Monday, September 28, 2026
BREAKING
• ਸ਼ਹੀਦ-ਏ-ਆਜਮ ਨੂੰ ਸਮਰਪਿਤ ਖੂਨਦਾਨ ਕੈਂਪ ਤੇ ਪੀ.ਸੀ.ਐਸ ਅਧਿਕਾਰੀ ਬਣੇ ਰੋਲ ਮਾਡਲ • ਰੇਬੀਜ਼ ਤੋਂ ਬਚਾਅ ਲਈ ਟੀਕਾਕਰਨ ਤੇ ਸਮੇਂ ਸਿਰ ਇਲਾਜ ਬੇਹੱਦ ਜ਼ਰੂਰੀ : ਡਾ. ਰਾਕੇਸ਼ ਪਾਲ • ਨੌਜਵਾਨ ਪੀੜ੍ਹੀ ਲਈ ਸਦਾ ਪ੍ਰੇਰਨਾ ਸਰੋਤ ਰਹੇਗਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜੀਵਨ : ਜੈ ਕ੍ਰਿਸ਼ਨ ਸਿੰਘ ਰੌੜੀ • ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਨੇ ਫੁੱਟਬਾਲ ਮੈਚ ਕਰਵਾਇਆ • LPU ਵਿਵਾਦ 'ਤੇ ਸਪੈਸ਼ਲ DGP ਦਾ ਵੱਡਾ ਖ਼ੁਲਾਸਾ! ਦੱਸਿਆ ਯੂਨੀਵਰਸਿਟੀ 'ਚ ਕੌਣ ਲੈ ਕੇ ਪਹੁੰਚਿਆ ਵਾਕੀ-ਟਾਕੀ • ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਪੰਜਾਬ ਦੀਆਂ ਇਹ ਚੋਣਾਂ ਕੀਤੀਆਂ ਰੱਦ • 'ਨਹੀਂ ਲੱਗੇਗਾ ਟੈਰਿਫ਼..!', ਅਮਰੀਕਾ ਨੇ ਭਾਰਤ ਲਈ ਕੀਤਾ ਵੱਡਾ ਐਲਾਨ • ਕਾਂਗਰਸ ਵੱਲੋਂ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ • ਪੰਜਾਬ 'ਚ ਵਿੱਕ ਰਿਹੈ ਟੌਫ਼ੀਆਂ ਵਾਂਗ ਘਰ-ਘਰ ਨਸ਼ਾ, ਭਾਜਪਾ ਨਸ਼ੇ ਦੇ ਕੌਹੜ ਨੂੰ ਕਰੇਗੀ ਖ਼ਤਮ: ਕੇਵਲ ਢਿੱਲੋਂ • ਆਨਲਾਈਨ ਪੇਮੈਂਟ 'ਤੇ MDR ਲਾਗੂ ਹੋਣ 'ਤੇ ਸੁਪਰੀਮ ਕੋਰਟ ਦਾ ਆ ਗਿਆ ਜਵਾਬ ! ਕੇਂਦਰ ਨੂੰ ਭੇਜਿਆ ਨੋਟਿਸ

ਪੰਜਾਬ

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਮਰੀਕੀ ਰਾਜਦੂਤ ਸਰਜੀਓ ਗੋਰ

28 ਸਤੰਬਰ, 2026 05:54 PM

ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਆਪਣੇ ਵਫ਼ਦ ਸਮੇਤ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਪਵਿੱਤਰ ਗੁਰਬਾਣੀ ਦਾ ਕੀਰਤਨ ਸੁਣਿਆ ਉੱਥੇ ਹੀ ਸ੍ਰੀ ਹਰਿਮੰਦਰ ਸਾਹਿਬ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਅਮਰੀਕੀ ਰਾਜਦੂਤ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸੂਚਨਾ ਕੇਂਦਰ ਵਿਖੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਲੋਈ ਅਤੇ ਧਾਰਮਿਕ ਪੁਸਤਕ ਭੇਟ ਕਰਕੇ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਅਨੁਸਾਰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕੀ ਵਫ਼ਦ ਨੂੰ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ, ਸ੍ਰੀ ਹਰਿਮੰਦਰ ਸਾਹਿਬ ਦੀ ਵਿਲੱਖਣਤਾ ਅਤੇ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਨੁੱਖਤਾ ਲਈ ਸਾਂਝੀਵਾਲਤਾ, ਬਰਾਬਰੀ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਵਾਲਾ ਮਹਾਨ ਅਧਿਆਤਮਿਕ ਕੇਂਦਰ ਹੈ। ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਨੁੱਖਤਾ ਲਈ ਅਧਿਆਤਮਕ ਪ੍ਰੇਰਣਾ ਦਾ ਕੇਂਦਰ ਹੈ, ਜਿੱਥੇ ਹਰ ਧਰਮ, ਵਰਗ ਅਤੇ ਦੇਸ਼ ਦੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਨਤਮਸਤਕ ਹੋਣ ਪੁੱਜਦੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਬੀਤੇ ਦਿਨੀਂ ਅਮਰੀਕਾ ਵਿਚ ਸਿੰਘ ਸ਼ਬਦ ਦਾ ਇਸਤੇਮਾਲ ਕਰਕੇ ਜਾਰੀ ਹੋਏ ਪੋਸਟਰ ਦੇ ਮਾਮਲੇ ਸਬੰਧੀ ਵੀ ਅਮਰੀਕੀ ਵਫ਼ਦ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਸ਼੍ਰੋਮਣੀ ਕਮੇਟੀ ਵੱਲੋਂ ਮੇਲ ਰਾਹੀਂ ਕੀਤੇ ਇਤਰਾਜ਼ ਮਗਰੋਂ ਇਹ ਪੋਸਟਰ ਹਟਾ ਦਿੱਤਾ ਗਿਆ ਸੀ ਪਰ ਅਗੋਂ ਅਜਿਹਾ ਨਾ ਹੋਵੇ ਇਸ ਲਈ ਜ਼ਰੂਰੀ ਕਦਮ ਚੁੱਕਣ ਲਈ ਆਖਿਆ ਗਿਆ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਵਿਕਾਸ ਵਿੱਚ ਪੰਜਾਬੀਆਂ ਅਤੇ ਖਾਸਕਰ ਸਿੱਖਾਂ ਦਾ ਵੱਡਾ ਯੋਗਦਾਨ ਹੈ ਅਤੇ ਸਰਕਾਰ ਨੂੰ ਇਥੇ ਵੱਸਦੇ ਹਰ ਭਾਈਚਾਰੇ ਦੀ ਸੁਰੱਖਿਆ ਲਈ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ।

ਇਸੇ ਦੌਰਾਨ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੁਨੀਆ ਭਰ ਤੋਂ ਵੱਖ-ਵੱਖ ਦੇਸ਼ਾਂ ਅਤੇ ਧਰਮਾਂ ਨਾਲ ਸਬੰਧਤ ਸ਼ਰਧਾਲੂ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਪਰੰਪਰਾ ਅਨੁਸਾਰ ਹਰ ਆਉਣ ਵਾਲੇ ਦਾ ਸਤਿਕਾਰ ਕੀਤਾ ਜਾਂਦਾ ਹੈ, ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਸਿੱਖ ਕੌਮ ਦਾ ਪੁਰਾਣਾ ਨਾਤਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਕਈ ਅਧਿਕਾਰੀ ਸਨ ਸੋ ਅਮਰੀਕਾ ਨਾਲ ਸਬੰਧਤ ਸਨ। ਉਨ੍ਹਾਂ ਦੱਸਿਆ ਕਿ ਅਮਰੀਕੀ ਵਫ਼ਦ ਨਾਲ ਉਥੇ ਵਸਦੇ ਸਿੱਖਾਂ ਦੇ ਮਾਮਲਿਆਂ ਨੂੰ ਵੀ ਵਿਚਾਰਿਆ ਗਿਆ ਹੈ। ਇਸ ਦੌਰਾਨ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਮਰਯਾਦਾ, ਗੁਰਬਾਣੀ ਕੀਰਤਨ ਅਤੇ ਗੁਰੂ ਘਰ ਦੀ ਸੇਵਾ-ਪਰੰਪਰਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਵਿਜ਼ਟਰ ਬੁੱਕ ਵਿੱਚ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਿਆਂ ਲਿਖਿਆ ਇਕ ਖਾਸ ਜਗ੍ਹਾ ਤੇ ਵਾਪਸ ਆਉਣਾ ਮਾਣ ਮਹਿਸੂਸ ਹੋ ਰਿਹਾ ਹੈ। ਉਹ 15 ਸਾਲ ਪਹਿਲਾਂ ਵੀ ਰੂਹਾਨੀਅਤ ਦੇ ਇਸ ਕੇਂਦਰ ਵਿਖੇ ਨਤਮਸਤਕ ਹੋਣ ਆਏ ਸਨ।

ਅਮਰੀਕੀ ਰਾਜਦੂਤ ਦੇ ਇਸ ਦੌਰੇ ਨੂੰ ਦੇਖਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਅਤੇ ਪੂਰੇ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਰਾਜਦੂਤ ਗੋਰ ਆਪਣੇ ਅਧਿਕਾਰਤ ਦੌਰੇ ਤਹਿਤ ਭਾਰਤ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਕਰ ਰਹੇ ਹਨ, ਜਿਸ ਤਹਿਤ ਉਹ ਹਾਲ ਹੀ ਵਿੱਚ ਸ੍ਰੀਨਗਰ ਅਤੇ ਲੇਹ ਦਾ ਦੌਰਾ ਵੀ ਕਰ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਓਐਸਡੀ ਸਤਬੀਰ ਸਿੰਘ ਧਾਮੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਨਿੱਜੀ ਸਕੱਤਰ ਸਾ਼ਹਬਾਜ਼ ਸਿੰਘ, ਵਧੀਕ ਸਕੱਤਰ ਜਸਵਿੰਦਰ ਸਿੰਘ ਜੱਸੀ, ਮੀਤ ਸਕੱਤਰ ਹਰਭਜਨ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਜਰਨਲ ਮੈਨੇਜਰ ਮੇਜਰ ਸਿੰਘ, ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ, ਰਣਧੀਰ ਸਿੰਘ, ਜਤਿੰਦਰ ਸਿੰਘ, ਅਮਰੀਕਾ ਦੇ ਵਫ਼ਦ ਮੈਂਬਰ ਬਰਾਇਨ ਮਾਸਟ , ਗੈਲਾਘਰ, ਜੰਨਾ ਗੈਲਾਘਰ, ਪ੍ਰਤੀਨਿਧੀ ਥਾਨੇਦਾਰ, ਸ਼ਸ਼ੀ ਥਾਨੇਦਾਰ, ਪ੍ਰਤੀਨਿਧੀ ਪੈਟ੍ਰੋਨਿਸ, ਸਟੀਵਨਸ ਵੀ ਹਾਜ਼ਰ ਸਨ।

ਉਨ੍ਹਾਂ ਦੀ ਫੇਰੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ (ਮਾਨ ਦਲ) ਵੱਲੋਂ ਇਮਾਨ ਸਿੰਘ ਮਾਨ ਦੀ ਅਗਵਾਈ ਹੇਠ ਸ੍ਰੀ ਹਰਿਮੰਦਰ ਸਾਹਿਬ ਪਲਾਜਾ ਵਿਖੇ ਖਾਲਿਸਤਾਨ ਦੇ ਝੰਡੇ ਦਿਖਾਏ ਗਏ। ਈਮਾਨ ਸਿੰਘ ਮਾਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਵਧ ਰਹੇ ਤਣਾਅ ਕਾਰਨ ਪੰਜਾਬ, ਖਾਸ ਕਰਕੇ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵੱਡੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ‘ਅਪਰੇਸ਼ਨ ਸਿੰਧੂਰ' ਅਤੇ ‘ਸਿੰਧੂ ਜਲ ਸਮਝੌਤੇ’ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੋਵਾਂ ਮੁਲਕਾਂ ਵਿਚਾਲੇ ਗੱਲਬਾਤ ਮੁੜ ਸ਼ੁਰੂ ਕਰਨ ਅਤੇ ਪਾਣੀ ਦੇ ਸਹਿਯੋਗ ਨੂੰ ਬਹਾਲ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਨੇ ਅਮਰੀਕੀ ਰਾਜਦੂਤ ਨੂੰ 7-ਨੁਕਾਤੀ ਮੰਗ ਪੱਤਰ ਸੌਂਪਿਆ ਹੈ, ਜਿਸ ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਜੰਗੀ ਹਾਲਾਤ ਰੋਕਣ ਲਈ ਅਮਰੀਕੀ ਡਿਪਲੋਮੈਟਿਕ ਦਖਲ, ਸਿੰਧੂ ਜਲ ਸਮਝੌਤਾ ਬਹਾਲੀ, ਤਾਪੀ (TAPI) ਪਾਈਪਲਾਈਨ ਪ੍ਰੋਜੈਕਟ ’ਤੇ ਵਿਚਾਰ ਕਰਨ ਅਤੇ ਵਪਾਰ, ਯਾਤਰਾ ਤੇ ਤੀਰਥ ਯਾਤਰਾ ਲਈ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਸ਼ਾਮਲ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਸ਼ਹੀਦ-ਏ-ਆਜਮ ਨੂੰ ਸਮਰਪਿਤ ਖੂਨਦਾਨ ਕੈਂਪ ਤੇ ਪੀ.ਸੀ.ਐਸ ਅਧਿਕਾਰੀ ਬਣੇ ਰੋਲ ਮਾਡਲ

ਸ਼ਹੀਦ-ਏ-ਆਜਮ ਨੂੰ ਸਮਰਪਿਤ ਖੂਨਦਾਨ ਕੈਂਪ ਤੇ ਪੀ.ਸੀ.ਐਸ ਅਧਿਕਾਰੀ ਬਣੇ ਰੋਲ ਮਾਡਲ

ਰੇਬੀਜ਼ ਤੋਂ ਬਚਾਅ ਲਈ ਟੀਕਾਕਰਨ ਤੇ ਸਮੇਂ ਸਿਰ ਇਲਾਜ ਬੇਹੱਦ ਜ਼ਰੂਰੀ : ਡਾ. ਰਾਕੇਸ਼ ਪਾਲ

ਰੇਬੀਜ਼ ਤੋਂ ਬਚਾਅ ਲਈ ਟੀਕਾਕਰਨ ਤੇ ਸਮੇਂ ਸਿਰ ਇਲਾਜ ਬੇਹੱਦ ਜ਼ਰੂਰੀ : ਡਾ. ਰਾਕੇਸ਼ ਪਾਲ

ਨੌਜਵਾਨ ਪੀੜ੍ਹੀ ਲਈ ਸਦਾ ਪ੍ਰੇਰਨਾ ਸਰੋਤ ਰਹੇਗਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜੀਵਨ : ਜੈ ਕ੍ਰਿਸ਼ਨ ਸਿੰਘ ਰੌੜੀ

ਨੌਜਵਾਨ ਪੀੜ੍ਹੀ ਲਈ ਸਦਾ ਪ੍ਰੇਰਨਾ ਸਰੋਤ ਰਹੇਗਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜੀਵਨ : ਜੈ ਕ੍ਰਿਸ਼ਨ ਸਿੰਘ ਰੌੜੀ

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਨੇ ਫੁੱਟਬਾਲ ਮੈਚ ਕਰਵਾਇਆ

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਨੇ ਫੁੱਟਬਾਲ ਮੈਚ ਕਰਵਾਇਆ

LPU ਵਿਵਾਦ 'ਤੇ ਸਪੈਸ਼ਲ DGP ਦਾ ਵੱਡਾ ਖ਼ੁਲਾਸਾ! ਦੱਸਿਆ ਯੂਨੀਵਰਸਿਟੀ 'ਚ ਕੌਣ ਲੈ ਕੇ ਪਹੁੰਚਿਆ ਵਾਕੀ-ਟਾਕੀ

LPU ਵਿਵਾਦ 'ਤੇ ਸਪੈਸ਼ਲ DGP ਦਾ ਵੱਡਾ ਖ਼ੁਲਾਸਾ! ਦੱਸਿਆ ਯੂਨੀਵਰਸਿਟੀ 'ਚ ਕੌਣ ਲੈ ਕੇ ਪਹੁੰਚਿਆ ਵਾਕੀ-ਟਾਕੀ

ਕਾਂਗਰਸ ਵੱਲੋਂ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ

ਕਾਂਗਰਸ ਵੱਲੋਂ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ

ਪੰਜਾਬ 'ਚ ਵਿੱਕ ਰਿਹੈ ਟੌਫ਼ੀਆਂ ਵਾਂਗ ਘਰ-ਘਰ ਨਸ਼ਾ, ਭਾਜਪਾ ਨਸ਼ੇ ਦੇ ਕੌਹੜ ਨੂੰ ਕਰੇਗੀ ਖ਼ਤਮ: ਕੇਵਲ ਢਿੱਲੋਂ

ਪੰਜਾਬ 'ਚ ਵਿੱਕ ਰਿਹੈ ਟੌਫ਼ੀਆਂ ਵਾਂਗ ਘਰ-ਘਰ ਨਸ਼ਾ, ਭਾਜਪਾ ਨਸ਼ੇ ਦੇ ਕੌਹੜ ਨੂੰ ਕਰੇਗੀ ਖ਼ਤਮ: ਕੇਵਲ ਢਿੱਲੋਂ

ਲੁਧਿਆਣਾ 'ਚ 4 ਮਹੀਨਿਆਂ ਦਾ ਬੱਚਾ ਅਗਵਾ! ਸਕੀ ਭੂਆ ਹੀ ਨਿਕਲੀ ਮਾਸਟਰਮਾਈਂਡ

ਲੁਧਿਆਣਾ 'ਚ 4 ਮਹੀਨਿਆਂ ਦਾ ਬੱਚਾ ਅਗਵਾ! ਸਕੀ ਭੂਆ ਹੀ ਨਿਕਲੀ ਮਾਸਟਰਮਾਈਂਡ

LPU ਮਾਮਲੇ 'ਚ ਮਹਿਲਾ ਕਮਿਸ਼ਨ ਦੀ ਐਂਟਰੀ! DC ਤੇ SSP ਨੂੰ ਨੋਟਿਸ, ਮੰਗੀ ਰਿਪੋਰਟ

LPU ਮਾਮਲੇ 'ਚ ਮਹਿਲਾ ਕਮਿਸ਼ਨ ਦੀ ਐਂਟਰੀ! DC ਤੇ SSP ਨੂੰ ਨੋਟਿਸ, ਮੰਗੀ ਰਿਪੋਰਟ

ਪੰਜਾਬ ’ਚ ਭਾਜਪਾ ਦੀ ਨਵੀਂ ਬਿਸਾਤ, ਸੱਤਾ ਦੀ ਲੜਾਈ ਲਈ ਬਦਲੀ ਰਣਨੀਤੀ

ਪੰਜਾਬ ’ਚ ਭਾਜਪਾ ਦੀ ਨਵੀਂ ਬਿਸਾਤ, ਸੱਤਾ ਦੀ ਲੜਾਈ ਲਈ ਬਦਲੀ ਰਣਨੀਤੀ