੀਤਾ ਹੈ। ਮਹਿੰਦਰ ਸਿੰਘ ਧੋਨੀ ਨੂੰ ਟੀਮ ਦਾ ਨਵਾਂ ਟੀਮ ਮੈਂਟਰ ਨਿਯੁਕਤ ਕੀਤਾ ਗਿਆ ਹੈ। ਫ੍ਰੈਂਚਾਈਜ਼ੀ ਨੇ ਇਸ ਦੀ ਅਧਿਕਾਰਤ ਪੁਸ਼ਟੀ ਕਰਦਿਆਂ ਕਿਹਾ ਕਿ ਧੋਨੀ ਇਸ ਭੂਮਿਕਾ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕਰਨਗੇ। ਇਸ ਐਲਾਨ ਦੇ ਨਾਲ ਹੀ ਇਹ ਵੀ ਸਾਫ਼ ਹੋ ਗਿਆ ਹੈ ਕਿ ਆਈ.ਪੀ.ਐੱਲ. ਵਿੱਚ ਇੱਕ ਖਿਡਾਰੀ ਵਜੋਂ ਧੋਨੀ ਦਾ ਸਫ਼ਰ ਹੁਣ ਖ਼ਤਮ ਹੋ ਗਿਆ ਹੈ।
ਮੈਂਟਰ ਵਜੋਂ ਸੰਭਾਲਣਗੇ ਜ਼ਿੰਮੇਵਾਰੀ ਮਹਿੰਦਰ ਸਿੰਘ ਧੋਨੀ IPL 2027 ਤੋਂ ਚੇਨਈ ਸੁਪਰ ਕਿੰਗਜ਼ ਦੇ ਮੈਂਟਰ ਦੀ ਭੂਮਿਕਾ ਸੰਭਾਲਣਗੇ। ਇਸ ਮੌਕੇ CSK ਦੇ ਮਾਲਕ ਐਨ. ਸ਼੍ਰੀਨਿਵਾਸਨ ਨੇ ਕਿਹਾ ਕਿ "ਧੋਨੀ ਤੋਂ ਬਿਨਾਂ CSK ਦੀ ਕਲਪਨਾ ਨਹੀਂ ਕੀਤੀ ਜਾ ਸਕਦੀ"। ਇਸ ਤੋਂ ਇਲਾਵਾ ਰੂਪਾ ਗੁਰੂਨਾਥ ਅਤੇ ਕੇ.ਐਸ. ਵਿਸ਼ਵਨਾਥਨ ਨੇ ਵੀ ਟੀਮ ਵਿੱਚ ਧੋਨੀ ਦੇ ਅਤੁਲਨੀਯ ਯੋਗਦਾਨ ਨੂੰ ਯਾਦ ਕੀਤਾ। ਸ਼ਾਨਦਾਰ ਰਿਕਾਰਡ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ ਚੇਨਈ ਸੁਪਰ ਕਿੰਗਜ਼ ਨੇ 5 IPL ਖ਼ਿਤਾਬ ਅਤੇ 2 ਚੈਂਪੀਅਨਜ਼ ਲੀਗ T20 ਖ਼ਿਤਾਬ ਜਿੱਤੇ ਹਨ। ਹੁਣ ਉਹ ਖਿਡਾਰੀ ਦੀ ਥਾਂ ਮੈਂਟਰ ਵਜੋਂ ਟੀਮ ਦਾ ਮਾਰਗਦਰਸ਼ਨ ਕਰਨਗੇ।