Tuesday, July 08, 2025
BREAKING
ਚੰਡੀਗੜ੍ਹ ਯੂਨੀਵਰਸਿਟੀ ਦੇ ਦੂਜੇ ਚਾਰ ਰੋਜ਼ਾ “ਸੀਯੂ ਸਕਾਲਰਜ਼ ਸਮਿਟ-2025“ ਦਾ ਹੋਇਆ ਸ਼ਾਨਦਾਰ ਆਗਾਜ਼ Trump ਨੇ Musk ਦੀ ਨਵੀਂ ਰਾਜਨੀਤਿਕ ਪਾਰਟੀ ਦਾ ਉਡਾਇਆ ਮਜ਼ਾਕ, ਕਿਹਾ 'ਮੂਰਖਤਾਪੂਰਨ' ਯੋਜਨਾ ਅਮਰੀਕਾ ਚ ਹੜ੍ਹ ਨਾਲ ਭਾਰੀ ਤਬਾਹੀ, 80 ਤੋਂ ਵੱਧ ਲੋਕਾਂ ਦੀ ਮੌਤ ਅਮਿਤਾਭ ਬੱਚਨ ਨੇ ਕਾਲੀਧਰ ਲਾਪਤਾ ਲਈ ਅਭਿਸ਼ੇਕ ਬੱਚਨ ਦੀ ਕੀਤੀ ਪ੍ਰਸ਼ੰਸਾ ‘ਸਿਤਾਰੇ ਜ਼ਮੀਨ ਪਰ’ ਲਈ ਆਮਿਰ ਖਾਨ ਨੂੰ ਐਗਜ਼ੀਬਿਟਰਸ ਨੇ ਦਿੱਤਾ ਖ਼ਾਸ ਸਨਮਾਨ ਲਾਰਡਜ਼ ਵਿਖੇ ਬੁਮਰਾਹ ਦਾ ਸਾਹਮਣਾ ਕਰਨ ਲਈ ਚੰਗੀ ਤਿਆਰੀ ਦੀ ਲੋੜ ਹੈ: ਮੈਕੁਲਮ ਦੀਪਿਕਾ ਦਾ ਨੀਦਰਲੈਂਡ ਵਿਰੁੱਧ ਕੀਤਾ ਗਿਆ ਗੋਲ ਮੈਜ਼ਿਕ ਸਕਿੱਲ ਐਵਾਰਡ ਲਈ ਨਾਮਜ਼ਦ ਸਾਕਸ਼ੀ ਨੇ ਵਿਸ਼ਵ ਮੁੱਕੇਬਾਜ਼ੀ ਕੱਪ ’ਚ ਜਿੱਤਿਆ ਸੋਨ ਤਮਗਾ 913 ਕਰੋੜ ਰੁਪਏ ਦਾ ਆਰਡਰ ਮਿਲਦੇ ਹੀ ਰਾਕੇਟ ਬਣਿਆ ਇਹ ਸਟਾਕ, 20% ਦੀ ਮਾਰੀ ਛਾਲ ਹੈਂ! ਇਹ ਹੈ ‘ਸਰਵਾਈਕਲ’ ਦਾ ਕਾਰਨ, ਹੁਣ ਤੁਸੀਂ ਵੀ ਹੋ ਜਾਓ ਸਾਵਧਾਨ

ਸਿਹਤ

ਹੈਂ! ਇਹ ਹੈ ‘ਸਰਵਾਈਕਲ’ ਦਾ ਕਾਰਨ, ਹੁਣ ਤੁਸੀਂ ਵੀ ਹੋ ਜਾਓ ਸਾਵਧਾਨ

07 ਜੁਲਾਈ, 2025 06:10 PM

ਦਿਨੋਂ ਦਿਨ ਬਦਲ ਰਹੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੇ ਢੰਗ ਤਰੀਕਿਆਂ ਨੇ ਜਿੱਥੇ ਇਨਸਾਨ ਨੂੰ ਕਈ ਹੋਰ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਬਣਾ ਦਿੱਤਾ ਹੈ, ਉੱਥੇ ਉੱਠਣ-ਬੈਠਣ, ਲੇਟਣ ਅਤੇ ਹੋਰ ਕੰਮ ਕਾਜ ਕਰਨ ਮੌਕੇ ਵਰਤੀ ਜਾਂਦੀ ਲਾਪਰਵਾਹੀ ਕਾਰਨ ਅਜੋਕੇ ਦੌਰ ’ਚ ਹਰੇਕ ਉਮਰ ਦੇ ਲੋਕ ‘ਸਰਵਾਈਕਲ’ ਤੋਂ ਪੀੜਤ ਹੁੰਦੇ ਜਾ ਰਹੇ ਹਨ।

ਪਹਿਲਾਂ ਆਮ ਤੌਰ ’ਤੇ ਸਿਰਫ਼ 60 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀਆਂ ਨੂੰ ਸਰਵਾਈਕਲ ਦੀ ਸਮੱਸਿਆ ਹੁੰਦੀ ਸੀ ਪਰ ਹੁਣ ਮੋਬਾਈਲ ਫੋਨ, ਲੈਪਟਾਪ, ਟੀ. ਵੀ. ਦੀ ਵੱਧ ਰਹੀ ਵਰਤੋਂ ਸਮੇਤ ਕਈ ਕਾਰਨਾਂ ਸਦਕਾ ਨੌਜਵਾਨ ਅਤੇ ਬੱਚੇ ਵੀ ਸਰਵਾਈਕਲ ਦੀ ਸਮੱਸਿਆ ਤੋਂ ਪੀੜਤ ਹੁੰਦੇ ਜਾ ਰਹੇ ਹਨ। ਇਸ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਸਹੀ ਢੰਗ ਨਾਲ ਨਾ ਬੈਠਣਾ ਅਤੇ ਲੇਟਣਾ ਮੰਨਿਆ ਜਾਂਦਾ ਹੈ।

ਇਸ ਦੇ ਬਾਵਜੂਦ ਲੋਕ ਇਸ ਬਿਮਾਰੀ ਤੋਂ ਸੁਚੇਤ ਨਹੀਂ ਹਨ। ਕਈ ਡਾਕਟਰਾਂ ਅਤੇ ਆਮ ਲੋਕਾਂ ਨਾਲ ਗੱਲਬਾਤ ਕਰਨ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਬਹੁਤੇ ਲੋਕਾਂ ਨੂੰ ਇਸ ਬਿਮਾਰੀ ਦੇ ਅਸਲ ਕਾਰਨਾਂ ਦਾ ਪਤਾ ਹੀ ਨਹੀਂ ਹੈ, ਜਿਨ੍ਹਾਂ ਵੱਲੋਂ ਸਿਰਫ਼ ਦਰਦ ਘੱਟ ਕਰਨ ਵਾਲੀਆਂ ਦਵਾਈਆਂ ਖਾ ਕੇ ਹੀ ਡੰਗ ਟਪਾਇਆ ਜਾ ਰਿਹਾ ਹੈ।

ਸਰਵਾਈਕਲ ਹੋਣ ਦੇ ਮੁੱਖ ਕਾਰਨ
ਡਾਕਟਰਾਂ ਅਨੁਸਾਰ ਕਰੀਬ 75 ਫੀਸਦੀ ਲੋਕ ਸਰਵਾਈਕਲ ਤੋਂ ਪੀੜਤ ਹਨ। ਇਨ੍ਹਾਂ ’ਚੋਂ ਬਹੁਤੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਧੌਣ ’ਚ ਹਲਕੀ ਦਰਦ ਰਹਿੰਦੀ ਹੈ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਸਰਵਾਈਕਲ ਤੋਂ ਪੀੜਤ ਹਨ। ਇਸੇ ਤਰ੍ਹਾਂ ਨੌਜਵਾਨ ਅਤੇ ਬੱਚੇ ਵੀ ਇਸ ਸਮੱਸਿਆ ਨਾਲ ਜੂਝ ਰਹੇ ਹਨ, ਜਿਸ ਦਾ ਸਭ ਤੋਂ ਵੱਡਾ ਕਾਰਨ ਕਈ ਘੰਟੇ ਲੈਪਟਾਪ ’ਤੇ ਕੰਮ ਕਰਨ ਤੋਂ ਇਲਾਵਾ ਹਰ ਵੇਲੇ ਮੋਬਾਈਲ ਫੋਨਾਂ ’ਤੇ ਰੁੱਝੇ ਰਹਿਣਾ ਹੈ।

ਮੋਬਾਈਲ ਫੋਨ ਦੀ ਵਰਤੋਂ ਕਰਨ ਮੌਕੇ ਜ਼ਿਆਦਾ ਸਮਾਂ ਧੌਣ ਹੇਠਾਂ ਵੱਲ ਝੁਕੀ ਰਹਿੰਦੀ ਹੈ, ਜਿਸ ਕਾਰਨ ਧੌਣ ਦੀਆਂ ਮਾਸਪੇਸ਼ੀਆਂ ਇਕੋ ਥਾਂ ’ਤੇ ਸਖ਼ਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਲਚਕੀਲਾਪਣ ਵੀ ਘੱਟ ਜਾਂਦਾ ਹੈ। ਇਸੇ ਤਰ੍ਹਾਂ ਟੀ. ਵੀ. ਦੇਖਣ ਲੱਗੇ ਵੀ ਜ਼ਿਆਦਾਤਰ ਲੋਕ ਬੈੱਡ ਉੱਪਰ ਟੇਢੇ ਲੇਟ ਜਾਂਦੇ ਹਨ ਅਤੇ ਕਈ ਵਾਰ ਬੈੱਡ ਦਾ ਆਸਰਾ ਲੈ ਕੇ ਗਲਤ ‘ਪੋਸਚਰ’ ’ਚ ਬੈਠਦੇ ਹਨ, ਜਿਸ ਦੇ ਨਤੀਜੇ ਵਜੋਂ ਸਿੱਧੇ ਤੌਰ ’ਤੇ ਸਰਵਾਈਕਲ ਦੀ ਦਰਦ ਸ਼ੁਰੂ ਹੋ ਜਾਂਦੀ ਹੈ।ਉਮਰ ਵੱਧਣ ਨਾਲ ਵੀ ਸਰਵਾਈਕਲ ਦਰਦ ਜ਼ਿਆਦਾ ਵੱਧਣੀ ਸ਼ੁਰੂ ਹੋ ਜਾਂਦੀ ਹੈ। ਉਕਤ ਤੋਂ ਇਲਾਵਾ ਕੋਈ ਪੁਰਾਣੀ ਸੱਟ ਜਾਂ ਹੋਰ ਵੀ ਕਈ ਕਾਰਨ ਇਸ ਦਰਦ ਨੂੰ ਜਨਮ ਦਿੰਦੇ ਹਨ।

ਸਰਵਾਈਕਲ ਦੀਆਂ ਨਿਸ਼ਾਨੀਆਂ
ਸਰਵਾਈਕਲ ਹੋਣ ’ਤੇ ਧੌਣ ’ਚ ਅਕੜਾਅ ਪੈਦਾ ਹੋ ਜਾਂਦਾ ਹੈ ਅਤੇ ਸ਼ੁਰੂ ’ਚ ਹਲਕੀ ਦਰਦ ਮਹਿਸੂਸ ਹੁੰਦੀ ਹੈ। ਬਾਅਦ ’ਚ ਇਹ ਦਰਦ ਪਿੱਠ ਅਤੇ ਬਾਂਹ ਵੱਲ ਨੂੰ ਵੱਧਣੀ ਸ਼ੁਰੂ ਹੋ ਜਾਂਦੀ ਹੈ, ਜੋ ਹੌਲੀ-ਹੌਲੀ ਹੱਥਾਂ ਅਤੇ ਬਾਂਹਾਂ ਨੂੰ ਸੁੰਨ ਕਰਨਾ ਸ਼ੁਰੂ ਕਰ ਦਿੰਦੀ ਹੈ। ਕਈ ਵਾਰ ਇਸ ਸਮੱਸਿਆ ਨਾਲ ਪੈਰ ਵੀ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਮਰੀਜ਼ ਨੂੰ ਚੱਕਰ ਆਉਣ ਤੋਂ ਇਲਾਵਾ ਉਲਟੀ ਵਾਲਾ ਮਨ ਬਣਨਾ ਸ਼ੁਰੂ ਹੋ ਜਾਂਦਾ ਹੈ।

ਕੀ ਹੈ ਇਲਾਜ?
ਗੁਰਦਾਸਪੁਰ ਨਾਲ ਸਬੰਧਤ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਦੀਪਕ ਸਹੋਤਰਾ ਨੇ ਦੱਸਿਆ ਕਿ ਇਸ ਸਮੱਸਿਆ ਦੇ ਇਲਾਜ ਲਈ ਸਭ ਤੋਂ ਪਹਿਲਾਂ ਬੈਠਣ ਅਤੇ ਲੇਟਣ ਲਈ ‘ਪੋਸਚਰ’ ਸਹੀ ਕਰਨਾ ਚਾਹੀਦਾ ਹੈ। ਹਮੇਸ਼ਾਂ ਸਿੱਧੇ ਬੈਠਣਾ ਅਤੇ ਸਿੱਧੇ ਲੇਟਣਾ ਚਾਹੀਦਾ ਹੈ। ਖ਼ਾਸ ਤੌਰ ’ਤੇ ਦਰਦ ਖ਼ਤਮ ਕਰਨ ਵਾਲੀਆਂ ਦਵਾਈਆਂ ਖਾਣ ਦੀ ਬਜਾਏ ਕਸਰਤ, ਯੋਗਾ ਅਤੇ ਫਿਜਿਓਥਰੈਪੀ ਨੂੰ ਤਰਜੀਹ ਦੇਣੀ ਚਾਹੀਦੀ ਹੈ। ਦਵਾਈ ਨਾਲ ਕੁਝ ਸਮੇਂ ਦੀ ਰਾਹਤ ਤਾਂ ਮਿਲ ਸਕਦੀ ਹੈ ਪਰ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਆਪਣੀ ਜੀਵਨਸ਼ੈਲੀ ’ਚ ਸੁਧਾਰ ਕਰਨਾ ਸਭ ਤੋਂ ਜ਼ਰੂਰੀ ਹੈ।

Have something to say? Post your comment

ਅਤੇ ਸਿਹਤ ਖਬਰਾਂ

ਤਣਾਅ ਤੋਂ ਪਰੇਸ਼ਾਨ ਲੋਕ ਜ਼ਰੂਰ ਅਪਣਾਉਣ ਇਹ ਕਾਰਗਰ ਉਪਾਅ,ਮਿਲੇਗਾ ਨਿਜ਼ਾਤ

ਤਣਾਅ ਤੋਂ ਪਰੇਸ਼ਾਨ ਲੋਕ ਜ਼ਰੂਰ ਅਪਣਾਉਣ ਇਹ ਕਾਰਗਰ ਉਪਾਅ,ਮਿਲੇਗਾ ਨਿਜ਼ਾਤ

ਬੱਚਿਆਂ ਨੂੰ ਆ ਰਿਹੈ Silent Heart Attack, ਇਨ੍ਹਾਂ ਸੰਕੇਤਾਂ ਨੂੰ ਮਾਪੇ ਨਾ ਕਰਨ ਨਜ਼ਰਅੰਦਾਜ

ਬੱਚਿਆਂ ਨੂੰ ਆ ਰਿਹੈ Silent Heart Attack, ਇਨ੍ਹਾਂ ਸੰਕੇਤਾਂ ਨੂੰ ਮਾਪੇ ਨਾ ਕਰਨ ਨਜ਼ਰਅੰਦਾਜ

ਵੱਧ ਰਹੀ ਹੈ ਪ੍ਰੀਮੈਚਿਓਰ ਅਤੇ ਘੱਟ ਵਜ਼ਨ ਵਾਲੇ ਜਵਾਕਾਂ ਦੇ ਜਨਮ ਲੈਣ ਦੀ ਸਮੱਸਿਆ, ਜਾਣੋ ਕੀ ਹੈ ਵਜ੍ਹਾ

ਵੱਧ ਰਹੀ ਹੈ ਪ੍ਰੀਮੈਚਿਓਰ ਅਤੇ ਘੱਟ ਵਜ਼ਨ ਵਾਲੇ ਜਵਾਕਾਂ ਦੇ ਜਨਮ ਲੈਣ ਦੀ ਸਮੱਸਿਆ, ਜਾਣੋ ਕੀ ਹੈ ਵਜ੍ਹਾ

ਹੁਣ ਕੁੱਤੇ ਦੇ ਵੱਢਣ ਕਾਰਨ ਨਹੀਂ ਮਰਨਗੇ ਲੋਕ ! ਭਾਰਤ 'ਚ 75 ਫ਼ੀਸਦੀ ਤੱਕ ਘਟਿਆ Rabies ਨਾਲ ਮੌਤਾਂ ਦਾ ਅੰਕੜਾ

ਹੁਣ ਕੁੱਤੇ ਦੇ ਵੱਢਣ ਕਾਰਨ ਨਹੀਂ ਮਰਨਗੇ ਲੋਕ ! ਭਾਰਤ 'ਚ 75 ਫ਼ੀਸਦੀ ਤੱਕ ਘਟਿਆ Rabies ਨਾਲ ਮੌਤਾਂ ਦਾ ਅੰਕੜਾ

ਗੁਣਾਂ ਦੀ ਖਾਣ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਗੁਣਾਂ ਦੀ ਖਾਣ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ

ਸਰੀਰ 'ਚ ਹੋ ਗਈ ਹੈ Calcium ਦੀ ਘਾਟ ਤਾਂ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਠੀਕ

ਸਰੀਰ 'ਚ ਹੋ ਗਈ ਹੈ Calcium ਦੀ ਘਾਟ ਤਾਂ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਠੀਕ

ਅੱਖਾਂ 'ਚ ਲੈਂਸ ਪਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ! ਨਹੀਂ ਤਾਂ ਭਰਨਾ ਪੈ ਸਕਦੈ ਵੱਡਾ ਹਰਜਾਨਾ

ਅੱਖਾਂ 'ਚ ਲੈਂਸ ਪਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ! ਨਹੀਂ ਤਾਂ ਭਰਨਾ ਪੈ ਸਕਦੈ ਵੱਡਾ ਹਰਜਾਨਾ

ਖਾਣਾ ਖਾਣ ਤੋਂ ਤੁਰੰਤ ਬਾਅਦ ਕਰਦੇ ਹੋ ਇਹ ਕੰਮ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਵੱਡਾ ਨੁਕਸਾਨ

ਖਾਣਾ ਖਾਣ ਤੋਂ ਤੁਰੰਤ ਬਾਅਦ ਕਰਦੇ ਹੋ ਇਹ ਕੰਮ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਵੱਡਾ ਨੁਕਸਾਨ

FSSAI ਦਾ ਵੱਡਾ Alert, ਜ਼ਹਿਰ ਹਨ ਰਸੋਈ 'ਚ ਰੱਖੀਆਂ ਇਹ ਚੀਜ਼ਾਂ

FSSAI ਦਾ ਵੱਡਾ Alert, ਜ਼ਹਿਰ ਹਨ ਰਸੋਈ 'ਚ ਰੱਖੀਆਂ ਇਹ ਚੀਜ਼ਾਂ

ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਨਕਲੀ ਹਲਦੀ ਦਾ ਸੇਵਨ! ਇੰਝ ਕਰੋ ਪਛਾਣ

ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਨਕਲੀ ਹਲਦੀ ਦਾ ਸੇਵਨ! ਇੰਝ ਕਰੋ ਪਛਾਣ