ਸਾਹਿਬਗੰਜ : ਝਾਰਖੰਡ ਦੇ ਸਾਹਿਬਗੰਜ ਜ਼ਿਲ੍ਹੇ ਵਿਚ ਵੀਰਵਾਰ ਨੂੰ ਇਕ ਰੇਲਵੇ ਯਾਰਡ ਵਿਚ ਪੱਥਰਾਂ ਨਾਲ ਭਰੀ ਇਕ ਮਾਲ ਗੱਡੀ ਦੇ 18 ਡੱਬੇ ਰੇਲ ਪਟੜੀ ਤੋਂ ਅਚਾਨਕ ਹੇਠਾਂ ਉੱਤਰ ਆਏ। ਇਸ ਨਾਲ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ। ਇਸ ਘਟਨਾ ਦੀ ਜਾਣਕਾਰੀ ਰੇਲਵੇ ਦੇ ਇਕ ਅਧਿਕਾਰੀ ਵਲੋਂ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿਚ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀ ਮਿਲੀ।
ਇਹ ਘਟਨਾ ਝਾਰਖੰਡ ਦੇ ਸਾਹਿਬਗੰਜ ਜ਼ਿਲ੍ਹੇ ਵਿੱਚ ਪੂਰਬੀ ਰੇਲਵੇ ਦੇ ਅਧੀਨ ਆਉਂਦੇ ਬਧਰਵਾ ਰੇਲਵੇ ਯਾਰਡ ਵਿੱਚ ਵਾਪਰੀ ਹੈ। ਪੂਰਬੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀਪੀਆਰਓ) ਕੌਸ਼ਿਕ ਮਿੱਤਰਾ ਨੇ ਕਿਹਾ, "ਮਾਲ ਗੱਡੀ ਦੇ ਕੁਝ ਡੱਬੇ ਪਲਟ ਗਏ ਹਨ। ਇਸ ਘਟਨਾ ਨਾਲ ਕੋਈ ਵੀ ਸੰਚਾਲਨ ਪ੍ਰਭਾਵਿਤ ਨਹੀਂ ਹੋਇਆ। ਅਸੀਂ ਇਸ ਸਬੰਧ ਵਿੱਚ ਹੋਰ ਜਾਣਕਾਰੀ ਇਕੱਠੀ ਕਰ ਰਹੇ ਹਾਂ।"