Friday, October 23, 2026
BREAKING
• ਐਤਵਾਰ ਨੂੰ ਓਡੀਸ਼ਾ ਜਾਣਗੇ PM ਮੋਦੀ, RBI ਡਾਟਾ ਸੈਂਟਰ ਦਾ ਕਰਨਗੇ ਉਦਘਾਟਨ • ਵਿਕਸਿਤ ਭਾਰਤ ਦੇ ਨਿਰਮਾਣ 'ਚ ਯੁਵਾ ਸ਼ਕਤੀ ਦੀ ਭੂਮਿਕਾ ਅਹਿਮ : PM ਮੋਦੀ • ਭਾਰਤ ਤੇ ਪੋਲੈਂਡ ਦੋ-ਪੱਖੀ ਵਪਾਰ ਨੂੰ ਕਰਨਗੇ ਦੁੱਗਣਾ; ਰੱਖਿਆ, ਆਫ਼ਤ ਪ੍ਰਬੰਧਨ ਤੇ ਅੱਤਵਾਦ ਨੂੰ ਲੈ ਕੇ ਵੀ ਅਹਿਮ ਐਲਾਨ • 1982 ਤੋਂ ਬਾਅਦ ਅਮਰੀਕੀ ਤੇਲ ਭੰਡਾਰ ਸਭ ਤੋਂ ਹੇਠਲੇ ਪੱਧਰ 'ਤੇ, ਰਿਕਾਰਡ ਉੱਚ ਪੱਧਰ 'ਤੇ ਡੀਜ਼ਲ ਦੀਆਂ ਕੀਮਤਾਂ • ਮਾਲਦੀਵ ਅਤੇ ਪਾਕਿਸਤਾਨ ਵੱਲੋਂ ਦੁਵੱਲਾ ਵਪਾਰ 200 ਮਿਲੀਅਨ ਅਮਰੀਕੀ ਡਾਲਰ ਪਹੁੰਚਾਉਣ ਦਾ ਟੀਚਾ • ਰਜਨੀਕਾਂਤ ਦੀ 'ਜੇਲਰ 2' ਨੇ 7 ਦਿਨਾਂ 'ਚ ਦੁਨੀਆ ਭਰ 'ਚ ₹549 ਕਰੋੜ ਤੋਂ ਵੱਧ ਦੀ ਕੀਤੀ ਕਮਾਈ • ‘ਬਾਹੂਬਲੀ’ ਤੋਂ ‘ਫੌਜੀ’ ਤੱਕ : ਪ੍ਰਭਾਸ ਦੀਆਂ 5 ਮੈਗਾ-ਬਜਟ ਫਿਲਮਾਂ ਜੋ ਰਚਣਗੀਆਂ ਇਤਿਹਾਸ • ਵੈਭਵ ਸੂਰਿਆਵੰਸ਼ੀ ਦੀ ਹੋਵੇਗੀ Playing XI 'ਚ ਐਂਟਰੀ ! ਇਸ ਖਿਡਾਰੀ ਦੀ ਲੈ ਸਕਦੈ ਜਗ੍ਹਾ • ਏਸ਼ੀਆਈ ਪੈਰਾ ਖੇਡਾਂ : ਐਥਲੈਟਿਕਸ ’ਚ ਦਬਦਬਾ ਬਰਕਾਰ, ਚੌਥੇ ਦਿਨ 7 ਗੋਲਡ ਮੈਡਲਾਂ ਸਮੇਤ ਭਾਰਤ ਨੇ ਜਿੱਤੇ ਕੁੱਲ 26 ਤਮਗੇ • JIO ਦੇ IPO ਨੇ ਰਚਿਆ ਇਤਿਹਾਸ, 1 ਕਰੋੜ ਅਰਜ਼ੀਆਂ ਨਾਲ ਬਣਾਇਆ ਵਿਸ਼ਵ ਰਿਕਾਰਡ

ਖੇਡ

ਵੈਭਵ ਸੂਰਿਆਵੰਸ਼ੀ ਦੀ ਹੋਵੇਗੀ Playing XI 'ਚ ਐਂਟਰੀ ! ਇਸ ਖਿਡਾਰੀ ਦੀ ਲੈ ਸਕਦੈ ਜਗ੍ਹਾ

23 ਅਕਤੂਬਰ, 2026 06:56 PM

ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੀ-20 ਮੈਚ ਵਿੱਚ 4 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਟੀਮ ਇੰਡੀਆ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਭਾਰਤੀ ਟੀਮ ਦੇ ਫਾਰਮ 'ਚ ਚੱਲ ਰਹੇ ਬੱਲੇਬਾਜ਼ ਈਸ਼ਾਨ ਕਿਸ਼ਨ ਪਹਿਲੇ ਟੀ-20 ਮੈਚ ਦੌਰਾਨ ਸੱਟ ਲੱਗਣ ਕਾਰਨ ਦੂਜੇ ਮੈਚ ਤੋਂ ਬਾਹਰ ਹੋ ਗਏ ਹਨ। ਇਸ ਸੱਟ ਕਾਰਨ ਸ਼ਨੀਵਾਰ, 24 ਅਕਤੂਬਰ ਨੂੰ ਹੋਣ ਵਾਲੇ ਦੂਜੇ ਟੀ-20 ਮੈਚ ਵਿੱਚ ਉਨ੍ਹਾਂ ਦਾ ਖੇਡਣਾ ਲਗਭਗ ਅਸੰਭਵ ਮੰਨਿਆ ਜਾ ਰਿਹਾ ਹੈ।

ਟੀਮ ਇੰਡੀਆ ਦੇ ਬੱਲੇਬਾਜ਼ੀ ਕੋਚ ਸਿਤਾਂਸ਼ੂ ਕੋਟਕ ਨੇ ਜਾਣਕਾਰੀ ਦਿੱਤੀ ਕਿ ਈਸ਼ਾਨ ਕਿਸ਼ਨ ਗ੍ਰੋਇਨ ਇੰਜਰੀ ਤੋਂ ਪਰੇਸ਼ਾਨ ਸਨ, ਜਿਸ ਕਰ ਕੇ ਪਹਿਲੇ ਮੈਚ ਵਿੱਚ ਉਨ੍ਹਾਂ ਦੇ ਬੱਲੇਬਾਜ਼ੀ ਕ੍ਰਮ ਵਿੱਚ ਬਦਲਾਅ ਕਰਕੇ ਤਿਲਕ ਵਰਮਾ ਨੂੰ ਅੱਗੇ ਭੇਜਿਆ ਗਿਆ ਸੀ ਤੇ ਈਸ਼ਾਨ ਨੂੰ ਬੱਲੇਬਾਜ਼ੀ ਲਈ ਦੇਰ ਨਾਲ ਮੈਦਾਨ ਵਿੱਚ ਉਤਾਰਿਆ ਗਿਆ। ਉੱਥੇ ਹੀ, ਬੀਸੀਸੀਆਈ ਨੇ ਅਪਡੇਟ ਦਿੰਦਿਆਂ ਦੱਸਿਆ ਕਿ ਪਹਿਲੇ ਟੀ-20 ਮੈਚ ਦੌਰਾਨ ਈਸ਼ਾਨ ਦੀ ਸੱਜੀ ਪੱਟ ਵਿੱਚ ਹਲਕਾ ਖਿਚਾਅ ਆ ਗਿਆ ਸੀ। ਇਸ ਕਾਰਨ ਉਹ ਦੂਜੇ ਮੈਚ ਤੋਂ ਬਾਹਰ ਹੋ ਗਏ ਹਨ ਅਤੇ ਬੋਰਡ ਦੀ ਮੈਡੀਕਲ ਟੀਮ ਲਗਾਤਾਰ ਉਨ੍ਹਾਂ ਦੀ ਸੱਟ 'ਤੇ ਨਜ਼ਰ ਰੱਖ ਰਹੀ ਹੈ।

ਕੋਚ ਕੋਟਕ ਅਨੁਸਾਰ ਜੇਕਰ ਈਸ਼ਾਨ ਕਿਸ਼ਨ ਨਹੀਂ ਖੇਡਦੇ, ਤਾਂ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਨੂੰ ਪਲੇਇੰਗ ਇਲੈਵਨ ਵਿੱਚ ਮੌਕਾ ਮਿਲਣ ਦੀ ਪੂਰੀ ਸੰਭਾਵਨਾ ਹੈ। ਈਸ਼ਾਨ ਕਿਸ਼ਨ ਆਮ ਤੌਰ 'ਤੇ ਨੰਬਰ 3 'ਤੇ ਬੱਲੇਬਾਜ਼ੀ ਕਰਦੇ ਹਨ, ਪਰ ਵੈਭਵ ਦੇ ਟੀਮ ਵਿੱਚ ਸ਼ਾਮਲ ਹੋਣ ਨਾਲ ਬੱਲੇਬਾਜ਼ੀ ਕ੍ਰਮ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲ ਸਕਦਾ ਹੈ। ਵੈਭਵ ਦੇ ਓਪਨਿੰਗ ਕਰਨ ਦੀ ਸੰਭਾਵਨਾ ਜ਼ਿਆਦਾ ਹੈ ਕਿਉਂਕਿ ਉਨ੍ਹਾਂ ਨੇ ਅਭਿਸ਼ੇਕ ਸ਼ਰਮਾ ਨਾਲ ਮਿਲ ਕੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਅਜਿਹੇ ਵਿੱਚ, ਪਹਿਲੇ ਮੈਚ 'ਚ ਓਪਨਰ ਵਜੋਂ 67 ਦੌੜਾਂ ਦੀ ਮੈਚ-ਜੇਤੂ ਪਾਰੀ ਖੇਡਣ ਵਾਲੇ ਸੰਜੂ ਸੈਮਸਨ ਨੂੰ ਆਪਣੀ ਓਪਨਿੰਗ ਥਾਂ ਛੱਡ ਕੇ ਨੰਬਰ 3 'ਤੇ ਬੱਲੇਬਾਜ਼ੀ ਕਰਨੀ ਪੈ ਸਕਦੀ ਹੈ।

 

Have something to say? Post your comment

ਅਤੇ ਖੇਡ ਖਬਰਾਂ

ਏਸ਼ੀਆਈ ਪੈਰਾ ਖੇਡਾਂ : ਐਥਲੈਟਿਕਸ ’ਚ ਦਬਦਬਾ ਬਰਕਾਰ, ਚੌਥੇ ਦਿਨ 7 ਗੋਲਡ ਮੈਡਲਾਂ ਸਮੇਤ ਭਾਰਤ ਨੇ ਜਿੱਤੇ ਕੁੱਲ 26 ਤਮਗੇ

ਏਸ਼ੀਆਈ ਪੈਰਾ ਖੇਡਾਂ : ਐਥਲੈਟਿਕਸ ’ਚ ਦਬਦਬਾ ਬਰਕਾਰ, ਚੌਥੇ ਦਿਨ 7 ਗੋਲਡ ਮੈਡਲਾਂ ਸਮੇਤ ਭਾਰਤ ਨੇ ਜਿੱਤੇ ਕੁੱਲ 26 ਤਮਗੇ

ਮਰਦਾਂ ਦੀ ਹਾਈ ਜੰਪ T-63 'ਚ ਭਾਰਤ ਦਾ ਕਲੀਨ ਸਵੀਪ, ਸ਼ੈਲੇਸ਼ ਨੇ ਜਿੱਤਿਆ ਸੋਨ, ਵਰੁਣ ਨੂੰ ਚਾਂਦੀ ਤੇ ਰਾਹੁਲ ਨੂੰ ਕਾਂਸੀ

ਮਰਦਾਂ ਦੀ ਹਾਈ ਜੰਪ T-63 'ਚ ਭਾਰਤ ਦਾ ਕਲੀਨ ਸਵੀਪ, ਸ਼ੈਲੇਸ਼ ਨੇ ਜਿੱਤਿਆ ਸੋਨ, ਵਰੁਣ ਨੂੰ ਚਾਂਦੀ ਤੇ ਰਾਹੁਲ ਨੂੰ ਕਾਂਸੀ

ਦਬਾਅ ਹੇਠ ਨਮਨ ਧੀਰ ਦੇ ਸਬਰ ਅਤੇ ਸੰਜਮ ਤੋਂ ਪ੍ਰਭਾਵਿਤ ਹੋਏ ਅਈਅਰ

ਦਬਾਅ ਹੇਠ ਨਮਨ ਧੀਰ ਦੇ ਸਬਰ ਅਤੇ ਸੰਜਮ ਤੋਂ ਪ੍ਰਭਾਵਿਤ ਹੋਏ ਅਈਅਰ

IND vs NZ 1st T20I: ਭਾਰਤ ਨੇ ਰੋਮਾਂਚਕ ਮੈਚ 'ਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ

IND vs NZ 1st T20I: ਭਾਰਤ ਨੇ ਰੋਮਾਂਚਕ ਮੈਚ 'ਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ

ਏਸ਼ੀਆਈ ਪੈਰਾ ਖੇਡਾਂ: 100 ਮੀਟਰ T47 ਦੌੜ 'ਚ ਦਿਲੀਪ ਗਾਵਿਤ ਨੇ ਜਿੱਤਿਆ ਸੋਨ ਤਗਮਾ

ਏਸ਼ੀਆਈ ਪੈਰਾ ਖੇਡਾਂ: 100 ਮੀਟਰ T47 ਦੌੜ 'ਚ ਦਿਲੀਪ ਗਾਵਿਤ ਨੇ ਜਿੱਤਿਆ ਸੋਨ ਤਗਮਾ

ਭਾਰਤੀ ਗੇਂਦਬਾਜ਼ੀ 'ਚ ਤਜਰਬੇ ਦੀ ਕਮੀ ਨੂੰ ਪੂਰਾ ਕਰਨਗੇ ਭੁਵਨੇਸ਼ਵਰ ਕੁਮਾਰ : ਸ਼੍ਰੇਅਸ ਅਈਅਰ

ਭਾਰਤੀ ਗੇਂਦਬਾਜ਼ੀ 'ਚ ਤਜਰਬੇ ਦੀ ਕਮੀ ਨੂੰ ਪੂਰਾ ਕਰਨਗੇ ਭੁਵਨੇਸ਼ਵਰ ਕੁਮਾਰ : ਸ਼੍ਰੇਅਸ ਅਈਅਰ

ਰਣਜੀ ਟਰਾਫ਼ੀ : ਅਸਮ ਨੇ ਤ੍ਰਿਪੁਰਾ ਨੂੰ 9 ਵਿਕਟਾਂ ਨਾਲ ਹਰਾਇਆ

ਰਣਜੀ ਟਰਾਫ਼ੀ : ਅਸਮ ਨੇ ਤ੍ਰਿਪੁਰਾ ਨੂੰ 9 ਵਿਕਟਾਂ ਨਾਲ ਹਰਾਇਆ

ਬਿਨਾਂ ਇਜਾਜ਼ਤ ਟੀਮ ਛੱਡਣ 'ਤੇ ਰੋਨਾਲਡੋ 'ਤੇ ਲੱਗਾ 30 ਦਿਨਾਂ ਦਾ ਬੈਨ ਅਤੇ ਜੁਰਮਾਨਾ

ਬਿਨਾਂ ਇਜਾਜ਼ਤ ਟੀਮ ਛੱਡਣ 'ਤੇ ਰੋਨਾਲਡੋ 'ਤੇ ਲੱਗਾ 30 ਦਿਨਾਂ ਦਾ ਬੈਨ ਅਤੇ ਜੁਰਮਾਨਾ

ਪੁਰਸ਼ ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਹਾਕੀ : ਪ੍ਰਸ਼ੰਸਕਾਂ ਲਈ ਸਾਰੇ ਮੈਚਾਂ 'ਚ ਮੁਫ਼ਤ ਐਂਟਰੀ ਦਾ ਐਲਾਨ

ਪੁਰਸ਼ ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਹਾਕੀ : ਪ੍ਰਸ਼ੰਸਕਾਂ ਲਈ ਸਾਰੇ ਮੈਚਾਂ 'ਚ ਮੁਫ਼ਤ ਐਂਟਰੀ ਦਾ ਐਲਾਨ

ਏਸ਼ੀਆਈ ਪੈਰਾ ਖੇਡਾਂ : ਜੂਡੋਕਾ ਕਪਿਲ ਪਰਮਾਰ ਨੇ ਜਿੱਤਿਆ ਕਾਂਸੀ ਦਾ ਤਗਮਾ

ਏਸ਼ੀਆਈ ਪੈਰਾ ਖੇਡਾਂ : ਜੂਡੋਕਾ ਕਪਿਲ ਪਰਮਾਰ ਨੇ ਜਿੱਤਿਆ ਕਾਂਸੀ ਦਾ ਤਗਮਾ