Sunday, October 25, 2026
BREAKING
• ਹਲਕਾ ਖਰੜ ਦੇ ਪਿੰਡ ਕਰੌਰਾ, ਸਿਓਂਕ, ਬਦਰਪੁਰ ਤੇ ਹਸਨਪੁਰ ਵਿੱਚ ਚੈਅਰਮੈਨ ਗੋਲਡੀ ਵੱਲੋਂ ਵਿਕਾਸ ਕਾਰਜ ਸ਼ੁਰੂ • ਐਤਵਾਰ ਨੂੰ ਓਡੀਸ਼ਾ ਜਾਣਗੇ PM ਮੋਦੀ, RBI ਡਾਟਾ ਸੈਂਟਰ ਦਾ ਕਰਨਗੇ ਉਦਘਾਟਨ • ਵਿਕਸਿਤ ਭਾਰਤ ਦੇ ਨਿਰਮਾਣ 'ਚ ਯੁਵਾ ਸ਼ਕਤੀ ਦੀ ਭੂਮਿਕਾ ਅਹਿਮ : PM ਮੋਦੀ • ਭਾਰਤ ਤੇ ਪੋਲੈਂਡ ਦੋ-ਪੱਖੀ ਵਪਾਰ ਨੂੰ ਕਰਨਗੇ ਦੁੱਗਣਾ; ਰੱਖਿਆ, ਆਫ਼ਤ ਪ੍ਰਬੰਧਨ ਤੇ ਅੱਤਵਾਦ ਨੂੰ ਲੈ ਕੇ ਵੀ ਅਹਿਮ ਐਲਾਨ • 1982 ਤੋਂ ਬਾਅਦ ਅਮਰੀਕੀ ਤੇਲ ਭੰਡਾਰ ਸਭ ਤੋਂ ਹੇਠਲੇ ਪੱਧਰ 'ਤੇ, ਰਿਕਾਰਡ ਉੱਚ ਪੱਧਰ 'ਤੇ ਡੀਜ਼ਲ ਦੀਆਂ ਕੀਮਤਾਂ • ਮਾਲਦੀਵ ਅਤੇ ਪਾਕਿਸਤਾਨ ਵੱਲੋਂ ਦੁਵੱਲਾ ਵਪਾਰ 200 ਮਿਲੀਅਨ ਅਮਰੀਕੀ ਡਾਲਰ ਪਹੁੰਚਾਉਣ ਦਾ ਟੀਚਾ • ਰਜਨੀਕਾਂਤ ਦੀ 'ਜੇਲਰ 2' ਨੇ 7 ਦਿਨਾਂ 'ਚ ਦੁਨੀਆ ਭਰ 'ਚ ₹549 ਕਰੋੜ ਤੋਂ ਵੱਧ ਦੀ ਕੀਤੀ ਕਮਾਈ • ‘ਬਾਹੂਬਲੀ’ ਤੋਂ ‘ਫੌਜੀ’ ਤੱਕ : ਪ੍ਰਭਾਸ ਦੀਆਂ 5 ਮੈਗਾ-ਬਜਟ ਫਿਲਮਾਂ ਜੋ ਰਚਣਗੀਆਂ ਇਤਿਹਾਸ • ਵੈਭਵ ਸੂਰਿਆਵੰਸ਼ੀ ਦੀ ਹੋਵੇਗੀ Playing XI 'ਚ ਐਂਟਰੀ ! ਇਸ ਖਿਡਾਰੀ ਦੀ ਲੈ ਸਕਦੈ ਜਗ੍ਹਾ • ਏਸ਼ੀਆਈ ਪੈਰਾ ਖੇਡਾਂ : ਐਥਲੈਟਿਕਸ ’ਚ ਦਬਦਬਾ ਬਰਕਾਰ, ਚੌਥੇ ਦਿਨ 7 ਗੋਲਡ ਮੈਡਲਾਂ ਸਮੇਤ ਭਾਰਤ ਨੇ ਜਿੱਤੇ ਕੁੱਲ 26 ਤਮਗੇ

ਦੁਨੀਆਂ

'ਹੁਣ 90% ਤੱਕ ਵਧਾਵਾਂਗੇ ਯੂਰੇਨੀਅਮ ਭੰਡਾਰ...', ਈਰਾਨ ਦੀ US-Isarel ਨੂੰ ਖੁੱਲ੍ਹੀ ਚਿਤਾਵਨੀ

12 ਮਈ, 2026 06:54 PM

ਪੱਛਮੀ ਏਸ਼ੀਆ ਵਿੱਚ ਜਾਰੀ ਸੰਕਟ ਇੱਕ ਵਾਰ ਫਿਰ ਡੂੰਘਾ ਹੁੰਦਾ ਜਾ ਰਿਹਾ ਹੈ। ਈਰਾਨ ਨੇ ਅਮਰੀਕਾ ਅਤੇ ਇਜ਼ਰਾਈਲ ਨੂੰ ਸਖ਼ਤ ਲਹਿਜੇ ਵਿੱਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ 'ਤੇ ਦੁਬਾਰਾ ਕੋਈ ਫੌਜੀ ਹਮਲਾ ਕੀਤਾ ਗਿਆ, ਤਾਂ ਉਹ ਯੂਰੇਨੀਅਮ ਭੰਡਾਰਨ (Uranium Enrichment) ਦੀ ਦਰ ਨੂੰ 90 ਫੀਸਦੀ ਤੱਕ ਪਹੁੰਚਾ ਦੇਵੇਗਾ। ਜ਼ਿਕਰਯੋਗ ਹੈ ਕਿ 90 ਫੀਸਦੀ ਤੱਕ ਸ਼ੁੱਧ ਯੂਰੇਨੀਅਮ ਨੂੰ 'ਹਥਿਆਰ ਗ੍ਰੇਡ' ਮੰਨਿਆ ਜਾਂਦਾ ਹੈ, ਜਿਸ ਦੀ ਵਰਤੋਂ ਪਰਮਾਣੂ ਹਥਿਆਰ ਬਣਾਉਣ ਲਈ ਕੀਤੀ ਜਾ ਸਕਦੀ ਹੈ।


ਈਰਾਨੀ ਸੰਸਦ ਦੀ ਕਮਿਸ਼ਨ ਦੇ ਬੁਲਾਰੇ ਇਬਰਾਹਿਮ ਰੇਜ਼ਾਈ ਨੇ ਸੋਸ਼ਲ ਮੀਡੀਆ ਰਾਹੀਂ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (IAEA) ਦੀ ਤਾਜ਼ਾ ਰਿਪੋਰਟ ਅਨੁਸਾਰ ਈਰਾਨ ਪਹਿਲਾਂ ਹੀ 60 ਫੀਸਦੀ ਤੱਕ ਯੂਰੇਨੀਅਮ ਸੰਵਰਧਨ ਕਰ ਚੁੱਕਾ ਹੈ, ਜੋ ਕਿ ਪਰਮਾਣੂ ਹਥਿਆਰ ਬਣਾਉਣ ਦੀ ਸਮਰੱਥਾ ਦੇ ਬਹੁਤ ਕਰੀਬ ਮੰਨਿਆ ਜਾਂਦਾ ਹੈ।


ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵੱਲੋਂ ਦਿੱਤੇ ਗਏ ਨਵੇਂ ਪਰਮਾਣੂ ਪ੍ਰਸਤਾਵ ਨੂੰ 'ਕੂੜੇ ਦਾ ਟੁਕੜਾ' ਦੱਸਦਿਆਂ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਓਵਲ ਆਫਿਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਈਰਾਨ ਦੀ ਪ੍ਰਤੀਕਿਰਿਆ 'ਪੂਰੀ ਤਰ੍ਹਾਂ ਅਸਵੀਕਾਰਨਯੋਗ' ਹੈ। ਉਨ੍ਹਾਂ ਕਿਹਾ ਕਿ ਖੇਤਰ ਵਿੱਚ ਜੰਗਬੰਦੀ ਦੀ ਸਥਿਤੀ ਬਹੁਤ ਨਾਜ਼ੁਕ ਹੈ ਅਤੇ ਇਹ 'ਲਾਈਫ ਸਪੋਰਟ' 'ਤੇ ਹੈ। ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕੀ ਫੌਜੀ ਕਾਰਵਾਈਆਂ ਨੇ ਈਰਾਨ ਦੀ ਜਲ ਸੈਨਾ ਅਤੇ ਹਵਾਈ ਸੈਨਾ ਨੂੰ ਪਹਿਲਾਂ ਹੀ ਭਾਰੀ ਨੁਕਸਾਨ ਪਹੁੰਚਾਇਆ ਹੈ।


ਇਸੇ ਤਰ੍ਹਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਸਖ਼ਤ ਰੁਖ਼ ਅਪਣਾਉਂਦੇ ਹੋਏ ਕਿਹਾ ਹੈ ਕਿ ਈਰਾਨ ਨਾਲ ਜੰਗ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਉਸ ਕੋਲ ਮੌਜੂਦ ਯੂਰੇਨੀਅਮ ਦੇ ਭੰਡਾਰ ਅਤੇ ਪਰਮਾਣੂ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਦਿੱਤਾ ਜਾਂਦਾ। ਅਮਰੀਕਾ ਦੇ ਪੂਰਵ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਚ.ਆਰ. ਮੈਕਮਾਸਟਰ ਨੇ ਵੀ ਅੰਦਾਜ਼ਾ ਲਗਾਇਆ ਹੈ ਕਿ ਈਰਾਨ ਵਿਰੁੱਧ ਜਲਦੀ ਹੀ ਵੱਡੇ ਪੱਧਰ 'ਤੇ ਫੌਜੀ ਮੁਹਿੰਮ ਦੁਬਾਰਾ ਸ਼ੁਰੂ ਹੋ ਸਕਦੀ ਹੈ। ਮੌਜੂਦਾ ਸਥਿਤੀ ਨੂੰ ਦੇਖਦਿਆਂ ਮਾਹਿਰਾਂ ਦਾ ਮੰਨਣਾ ਹੈ ਕਿ ਦੋਵਾਂ ਪਾਸਿਆਂ ਤੋਂ ਵਧ ਰਹੀ ਬਿਆਨਬਾਜ਼ੀ ਕਿਸੇ ਵੀ ਸਮੇਂ ਇੱਕ ਭਿਆਨਕ ਜੰਗ ਦਾ ਰੂਪ ਲੈ ਸਕਦੀ ਹੈ।

 

Have something to say? Post your comment

ਅਤੇ ਦੁਨੀਆਂ ਖਬਰਾਂ

1982 ਤੋਂ ਬਾਅਦ ਅਮਰੀਕੀ ਤੇਲ ਭੰਡਾਰ ਸਭ ਤੋਂ ਹੇਠਲੇ ਪੱਧਰ 'ਤੇ, ਰਿਕਾਰਡ ਉੱਚ ਪੱਧਰ 'ਤੇ ਡੀਜ਼ਲ ਦੀਆਂ ਕੀਮਤਾਂ

1982 ਤੋਂ ਬਾਅਦ ਅਮਰੀਕੀ ਤੇਲ ਭੰਡਾਰ ਸਭ ਤੋਂ ਹੇਠਲੇ ਪੱਧਰ 'ਤੇ, ਰਿਕਾਰਡ ਉੱਚ ਪੱਧਰ 'ਤੇ ਡੀਜ਼ਲ ਦੀਆਂ ਕੀਮਤਾਂ

ਮਾਲਦੀਵ ਅਤੇ ਪਾਕਿਸਤਾਨ ਵੱਲੋਂ ਦੁਵੱਲਾ ਵਪਾਰ 200 ਮਿਲੀਅਨ ਅਮਰੀਕੀ ਡਾਲਰ ਪਹੁੰਚਾਉਣ ਦਾ ਟੀਚਾ

ਮਾਲਦੀਵ ਅਤੇ ਪਾਕਿਸਤਾਨ ਵੱਲੋਂ ਦੁਵੱਲਾ ਵਪਾਰ 200 ਮਿਲੀਅਨ ਅਮਰੀਕੀ ਡਾਲਰ ਪਹੁੰਚਾਉਣ ਦਾ ਟੀਚਾ

ਹੋਰਮੁਜ਼ ਸਟ੍ਰੇਟ 'ਚ ਰਾਤੋ-ਰਾਤ 7 ਤੇਲ ਟੈਂਕਰਾਂ 'ਚ ਲੱਗੀ ਅੱਗ

ਹੋਰਮੁਜ਼ ਸਟ੍ਰੇਟ 'ਚ ਰਾਤੋ-ਰਾਤ 7 ਤੇਲ ਟੈਂਕਰਾਂ 'ਚ ਲੱਗੀ ਅੱਗ

ਇਮਰਾਨ ਖਾਨ ਦੀਆਂ ਭੈਣਾਂ ਦੀ ਰਿਹਾਈ ਦੀ ਬੱਝੀ ਆਸ ! ਅਦਾਲਤ ਨੇ ਤਲਬ ਕੀਤੇ ਅਧਿਕਾਰੀ

ਇਮਰਾਨ ਖਾਨ ਦੀਆਂ ਭੈਣਾਂ ਦੀ ਰਿਹਾਈ ਦੀ ਬੱਝੀ ਆਸ ! ਅਦਾਲਤ ਨੇ ਤਲਬ ਕੀਤੇ ਅਧਿਕਾਰੀ

ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦੀ ਤਿਆਰੀ 'ਚ ਕੈਨਡਾ ! PM ਕਾਰਨੀ ਨੇ ਕੀਤਾ ਐਲਾਨ

ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦੀ ਤਿਆਰੀ 'ਚ ਕੈਨਡਾ ! PM ਕਾਰਨੀ ਨੇ ਕੀਤਾ ਐਲਾਨ

ਅਮਰੀਕਾ ਨੇ ਪੰਜ ਚੀਨੀ ਕੰਪਨੀਆਂ 'ਤੇ ਲਗਾਈਆਂ ਪਾਬੰਦੀਆਂ , Google ਦਾ ਇੰਜੀਨੀਅਰ ਬਣਿਆ ਕਾਰਨ

ਅਮਰੀਕਾ ਨੇ ਪੰਜ ਚੀਨੀ ਕੰਪਨੀਆਂ 'ਤੇ ਲਗਾਈਆਂ ਪਾਬੰਦੀਆਂ , Google ਦਾ ਇੰਜੀਨੀਅਰ ਬਣਿਆ ਕਾਰਨ

ਗੁਰੂ ਨਾਨਕ ਐਕਸਪ੍ਰੈਸਵੇਅ ਬਣਾਉਣ ਲਈ ਪਾਕਿਸਤਾਨ ਨੇ ਮੰਗਿਆ ਚੰਦਾ,  ਸਿੱਖ ਆਗੂਆਂ ਨੇ ਦਿੱਤਾ ਠੋਕਵਾਂ ਜਵਾਬ

ਗੁਰੂ ਨਾਨਕ ਐਕਸਪ੍ਰੈਸਵੇਅ ਬਣਾਉਣ ਲਈ ਪਾਕਿਸਤਾਨ ਨੇ ਮੰਗਿਆ ਚੰਦਾ, ਸਿੱਖ ਆਗੂਆਂ ਨੇ ਦਿੱਤਾ ਠੋਕਵਾਂ ਜਵਾਬ

'ਭਾਰਤ ਨਾਲ ਵਿਗਾੜ ਕੇ ਕਦੇ ਵੀ ਪਾਕਿਸਤਾਨ ਨਾਲ ਦੋਸਤੀ ਨਹੀਂ ਕਰਾਂਗੇ..!', ਅਮਰੀਕੀ FM ਨੇ ਦਿੱਤਾ ਵੱਡਾ ਬਿਆਨ

'ਭਾਰਤ ਨਾਲ ਵਿਗਾੜ ਕੇ ਕਦੇ ਵੀ ਪਾਕਿਸਤਾਨ ਨਾਲ ਦੋਸਤੀ ਨਹੀਂ ਕਰਾਂਗੇ..!', ਅਮਰੀਕੀ FM ਨੇ ਦਿੱਤਾ ਵੱਡਾ ਬਿਆਨ

ਆਸਟ੍ਰੇਲੀਆ : ਕਾਰ ਦੀ ਟੱਕਰ 'ਚ ਸੰਸਦ ਮੈਂਬਰ ਗੰਭੀਰ ਜ਼ਖਮੀ, ਕੱਟਣੀਆਂ ਪਈਆਂ ਦੋਵੇਂ ਲੱਤਾਂ

ਆਸਟ੍ਰੇਲੀਆ : ਕਾਰ ਦੀ ਟੱਕਰ 'ਚ ਸੰਸਦ ਮੈਂਬਰ ਗੰਭੀਰ ਜ਼ਖਮੀ, ਕੱਟਣੀਆਂ ਪਈਆਂ ਦੋਵੇਂ ਲੱਤਾਂ

ਟ੍ਰੇਨਿੰਗ ਸੈਸ਼ਨ ਤੋਂ ਪਰਤਦੇ ਸਮੇਂ ਕ੍ਰੈਸ਼ ਹੋ ਗਿਆ ਫ੍ਰੈਂਚ ਆਰਮੀ ਦਾ ਲੜਾਕੂ ਜਹਾਜ਼ ! 1 ਪਾਇਲਟ ਦੀ ਮੌਤ, 1 ਲਾਪਤਾ

ਟ੍ਰੇਨਿੰਗ ਸੈਸ਼ਨ ਤੋਂ ਪਰਤਦੇ ਸਮੇਂ ਕ੍ਰੈਸ਼ ਹੋ ਗਿਆ ਫ੍ਰੈਂਚ ਆਰਮੀ ਦਾ ਲੜਾਕੂ ਜਹਾਜ਼ ! 1 ਪਾਇਲਟ ਦੀ ਮੌਤ, 1 ਲਾਪਤਾ