Tuesday, November 03, 2026
BREAKING
• ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਨਗਰ ਕੌਂਸਲ ਸੁਨਾਮ ਦਾ ਇਤਿਹਾਸਕ ਫ਼ੈਸਲਾ; 111 ਆਊਟਸੋਰਸ ਮੁਲਾਜ਼ਮਾਂ ਨੂੰ ਇਨਸੋਰਸ ਕਰਨ ਦਾ ਮਤਾ ਸਰਬਸੰਮਤੀ ਨਾਲ ਪਾਸ • ਬਿਕਰਮ ਸਿੰਘ ਮਜੀਠੀਆ ਦੇ ਦੋਸ਼ ਬੇਬੁਨਿਆਦ ਅਤੇ ਮਨਘੜਤ: ਅਮਨ ਅਰੋੜਾ • ਪੰਜਾਬ 'ਚ 3 ਗੈਂਗਾਂ ਦੇ 11 ਬੰਦੇ ਗ੍ਰਿਫ਼ਤਾਰ, 12 ਪਿਸਤੌਲ, 2 ਹੈਂਡ ਗ੍ਰਨੇਡ ਤੇ ਹੈਰੋਇਨ ਬਰਾਮਦ • ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮਾਤਾ ਸ੍ਰੀ ਚਕਰੇਸ਼ਵਰੀ ਦੇਵੀ ਜੈਨ ਮੰਦਰ ਵਿਖੇ ਨਤਮਸਤਕ ਹੋਏ • 'ਦੇਵਾਂਗੇ ਮੂੰਹ-ਤੋੜਵਾਂ ਜਵਾਬ' ! ਅਮਰੀਕਾ ਦੇ ਨਵੇਂ ਹਮਲੇਂ ਮਗਰੋਂ ਈਰਾਨ ਨੇ ਦੇ'ਤੀ ਚੇਤਾਵਨੀ • ਭਲਕੇ ਪੰਜਾਬ ਆਉਣਗੇ ਰਾਹੁਲ ਗਾਂਧੀ ਤੇ ਮੱਲਿਕਾਰਜੁਨ ਖੜਗੇ, ਭਖੇਗਾ ਚੋਣ ਅਖਾੜਾ • ਗੁਰਦੁਆਰਾ ਮੰਜੀ ਸਾਹਿਬ 'ਚ ਗੋਲੀਬਾਰੀ ਕਰਨ ਵਾਲੇ ਸ਼ੂਟਰ ਦੀ ਅਚਾਨਕ ਮੌਤ • ਪੰਜਾਬ ਪੁਲਸ ਦਾ ਏ. ਐੱਸ. ਆਈ. 25,000 ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ, ਸੰਗਰੂਰ ਦੇ ਥਾਣੇ 'ਚ ਹੈ ਤਾਇਨਾਤ • ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਫਾਇਰ ਬ੍ਰਿਗੇਡ ਅਲਰਟ, 24 ਘੰਟੇ ਮੁਸਤੈਦ ਰਹਿਣ ਦੇ ਨਿਰਦੇਸ਼ • ਮੋਹਾਲੀ ਜ਼ਿਲ੍ਹੇ 'ਚ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਤ

ਦੁਨੀਆਂ

'ਦੇਵਾਂਗੇ ਮੂੰਹ-ਤੋੜਵਾਂ ਜਵਾਬ' ! ਅਮਰੀਕਾ ਦੇ ਨਵੇਂ ਹਮਲੇਂ ਮਗਰੋਂ ਈਰਾਨ ਨੇ ਦੇ'ਤੀ ਚੇਤਾਵਨੀ

03 ਨਵੰਬਰ, 2026 06:09 PM

ਕੇਸ਼ਮ ਟਾਪੂ 'ਤੇ ਹਮਲੇ ਤੋਂ ਬਾਅਦ ਈਰਾਨ ਨੇ ਅਮਰੀਕਾ ਨੂੰ ਹੋਰ ਹਮਲਿਆਂ ਵਿਰੁੱਧ ਸਖ਼ਤ ਚੇਤਾਵਨੀ ਦਿੱਤੀ ਹੈ। ਈਰਾਨੀ ਫੌਜੀ ਬੁਲਾਰੇ ਬ੍ਰਿਗੇਡੀਅਰ ਜਨਰਲ ਅਕਰਮੀਨੀਆ ਨੇ ਕਿਹਾ ਕਿ ਜੇਕਰ ਅਮਰੀਕਾ ਦੁਬਾਰਾ ਹਮਲਾ ਕਰਦਾ ਹੈ, ਤਾਂ ਈਰਾਨ ਹੋਰ ਵੀ ਘਾਤਕ ਅਤੇ ਜ਼ਬਰਦਸਤ ਜਵਾਬ ਦੇਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਗਲੀ ਜੰਗ ਪੱਛਮੀ ਏਸ਼ੀਆ ਤੱਕ ਸੀਮਤ ਨਹੀਂ ਰਹੇਗੀ ਬਲਕਿ ਖੇਤਰ ਤੋਂ ਬਾਹਰ ਵੀ ਫੈਲ ਸਕਦੀ ਹੈ।

ਅਕਰਮੀਨੀਆ ਦੇ ਅਨੁਸਾਰ ਈਰਾਨੀ ਫੌਜ ਆਪਣੀ ਨਿਸ਼ਾਨਾ ਸੂਚੀ ਨੂੰ ਅਪਡੇਟ ਕਰ ਰਹੀ ਹੈ ਤਾਂ ਜੋ ਅਮਰੀਕੀ ਅਤੇ ਇਜ਼ਰਾਈਲੀ ਫੌਜੀ ਠਿਕਾਣਿਆਂ ਅਤੇ ਹੋਰ ਟੀਚਿਆਂ ਨੂੰ ਸ਼ਾਮਲ ਕੀਤਾ ਜਾ ਸਕੇ। ਉਸਨੇ ਅੱਗੇ ਕਿਹਾ ਕਿ ਈਰਾਨ ਦੀ ਪਹੁੰਚ ਦੇ ਅੰਦਰ ਕਿਸੇ ਵੀ ਖੇਤਰ ਵਿੱਚ ਸਥਿਤ ਅਮਰੀਕੀ ਠਿਕਾਣਿਆਂ, ਫੌਜੀ ਉਪਕਰਣਾਂ, ਫੌਜਾਂ ਅਤੇ ਹਿੱਤਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਸਾਰ ਦੇਸ਼ ਦੀਆਂ ਫੌਜੀ ਸ਼ਕਤੀਆਂ ਅਤੇ 'ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ' (IRGC) ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਬੁਲਾਰੇ ਨੇ ਕਿਹਾ ਕਿ ਈਰਾਨ ਦੀ ਰੱਖਿਆ ਨੀਤੀ ਪੂਰੀ ਤਰ੍ਹਾਂ ਸੰਤੁਲਿਤ ਅਤੇ ਮਜ਼ਬੂਤ ਹੈ। ਜੇਕਰ ਦੇਸ਼ ਦੇ ਪ੍ਰਮਾਣੂ ਠਿਕਾਣਿਆਂ, ਤੇਲ ਭੰਡਾਰਾਂ ਜਾਂ ਫੌਜੀ ਅੱਡਿਆਂ 'ਤੇ ਕੋਈ ਵੀ ਕਾਰਵਾਈ ਕੀਤੀ ਜਾਂਦੀ ਹੈ, ਤਾਂ ਉਸ ਦਾ ਜਵਾਬ ਬਿਨਾਂ ਕਿਸੇ ਦੇਰੀ ਦੇ ਪੂਰੀ ਤਾਕਤ ਨਾਲ ਦਿੱਤਾ ਜਾਵੇਗਾ। ਇਹ ਚੇਤਾਵਨੀ ਖਾੜੀ ਖੇਤਰ ਵਿੱਚ ਵਧ ਰਹੇ ਸਮੁੰਦਰੀ ਅਤੇ ਹਵਾਈ ਤਣਾਅ ਦਰਮਿਆਨ ਆਈ ਹੈ।

ਈਰਾਨੀ ਵਿਦੇਸ਼ ਮੰਤਰਾਲੇ ਦੁਆਰਾ ਜਾਰੀ ਅਧਿਕਾਰਤ ਬਿਆਨ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਈਰਾਨ ਕਿਸੇ ਵੀ ਤਰ੍ਹਾਂ ਦੀ ਉਕਸਾਵੇ ਵਾਲੀ ਕਾਰਵਾਈ ਜਾਂ ਹਮਲੇ ਨੂੰ ਬਰਦਾਸ਼ਤ ਨਹੀਂ ਕਰੇਗਾ। ਇੱਕ ਈਰਾਨੀ ਫੌਜੀ ਬੁਲਾਰੇ ਨੇ ਅਮਰੀਕਾ 'ਤੇ ਇਰਾਕ ਦੇ ਕੁਰਦਿਸਤਾਨ ਖੇਤਰ ਵਿੱਚ ਸਰਕਾਰ ਵਿਰੋਧੀ ਅਤੇ ਵੱਖਵਾਦੀ ਸਮੂਹਾਂ ਨੂੰ ਹਥਿਆਰਬੰਦ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਦਾ ਇਰਾਦਾ ਇਨ੍ਹਾਂ ਸਮੂਹਾਂ ਦੀ ਵਰਤੋਂ ਈਰਾਨ ਵਿਰੁੱਧ ਜ਼ਮੀਨੀ ਹਮਲਾ ਸ਼ੁਰੂ ਕਰਨ ਲਈ ਕਰਨਾ ਸੀ। ਹਾਲਾਂਕਿ ਇਸ ਯੋਜਨਾ ਨੂੰ ਈਰਾਨੀ ਫੌਜਾਂ ਦੀ ਤਾਇਨਾਤੀ ਅਤੇ ਪਹਿਲਾਂ ਕੀਤੇ ਗਏ ਫੌਜੀ ਕਾਰਵਾਈਆਂ ਦੁਆਰਾ ਅਸਫਲ ਕਰ ਦਿੱਤਾ ਗਿਆ ਸੀ।

ਇਸ ਦੌਰਾਨ ਇੱਕ ਸੀਨੀਅਰ ਈਰਾਨੀ ਅਧਿਕਾਰੀ ਨੇ ਸਮਾਚਾਰ ਏਜੰਸੀ ਰਾਇਟਰਜ਼ ਨਾਲ ਗੱਲ ਕਰਦਿਆਂ ਕਿਹਾ ਕਿ ਯੁੱਧ ਖਤਮ ਕਰਨ ਲਈ ਈਰਾਨ ਅਤੇ ਅਮਰੀਕਾ ਵਿਚਕਾਰ ਸਮਝੌਤੇ ਦੀ ਸੰਭਾਵਨਾ ਅਜੇ ਵੀ ਬਹੁਤ ਘੱਟ ਹੈ। ਅਧਿਕਾਰੀ ਨੇ ਅੱਗੇ ਕਿਹਾ ਕਿ ਤਹਿਰਾਨ ਅਮਰੀਕੀ ਗੈਰ-ਵਾਜਬ ਮੰਗਾਂ ਨੂੰ ਸਵੀਕਾਰ ਨਹੀਂ ਕਰੇਗਾ। ਉਸਨੇ ਇਹ ਵੀ ਚੇਤਾਵਨੀ ਦਿੱਤੀ ਕਿ ਅਮਰੀਕੀ ਹਮਲੇ ਦੀ ਸਥਿਤੀ ਵਿੱਚ ਈਰਾਨ ਖੇਤਰ ਦੇ ਅੰਦਰ ਅਤੇ ਬਾਹਰ ਜ਼ੋਰਦਾਰ ਜਵਾਬ ਦੇਣ ਲਈ ਤਿਆਰ ਹੈ।

ਦੂਜੇ ਰਾਸੇ ਸੰਯੁਕਤ ਰਾਸ਼ਟਰ (UN) ਅਤੇ ਕਈ ਗਲੋਬਲ ਸ਼ਕਤੀਆਂ ਨੇ ਸਾਰੇ ਪੱਖਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਚੇਤਾਵਨੀ ਦਿੱਤੀ ਹੈ ਕਿ ਮੱਧ ਪੂਰਬ ਵਿੱਚ ਵਧਦਾ ਇਹ ਤਣਾਅ ਇੱਕ ਵਿਆਪਕ ਖੇਤਰੀ ਜੰਗ ਦਾ ਰੂਪ ਧਾਰਨ ਕਰ ਸਕਦਾ ਹੈ, ਜਿਸ ਦੇ ਵਿਸ਼ਵ ਸ਼ਾਂਤੀ ਅਤੇ ਅਰਥਵਿਵਸਥਾ 'ਤੇ ਗੰਭੀਰ ਪ੍ਰਭਾਵ ਪੈਣਗੇ।

 

Have something to say? Post your comment

ਅਤੇ ਦੁਨੀਆਂ ਖਬਰਾਂ

ਗਾਜ਼ਾ 'ਚ ਇਜ਼ਰਾਈਲ ਨੇ ਕੀਤੀ ਏਅਰਸਟ੍ਰਾਈਕ ! 4 ਲੋਕਾਂ ਦੀ ਗਈ ਜਾਨ

ਗਾਜ਼ਾ 'ਚ ਇਜ਼ਰਾਈਲ ਨੇ ਕੀਤੀ ਏਅਰਸਟ੍ਰਾਈਕ ! 4 ਲੋਕਾਂ ਦੀ ਗਈ ਜਾਨ

ਇਰਾਨ 'ਤੇ ਪਰਮਾਣੂ ਹਮਲਾ ਕਰਨਾ ਚਾਹੁੰਦੇ ਨੇਤਨਯਾਹੂ ! ਅਮਰੀਕਾ ਨੂੰ ਉਕਸਾਉਣ ਦੇ ਲੱਗੇ ਦੋਸ਼

ਇਰਾਨ 'ਤੇ ਪਰਮਾਣੂ ਹਮਲਾ ਕਰਨਾ ਚਾਹੁੰਦੇ ਨੇਤਨਯਾਹੂ ! ਅਮਰੀਕਾ ਨੂੰ ਉਕਸਾਉਣ ਦੇ ਲੱਗੇ ਦੋਸ਼

ਮਿਡਟਰਮ ਚੋਣਾਂ ਤੋਂ ਪਹਿਲਾਂ ਟਰੰਪ ਨੂੰ ਲੱਗਾ ਵੱਡਾ ਝਟਕਾ ! ਅਦਾਲਤ ਨੇ ਇਸ ਫ਼ੈਸਲੇ 'ਤੇ ਲਾਈ ਰੋਕ

ਮਿਡਟਰਮ ਚੋਣਾਂ ਤੋਂ ਪਹਿਲਾਂ ਟਰੰਪ ਨੂੰ ਲੱਗਾ ਵੱਡਾ ਝਟਕਾ ! ਅਦਾਲਤ ਨੇ ਇਸ ਫ਼ੈਸਲੇ 'ਤੇ ਲਾਈ ਰੋਕ

ਬੋਲਸੋਨਾਰੋ ਦੇ ਅਮਰੀਕਾ ਆਉਣ 'ਚ ਟਰੰਪ ਪ੍ਰਸ਼ਾਸਨ ਦੀ ਕੋਈ ਭੂਮਿਕਾ ਨਹੀਂ : ਰੂਬੀਓ ਦਾ ਦਾਅਵਾ

ਬੋਲਸੋਨਾਰੋ ਦੇ ਅਮਰੀਕਾ ਆਉਣ 'ਚ ਟਰੰਪ ਪ੍ਰਸ਼ਾਸਨ ਦੀ ਕੋਈ ਭੂਮਿਕਾ ਨਹੀਂ : ਰੂਬੀਓ ਦਾ ਦਾਅਵਾ

FBI ਨੇ Binance ਤੋਂ ਅਰਬਾਂ ਡਾਲਰ ਚੋਰੀ ਲਈ  ਉੱਤਰੀ ਕੋਰੀਆ ਨੂੰ ਠਹਿਰਾਇਆ ਜ਼ਿੰਮੇਵਾਰ

FBI ਨੇ Binance ਤੋਂ ਅਰਬਾਂ ਡਾਲਰ ਚੋਰੀ ਲਈ ਉੱਤਰੀ ਕੋਰੀਆ ਨੂੰ ਠਹਿਰਾਇਆ ਜ਼ਿੰਮੇਵਾਰ

ਅਮਰੀਕੀ ਮਿਡਟਰਮ ਚੋਣਾਂ 'ਤੇ ਟਿਕੀਆਂ ਦੁਨੀਆ ਦੀਆਂ ਚੋਣਾਂ ! ਲੈਟਿਨ ਵੋਟਰ ਨਿਭਾਉਣਗੇ ਸਭ ਤੋਂ ਅਹਿਮ ਰੋਲ

ਅਮਰੀਕੀ ਮਿਡਟਰਮ ਚੋਣਾਂ 'ਤੇ ਟਿਕੀਆਂ ਦੁਨੀਆ ਦੀਆਂ ਚੋਣਾਂ ! ਲੈਟਿਨ ਵੋਟਰ ਨਿਭਾਉਣਗੇ ਸਭ ਤੋਂ ਅਹਿਮ ਰੋਲ

ਭੂਟਾਨ ’ਚ ਗਲੇਸ਼ੀਅਰ ਝੀਲ ਟੁੱਟੀ, ਬੰਗਾਲ-ਅਸਾਮ ’ਚ ਅਲਰਟ, 12 ਹਜ਼ਾਰ ਲੋਕ ਸ਼ਿਫਟ

ਭੂਟਾਨ ’ਚ ਗਲੇਸ਼ੀਅਰ ਝੀਲ ਟੁੱਟੀ, ਬੰਗਾਲ-ਅਸਾਮ ’ਚ ਅਲਰਟ, 12 ਹਜ਼ਾਰ ਲੋਕ ਸ਼ਿਫਟ

ਇਜ਼ਰਾਈਲ 'ਚ ਬਣਨ ਜਾ ਰਹੀ ਨਵੀਂ ਸਰਕਾਰ ! ਭਾਰਤ ਨਾਲ ਸਬੰਧਾਂ ਦੀ ਮਜ਼ਬੂਤੀ 'ਤੇ ਰਹੇਗੀ ਨਜ਼ਰ

ਇਜ਼ਰਾਈਲ 'ਚ ਬਣਨ ਜਾ ਰਹੀ ਨਵੀਂ ਸਰਕਾਰ ! ਭਾਰਤ ਨਾਲ ਸਬੰਧਾਂ ਦੀ ਮਜ਼ਬੂਤੀ 'ਤੇ ਰਹੇਗੀ ਨਜ਼ਰ

ਹੁਣ ਇਟਲੀ 'ਚ ਛਿੜੇ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ! ਸੜਕਾਂ 'ਤੇ ਉਤਰੇ ਲੱਖਾਂ ਲੋਕ

ਹੁਣ ਇਟਲੀ 'ਚ ਛਿੜੇ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ! ਸੜਕਾਂ 'ਤੇ ਉਤਰੇ ਲੱਖਾਂ ਲੋਕ

ਚੀਨ ਦੇ ਹਮਲੇ ਦੀ ਚਿੰਤਾ, ਅਮਰੀਕਾ, ਜਾਪਾਨ ਮਿਜ਼ਾਈਲ-ਨਿਰਮਾਣ ਕੇਂਦਰ ਸਥਾਪਤ ਕਰਨ 'ਤੇ ਸਹਿਮਤ

ਚੀਨ ਦੇ ਹਮਲੇ ਦੀ ਚਿੰਤਾ, ਅਮਰੀਕਾ, ਜਾਪਾਨ ਮਿਜ਼ਾਈਲ-ਨਿਰਮਾਣ ਕੇਂਦਰ ਸਥਾਪਤ ਕਰਨ 'ਤੇ ਸਹਿਮਤ