Tuesday, November 03, 2026
BREAKING
• ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਨਗਰ ਕੌਂਸਲ ਸੁਨਾਮ ਦਾ ਇਤਿਹਾਸਕ ਫ਼ੈਸਲਾ; 111 ਆਊਟਸੋਰਸ ਮੁਲਾਜ਼ਮਾਂ ਨੂੰ ਇਨਸੋਰਸ ਕਰਨ ਦਾ ਮਤਾ ਸਰਬਸੰਮਤੀ ਨਾਲ ਪਾਸ • ਬਿਕਰਮ ਸਿੰਘ ਮਜੀਠੀਆ ਦੇ ਦੋਸ਼ ਬੇਬੁਨਿਆਦ ਅਤੇ ਮਨਘੜਤ: ਅਮਨ ਅਰੋੜਾ • ਪੰਜਾਬ 'ਚ 3 ਗੈਂਗਾਂ ਦੇ 11 ਬੰਦੇ ਗ੍ਰਿਫ਼ਤਾਰ, 12 ਪਿਸਤੌਲ, 2 ਹੈਂਡ ਗ੍ਰਨੇਡ ਤੇ ਹੈਰੋਇਨ ਬਰਾਮਦ • ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮਾਤਾ ਸ੍ਰੀ ਚਕਰੇਸ਼ਵਰੀ ਦੇਵੀ ਜੈਨ ਮੰਦਰ ਵਿਖੇ ਨਤਮਸਤਕ ਹੋਏ • 'ਦੇਵਾਂਗੇ ਮੂੰਹ-ਤੋੜਵਾਂ ਜਵਾਬ' ! ਅਮਰੀਕਾ ਦੇ ਨਵੇਂ ਹਮਲੇਂ ਮਗਰੋਂ ਈਰਾਨ ਨੇ ਦੇ'ਤੀ ਚੇਤਾਵਨੀ • ਭਲਕੇ ਪੰਜਾਬ ਆਉਣਗੇ ਰਾਹੁਲ ਗਾਂਧੀ ਤੇ ਮੱਲਿਕਾਰਜੁਨ ਖੜਗੇ, ਭਖੇਗਾ ਚੋਣ ਅਖਾੜਾ • ਗੁਰਦੁਆਰਾ ਮੰਜੀ ਸਾਹਿਬ 'ਚ ਗੋਲੀਬਾਰੀ ਕਰਨ ਵਾਲੇ ਸ਼ੂਟਰ ਦੀ ਅਚਾਨਕ ਮੌਤ • ਪੰਜਾਬ ਪੁਲਸ ਦਾ ਏ. ਐੱਸ. ਆਈ. 25,000 ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ, ਸੰਗਰੂਰ ਦੇ ਥਾਣੇ 'ਚ ਹੈ ਤਾਇਨਾਤ • ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਫਾਇਰ ਬ੍ਰਿਗੇਡ ਅਲਰਟ, 24 ਘੰਟੇ ਮੁਸਤੈਦ ਰਹਿਣ ਦੇ ਨਿਰਦੇਸ਼ • ਮੋਹਾਲੀ ਜ਼ਿਲ੍ਹੇ 'ਚ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਤ

ਦੁਨੀਆਂ

ਇਰਾਨ 'ਤੇ ਪਰਮਾਣੂ ਹਮਲਾ ਕਰਨਾ ਚਾਹੁੰਦੇ ਨੇਤਨਯਾਹੂ ! ਅਮਰੀਕਾ ਨੂੰ ਉਕਸਾਉਣ ਦੇ ਲੱਗੇ ਦੋਸ਼

03 ਨਵੰਬਰ, 2026 05:42 PM

ਇਰਾਨ ਨਾਲ ਜਾਰੀ ਤਣਾਅ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ’ਤੇ ਅਮਰੀਕਾ ਨੂੰ ਪ੍ਰਮਾਣੂ ਹਮਲੇ ਲਈ ਉਕਸਾਉਣ ਦੇ ਦੋਸ਼ ਲੱਗੇ ਹਨ। ਅਮਰੀਕਾ ਦੇ ਰੂੜ੍ਹੀਵਾਦੀ ਸਿਆਸੀ ਟਿੱਪਣੀਕਾਰ ਅਤੇ ਫਾਕਸ ਨਿਊਜ਼ ਦੇ ਸਾਬਕਾ ਐਂਕਰ ਟਕਰ ਕਾਰਲਸਨ ਨੇ ਦਾਅਵਾ ਕੀਤਾ ਹੈ ਕਿ ਨੇਤਨਯਾਹੂ ਇਰਾਨ ਦੇ ਅੰਡਰਗਰਾਊਂਡ ਪ੍ਰਮਾਣੂ ਟਿਕਾਣੇ ਪਿਕੈਕਸ ਮਾਊਂਟੇਨ ਨੂੰ ਨਿਸ਼ਾਨਾ ਬਣਾਉਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਲਗਾਤਾਰ ਦਬਾਅ ਬਣਾ ਰਹੇ ਹਨ। ਕਾਰਲਸਨ ਮੁਤਾਬਕ, ਨੇਤਨਯਾਹੂ ਇਸ ਮੁੱਦੇ ’ਤੇ ਟਰੰਪ ਨੂੰ ਰੋਜ਼ ਫੋਨ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਟਰੰਪ 7 ਨਵੰਬਰ ਤੱਕ ਇਸ ਬਾਰੇ ਫੈਸਲਾ ਲੈ ਸਕਦੇ ਹਨ। ਹਾਲਾਂਕਿ, ਉਨ੍ਹਾਂ ਦੇ ਦਾਅਵਿਆਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ ਅਤੇ ਅਮਰੀਕੀ ਪ੍ਰਸ਼ਾਸਨ ਨੇ ਪ੍ਰਮਾਣੂ ਹਮਲੇ ਦੀ ਕਿਸੇ ਯੋਜਨਾ ਦੀ ਪੁਸ਼ਟੀ ਨਹੀਂ ਕੀਤੀ ਹੈ।


ਖਾੜੀ ਦੇਸ਼ਾਂ ਲਈ ਵੀ ਖ਼ਤਰਾ
ਕਾਰਲਸਨ ਨੇ ਦਾਅਵਾ ਕੀਤਾ ਕਿ ਨੇਤਨਯਾਹੂ ਨੇ 27 ਸਤੰਬਰ ਨੂੰ ਗੁਪਤ ਤੌਰ ’ਤੇ ਆਬੂ ਧਾਬੀ ਦੀ ਯਾਤਰਾ ਕਰ ਕੇ ਸੰਯੁਕਤ ਅਰਬ ਅਮੀਰਾਤ ਕੋਲੋਂ ਇਰਾਨ ’ਤੇ ਨਵੇਂ ਹਮਲੇ ਲਈ ਸਮਰਥਨ ਮੰਗਿਆ ਸੀ ਪਰ ਅਮੀਰਾਤ ਨੇ ਇਨਕਾਰ ਕਰ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੰਗ ਵਧਣ ਨਾਲ ਖਾੜੀ ਦੇਸ਼ਾਂ ਦੀ ਅਰਥਵਿਵਸਥਾ, ਤੇਲ ਸਪਲਾਈ ਅਤੇ ਖਾਦ ਬਾਜ਼ਾਰ ਪ੍ਰਭਾਵਿਤ ਹੋ ਸਕਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਅਕਤੂਬਰ ਵਿਚ ਹੋਰਮੁਜ਼ ਸਟ੍ਰੇਟ ਵਿਚ 11 ਵਿਸ਼ਾਲ ਤੇਲ ਟੈਂਕਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਉਨ੍ਹਾਂ ਕਿਹਾ ਕਿ ਪਿਕੈਕਸ ਮਾਊਂਟੇਨ ’ਤੇ ਪ੍ਰਮਾਣੂ ਹਮਲਾ ਹੋਣ ਨਾਲ ਖਾੜੀ ਖੇਤਰ ਵਿਚ ਰੇਡੀਓਐਕਟਿਵ ਪ੍ਰਦੂਸ਼ਣ ਫੈਲ ਸਕਦਾ ਹੈ ਅਤੇ ਲੱਗਭਗ 10 ਕਰੋੜ ਲੋਕਾਂ ਦੀ ਜਲ ਸਪਲਾਈ ਖ਼ਤਰੇ ਵਿਚ ਪੈ ਸਕਦੀ ਹੈ। ਇਸ ਨਾਲ ਰੂਸ-ਯੂਕ੍ਰੇਨ ਜੰਗ, ਭਾਰਤ-ਪਾਕਿਸਤਾਨ ਤਣਾਅ ਅਤੇ ਉੱਤਰੀ ਕੋਰੀਆ-ਦੱਖਣੀ ਕੋਰੀਆ ਵਿਚਕਾਰ ਸੰਘਰਸ਼ ਵੀ ਪ੍ਰਮਾਣੂ ਟਕਰਾਅ ਵਿਚ ਬਦਲਣ ਦਾ ਖ਼ਤਰਾ ਹੈ।


ਸ਼ਾਂਤੀ ਸਮਝੌਤੇ ਦੇ ਵਿਰੋਧ ਦਾ ਵੀ ਦਾਅਵਾ
ਕਾਰਲਸਨ ਨੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਖੁਫੀਆ ਏਜੰਸੀ ਸੀ.ਆਈ.ਏ. ਦੇ ਡਾਇਰੈਕਟਰ ਜਾਨ ਰੈਟਕਲਿਫ ’ਤੇ ਵੀ ਨੇਤਨਯਾਹੂ ਦੀ ਰਣਨੀਤੀ ਦਾ ਸਮਰਥਨ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ’ਤੇ ਵੀ ਪ੍ਰਸਤਾਵਿਤ ਸ਼ਾਂਤੀ ਸਮਝੌਤੇ ਦਾ ਵਿਰੋਧ ਕਰਨ ਦਾ ਦਾਅਵਾ ਕੀਤਾ। ਰਿਪੋਰਟ ਮੁਤਾਬਕ ਕਾਰਲਸਨ ਦੇ ਦਾਅਵਿਆਂ ਦਰਮਿਆਨ ਟਰੰਪ ਨੇ ਐਤਵਾਰ ਨੂੰ ਆਯੋਵਾ ਦੀ ਚੋਣ ਰੈਲੀ ਵਿਚ ਕਿਹਾ ਕਿ ਅਮਰੀਕਾ ਨੂੰ ਅੰਤ ਵਿਚ ਇਰਾਨ ਨੂੰ ‘ਹਥੌੜਾ’ ਦਿਖਾਉਣਾ ਪੈ ਸਕਦਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਟਰੰਪ ਅਤੇ ਨੇਤਨਯਾਹੂ ਵਿਚਕਾਰ ਫੋਨ ’ਤੇ ਗੱਲਬਾਤ ਹੋਈ ਸੀ।


300 ਫੁੱਟ ਚੱਟਾਨ ਦੇ ਅੰਦਰ ਹੈ ਇਰਾਨੀ ਪ੍ਰਮਾਣੂ ਟਿਕਾਣਾ
ਸੋਸ਼ਲ ਮੀਡੀਆ ਮੰਚ ਐਕਸ ’ਤੇ ਆਪਣੀ ਲੰਮੀ ਪੋਸਟ ’ਚ ਕਾਰਲਸਨ ਨੇ ਦਾਅਵਾ ਕੀਤਾ ਕਿ ਪਿਕੈਕਸ ਮਾਊਂਟੇਨ ਦੇ ਹੇਠਾਂ ਲੱਗਭਗ 300 ਫੁੱਟ ਠੋਸ ਗ੍ਰੇਨਾਈਟ ਚੱਟਾਨ ਦੇ ਅੰਦਰ ਸ਼ੱਕੀ ਪ੍ਰਮਾਣੂ ਟਿਕਾਣਾ ਮੌਜੂਦ ਹੈ। ਇਸ ਨੂੰ ਰਵਾਇਤੀ ਅਮਰੀਕੀ ਹਥਿਆਰਾਂ ਨਾਲ ਤਬਾਹ ਕਰਨਾ ਸੰਭਵ ਨਹੀਂ ਹੈ। ਕਾਰਲਸਨ ਨੇ ਇਕ ਅਣਪਛਾਤੇ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਇਸ ਟਿਕਾਣੇ ਨੂੰ ਤਬਾਹ ਕਰਨ ਲਈ ਪ੍ਰਮਾਣੂ ਹਮਲਾ ਹੀ ਫੌਜੀ ਬਦਲ ਹੋ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨੇਤਨਯਾਹੂ ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਅਤੇ ਸੈਂਟਰਲ ਕਮਾਂਡ ਮੁਖੀ ਬ੍ਰੈਡ ਕੂਪਰ ’ਤੇ ਵੀ ਇਰਾਨ ਖਿਲਾਫ਼ ਵੱਡੇ ਫੌਜੀ ਅਭਿਆਨ ਦੁਬਾਰਾ ਸ਼ੁਰੂ ਕਰਨ ਦਾ ਦਬਾਅ ਪਾ ਰਹੇ ਹਨ।

 

Have something to say? Post your comment

ਅਤੇ ਦੁਨੀਆਂ ਖਬਰਾਂ

'ਦੇਵਾਂਗੇ ਮੂੰਹ-ਤੋੜਵਾਂ ਜਵਾਬ' !  ਅਮਰੀਕਾ ਦੇ ਨਵੇਂ ਹਮਲੇਂ ਮਗਰੋਂ ਈਰਾਨ ਨੇ ਦੇ'ਤੀ ਚੇਤਾਵਨੀ

'ਦੇਵਾਂਗੇ ਮੂੰਹ-ਤੋੜਵਾਂ ਜਵਾਬ' ! ਅਮਰੀਕਾ ਦੇ ਨਵੇਂ ਹਮਲੇਂ ਮਗਰੋਂ ਈਰਾਨ ਨੇ ਦੇ'ਤੀ ਚੇਤਾਵਨੀ

ਗਾਜ਼ਾ 'ਚ ਇਜ਼ਰਾਈਲ ਨੇ ਕੀਤੀ ਏਅਰਸਟ੍ਰਾਈਕ ! 4 ਲੋਕਾਂ ਦੀ ਗਈ ਜਾਨ

ਗਾਜ਼ਾ 'ਚ ਇਜ਼ਰਾਈਲ ਨੇ ਕੀਤੀ ਏਅਰਸਟ੍ਰਾਈਕ ! 4 ਲੋਕਾਂ ਦੀ ਗਈ ਜਾਨ

ਮਿਡਟਰਮ ਚੋਣਾਂ ਤੋਂ ਪਹਿਲਾਂ ਟਰੰਪ ਨੂੰ ਲੱਗਾ ਵੱਡਾ ਝਟਕਾ ! ਅਦਾਲਤ ਨੇ ਇਸ ਫ਼ੈਸਲੇ 'ਤੇ ਲਾਈ ਰੋਕ

ਮਿਡਟਰਮ ਚੋਣਾਂ ਤੋਂ ਪਹਿਲਾਂ ਟਰੰਪ ਨੂੰ ਲੱਗਾ ਵੱਡਾ ਝਟਕਾ ! ਅਦਾਲਤ ਨੇ ਇਸ ਫ਼ੈਸਲੇ 'ਤੇ ਲਾਈ ਰੋਕ

ਬੋਲਸੋਨਾਰੋ ਦੇ ਅਮਰੀਕਾ ਆਉਣ 'ਚ ਟਰੰਪ ਪ੍ਰਸ਼ਾਸਨ ਦੀ ਕੋਈ ਭੂਮਿਕਾ ਨਹੀਂ : ਰੂਬੀਓ ਦਾ ਦਾਅਵਾ

ਬੋਲਸੋਨਾਰੋ ਦੇ ਅਮਰੀਕਾ ਆਉਣ 'ਚ ਟਰੰਪ ਪ੍ਰਸ਼ਾਸਨ ਦੀ ਕੋਈ ਭੂਮਿਕਾ ਨਹੀਂ : ਰੂਬੀਓ ਦਾ ਦਾਅਵਾ

FBI ਨੇ Binance ਤੋਂ ਅਰਬਾਂ ਡਾਲਰ ਚੋਰੀ ਲਈ  ਉੱਤਰੀ ਕੋਰੀਆ ਨੂੰ ਠਹਿਰਾਇਆ ਜ਼ਿੰਮੇਵਾਰ

FBI ਨੇ Binance ਤੋਂ ਅਰਬਾਂ ਡਾਲਰ ਚੋਰੀ ਲਈ ਉੱਤਰੀ ਕੋਰੀਆ ਨੂੰ ਠਹਿਰਾਇਆ ਜ਼ਿੰਮੇਵਾਰ

ਅਮਰੀਕੀ ਮਿਡਟਰਮ ਚੋਣਾਂ 'ਤੇ ਟਿਕੀਆਂ ਦੁਨੀਆ ਦੀਆਂ ਚੋਣਾਂ ! ਲੈਟਿਨ ਵੋਟਰ ਨਿਭਾਉਣਗੇ ਸਭ ਤੋਂ ਅਹਿਮ ਰੋਲ

ਅਮਰੀਕੀ ਮਿਡਟਰਮ ਚੋਣਾਂ 'ਤੇ ਟਿਕੀਆਂ ਦੁਨੀਆ ਦੀਆਂ ਚੋਣਾਂ ! ਲੈਟਿਨ ਵੋਟਰ ਨਿਭਾਉਣਗੇ ਸਭ ਤੋਂ ਅਹਿਮ ਰੋਲ

ਭੂਟਾਨ ’ਚ ਗਲੇਸ਼ੀਅਰ ਝੀਲ ਟੁੱਟੀ, ਬੰਗਾਲ-ਅਸਾਮ ’ਚ ਅਲਰਟ, 12 ਹਜ਼ਾਰ ਲੋਕ ਸ਼ਿਫਟ

ਭੂਟਾਨ ’ਚ ਗਲੇਸ਼ੀਅਰ ਝੀਲ ਟੁੱਟੀ, ਬੰਗਾਲ-ਅਸਾਮ ’ਚ ਅਲਰਟ, 12 ਹਜ਼ਾਰ ਲੋਕ ਸ਼ਿਫਟ

ਇਜ਼ਰਾਈਲ 'ਚ ਬਣਨ ਜਾ ਰਹੀ ਨਵੀਂ ਸਰਕਾਰ ! ਭਾਰਤ ਨਾਲ ਸਬੰਧਾਂ ਦੀ ਮਜ਼ਬੂਤੀ 'ਤੇ ਰਹੇਗੀ ਨਜ਼ਰ

ਇਜ਼ਰਾਈਲ 'ਚ ਬਣਨ ਜਾ ਰਹੀ ਨਵੀਂ ਸਰਕਾਰ ! ਭਾਰਤ ਨਾਲ ਸਬੰਧਾਂ ਦੀ ਮਜ਼ਬੂਤੀ 'ਤੇ ਰਹੇਗੀ ਨਜ਼ਰ

ਹੁਣ ਇਟਲੀ 'ਚ ਛਿੜੇ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ! ਸੜਕਾਂ 'ਤੇ ਉਤਰੇ ਲੱਖਾਂ ਲੋਕ

ਹੁਣ ਇਟਲੀ 'ਚ ਛਿੜੇ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ! ਸੜਕਾਂ 'ਤੇ ਉਤਰੇ ਲੱਖਾਂ ਲੋਕ

ਚੀਨ ਦੇ ਹਮਲੇ ਦੀ ਚਿੰਤਾ, ਅਮਰੀਕਾ, ਜਾਪਾਨ ਮਿਜ਼ਾਈਲ-ਨਿਰਮਾਣ ਕੇਂਦਰ ਸਥਾਪਤ ਕਰਨ 'ਤੇ ਸਹਿਮਤ

ਚੀਨ ਦੇ ਹਮਲੇ ਦੀ ਚਿੰਤਾ, ਅਮਰੀਕਾ, ਜਾਪਾਨ ਮਿਜ਼ਾਈਲ-ਨਿਰਮਾਣ ਕੇਂਦਰ ਸਥਾਪਤ ਕਰਨ 'ਤੇ ਸਹਿਮਤ