Monday, April 13, 2026
BREAKING
ਪਿਛਲੀਆਂ ਅਖੌਤੀ 'ਪੰਥਕ' ਸਰਕਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਕਰਨ 'ਚ ਨਾਕਾਮ ਰਹੀਆਂ, ਭਗਵੰਤ ਮਾਨ ਸਰਕਾਰ ਨੇ ਫੈਸਲਾਕੁੰਨ ਕਾਨੂੰਨ ਪੇਸ਼ ਕੀਤਾ: ਹਰਜੋਤ ਸਿੰਘ ਬੈਂਸ ਭਗਵੰਤ ਮਾਨ ਸਰਕਾਰ ਬੇਅਦਬੀ ਵਿਰੁੱਧ ਲਿਆਈ ਸਭ ਤੋਂ ਸਖ਼ਤ ਕਾਨੂੰਨ, ਇਨਸਾਫ਼ ਯਕੀਨੀ ਬਣਾਉਣ ਲਈ ਉਮਰ ਕੈਦ ਅਤੇ 25 ਲੱਖ ਰੁਪਏ ਦਾ ਜੁਰਮਾਨਾ: ਹਰਪਾਲ ਸਿੰਘ ਚੀਮਾ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਬੇਅਦਬੀ ਵਿਰੁੱਧ ਲਿਆਂਦੇ ਬਿੱਲ ਦਾ ਜ਼ੋਰਦਾਰ ਸਮਰਥਨ ਵਿਜੀਲੈਂਸ ਬਿਊਰੋ ਨੇ ਸੀਡ ਸਰਟੀਫਿਕੇਸ਼ਨ ਅਧਿਕਾਰੀ ਨੂੰ 50,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ* ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਜ਼ਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧਨਾ) ਬਿੱਲ 2026 ਪਾਸ, ਹੁਣ ਕਿਸੇ ਦੀ ਬੇਅਦਬੀ ਦੀ ਹਿੰਮਤ ਨਹੀਂ ਹੋਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬ੍ਰਿਟਿਸ਼ ਕਾਨਵੈਂਟ ਸਕੂਲ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਰਕਸ਼ਾ ਪਲੇਵੇ ਸਕੂਲ ਵਿੱਚ ਨੰਨੇ ਮੁੰਨੇ ਬੱਚਿਆਂ ਵੱਲੋਂ ਵਿਸਾਖੀ ਧੂਮਧਾਮ ਨਾਲ ਮਨਾਈ, ਇਕਤਾ ਤੇ ਭਾਈਚਾਰੇ ਦਾ ਸੰਦੇਸ਼ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ: ਹਰਪ੍ਰੀਤ ਕੌਰ  ਬੀ.ਡੀ.ਸੀ. ਲਾਈਫ ਮੈਂਬਰ ਮੀਟਿੰਗ ਵਲੋਂ ਖੂਨਦਾਨ ਤੇ ਲੈਬ ਟੈਸਟ ਸੇਵਾਵਾਂ ਵਿੱਚ ਲੋੜਵੰਦਾਂ ਦੀ ਮੱਦਦ ਜਾਰੀ ਰੱਖਣ ਦਾ ਅਹਿਦ ਟਰੰਪ ਦੇ ਐਲਾਨ ਨੇ ਪਾਕਿਸਤਾਨ 'ਚ ਮਚਾਈ ਤਰਥੱਲੀ, ਸ਼ੇਅਰ ਬਾਜ਼ਾਰ 7000 ਅੰਕ ਡਿੱਗਿਆ

ਖੇਡ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, IPL 'ਚ ਸਭ ਤੋਂ ਤੇਜ਼ 4000 ਦੌੜਾਂ ਬਣਾਉਣ ਵਾਲੇ ਪੰਜਵੇਂ ਬੱਲੇਬਾਜ਼ ਬਣੇ

13 ਅਪ੍ਰੈਲ, 2026 07:52 PM

ਆਈ.ਪੀ.ਐੱਲ. 2026 ਵਿੱਚ ਗੁਜਰਾਤ ਟਾਈਟਨਸ (GT) ਦੇ ਕਪਤਾਨ ਸ਼ੁਭਮਨ ਗਿੱਲ ਨੇ ਲਖਨਊ ਸੁਪਰ ਜਾਇੰਟਸ (LSG) ਵਿਰੁੱਧ ਖੇਡੇ ਗਏ ਮੁਕਾਬਲੇ ਵਿੱਚ ਇੱਕ ਵੱਡਾ ਇਤਿਹਾਸ ਰਚ ਦਿੱਤਾ ਹੈ। ਗਿੱਲ ਨੇ ਇਸ ਮੈਚ ਦੌਰਾਨ ਆਪਣੇ ਆਈ.ਪੀ.ਐੱਲ. ਕਰੀਅਰ ਦੀਆਂ 4000 ਦੌੜਾਂ ਪੂਰੀਆਂ ਕਰ ਲਈਆਂ ਹਨ ਅਤੇ ਉਹ ਇਸ ਮੁਕਾਮ ਤੱਕ ਪਹੁੰਚਣ ਦੇ ਮਾਮਲੇ ਦੀ ਤੇਜ਼ੀ 'ਚ ਪੰਜਵੇਂ ਨੰਬਰ 'ਤੇ ਹਨ। 

ਦਿੱਗਜਾਂ ਨੂੰ ਛੱਡਿਆ ਪਿੱਛੇ 
ਸ਼ੁਭਮਨ ਗਿੱਲ ਨੇ ਇਹ ਉਪਲਬਧੀ ਮਹਿਜ਼ 118 ਪਾਰੀਆਂ ਵਿੱਚ ਹਾਸਲ ਕੀਤੀ ਹੈ। ਇਸ ਰਿਕਾਰਡ ਦੇ ਨਾਲ ਉਨ੍ਹਾਂ ਨੇ ਵਿਰਾਟ ਕੋਹਲੀ, ਏ.ਬੀ. ਡਿਵਿਲੀਅਰਜ਼ ਅਤੇ ਸੁਰੇਸ਼ ਰੈਨਾ ਵਰਗੇ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਆਈ.ਪੀ.ਐੱਲ. ਵਿੱਚ ਸਭ ਤੋਂ ਤੇਜ਼ 4000 ਦੌੜਾਂ ਬਣਾਉਣ ਦਾ ਰਿਕਾਰਡ ਕੇ.ਐਲ. ਰਾਹੁਲ (105 ਪਾਰੀਆਂ) ਦੇ ਨਾਮ ਹੈ, ਜਦਕਿ ਕ੍ਰਿਸ ਗੇਲ (112), ਡੇਵਿਡ ਵਾਰਨਰ (114) ਅਤੇ ਜੋਸ ਬਟਲਰ (116) ਗਿੱਲ ਤੋਂ ਅੱਗੇ ਹਨ।

ਗੁਜਰਾਤ ਦੀ ਸ਼ਾਨਦਾਰ ਜਿੱਤ 
ਮੈਚ ਦੀ ਗੱਲ ਕਰੀਏ ਤਾਂ ਗੁਜਰਾਤ ਟਾਈਟਨਸ ਨੇ ਲਖਨਊ ਨੂੰ 7 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਲਖਨਊ ਦੀ ਟੀਮ 164 ਦੌੜਾਂ ਹੀ ਬਣਾ ਸਕੀ। ਗੁਜਰਾਤ ਵੱਲੋਂ ਪ੍ਰਸਿੱਧ ਕ੍ਰਿਸ਼ਨਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਝਟਕਾਈਆਂ ਅਤੇ ਲਖਨਊ ਦੀ ਬੱਲੇਬਾਜ਼ੀ ਨੂੰ ਤਹਿਸ-ਨਹਿਸ ਕਰ ਦਿੱਤਾ।

ਗਿੱਲ ਅਤੇ ਬਟਲਰ ਦਾ ਬੱਲੇ ਨਾਲ ਧਮਾਕਾ 
165 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਦੀ ਟੀਮ ਲਈ ਸ਼ੁਭਮਨ ਗਿੱਲ ਅਤੇ ਜੋਸ ਬਟਲਰ ਨੇ ਬਿਹਤਰੀਨ ਪਾਰੀਆਂ ਖੇਡੀਆਂ। ਗਿੱਲ ਨੇ 40 ਗੇਂਦਾਂ ਵਿੱਚ 56 ਦੌੜਾਂ ਬਣਾਈਆਂ, ਜਿਸ ਵਿੱਚ 6 ਚੌਕੇ ਅਤੇ 1 ਛੱਕਾ ਸ਼ਾਮਲ ਸੀ। ਦੂਜੇ ਪਾਸੇ ਜੋਸ ਬਟਲਰ ਨੇ 37 ਗੇਂਦਾਂ ਵਿੱਚ 60 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਦੋਵਾਂ ਵਿਚਾਲੇ ਹੋਈ 84 ਦੌੜਾਂ ਦੀ ਅਹਿਮ ਸਾਂਝੇਦਾਰੀ ਨੇ ਟੀਮ ਨੂੰ 18.4 ਓਵਰਾਂ ਵਿੱਚ ਹੀ ਜਿੱਤ ਦਿਵਾ ਦਿੱਤੀ।

Have something to say? Post your comment

ਅਤੇ ਖੇਡ ਖਬਰਾਂ

SRH vs RR, IPL 2026: ਰਾਜਸਥਾਨ ਨੇ ਜਿੱਤੀ ਟਾਸ, ਹੈਦਰਾਬਾਦ ਨੂੰ ਦਿੱਤਾ ਪਹਿਲਾਂ ਬੱਲੇਬਾਜ਼ੀ ਦਾ ਸੱਦਾ

SRH vs RR, IPL 2026: ਰਾਜਸਥਾਨ ਨੇ ਜਿੱਤੀ ਟਾਸ, ਹੈਦਰਾਬਾਦ ਨੂੰ ਦਿੱਤਾ ਪਹਿਲਾਂ ਬੱਲੇਬਾਜ਼ੀ ਦਾ ਸੱਦਾ

ਮਹਿਲਾ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ 'ਚ ਵੈਸ਼ਾਲੀ 'ਚ

ਮਹਿਲਾ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ 'ਚ ਵੈਸ਼ਾਲੀ 'ਚ

IPL 2026: ਲਗਾਤਾਰ ਤੀਜੀ ਹਾਰ ਤੋਂ ਬਾਅਦ ਹਾਰਦਿਕ ਪੰਡਯਾ ਨੇ ਟੀਮ ਨੂੰ ਦਿੱਤੀ ਸਖਤ ਚੇਤਾਵਨੀ

IPL 2026: ਲਗਾਤਾਰ ਤੀਜੀ ਹਾਰ ਤੋਂ ਬਾਅਦ ਹਾਰਦਿਕ ਪੰਡਯਾ ਨੇ ਟੀਮ ਨੂੰ ਦਿੱਤੀ ਸਖਤ ਚੇਤਾਵਨੀ

IPL 2026: ਗੁਜਰਾਤ ਦੇ ਪ੍ਰਸਿੱਧ ਕ੍ਰਿਸ਼ਨਾ ਦਾ ਕਮਾਲ, ਪਰਪਲ ਕੈਪ 'ਤੇ ਕੀਤਾ ਕਬਜ਼ਾ

IPL 2026: ਗੁਜਰਾਤ ਦੇ ਪ੍ਰਸਿੱਧ ਕ੍ਰਿਸ਼ਨਾ ਦਾ ਕਮਾਲ, ਪਰਪਲ ਕੈਪ 'ਤੇ ਕੀਤਾ ਕਬਜ਼ਾ

ਜਿੱਤ ਦੇ ਬਾਵਜੂਦ ਵੀ ਗਾਇਕਵਾੜ ਨੂੰ ਮਿਲੀ ਸਜ਼ਾ, ਨੀਤੀਸ਼ ਰਾਣਾ 'ਤੇ ਵੀ ਲੱਗਾ ਜੁਰਮਾਨਾ, ਜਾਣੋ ਮੈਚ ਦੌਰਾਨ ਕੀ ਹੋਇਆ

ਜਿੱਤ ਦੇ ਬਾਵਜੂਦ ਵੀ ਗਾਇਕਵਾੜ ਨੂੰ ਮਿਲੀ ਸਜ਼ਾ, ਨੀਤੀਸ਼ ਰਾਣਾ 'ਤੇ ਵੀ ਲੱਗਾ ਜੁਰਮਾਨਾ, ਜਾਣੋ ਮੈਚ ਦੌਰਾਨ ਕੀ ਹੋਇਆ

MI vs RCB: ਰੋਹਿਤ ਬਨਾਮ ਕੋਹਲੀ ਨਹੀਂ, ਇਹ ਟੀਮਾਂ ਤੇ ਨੌਜਵਾਨਾਂ ਦੀ ਜੰਗ; ਕੀਰੋਨ ਪੋਲਾਰਡ ਦਾ ਵੱਡਾ ਬਿਆਨ

MI vs RCB: ਰੋਹਿਤ ਬਨਾਮ ਕੋਹਲੀ ਨਹੀਂ, ਇਹ ਟੀਮਾਂ ਤੇ ਨੌਜਵਾਨਾਂ ਦੀ ਜੰਗ; ਕੀਰੋਨ ਪੋਲਾਰਡ ਦਾ ਵੱਡਾ ਬਿਆਨ

ਵਿਮਲ ਕੁਮਾਰ ਨੇ 21 ਅੰਕਾਂ ਵਾਲੇ ਫਾਰਮੈੱਟ ਦਾ ਕੀਤਾ ਸਮਰਥਨ

ਵਿਮਲ ਕੁਮਾਰ ਨੇ 21 ਅੰਕਾਂ ਵਾਲੇ ਫਾਰਮੈੱਟ ਦਾ ਕੀਤਾ ਸਮਰਥਨ

IPL 2026 LSG vs GT : 10 ਓਵਰਾਂ ਤੋਂ ਬਾਅਦ ਲਖਨਊ ਦਾ ਸਕੋਰ 82/4

IPL 2026 LSG vs GT : 10 ਓਵਰਾਂ ਤੋਂ ਬਾਅਦ ਲਖਨਊ ਦਾ ਸਕੋਰ 82/4

IPL 2026, MI vs RCB: ਆਪਣੇ ਗੜ੍ਹ ’ਚ ਬੈਂਗਲੁਰੂ ਵਿਰੁੱਧ ਜਿੱਤ ਦੀ ਰਾਹ ’ਤੇ ਪਰਤਣ ਉਤਰੇਗੀ ਮੁੰਬਈ

IPL 2026, MI vs RCB: ਆਪਣੇ ਗੜ੍ਹ ’ਚ ਬੈਂਗਲੁਰੂ ਵਿਰੁੱਧ ਜਿੱਤ ਦੀ ਰਾਹ ’ਤੇ ਪਰਤਣ ਉਤਰੇਗੀ ਮੁੰਬਈ

MI ਤੋਂ ਬਾਅਦ ਹੁਣ RCB ਦੀ ਵਾਰੀ..., ਵੈਭਵ ਸੂਰਿਆਵੰਸ਼ੀ ਕਰੇਗਾ ਹਿਸਾਬ ਬਰਾਬਰ!

MI ਤੋਂ ਬਾਅਦ ਹੁਣ RCB ਦੀ ਵਾਰੀ..., ਵੈਭਵ ਸੂਰਿਆਵੰਸ਼ੀ ਕਰੇਗਾ ਹਿਸਾਬ ਬਰਾਬਰ!