ਖਰੜ (ਪ੍ਰੀਤ ਪੱਤੀ) : ਰੰਧਾਵਾ ਰੋਡ ਖਰੜ ਦੇ ਵਸਨੀਕ (89 ਸਾਲਾਂ) ਇਲਾਕੇ ਦੇ ਪ੍ਰਸਿੱਧ ਵਪਾਰੀ ਸਤਪਾਲ ਜਿੰਦਲ ਪੁੱਤਰ ਲਕਸ਼ਮੀ ਨਰਾਇਣ (ਜਿੰਦਲ ਫੀਡ ਵਾਲੇ ) ਜੋ ਕਿ ਪਿਛਲੇ ਦਿਨੀ ਸਵਰਗ ਸਿਧਾਰ ਗਏ ਸਨ, ਨਮਿਤ ਰਸਮ ਪੱਗੜੀ ਸ੍ਰੀ ਰਾਮ ਭਵਨ ਦੁਸਹਿਰਾ ਗਰਾਉਡ ਵਿਖੇ ਹੋਈ । ਇਸ ਮੌਕੇ ਰੋਟਰੀ ਕਲੱਬ, ਖਰੜ ਵੱਲੋਂ ਸਤਪਾਲ ਜਿੰਦਲ ਦੀ ਮੌਤ ਉਪਰੰਤ ਅੱਖਾਂ ਦਾਨ ਕਰਨ ਵਾਲੇ ਉਸਦੇ ਪਰਿਵਾਰ ਨੂੰ ਪੀ.ਜੀ.ਆਈ. ਚੰਡੀਗੜ੍ਹ ਦੇ ਅੱਖਾਂ ਦੇ ਵਿਭਾਗ ਵੱਲੋਂ ਭੇਜਿਆ ਗਿਆ ਸਰਟੀਫਿਕੇਟ ਤੇ ਰੋਟਰੀ ਕਲੱਬ ਦਾ ਸਨਮਾਨ ਪੱਤਰ ਦੇ ਕਿ ਨਵਾਜਿਆ ਗਿਆ । ਜਿਕਰਯੋਗ ਹੈ ਕਿ ਸਤਪਾਲ ਜਿੰਦਲ ਦੇ ਦਿਹਾਂਤ ਮਗਰੋਂ ਪਰਿਵਾਰ ਵੱਲੋਂ ਉਹਨਾਂ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ ਸਨ, ਜਿਸ ਨਾਲ ਹੁਣ 2 ਲੋਕ ਇਸ ਸੰਸਾਰ ਨੂੰ ਦੇਖਣ ਦੇ ਕਾਬਲ ਹੋ ਗਏ ਹਨ। ਇਸ ਮੌਕੇ ਤੇ ਰੋਟਰੀ ਕਲੱਬ ਵੱਲੋਂ ਅੱਖਾਂ ਦੇ ਦਾਨ ਦੇ ਮਹੱਤਵ ਬਾਰੇ ਲੋਕਾਂ ਨੂੰ ਲੈਕਚਰ ਦੇ ਕਿ ਜਾਗਰੂਕ ਕੀਤਾਂ । ਇਸ ਮੌਕੇ ਤੇ ਆਈ ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ ਨੇ ਦੱਸਿਆ ਕਿ ਸਤਪਾਲ ਜਿੰਦਲ ਦੇ ਪੁੱਤਰ ਸੰਜੇ ਜਿੰਦਲ ਨੇ ਆਪਣੇ ਪਿਤਾ ਦੀਆਂ ਅੱਖਾਂ ਦਾਨ ਕਰਨ ਦਾ ਫੈਸਲਾ ਲਿਆ ਸੀ ਜਦਕਿ ਰੋਟਰੀ ਕਲੱਬ ਦੇ ਪ੍ਰਧਾਨ ਹਿੰਮਤ ਸਿੰਘ ਸੈਣੀ ਤੇ ਸਕੱਤਰ ਸੁਖਵਿੰਦਰ ਸਿੰਘ ਸੈਣੀ ਨੇ ਹੋਰ ਲੋਕਾਂ ਨੂੰ ਇਸ ਕਾਰਜ ਲਈ ਅੱਗੇ ਆਉਣ ਦਾ ਸੱਦਾ ਦਿੱਤਾ । ਇਸ ਮੌਕੇ ਤੇ ਹੋਰਨਾ ਲੋਕਾਂ ਤੋਂ ਇਲਾਵਾ ਰੋਟੇਰੀਅਨਜ਼, ਆਰੀਆ ਸਮਾਜ,ਸੇਵਾ ਭਾਰਤੀ ਅਤੇ ਲਾਇਨਜ਼ ਕਲੱਬ ਦੇ ਅਹੁਦੇਦਾਰ ਵੀ ਹਾਜਰ ਸਨ ।