ਗੁਰਦਾਸਪੁਰ : ਆਪ੍ਰੇਸ਼ਨ ਸਿੰਧੂਰ ਦੌਰਾਨ ਭਾਰਤ ਵੱਲੋਂ ਪਾਕਿਸਤਾਨ ’ਚ ਟੈਰਰ ਟਿਕਾਣਿਆਂ ’ਤੇ ਹਮਲਾ ਕਰਨ ਤੋਂ ਬਾਅਦ ਪਾਕਿਸਤਾਨ ਨੇ ਕਥਿਤ ਤੌਰ ’ਤੇ ਆਪਣੀ ਰਣਨੀਤੀ ਬਦਲ ਦਿੱਤੀ ਹੈ। ਸੈਂਟ੍ਰਲਾਈਜ਼ਡ ਬੇਸ ’ਤੇ ਭਰੋਸਾ ਕਰਨ ਦੇ ਬਜਾਏ ਆਰਮੀ-ਆਈ. ਐੱਸ. ਆਈ. ਗੱਠਜੋੜ ਹੁਣ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ (ਪੀ. ਓ. ਕੇ.) ਨੂੰ ਪਾਕਿਸਤਾਨ ਨਾਲ ਜੋੜਨ ਵਾਲੇ ਰਸਤਿਆਂ ’ਤੇ ਰੀਜਨਲ ਬੇਸ ਬਣਾ ਰਿਹਾ ਹੈ, ਤਾਂ ਜੋ ਜਿਹਾਦੀਆਂ ਨੂੰ ਪਨਾਹ ਦਿੱਤੀ ਜਾ ਸਕੇ ਅਤੇ ਟ੍ਰੇਨਿੰਗ ਦਿੱਤੀ ਜਾ ਸਕੇ।
ਇਸ ਰਣਨੀਤੀ ਤਹਿਤ ਪਾਕਿਸਤਾਨ ਨੇ ਮਸਜਿਦਾਂ ਅਤੇ ਮਿਲਟਰੀ ਇਨਫਰਾਸਟ੍ਰਕਚਰ ਨਾਲ ਲੈਸ ਕਈ ਕੰਪਲੈਕਸ ਬਣਾਏ ਹਨ। ਆਪ੍ਰੇਸ਼ਨ ਸਿੰਧੂਰ ਦੌਰਾਨ ਭਾਰਤ ਨੇ 6-7 ਮਈ 2025 ਦੀ ਰਾਤ ਨੂੰ ਬਹਾਵਲਪੁਰ ’ਚ ਮਰਕਜ਼ ਸੁਭਾਨਅੱਲਾ ਕੰਪਲੈਕਸ, ਜੋ ਜੈਸ਼-ਏ-ਮੁਹੰਮਦ ਦਾ ਹੈੱਡਕੁਆਰਟਰ ਹੈ ਅਤੇ ਮੁਰੀਦਕੇ ’ਚ ਮਰਕਜ਼ ਤੈਬਾ ਕੰਪਲੈਕਸ, ਜੋ ਲਸ਼ਕਰ-ਏ-ਤੋਇਬਾ ਦਾ ਹੈੱਡਕੁਆਰਟਰ ਹੈ, ਨੂੰ ਟਾਰਗੈੱਟ ਕੀਤਾ। ਭਾਰਤੀ ਇੰਟੈਲੀਜੈਂਸ ਏਜੰਸੀਆਂ ਅਨੁਸਾਰ ਭਾਰਤ ਨਾਲ ਬਾਰਡਰ ਦੇ ਨੇੜਲੇ ਇਲਾਕਿਆਂ ਨੂੰ ਪੀ. ਓ. ਕੇ. ਨਾਲ ਜੋੜਨ ਵਾਲੀਆਂ ਮੁੱਖ ਸੜਕਾਂ ਦੇ ਕਿਨਾਰੇ ਇਕ ਦਰਜਨ ਤੋਂ ਵੱਧ ਕੰਪਲੈਕਸਾਂ ਦੀ ਪਛਾਣ ਕੀਤੀ ਗਈ ਹੈ।