Friday, July 10, 2026
BREAKING
ਸਰਕਾਰੀ ਪੌਲੀਟੈਕਨਿਕ ਕਾਲਜ, ਖੂਨੀ ਮਾਜਰਾ ਦੇ ਸਮੁੱਚੇ ਸਟਾਫ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਐਸ.ਆਈ.ਆਰ-2026 ਤਹਿਤ 100% ਐਨੂਮਰੇਸ਼ਨ ਫਾਰਮ ਭਰ ਕੇ ਕੀਤੀ ਸ਼ਲਾਘਾਯੋਗ ਪਹਿਲ ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਲਈ 11 ਅਤੇ 12 ਜੁਲਾਈ ਨੂੰ ਸਾਰੇ ਪੋਲਿੰਗ ਬੂਥਾਂ 'ਤੇ ਦੋ ਦਿਨਾਂ ਐਸ.ਆਈ.ਆਰ. ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ: ਸੀਈਓ ਅਨਿੰਦਿਤਾ ਮਿੱਤਰਾ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਲੋਕ ਮਿਲਣੀ ਮੌਕੇ ਪਿੰਡ ਸੋਲੀ ਵਾਸੀਆਂ ਨੂੰ ਦਿੱਤਾ ਵੱਡਾ ਤੋਹਫ਼ਾ; ਸੜਕਾਂ ਲਈ ਜਾਰੀ ਕੀਤੀ 60 ਲੱਖ ਰੁਪਏ ਦੀ ਗ੍ਰਾਂਟ ਗੁਰਮੀਤ ਸਿੰਘ ਖੁੱਡੀਆਂ ਅਤੇ ਜੰਮੂ-ਕਸ਼ਮੀਰ ਦੇ ਮੰਤਰੀ ਸਤੀਸ਼ ਸ਼ਰਮਾ ਵੱਲੋਂ ਪਸ਼ੂਧਨ ਅਤੇ ਡੇਅਰੀ ਸੈਕਟਰ ਦੇ ਵਿਕਾਸ ਲਈ ਅੰਤਰਰਾਜੀ ਸਹਿਯੋਗ ਬਾਰੇ ਵਿਚਾਰ-ਚਰਚਾ ਭਗਵੰਤ ਮਾਨ ਸਰਕਾਰ ਨੇ ਬੱਚਿਆਂ ਦੀ ਸ਼ੁਰੂਆਤੀ ਦੇਖਭਾਲ ਅਤੇ ਮਿਆਰੀ ਸਿੱਖਿਆ ਨੂੰ ਹੁਲਾਰਾ ਦੇਣ ਲਈ 892 ਆਧੁਨਿਕ ਆਂਗਣਵਾੜੀ ਕੇਂਦਰਾਂ ਦਾ ਨਿਰਮਾਣ ਨੇਪਰੇ ਚਾੜ੍ਹਿਆ: ਡਾ. ਬਲਜੀਤ ਕੌਰ ਕਰ ਵਿਭਾਗ ਵੱਲੋਂ 55.35 ਕਰੋੜ ਦੇ ਫਰਜ਼ੀ ਬਿਲਿੰਗ ਘੁਟਾਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ: ਹਰਪਾਲ ਸਿੰਘ ਚੀਮਾ 6 ਮਹੀਨਿਆਂ ਵਿੱਚ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 2.42 ਲੱਖ ਤੋਂ ਵੱਧ ਮਰੀਜ਼ਾਂ ਨੂੰ 852 ਕਰੋੜ ਰੁਪਏ ਦੇ 4.79 ਲੱਖ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਏ ਮਿਰਗੀ ਦਾ ਹਰ ਮਰੀਜ਼ ਸਨਮਾਨ ਅਤੇ ਬਿਹਤਰ ਇਲਾਜ ਦਾ ਹੱਕਦਾਰ : ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਇਰਾਕ 'ਚ ਭਾਰੀ ਭੀੜ ਕਾਰਨ ਮਸ਼ਾਦ 'ਚ ਅਯਾਤੁੱਲਾ ਖਮੇਨੀ ਦੇ ਅੰਤਿਮ ਸੰਸਕਾਰ 'ਚ ਦੇਰੀ ਮੋਗਾ ਸਦਰ ਥਾਣਾ ਗ੍ਰਨੇਡ ਅਟੈਕ : ਪੁਲਸ ਨੇ ਰਵਨੀਤ ਬਿੱਟੂ ਨੂੰ ਥਾਣੇ ਅੰਦਰ ਜਾਣ ਤੋਂ ਰੋਕਿਆ

ਬਾਜ਼ਾਰ

ਹੀਰੋ ਮੋਟੋਕਾਰਪ ਨੂੰ ਚਾਲੂ ਵਿੱਤੀ ਸਾਲ ’ਚ ਦੋਹਰੇ ਅੰਕ ਦੇ ਵਾਧੇ ਦੀ ਉਮੀਦ, 12 ਤੋਂ ਵੱਧ ਨਵੇਂ ਉਤਪਾਦ ਉਤਾਰੇਗੀ

25 ਮਈ, 2026 06:38 PM

ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਨੇ ਵਿੱਤੀ ਸਾਲ 2026-27 ’ਚ ਦੋਹਰੇ ਅੰਕ ਦਾ ਵਾਧਾ ਦਰਜ ਕਰਨ ਦਾ ਭਰੋਸਾ ਜਤਾਇਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਦੌਰਾਨ 12 ਤੋਂ ਵੱਧ ਨਵੇਂ ਉਤਪਾਦ ਬਾਜ਼ਾਰ ’ਚ ਉਤਾਰੇਗੀ ਅਤੇ ਇਲੈਕਟ੍ਰਿਕ ਸਕੂਟਰ ਕਾਰੋਬਾਰ ਨੂੰ ਤੇਜ਼ੀ ਨਾਲ ਵਧਾਏਗੀ।

ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਹਰਸ਼ਵਰਧਨ ਚਿਤਲੇ ਨੇ ਇੰਟਰਵਿਊ ’ਚ ਕਿਹਾ ਕਿ ਸਕੂਟਰ ਕਾਰੋਬਾਰ ਕੰਪਨੀ ਲਈ ਪ੍ਰਮੁੱਖ ਵਾਧੇ ਦੇ ਕੇਂਦਰ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਸਾਲ 2030 ਤੱਕ ਕੰਪਨੀ ਦੀ ਕੁੱਲ ਸਕੂਟਰ ਵਿਕਰੀ ’ਚ ਇਲੈਕਟ੍ਰਿਕ ਸਕੂਟਰ ਦੀ ਹਿੱਸੇਦਾਰੀ 50 ਫੀਸਦੀ ਤੋਂ ਵੱਧ ਹੋ ਜਾਵੇਗੀ।

ਉਨ੍ਹਾਂ ਕਿਹਾ ਕਿ ਘੱਟ ਪ੍ਰਦੂਸ਼ਣ ਵਾਲੇ ਪਾਵਰਟ੍ਰੇਨ ਦੀ ਮੰਗ ਉਦਯੋਗ ’ਚ ਤੇਜ਼ੀ ਨਾਲ ਵਧ ਰਹੀ ਹੈ ਅਤੇ ਬਾਜ਼ਾਰ ’ਚ ਆਪਣੀ ਮੋਹਰੀ ਸਥਿਤੀ ਬਣਾਈ ਰੱਖਣ ਲਈ ਕੰਪਨੀ ਵੱਖ-ਵੱਖ ਬਦਲਾਂ ’ਤੇ ਕੰਮ ਕਰ ਰਹੀ ਹੈ। ਚਿਤਲੇ ਨੇ ਕਿਹਾ ਅਜੇ ਤੱਕ ਅਸੀਂ ਸਭ ਤੋਂ ਅੱਗੇ ਹਾਂ। ਅੱਗੇ ਵੀ ਮੋਹਰੀ ਬਣੇ ਰਹਿਣ ਦੀ ਉਮੀਦ ਕਰਦੇ ਹਾਂ। ਸਾਡਾ ਪੂਰਾ ਧਿਆਨ ਗਾਹਕਾਂ ਲਈ ਸੁਰੱਖਿਅਤ ਅਤੇ ਵਧੇਰੇ ਕੁਸ਼ਲ ਉਤਪਾਦ ਉਪਲੱਬਧ ਕਰਵਾਉਣ ’ਤੇ ਹੈ। ਸਾਡੇ ਉਤਪਾਦਾਂ ਅਤੇ ਡੀਲਰ ਨੈੱਟਵਰਕ ਨੂੰ ਲੈ ਕੇ ਸਾਨੂੰ ਪੂਰਾ ਭਰੋਸਾ ਹੈ।

ਉਨ੍ਹਾਂ ਨੇ ਮੰਨਿਆ ਕਿ ਭਾਰਤੀ ਦੋਪਹੀਆ ਬਾਜ਼ਾਰ ’ਚ ਮੁਕਾਬਲੇਬਾਜ਼ੀ ਕਾਫੀ ਤੇਜ਼ ਹੋ ਚੁੱਕੀ ਹੈ ਪਰ ਵਾਹਨ ਨਿਰਮਾਤਾਵਾਂ ਦੀ ਸੰਸਥਾ ਸਿਆਮ ਦੇ ਅੰਕੜਿਆਂ ਨੂੰ ਦੇਖੀਏ ਤਾਂ ਕੰਪਨੀ ਦੀ ਮੋਹਰੀ ਸਥਿਤੀ ਹੋਰ ਬਿਹਤਰ ਹੋਈ ਹੈ। ਪਿਛਲੇ 6-7 ਸਾਲਾਂ ’ਚ ਮੁਕਾਬਲੇਬਾਜ਼ਾਂ ਨਾਲ ਫਰਕ ਘਟ ਰਿਹਾ ਸੀ ਪਰ ਬੀਤੇ ਵਿੱਤੀ ਸਾਲ ’ਚ ਕੰਪਨੀ ਨੇ ਦੁਬਾਰਾ ਬੜ੍ਹਤ ਮਜ਼ਬੂਤ ਕੀਤੀ ਹੈ।

ਕੰਪਨੀ ਦਾ ਕਹਿਣਾ ਹੈ ਕਿ ਸਕੂਟਰ, ਇਲੈਕਟ੍ਰਿਕ ਵਾਹਨ, 125 ਸੀ. ਸੀ. ਤੋਂ ਉੱਪਰ ਦੀ ਮੋਟਰਸਾਈਕਲ ਅਤੇ ਪ੍ਰਵੇਸ਼ ਪੱਧਰ ਦੀ ਬਾਈਕ ’ਚ ਮਜ਼ਬੂਤ ਪ੍ਰਦਰਸ਼ਨ ਕਾਰਨ ਉਸ ਦੀ ਬਾਜ਼ਾਰ ਸਥਿਤੀ ਹੋਰ ਮਜ਼ਬੂਤ ਹੋਈ ਹੈ। ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਦੇ ਅੰਕੜਿਆਂ ਅਨੁਸਾਰ ਹੀਰੋ ਮੋਟੋਕਾਰਪ ਨੇ 2025-26 ’ਚ 54.93 ਲੱਖ ਮੋਟਰਸਾਈਕਲ ਅਤੇ 5.72 ਲੱਖ ਸਕੂਟਰ ਵੇਚੇ।

ਉੱਥੇ ਹੀ ਵਿਰੋਧੀ ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਇਸੇ ਮਿਆਦ ’ਚ 25.89 ਲੱਖ ਮੋਟਰਸਾਈਕਲ ਅਤੇ 31.62 ਲੱਖ ਸਕੂਟਰ ਦੀ ਵਿਕਰੀ ਕੀਤੀ। ਚਾਲੂ ਵਿੱਤ ਸਾਲ ਦੇ ਅੰਦਾਜ਼ੇ ਬਾਰੇ ਚਿਤਲੇ ਨੇ ਕਿਹਾ ਕਿ ਬੀਤੇ ਵਿੱਤੀ ਸਾਲ ਦਾ ਦੋਹਰੇ ਅੰਕ ਦਾ ਵਾਧਾ ਇਸ ਸਾਲ ਵੀ ਜਾਰੀ ਰਹਿਣ ਦੀ ਉਮੀਦ ਹੈ।

ਇਲੈਕਟ੍ਰਿਕ ਵਾਹਨ ਅਤੇ ਸਕੂਟਰ ਕਾਰੋਬਾਰ ’ਚ ਮਜ਼ਬੂਤ ਮੰਗ ਪ੍ਰਮੁੱਖ ਕਾਰਨ ਹੋਣਗੇ। ਨਵੇਂ ਉਤਪਾਦਾਂ ਬਾਰੇ ਉਨ੍ਹਾਂ ਕਿਹਾ ਕਿ ਕੰਪਨੀ ਆਮ ਤੌਰ ’ਤੇ ਹਰ ਸਾਲ 10 ਤੋਂ 12 ਵੱਡੇ ਮਾਡਲ ਪੇਸ਼ ਕਰਦੀ ਹੈ ਅਤੇ ਇਸ ਵਾਰ ਅੰਕੜਾ ਇਸ ਤੋਂ ਵੀ ਵੱਧ ਹੋ ਸਕਦਾ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ

ਗੁੰਮਰਾਹਕੁੰਨ ਦਾਅਵਿਆਂ ’ਤੇ FSSAI ਸਖਤ, Lotte India, Ferns n Petals ਅਤੇ Kubera Foods ਨੂੰ ਨੋਟਿਸ

ਗੁੰਮਰਾਹਕੁੰਨ ਦਾਅਵਿਆਂ ’ਤੇ FSSAI ਸਖਤ, Lotte India, Ferns n Petals ਅਤੇ Kubera Foods ਨੂੰ ਨੋਟਿਸ

ਟਰੰਪ ਦੇ ਬਿਆਨ ਕਾਰਨ ਤਾਸ਼ ਦੇ ਪੱਤਿਆਂ ਵਾਂਹ ਢਹਿ ਗਿਆ ਸ਼ੇਅਰ ਬਾਜ਼ਾਰ, ਸੈਂਸੈਕਸ 1663 ਅੰਕ ਡਿੱਗ ਕੇ ਬੰਦ

ਟਰੰਪ ਦੇ ਬਿਆਨ ਕਾਰਨ ਤਾਸ਼ ਦੇ ਪੱਤਿਆਂ ਵਾਂਹ ਢਹਿ ਗਿਆ ਸ਼ੇਅਰ ਬਾਜ਼ਾਰ, ਸੈਂਸੈਕਸ 1663 ਅੰਕ ਡਿੱਗ ਕੇ ਬੰਦ

ਟਾਟਾ ਪਾਵਰ ਦਾ 1 ਲੱਖ ਕਰੋੜ ਰੁਪਏ ਮਾਲੀਆ, 10,000 ਕਰੋੜ ਰੁਪਏ ਲਾਭ ਦਾ ਟੀਚਾ

ਟਾਟਾ ਪਾਵਰ ਦਾ 1 ਲੱਖ ਕਰੋੜ ਰੁਪਏ ਮਾਲੀਆ, 10,000 ਕਰੋੜ ਰੁਪਏ ਲਾਭ ਦਾ ਟੀਚਾ

ਕਈ ਸ਼ਹਿਰਾਂ ’ਚ ATM ਖਾਲੀ, ਸ਼ਿਕਾਇਤਾਂ ’ਤੇ RBI ਸਖ਼ਤ, ਬੈਂਕਾਂ ਤੋਂ ਮੰਗਿਆ ਜਵਾਬ

ਕਈ ਸ਼ਹਿਰਾਂ ’ਚ ATM ਖਾਲੀ, ਸ਼ਿਕਾਇਤਾਂ ’ਤੇ RBI ਸਖ਼ਤ, ਬੈਂਕਾਂ ਤੋਂ ਮੰਗਿਆ ਜਵਾਬ

HDFC ਬੈਂਕ ਨੇ MCLR ਵਧਾਈਆਂ ਦਰਾਂ, ਹੋਮ ਲੋਨ ਗਾਹਕਾਂ 'ਤੇ ਵਧ ਸਕਦੈ ਬੋਝ

HDFC ਬੈਂਕ ਨੇ MCLR ਵਧਾਈਆਂ ਦਰਾਂ, ਹੋਮ ਲੋਨ ਗਾਹਕਾਂ 'ਤੇ ਵਧ ਸਕਦੈ ਬੋਝ

ਸਟਾਕ ਮਾਰਕੀਟ 'ਚ 4 ਦਿਨਾਂ ਤੋਂ ਜਾਪੀ ਤੇਜ਼ੀ ਰੁਕੀ, ਸੈਂਸੈਕਸ 104 ਅੰਕ ਡਿੱਗਾ

ਸਟਾਕ ਮਾਰਕੀਟ 'ਚ 4 ਦਿਨਾਂ ਤੋਂ ਜਾਪੀ ਤੇਜ਼ੀ ਰੁਕੀ, ਸੈਂਸੈਕਸ 104 ਅੰਕ ਡਿੱਗਾ