Monday, June 15, 2026
BREAKING
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੂ.ਪੀ.ਐਸ.ਸੀ.-2025 ਪਾਸ ਕਰਨ ਵਾਲੇ ਉਮੀਦਵਾਰਾਂ ਦਾ ਸਨਮਾਨ; ਕਿਹਾ, ਪੰਜਾਬ ਦੇ ਆਮ ਪਰਿਵਾਰਾਂ ਦੇ ਬੱਚੇ ਲਗਾਤਾਰ ਸੂਬੇ ਦਾ ਮਾਣ ਵਧਾ ਰਹੇ ਪੰਜਾਬ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) 2026 ਲਈ 25 ਜੂਨ ਤੋਂ ਘਰ-ਘਰ ਗਣਨਾ ਹੋਵੇਗੀ ਸ਼ੁਰੂ ਆਮ ਲੋਕਾਂ ਲਈ ਬਿਹਤਰ ਸਿਹਤ ਸੇਵਾਵਾਂ ਸਾਡੀ ਪ੍ਰਾਥਮਿਕਤਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਸੰਦੀਪ ਜਿੰਦਲ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣਗੇ ਪੰਜ ਤੱਤਾਂ ਦਾ ਸਾਕਾਰ ਰੂਪ ਮਨੁੱਖ ਪ੍ਰਮਾਤਮਾ ਦੀ ਭਗਤੀ ਨਾਲ ਨਰ ਤੋਂ ਨਰਾਇਣ ਵੀ ਹੋ ਸਕਦਾ ਹੈ - ਸਾਧਵੀ ਈਸ਼ਵਰਪ੍ਰੀਤਾ ਦੀਨਾਨਗਰ : ਨਗਰ ਕੌਂਸਲ ਵਾਰਡ ਨੰਬਰ 6 ਦੇ ਨਤੀਜੇ ਦਾ ਐਲਾਨ, 8 ਸੀਟਾਂ 'ਤੇ ਕਾਂਗਰਸ ਦਾ ਕਬਜ਼ਾ ਹੋਮ ਸੈਕਟਰੀ ਦੀ ਛੁੱਟੀ ਵਿਚਾਲੇ ਚੰਡੀਗੜ੍ਹ ਪ੍ਰਸ਼ਾਸਨ 'ਚ ਵੱਡਾ ਫੇਰਬਦਲ, ਚੀਫ ਸੈਕਟਰੀ ਨੇ ਜਾਰੀ ਕੀਤੇ ਨਵੇਂ ਹੁਕਮ 62,370 ਮੀਟ੍ਰਿਕ ਟਨ LNG ਲੈ ਕੇ 'ਦਿਸ਼ਾ' ਨੇ ਪਾਰ ਕੀਤਾ ਹੋਰਮੁਜ਼ ! 18 ਤੱਕ ਭਾਰਤ ਪਹੁੰਚਣ ਦੀ ਉਮੀਦ ਸ਼ੁਕਰ ਆ, ਜੰਗ ਰੁਕੀ ! ਮੰਨ ਗਿਆ ਇਰਾਨ, ਜਾਣੋ ਕਿਹੜੀ-ਕਿਹੜੀ ਸ਼ਰਤ 'ਤੇ ਹੋਇਆ ਸਮਝੌਤਾ CM ਮਾਨ ਦੀ ਵਾਇਰਲ ਵੀਡੀਓ ਅਸਲੀ ਹੈ Ai ਨਹੀਂ, ਜਥੇਦਾਰ ਗੜਗੱਜ ਨੇ ਕੀਤੀ ਪੁਸ਼ਟੀ

ਖੇਡ

ਰੇਸਿੰਗ ਟ੍ਰੈਕ 'ਤੇ ਭਾਰਤ ਦਾ ਮਾਣ: ਕੁਸ਼ ਮੈਨੀ ਨੇ ਬਾਰਸੀਲੋਨਾ ਸਪ੍ਰਿੰਟ ਰੇਸ ਕੀਤੀ ਫਤਹਿ

14 ਜੂਨ, 2026 03:38 PM

ਬਾਰਸੀਲੋਨਾ : ਰੇਸਿੰਗ ਦੀ ਦੁਨੀਆ ਦੇ ਧਾਕੜ ਭਾਰਤੀ ਖਿਡਾਰੀ ਕੁਸ਼ ਮੈਨੀ (Kush Maini) ਨੇ ਆਪਣੀਆਂ ਉਪਲੱਧੀਆਂ ਦੀ ਸੂਚੀ 'ਚ ਇਕ ਨਵਾਂ ਮੀਲ ਦਾ ਪੱਥਰ ਕਾਇਮ ਕੀਤਾ ਹੈ। ਕੁਸ਼ ਮੈਨੀ (Kush Maini) ਨੇ ਸਰਕਟ ਡੇ ਬਾਰਸੀਲੋਨਾ-ਕੈਟਾਲੁਨੀਆ ਵਿਖੇ ਇਤਿਹਾਸ ਰਚਦੇ ਹੋਏ 2026 ਫਾਰਮੂਲਾ 2 ਸੀਜ਼ਨ ਦੀ ਪਹਿਲੀ ਜਿੱਤ ਦਰਜ ਕੀਤੀ ਹੈ। ਏਆਰਟੀ ਗ੍ਰੈਂਡ ਪ੍ਰਿਕਸ (ART Grand Prix) ਟੀਮ ਵੱਲੋਂ ਖੇਡਦਿਆਂ ਮੈਣੀ ਨੇ ਬਾਰਸੀਲੋਨਾ ਸਪ੍ਰਿੰਟ ਰੇਸ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਆਪਣਾ ਦਬਦਬਾ ਬਣਾਈ ਰੱਖਿਆ ਅਤੇ ਵਿਰੋਧੀਆਂ ਨੂੰ ਕੋਈ ਮੌਕਾ ਨਹੀਂ ਦਿੱਤਾ।

ਗਰਿੱਡ 'ਤੇ ਦੂਜੇ ਸਥਾਨ ਤੋਂ ਰੇਸ ਦੀ ਸ਼ੁਰੂਆਤ ਕਰਦੇ ਹੋਏ, ਕੁਸ਼ ਮੈਨੀ ਨੇ ਬਹੁਤ ਹੀ ਸ਼ਾਨਦਾਰ ਰਫ਼ਤਾਰ ਫੜੀ। ਉਨ੍ਹਾਂ ਨੇ ਪਹਿਲੇ ਹੀ ਮੋੜ 'ਤੇ ਪੋਲ ਪੁਜ਼ੀਸ਼ਨ ਤੋਂ ਸ਼ੁਰੂਆਤ ਕਰਨ ਵਾਲੇ ਨੋਏਲ ਲਿਓਨ ਨੂੰ ਪਿੱਛੇ ਛੱਡ ਦਿੱਤਾ ਅਤੇ ਰੇਸ ਦੀ ਕਮਾਨ ਸੰਭਾਲ ਲਈ। ਪੂਰੀ ਰੇਸ ਦੌਰਾਨ ਉਨ੍ਹਾਂ ਨੇ ਆਪਣੇ ਟਾਇਰਾਂ ਦਾ ਬਹੁਤ ਵਧੀਆ ਪ੍ਰਬੰਧਨ ਕੀਤਾ ਅਤੇ ਲਗਾਤਾਰ ਆਪਣੀ ਬੜ੍ਹਤ ਵਧਾਉਂਦੇ ਗਏ।

ਰੇਸ ਦੇ ਅੰਤ ਤੱਕ ਕੁਸ਼ ਮੈਨੀ ਨੇ ਦੂਜੇ ਸਥਾਨ 'ਤੇ ਰਹੇ ਗੈਬਰੀਅਲ ਮਿਨੀ ਤੋਂ 7.269 ਸਕਿੰਟਾਂ ਦੀ ਮਜ਼ਬੂਤ ਲੀਡ ਹਾਸਲ ਕਰ ਲਈ ਸੀ। ਨਿਕੋਲਾ ਸੋਲੋਵ ਤੀਜੇ ਸਥਾਨ 'ਤੇ ਰਹੇ, ਜਦੋਂ ਕਿ ਨੋਏਲ ਲਿਓਨ ਚੌਥੇ ਸਥਾਨ 'ਤੇ ਖ਼ਿਸਕ ਗਏ। ਇਹ ਕੁਸ਼ ਮੈਣੀ ਦੇ ਫਾਰਮੂਲਾ 2 ਕਰੀਅਰ ਦੀ ਤੀਜੀ ਜਿੱਤ ਹੈ, ਜੋ ਉਨ੍ਹਾਂ ਦੀ ਚੈਂਪੀਅਨਸ਼ਿਪ ਮੁਹਿੰਮ ਲਈ ਇੱਕ ਵੱਡਾ ਹੁਲਾਰਾ ਸਾਬਤ ਹੋਵੇਗੀ।

ਇਸ ਸ਼ਾਨਦਾਰ ਜਿੱਤ ਦੀ ਬਦੌਲਤ ਕੁਸ਼ ਮੈਣੀ ਫਾਰਮੂਲਾ 2 ਡਰਾਈਵਰਜ਼ ਚੈਂਪੀਅਨਸ਼ਿਪ ਵਿੱਚ 10ਵੇਂ ਤੋਂ 8ਵੇਂ ਸਥਾਨ 'ਤੇ ਪਹੁੰਚ ਗਏ ਹਨ। ਰੇਸ ਤੋਂ ਬਾਅਦ ਮੈਨੀ ਨੇ ਆਪਣੀ ਟੀਮ ਦੀ ਸਖ਼ਤ ਮਿਹਨਤ ਦੀ ਤਾਰੀਫ਼ ਕੀਤੀ ਅਤੇ ਇਹ ਸਫ਼ਲਤਾ ਉਨ੍ਹਾਂ ਨੂੰ ਸਮਰਪਿਤ ਕੀਤੀ।

2026 ਸੀਜ਼ਨ ਦੀ ਪਹਿਲੀ ਅਤੇ ਕਰੀਅਰ ਦੀ ਤੀਜੀ F2 ਜਿੱਤ। ਮੈਨੀ ਅਲਪਾਈਨ ਫਾਰਮੂਲਾ 1 ਟੀਮ ਲਈ ਰਿਜ਼ਰਵ ਅਤੇ ਟੈਸਟ ਡਰਾਈਵਰ ਵਜੋਂ ਵੀ ਕੰਮ ਕਰ ਰਹੇ ਹਨ। ਉਹ ਮਹਿੰਦਰਾ ਰੇਸਿੰਗ ਦੇ ਫਾਰਮੂਲਾ E ਰਿਜ਼ਰਵ ਡਰਾਈਵਰ ਵਜੋਂ ਵੀ ਜੁੜੇ ਹੋਏ ਹਨ।

Have something to say? Post your comment

ਅਤੇ ਖੇਡ ਖਬਰਾਂ

ਨੀਰਜ ਚੋਪੜਾ ਦੀ ਰਾਸ਼ਟਰਮੰਡਲ ਖੇਡਾਂ ਦੀ ਟੀਮ ’ਚ ਚੋਣ, ਕੁਆਲੀਫਿਕੇਸ਼ਨ ’ਤੇ ਨਿਰਭਰ

ਨੀਰਜ ਚੋਪੜਾ ਦੀ ਰਾਸ਼ਟਰਮੰਡਲ ਖੇਡਾਂ ਦੀ ਟੀਮ ’ਚ ਚੋਣ, ਕੁਆਲੀਫਿਕੇਸ਼ਨ ’ਤੇ ਨਿਰਭਰ

FIFA 2026: ਤਣਾਅਪੂਰਨ ਮਾਹੌਲ 'ਚ ਅਮਰੀਕਾ ਪਹੁੰਚੀ ਈਰਾਨੀ ਫੁੱਟਬਾਲ ਟੀਮ

FIFA 2026: ਤਣਾਅਪੂਰਨ ਮਾਹੌਲ 'ਚ ਅਮਰੀਕਾ ਪਹੁੰਚੀ ਈਰਾਨੀ ਫੁੱਟਬਾਲ ਟੀਮ

IND vs PAK, Womens T20 World Cup : ਹਾਈਵੋਲਟੇਜ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਚੁਣੀ ਬੱਲੇਬਾਜ਼ੀ

IND vs PAK, Womens T20 World Cup : ਹਾਈਵੋਲਟੇਜ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਚੁਣੀ ਬੱਲੇਬਾਜ਼ੀ

FIFA World Cup:: ਬ੍ਰਾਜ਼ੀਲ ਅਤੇ ਮੋਰੱਕੋ ਦਾ ਰੋਮਾਂਚਕ ਮੈਚ ਰਿਹਾ ਡਰਾਅ

FIFA World Cup:: ਬ੍ਰਾਜ਼ੀਲ ਅਤੇ ਮੋਰੱਕੋ ਦਾ ਰੋਮਾਂਚਕ ਮੈਚ ਰਿਹਾ ਡਰਾਅ

Women T20 WC: ਭਾਰਤ ਦਾ ਸਾਹਮਣਾ ਅੱਜ ਪਾਕਿ ਨਾਲ, ਖਾਸ ਗੱਲਾਂ 'ਤੇ ਇਕ ਝਾਤ

Women T20 WC: ਭਾਰਤ ਦਾ ਸਾਹਮਣਾ ਅੱਜ ਪਾਕਿ ਨਾਲ, ਖਾਸ ਗੱਲਾਂ 'ਤੇ ਇਕ ਝਾਤ

ਸਿੰਧੂ AUS Open ਦੇ ਸੈਮੀਫਾਈਨਲ ਵਿੱਚ ਹਾਰੀ, ਖਿਤਾਬੀ ਉਡੀਕ ਹੋਈ ਹੋਰ ਲੰਮੀ

ਸਿੰਧੂ AUS Open ਦੇ ਸੈਮੀਫਾਈਨਲ ਵਿੱਚ ਹਾਰੀ, ਖਿਤਾਬੀ ਉਡੀਕ ਹੋਈ ਹੋਰ ਲੰਮੀ

ਸ਼ਿਰਸੇ ਨੇ 110 ਮੀਟਰ ਅੜਿੱਕਾ ਦੌੜ ਵਿੱਚ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ

ਸ਼ਿਰਸੇ ਨੇ 110 ਮੀਟਰ ਅੜਿੱਕਾ ਦੌੜ ਵਿੱਚ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ

ਸੁਥਾਰ ਦਾ ਕਾਊਂਟੀ ਕ੍ਰਿਕਟ ਵਿੱਚ ਸ਼ਾਨਦਾਰ ਆਗਾਜ਼, ਵਾਰਵਿਕਸ਼ਾਇਰ ਵਲੋਂ ਝਟਕੀਆਂ ਦੋ ਵਿਕਟਾਂ

ਸੁਥਾਰ ਦਾ ਕਾਊਂਟੀ ਕ੍ਰਿਕਟ ਵਿੱਚ ਸ਼ਾਨਦਾਰ ਆਗਾਜ਼, ਵਾਰਵਿਕਸ਼ਾਇਰ ਵਲੋਂ ਝਟਕੀਆਂ ਦੋ ਵਿਕਟਾਂ

ਰੋਨਾਲਡੋ ਚਾਹੁੰਦੇ ਨੇ ਕਿ ਪੁਰਤਗਾਲ ਖਿਤਾਬ ਦੀ ਬਜਾਏ ਚੰਗੀ ਸ਼ੁਰੂਆਤ 'ਤੇ ਧਿਆਨ ਦੇਵੇ

ਰੋਨਾਲਡੋ ਚਾਹੁੰਦੇ ਨੇ ਕਿ ਪੁਰਤਗਾਲ ਖਿਤਾਬ ਦੀ ਬਜਾਏ ਚੰਗੀ ਸ਼ੁਰੂਆਤ 'ਤੇ ਧਿਆਨ ਦੇਵੇ

IND vs AFG, 1st ODI: ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

IND vs AFG, 1st ODI: ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ