ਵੈਲਿੰਗਟਨ : ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਖ਼ੁਲਾਸਾ ਕੀਤਾ ਹੈ ਕਿ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੈਸਟ ਮੈਚ ਲਈ ਆਪਣੇ ਕਰੀਬੀ ਦੋਸਤ ਮੁਹੰਮਦ ਸਿਰਾਜ ਨੂੰ ਅੰਤਿਮ ਇਕਾਦਸ਼ 'ਚੋਂ ਬਾਹਰ ਰੱਖਣਾ ਇੱਕ ਬਹੁਤ ਹੀ ਔਖਾ ਫ਼ੈਸਲਾ ਸੀ। ਗਿੱਲ ਅਤੇ ਸਿਰਾਜ ਨੇ ਦਸੰਬਰ 2020 ਵਿੱਚ ਮੈਲਬਰਨ ਵਿਖੇ ਆਸਟ੍ਰੇਲੀਆ ਵਿਰੁੱਧ ਇੱਕਠਿਆਂ ਟੈਸਟ ਡੈਬਿਊ ਕੀਤਾ ਸੀ।
ਗਿੱਲ ਨੇ ਕਿਹਾ ਕਿ ਸਿਰਾਜ ਇੱਕ ਸ਼ਾਨਦਾਰ ਗੇਂਦਬਾਜ਼ ਹਨ, ਪਰ ਟੀਮ ਦੀ ਲੋੜ ਅਤੇ ਬਿਹਤਰ ਫਾਰਮ ਵਿੱਚ ਚੱਲ ਰਹੇ ਗੇਂਦਬਾਜ਼ਾਂ ਨੂੰ ਮੌਕਾ ਦੇਣ ਲਈ ਇਹ ਕਦਮ ਚੁੱਕਣਾ ਪਿਆ। ਉਨ੍ਹਾਂ ਮੈਚ ਤੋਂ ਪਹਿਲਾਂ ਖ਼ੁਦ ਸਿਰਾਜ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਇਸ ਫ਼ੈਸਲੇ ਦੇ ਪਿੱਛੇ ਦੇ ਤਰਕ ਬਾਰੇ ਜਾਣੂ ਕਰਵਾਇਆ ਸੀ।
ਗਿੱਲ ਅਨੁਸਾਰ ਹਰੇਕ ਖਿਡਾਰੀ ਦੇ ਕਰੀਅਰ ਵਿੱਚ ਅਜਿਹਾ ਦੌਰ ਆਉਂਦਾ ਹੈ ਅਤੇ ਸਿਰਾਜ ਇਸ ਗੱਲ ਨੂੰ ਸਮਝਦੇ ਹਨ। ਕ੍ਰਾਈਸਟਚਰਚ ਵਿੱਚ ਹੋਣ ਵਾਲੇ ਦੂਜੇ ਟੈਸਟ ਬਾਰੇ ਗਿੱਲ ਨੇ ਸੰਕੇਤ ਦਿੱਤਾ ਕਿ ਪਿੱਚ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਫ਼ੈਸਲਾ ਲਿਆ ਜਾਵੇਗਾ, ਪਰ ਜ਼ਿਆਦਾਤਰ ਖਿਡਾਰੀ ਅੰਤਿਮ ਇਕਾਦਸ਼ ਵਿੱਚ ਬਰਕਰਾਰ ਰਹਿਣਗੇ।