ਅੱਜਕੱਲ੍ਹ ਥਾਇਰਾਇਡ ਦੀ ਬੀਮਾਰੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇਹ ਅਜਿਹੀ ਸਮੱਸਿਆ ਹੈ ਜਿਸ ਦਾ ਸਿੱਧਾ ਅਸਰ ਸਰੀਰ ਦੇ ਹਾਰਮੋਨਲ ਬੈਲੈਂਸ 'ਤੇ ਪੈਂਦਾ ਹੈ। ਜੇ ਥਾਇਰਾਇਡ ਗ੍ਰੰਥੀ ਠੀਕ ਤਰੀਕੇ ਨਾਲ ਕੰਮ ਨਾ ਕਰੇ ਤਾਂ ਅਚਾਨਕ ਭਾਰ ਵਧਣਾ ਜਾਂ ਘਟਣਾ, ਹਮੇਸ਼ਾ ਥਕਾਵਟ ਰਹਿਣਾ, ਚਿੜਚਿੜਾਪਣ, ਨੀਂਦ ਨਾ ਆਉਣਾ, ਸਰੀਰ 'ਚ ਸੋਜ ਅਤੇ ਖਾਸ ਕਰਕੇ ਔਰਤਾਂ 'ਚ ਪੀਰੀਅਡ ਅਤੇ ਹਾਰਮੋਨ ਸੰਬੰਧੀ ਸਮੱਸਿਆਵਾਂ ਆਉਣ ਲੱਗਦੀਆਂ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਬੀਮਾਰੀ 'ਚ ਦਵਾਈਆਂ ਦੇ ਨਾਲ-ਨਾਲ ਸਹੀ ਖੁਰਾਕ ਵੀ ਬਹੁਤ ਜ਼ਰੂਰੀ ਹੈ। ਕੁਝ ਖਾਣ-ਪੀਣ ਦੀਆਂ ਚੀਜ਼ਾਂ ਨੂੰ ਡਾਇਟ 'ਚੋਂ ਤੁਰੰਤ ਬਾਹਰ ਕਰਨਾ ਚਾਹੀਦਾ ਹੈ:-
ਸੋਇਆ ਅਤੇ ਇਸ ਦੇ ਪ੍ਰੋਡਕਟਸ– ਸੋਇਆ ਮਿਲਕ, ਟੋਫੂ ਅਤੇ ਹੋਰ ਸੋਇਆ ਉਤਪਾਦ ਥਾਇਰਾਇਡ ਹਾਰਮੋਨ ਦੇ ਉਤਪਾਦਨ ਨੂੰ ਘਟਾ ਸਕਦੇ ਹਨ।
ਵੱਧ ਖੰਡ ਅਤੇ ਮਿੱਠੀਆਂ ਚੀਜ਼ਾਂ– ਮਿੱਠਾ ਵਧੇਰੇ ਖਾਣ ਨਾਲ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਅਤੇ ਭਾਰ ਤੇਜ਼ੀ ਨਾਲ ਵਧਦਾ ਹੈ।
ਪ੍ਰੋਸੈਸਡ ਅਤੇ ਪੈਕ ਕੀਤੇ ਫੂਡ– ਚਿਪਸ, ਬਿਸਕੁਟ, ਫ੍ਰੋਜ਼ਨ ਫੂਡ ਅਤੇ ਹੋਰ ਪੈਕਡ ਸਨੈਕਸ 'ਚ ਲੂਣ ਅਤੇ ਪ੍ਰਿਜ਼ਰਵੇਟਿਵ ਵੱਧ ਹੁੰਦੇ ਹਨ, ਜੋ ਹਾਰਮੋਨਲ ਅਸੰਤੁਲਨ ਵਧਾਉਂਦੇ ਹਨ।
ਪੱਤਾ ਗੋਭੀ, ਫੁੱਲ ਗੋਭੀ ਅਤੇ ਬ੍ਰੋਕਲੀ – ਇਹ ਸਬਜ਼ੀਆਂ ਕੱਚੀਆਂ ਖਾਣ ਨਾਲ ਥਾਇਰਾਇਡ ਹਾਰਮੋਨ ਦੇ ਕੰਮ 'ਚ ਰੁਕਾਵਟ ਪੈਂਦੀ ਹੈ।
ਵੱਧ ਕੈਫੀਨ– ਚਾਹ ਤੇ ਕੌਫੀ 'ਚ ਮੌਜੂਦ ਕੈਫੀਨ ਦਵਾਈਆਂ ਦੇ ਅਸਰ ਨੂੰ ਘਟਾ ਸਕਦਾ ਹੈ ਅਤੇ ਚਿੰਤਾ ਵਧਾ ਸਕਦਾ ਹੈ।
ਤਲੀਆਂ-ਭੁੰਨੀਆਂ ਚੀਜ਼ਾਂ– ਇਹ ਚੀਜ਼ਾਂ ਸਰੀਰ 'ਚ ਚਰਬੀ ਵਧਾਉਂਦੀਆਂ ਹਨ ਅਤੇ ਹਾਰਮੋਨ ਦਾ ਸੰਤੁਲਨ ਖਰਾਬ ਕਰਦੀਆਂ ਹਨ।
ਰੈੱਡ ਮੀਟ ਅਤੇ ਵੱਧ ਚਰਬੀ ਵਾਲੇ ਡੇਅਰੀ ਉਤਪਾਦ – ਇਹ ਥਾਇਰਾਇਡ ਹਾਰਮੋਨ ਤੇ ਨਕਾਰਾਤਮਕ ਅਸਰ ਪਾਂਦੇ ਹਨ ਅਤੇ ਕੋਲੇਸਟਰੋਲ ਵਧਾਉਂਦੇ ਹਨ।