ਅਮਰਨਾਥ ਯਾਤਰਾ ਮਾਰਗ 'ਤੇ ਚੰਦਨਵਾੜੀ ਨੇੜੇ 'ਜ਼ੈੱਡ ਮੋਡ' 'ਤੇ ਸੜਕ ਹਾਦਸੇ 'ਚ ਚਾਰ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਇੱਕ ਟੈਕਸੀ (ਰਜਿਸਟ੍ਰੇਸ਼ਨ ਨੰਬਰ JK03C/5073) ਅਚਾਨਕ ਸੜਕ ਤੋਂ ਫਿਸਲ ਗਈ। ਇਸ ਟੈਕਸੀ 'ਚ ਗੁਜਰਾਤ ਦੇ ਤਿੰਨ ਯਾਤਰੀ ਸਨ - ਰਾਜੇਸ਼ ਭਾਈ, ਉਸਦੀ ਪਤਨੀ ਕਿਆ ਚੌਧਰੀ ਤੇ ਵਿਸ਼ਾਲ ਮੌਸੀ। ਇਸ ਹਾਦਸੇ 'ਚ ਇਹ ਤਿੰਨੇ ਲੋਕ ਮਾਮੂਲੀ ਜ਼ਖਮੀ ਹੋਏ ਹਨ।
ਟੈਕਸੀ ਡਰਾਈਵਰ, ਅਬਦੁਲ ਗਨੀ ਬਾਥ, ਜੋ ਕਿ ਪਹਿਲਗਾਮ ਦਾ ਰਹਿਣ ਵਾਲਾ ਹੈ, ਵੀ ਇਸ ਹਾਦਸੇ 'ਚ ਜ਼ਖਮੀ ਹੋ ਗਿਆ ਹੈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਰਾਹਤ ਦੀ ਗੱਲ ਇਹ ਹੈ ਕਿ ਕਿਸੇ ਨੂੰ ਵੀ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ। ਸਥਾਨਕ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਸਥਿਤੀ ਕਾਬੂ ਹੇਠ ਹੈ ਤੇ ਪੁਲਸ ਵੱਲੋਂ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।