ਨਵਾਸ਼ਹਿਰ (ਮਨੋਰੰਜਨ ਕਾਲੀਆ) : ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਦੇ ਪ੍ਰਧਾਨ ਅਜੇ ਮਹਿਰਾ ਦੀ ਅਗਵਾਈ ਵਿੱਚ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਨੇ ਆਰ ਕੇ ਆਰੀਆ ਕਾਲਜ ਦੀ ਗਰਾਊਂਡ ਵਿੱਚ ਪ੍ਰਿੰਸੀਪਲ ਪੂਨੀਤ ਅਨੇਜਾ ਦੇ ਸਹਿਯੋਗ ਨਾਲ ਫੁੱਟਬਾਲ ਮੈਚ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਦੇ ਚੇਅਰਮੈਨ ਤਰਸੇਮ ਲਾਲ ਜ਼ਿਲਾਂ ਮਾਸ ਮੀਡੀਆ ਅਫਸਰ ਨੇ ਦੱਸਿਆ ਕਿ ਇਹ ਮੈਚ ਅਵਤਾਰ ਸਿੰਘ ਵਾਈਸ ਪ੍ਰਧਾਨ ਅਤੇ ਪ੍ਰਧਾਨ ਅਜੇ ਮਹਿਰਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।ਪਹਿਲੇ ਹਾਫ ਵਿੱਚ ਅਵਤਾਰ ਸਿੰਘ ਦੀ ਟੀਮ ਦੇ ਖਿਡਾਰੀਆਂ ਗੁਰਜੋਤ ਬਾਜਵਾ, ਜੱਸਾ ਸਿੰਘ, ਤਰਸੇਮ ਲਾਲ, ਸੁੱਖਾਂ,ਪ੍ਰੀਤ,ਹਰੀਸ ਭਾਟੀਆ, ਮੰਜੂ ਬਾਲੀ ਨੇ ਬਾਲ ਬਣਾਉਦਿਆਂ ਇੱਕ ਬਾਲ ਲਵਦੀਪ ਸਿੰਘ ਲੱਭੀ ਨੂੰ ਪਾਇਆ ਤੇ ਉਸ ਨੇ ਡਿਫੈਂਸ ਨੂੰ ਬੀਟ ਕਰਦਿਆਂ ਮਿਣ ਕੇ ਬਾਲ ਨੂੰ ਹਾਈਟ ਦਿੰਦਿਆਂ ਅਵਤਾਰ ਸਿੰਘ ਨੂੰ ਪਾਇਆ ਤੇ ਉਸ ਨੇ ਬਹੁਤ ਹੀ ਵਧੀਆ ਹੈਂਡ ਮਾਰ ਕੇ ਗੋਲ ਕੀਤਾਂ। ਇਸੇ ਤਰ੍ਹਾਂ ਦੂਸਰਾ ਗੋਲ ਵੀ ਅਵਤਾਰ ਸਿੰਘ ਨੇ ਕੀਤਾ ਤੇ ਤੀਸਰਾ ਗੋਲ ਕੋਰਨਰ ਮਿਲ਼ਣ ਤੇ ਰੋਬਿਨ ਵਲੋਂ ਬਹੁਤ ਹੀ ਵਧੀਆ ਸ਼ੂਟਿੰਗ ਕਰਦਿਆਂ ਇਹ ਬਾਲ ਹਰੀਸ ਭਾਟੀਆ ਨੂੰ ਪਾਇਆ ਤੇ ਉਸ ਨੇ ਬਹੁਤ ਹੀ ਵਧੀਆ ਡਿਫੈਂਸ ਵਿੱਚੋਂ ਸ਼ੂਟਿੰਗ ਕਰਦਿਆਂ ਗੋਲ ਕੀਤਾ।
ਦੂਸਰੇ ਹਾਫ ਵਿੱਚ ਪ੍ਰਧਾਨ ਅਜੇ ਮਹਿਰਾ ਦੀ ਟੀਮ ਦੇ ਖਿਡਾਰੀਆਂ ਵਰਿੰਦਰ ਸਿੰਘ, ਸਰਬਜੀਤ ਸਿੰਘ, ਗੁਰਦੀਪ ਭੱਟੀ,ਸੌਰਵ ਜੈਰੀਆ, ਰੋਵਿਨ,ਦੀਪਾ ਬਾਲੀ,ਦੀਪਾ ਗੜਸੰਕਰੀਆ ਅਤੇ ਹੋਰ ਖਿਡਾਰੀਆਂ ਵਲੋਂ ਬਾਲ ਬਣਾਉਦਿਆਂ ਸ਼ੂਟਿੰਗ ਤੇ ਸ਼ੂਟਿੰਗ ਕੀਤੀ ਗਈ ਤੇ ਇਕ ਗੋਲ ਅਜੇ ਮਹਿਰਾ ਵਲੋ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਗੋਲ ਕਰਨ ਦੀ ਕੋਸਿਸ ਕੀਤੀ ਪਰ ਗੁਰਜੋਤ ਸਿੰਘ ਬਾਜਵਾ,ਤਰਸੇਮ ਲਾਲ,ਸੁੱਖੇ, ਮੋਹਿਤ ਦੀ ਵਧੀਆਂ ਡਿਫੈਂਸ ਤੇ ਜੱਸੇ ਦੀ ਵਧੀਆਂ ਗੋਲ ਕੀਪਿੰਗ ਕਰਕੇ ਉਹ ਕੋਈ ਵੀ ਗੋਲ ਨਹੀਂ ਕਰ ਸਕੇ।
ਇਸ ਤਰ੍ਹਾਂ ਇਹ ਮੈਚ ਅਵਤਾਰ ਸਿੰਘ ਦੀ ਟੀਮ ਦੇ ਖਿਡਾਰੀਆਂ ਵਲੋਂ 3-1 ਤੇ ਜਿੱਤ ਲਿਆ ਗਿਆ।ਮੈਚ ਦੇ ਆਖ਼ਰ ਵਿੱਚ ਪ੍ਰਧਾਨ ਅਜੇ ਮਹਿਰਾ ਵਲੋਂ ਦੋਵਾਂ ਟੀਮਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਤੇ ਉਹਨਾਂ ਵਲੋਂ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ਼ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਦੀਆ ਖ਼ੁਸ਼ੀਅ ਸਾਂਝੀਅ ਕਰਦਿਆਂ ਵਧਾਈਆਂ ਦਿੱਤੀਆਂ ਗਈਆਂ।