ਨਵੀਂ ਦਿੱਲੀ : ਦੇਸ਼ ਵਿਚ ਮਾਨਸੂਨ ਪੂਰੇ ਜ਼ੋਰਾਂ 'ਤੇ ਹੈ। ਇਸ ਕਾਰਨ ਦੇਸ਼ ਦੇ ਕਈ ਇਲਾਕਿਆਂ ਵਿਚ ਹੜ੍ਹਾਂ ਦੀ ਮਾਰ ਪੈ ਰਹੀ ਹੈ। ਉੱਤਰੀ ਭਾਰਤ ਅਤੇ ਖਾਸ ਕਰਕੇ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਤੇਜ਼ ਬਰਸਾਤ ਨੇ ਆਮ ਜੀਵਨ ਪ੍ਰਭਾਵਿਤ ਕੀਤਾ ਹੈ। ਇਸ ਦਾ ਅਸਰ ਸਬਜ਼ੀਆਂ ਦੀਆਂ ਕੀਮਤਾਂ 'ਤੇ ਸਿੱਧਾ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਮਾਨਸੂਨ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ ਅਤੇ ਆਮ ਆਦਮੀ ਲਈ ਰਸੋਈ ਦਾ ਬਜਟ ਸੰਭਾਲਣਾ ਔਖਾ ਹੋ ਗਿਆ ਹੈ।
ਪੰਜਾਬ ਸਬਜ਼ੀ ਮੰਡੀ ਵਿੱਚ ਹਾਲਾਤ ਕੁਝ ਇਸ ਤਰ੍ਹਾਂ ਦੇ ਹਨ:
ਸਬਜ਼ੀ ਪਹਿਲਾਂ ਦਾ ਭਾਅ ਹੁਣ ਦਾ ਭਾਅ
(ਰੁਪਏ/ਕਿਲੋ) (ਰੁਪਏ/ਕਿਲੋ)
ਪਿਆਜ਼ 20 30
ਅਦਰਕ 60 100
ਮਟਰ 60 120
ਟਮਾਟਰ 20 50
ਕਰੇਲਾ 30 80
ਸ਼ਿਮਲਾ ਮਿਰਚ 30 100
ਨਿੰਬੂ 40 60
ਗੋਭੀ 40 80
ਬੈਂਗਣ 40 60
ਸਬਜ਼ੀ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਰੋਜ਼ਾਨਾ ਰਸੋਈ ਦੇ ਖਰਚਿਆਂ ਬੋਝ ਵਧ ਗਿਆ ਹੈ। ਕਈ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਪਹਾੜੀ ਇਲਾਕਿਆਂ \‘ਚ ਭਾਰੀ ਮੀਂਹ ਕਾਰਨ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਭਾਅ ਚੜ੍ਹ ਰਹੇ ਹਨ।