Saturday, October 17, 2026
BREAKING
• ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦਸਤਾਵੇਜ਼ੀ ਫਿਲਮ ਪਿੰਡ ਮੱਕੜਾ, ਪੋਪਨਾ ਅਤੇ ਪੰਨੂਆਂ ਵਿਖੇ ਦਿਖਾਈ ਗਈ • ਪਰਵਿੰਦਰ ਝੋਟਾ ਦੇ ਸਸਕਾਰ ਨੂੰ ਲੈ ਕੇ ਵੱਡੀ ਖ਼ਬਰ, ਮੀਟਿੰਗ ਤੋਂ ਬਾਅਦ ਡੀ. ਆਈ. ਜੀ. ਦਾ ਵੱਡਾ ਬਿਆਨ • ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖਾਹੀਆ ਕਰਾਰ, ਪੰਜ ਸਿੰਘ ਸਾਹਿਬਾਨਾਂ ਨੇ ਸੁਣਾਇਆ ਫ਼ੈਸਲਾ • ਮੁਲਜ਼ਮ ਅਸ਼ਵਨੀ ਦੀ ਢੱਠੀ ਦੁਕਾਨ 'ਤੇ ਲਾਇਆ ਪਰਵਿੰਦਰ ਝੋਟਾ ਦਾ ਬੈਨਰ, ਕਿਹਾ-ਮੇਰੀ ਮੌਤ 'ਤੇ ਨਾ ਰੋਇਓ... • 'ਲਹਿਰਾ ਦੋ ਤਿਰੰਗਾ' ਮਾਰਚ ਤੋਂ ਪਹਿਲਾਂ ਦਿੱਲੀ ਪੁਲਸ ਦੀ ਵੱਡੀ ਕਰਵਾਈ ! ਅਭਿਜੀਤ ਦੀਪਕੇ ਨੂੰ ਹਿਰਾਸਤ 'ਚ ਲਿਆ • LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ ਨਾਬਾਲਗ ਗ੍ਰਿਫ਼ਤਾਰ • ਪੰਜਾਬ ਨੂੰ ਦੇਸ਼ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ 'ਡਬਲ ਇੰਜਣ ਸਰਕਾਰ' ਦੀ ਲੋੜ: ਡਾ. ਜਿਤੇਂਦਰ ਸਿੰਘ • CBI ਅੱਗੇ ਪੇਸ਼ ਹੋਏ CM ਮਾਨ ਦੇ OSD ਰਾਜਬੀਰ ਘੁੰਮਣ • ਸਵਦੇਸ਼ੀ ਜੰਗੀ ਬੇੜਾ ‘ਸਮਰਥਕ’ ਸਮੁੰਦਰੀ ਫੌਜ ’ਚ ਸ਼ਾਮਲ • ਰਾਹੁਲ ਗਾਂਧੀ ਵੱਲੋਂ ਮਹਿਲਾ ਪੱਤਰਕਾਰ ਨੂੰ ਧੱਕਾ ਮਾਰੇ ਜਾਣ ਦੇ ਮਾਮਲੇ 'ਚ ਸੁਣਵਾਈ 'ਤੇ SC ਨੇ ਜਤਾਈ ਸਹਿਮਤੀ

ਖੇਡ

ਵਿਰਾਟ ਕੋਹਲੀ ਦਾ ODI WC 2027 ਖੇਡਣ ਨੂੰ ਲੈ ਕੇ ਵੱਡਾ ਬਿਆਨ, ਰੱਖੀ ਇਹ ਸ਼ਰਤ

15 ਮਈ, 2026 05:18 PM

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਨੇ ਸਾਲ 2027 ਦੇ ਵਨਡੇ ਵਿਸ਼ਵ ਕੱਪ ਵਿੱਚ ਖੇਡਣ ਦੀ ਇੱਛਾ ਜ਼ਾਹਰ ਕੀਤੀ ਹੈ, ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਟੀਮ ਪ੍ਰਬੰਧਨ ਤੇ ਚੋਣਕਾਰਾਂ ਦੇ ਸਾਹਮਣੇ ਇੱਕ ਸਖ਼ਤ ਸ਼ਰਤ ਵੀ ਰੱਖ ਦਿੱਤੀ ਹੈ। ਕੋਹਲੀ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਹੀ ਖੇਡਣਾ ਜਾਰੀ ਰੱਖਣਗੇ, ਜਦੋਂ ਤੱਕ ਉਨ੍ਹਾਂ ਦੀ ਕਾਬਲੀਅਤ 'ਤੇ ਭਰੋਸਾ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਵਾਰ-ਵਾਰ ਆਪਣੀ ਜਗ੍ਹਾ ਸਾਬਤ ਕਰਨ ਲਈ ਮਜਬੂਰ ਨਹੀਂ ਕੀਤਾ ਜਾਵੇਗਾ।
ਵਿਰਾਟ ਕੋਹਲੀ ਇਸ ਸਮੇਂ ਆਈਪੀਐਲ (IPL) 2026 ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਲਈ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ 12 ਮੈਚਾਂ ਵਿੱਚ 53.77 ਦੀ ਔਸਤ ਨਾਲ 484 ਰਨ ਬਣਾਏ ਹਨ ਅਤੇ ਉਹ 'ਔਰੈਂਜ ਕੈਪ' ਦੀ ਦੌੜ ਵਿੱਚ ਮਜ਼ਬੂਤੀ ਨਾਲ ਬਣੇ ਹੋਏ ਹਨ। ਉਨ੍ਹਾਂ ਦੀ ਟੀਮ ਵੀ 16 ਅੰਕਾਂ ਨਾਲ ਪਲੇਆਫ ਦੇ ਬੇਹੱਦ ਕਰੀਬ ਹੈ।

ਕੀ ਹੈ ਕੋਹਲੀ ਦੀ ਸ਼ਰਤ? 
ਆਰਸੀਬੀ (RCB) ਦੇ ਇੱਕ ਪੌਡਕਾਸਟ ਦੌਰਾਨ ਕੋਹਲੀ ਨੇ ਸਪੱਸ਼ਟ ਕੀਤਾ ਕਿ ਜੇਕਰ ਉਨ੍ਹਾਂ ਨੂੰ ਇਹ ਮਹਿਸੂਸ ਕਰਵਾਇਆ ਗਿਆ ਕਿ ਉਨ੍ਹਾਂ ਨੂੰ ਆਪਣੀ ਕੀਮਤ ਸਾਬਤ ਕਰਨੀ ਪਵੇਗੀ, ਤਾਂ ਉਹ ਜਗ੍ਹਾ ਉਨ੍ਹਾਂ ਲਈ ਨਹੀਂ ਹੈ। ਉਨ੍ਹਾਂ ਕਿਹਾ, "ਜਦੋਂ ਤੱਕ ਟੀਮ ਨੂੰ ਲੱਗਦਾ ਹੈ ਕਿ ਮੈਂ ਯੋਗਦਾਨ ਪਾ ਸਕਦਾ ਹਾਂ ਅਤੇ ਮਾਹੌਲ ਵਿੱਚ ਭਰੋਸਾ ਬਣਿਆ ਰਹਿੰਦਾ ਹੈ, ਮੈਂ ਖੇਡਦਾ ਰਹਾਂਗਾ, ਪਰ ਜੇਕਰ ਹਰ ਮੈਚ ਤੋਂ ਬਾਅਦ ਮੇਰੇ ਪ੍ਰਦਰਸ਼ਨ 'ਤੇ ਸਵਾਲ ਉਠਾਏ ਜਾਣਗੇ, ਤਾਂ ਮੈਂ ਅਜਿਹੇ ਮਾਹੌਲ ਵਿੱਚ ਨਹੀਂ ਰਹਿਣਾ ਚਾਹਾਂਗਾ"।

ਸਿਰਫ਼ ਵਨਡੇ ਫਾਰਮੈਟ 'ਤੇ ਧਿਆਨ
37 ਸਾਲਾ ਕੋਹਲੀ ਨੇ ਦੱਸਿਆ ਕਿ ਉਹ ਪਹਿਲਾਂ ਹੀ ਟੀ-20 ਇੰਟਰਨੈਸ਼ਨਲ ਅਤੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਤੇ ਹੁਣ ਸਿਰਫ਼ ਵਨਡੇ ਫਾਰਮੈਟ 'ਚ ਹੀ ਭਾਰਤ ਦੀ ਨੁਮਾਇੰਦਗੀ ਕਰਦੇ ਹਨ।  ਉਨ੍ਹਾਂ ਕਿਹਾ ਕਿ ਹੁਣ ਉਹ ਕਿਸੇ ਰਿਕਾਰਡ ਜਾਂ ਆਲੋਚਨਾ ਲਈ ਨਹੀਂ, ਸਗੋਂ ਖੇਡ ਪ੍ਰਤੀ ਆਪਣੇ ਪਿਆਰ ਕਾਰਨ ਮੈਦਾਨ ਵਿੱਚ ਉਤਰਦੇ ਹਨ। ਉਨ੍ਹਾਂ ਦੀ ਸਭ ਤੋਂ ਵੱਡੀ ਇੱਛਾ ਭਾਰਤ ਲਈ ਇੱਕ ਹੋਰ ਵਿਸ਼ਵ ਕੱਪ ਜਿੱਤਣ ਦੀ ਹੈ।

Have something to say? Post your comment

ਅਤੇ ਖੇਡ ਖਬਰਾਂ

‘ਸਟੱਬਸ’ ਦੀ ਜਗ੍ਹਾ ‘ਬ੍ਰੀਟਜ਼ਕੇ’ ਦੱਖਣੀ ਅਫਰੀਕਾ ਦੀ ਟੀਮ ’ਚ ਸ਼ਾਮਲ

‘ਸਟੱਬਸ’ ਦੀ ਜਗ੍ਹਾ ‘ਬ੍ਰੀਟਜ਼ਕੇ’ ਦੱਖਣੀ ਅਫਰੀਕਾ ਦੀ ਟੀਮ ’ਚ ਸ਼ਾਮਲ

ਖੇਡ ਦੇ ਹਰ ਉਸ ਪਹਿਲੂ ’ਤੇ ਕੰਮ ਕੀਤਾ, ਜਿੱਥੇ ਸੁਧਾਰ ਦੀ ਲੋੜ ਸੀ : ਪਾਠਕ

ਖੇਡ ਦੇ ਹਰ ਉਸ ਪਹਿਲੂ ’ਤੇ ਕੰਮ ਕੀਤਾ, ਜਿੱਥੇ ਸੁਧਾਰ ਦੀ ਲੋੜ ਸੀ : ਪਾਠਕ

TEAM INDIA 'ਚ ਵੱਡਾ ਬਦਲਾਅ: ਧਾਕੜ ਖਿਡਾਰੀ ਦੀ 4 ਸਾਲਾਂ ਬਾਅਦ ਵਾਪਸੀ, ਪੰਜਾਬ ਦਾ PLAYER ਬਾਹਰ!

TEAM INDIA 'ਚ ਵੱਡਾ ਬਦਲਾਅ: ਧਾਕੜ ਖਿਡਾਰੀ ਦੀ 4 ਸਾਲਾਂ ਬਾਅਦ ਵਾਪਸੀ, ਪੰਜਾਬ ਦਾ PLAYER ਬਾਹਰ!

ਤਿਲਕ ਵਰਮਾ ਦਾ ਆਊਟ ਹੋਣਾ ਮੈਚ ਦਾ 'ਟ੍ਰਨਿੰਗ ਪੁਆਇੰਟ' ਰਿਹਾ: ਸੰਜੂ ਸੈਮਸਨ

ਤਿਲਕ ਵਰਮਾ ਦਾ ਆਊਟ ਹੋਣਾ ਮੈਚ ਦਾ 'ਟ੍ਰਨਿੰਗ ਪੁਆਇੰਟ' ਰਿਹਾ: ਸੰਜੂ ਸੈਮਸਨ

2027 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਦੇ ਫੈਸਲੇ 'ਤੇ ਕਾਇਮ ਰਹਿਣਗੇ ਸਿਕੰਦਰ ਰਜ਼ਾ

2027 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਦੇ ਫੈਸਲੇ 'ਤੇ ਕਾਇਮ ਰਹਿਣਗੇ ਸਿਕੰਦਰ ਰਜ਼ਾ

ਅਸੀਂ ਨਿਡਰ ਅਤੇ ਸਮਝਦਾਰੀ ਨਾਲ ਟੀ-20 ਕ੍ਰਿਕਟ ਖੇਡਣਾ ਚਾਹੁੰਦੇ ਹਾਂ:  ਸ਼ੈਫਾਲੀ ਵਰਮਾ

ਅਸੀਂ ਨਿਡਰ ਅਤੇ ਸਮਝਦਾਰੀ ਨਾਲ ਟੀ-20 ਕ੍ਰਿਕਟ ਖੇਡਣਾ ਚਾਹੁੰਦੇ ਹਾਂ: ਸ਼ੈਫਾਲੀ ਵਰਮਾ

ਨਿਊਜ਼ੀਲੈਂਡ ਖਿਲਾਫ਼ ਵਨਡੇ ਟੀਮ 'ਚ ਚੁਣੇ ਜਾ ਸਕਦੇ ਹਨ ਸੂਰਯਾਂਸ਼ ਸ਼ੇਡਗੇ

ਨਿਊਜ਼ੀਲੈਂਡ ਖਿਲਾਫ਼ ਵਨਡੇ ਟੀਮ 'ਚ ਚੁਣੇ ਜਾ ਸਕਦੇ ਹਨ ਸੂਰਯਾਂਸ਼ ਸ਼ੇਡਗੇ

PM ਮੋਦੀ ਵੀਰਵਾਰ ਨੂੰ ਏਸ਼ੀਆਈ ਖੇਡਾਂ ਦੇ ਭਾਰਤੀ ਦਲ ਨਾਲ ਕਰਨਗੇ ਮੁਲਾਕਾਤ

PM ਮੋਦੀ ਵੀਰਵਾਰ ਨੂੰ ਏਸ਼ੀਆਈ ਖੇਡਾਂ ਦੇ ਭਾਰਤੀ ਦਲ ਨਾਲ ਕਰਨਗੇ ਮੁਲਾਕਾਤ

ICC ਵਨਡੇ ਰੈਂਕਿੰਗ : ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ ਬੱਲੇਬਾਜ਼ਾਂ ਦੀ ਸੂਚੀ 'ਚ ਸਿਖਰ 'ਤੇ ਬਰਕਰਾਰ

ICC ਵਨਡੇ ਰੈਂਕਿੰਗ : ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ ਬੱਲੇਬਾਜ਼ਾਂ ਦੀ ਸੂਚੀ 'ਚ ਸਿਖਰ 'ਤੇ ਬਰਕਰਾਰ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਅਭਿਸ਼ੇਕ ਸ਼ਰਮਾ ਨੂੰ ਪਛਾੜ ਕੇ ਜਿੱਤਿਆ ICC ਦਾ ਵੱਡਾ ਐਵਾਰਡ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਅਭਿਸ਼ੇਕ ਸ਼ਰਮਾ ਨੂੰ ਪਛਾੜ ਕੇ ਜਿੱਤਿਆ ICC ਦਾ ਵੱਡਾ ਐਵਾਰਡ