ਜਲੰਧਰ/ਸ਼ਾਹਕੋਟ : ਕੇਂਦਰ ਦੇ ਨੀਤੀ ਆਯੋਗ ਨੂੰ ਪੰਜਾਬ ਨੂੰ ਰਾਸ਼ਟਰੀ ਸਨਮਾਨ ਮਿਲੇਗਾ। ਦਰਅਸਲ ਦੇਸ਼ ਭਰ ਵਿਚ ਜਲੰਧਰ ਜ਼ਿਲ੍ਹੇ ਦਾ ਸ਼ਾਹਕੋਟ ਸ਼ਾਨਦਾਰ ਪ੍ਰਦਰਸ਼ਨ ਲਈ ਪਹਿਲੇ ਸਥਾਨ 'ਤੇ ਚੁਣਿਆ ਗਿਆ ਹੈ। ਸ਼ਾਨਦਾਰ ਪ੍ਰਦਰਸ਼ਨ ਵਾਸਤੇ ਕੇਂਦਰ ਸਰਕਾਰ ਵੱਲੋਂ ਡੇਢ ਕਰੋੜ ਰੁਪਇਆ ਰਾਸ਼ਟਰੀ ਸਨਮਾਨ ਦੇ ਤਹਿਤ ਦਿੱਤਾ ਗਿਆ ਹੈ। ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਦੇ ਤਹਿਤ ਰਾਸ਼ਟਰੀ ਸਨਮਾਨ ਦਿੱਤਾ ਜਾਵੇਗਾ। ਕੇਂਦਰ ਦੇ ਨੀਤੀ ਆਯੋਗ ਵਿਚੋਂ ਜਲੰਧਰ ਨੂੰ ਜ਼ਿਲ੍ਹੇ ਨੂੰ 1.5 ਕਰੋੜ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਅਧੀਨ ਨੀਤੀ ਆਯੋਗ ਮੁੱਖ ਪ੍ਰਦਰਸ਼ਨ ਸੂਚਕਾਂ 'ਤੇ ਬਲਾਕਾਂ ਦੀ ਪ੍ਰਗਤੀ ਦੀ ਨਿਗਰਾਨੀ ਕਰਦਾ ਹੈ ਅਤੇ ਚੁਣੌਤੀ ਵਿਧੀ ਰਾਹੀਂ ਚੋਟੀ ਦੇ ਰੈਂਕ ਪ੍ਰਾਪਤ ਕਰਨ ਵਾਲੇ ਬਲਾਕਾਂ ਨੂੰ ਪ੍ਰਦਰਸ਼ਨ-ਆਧਾਰਿਤ ਪੁਰਸਕਾਰ ਪ੍ਰਦਾਨ ਕਰਦਾ ਹੈ। ਇਸ ਦੇ ਲਈ ਡਿਪਟੀ ਕਮਿਸ਼ਨਰ ਨੂੰ ਪੱਤਰ ਵੀ ਜਾਰੀ ਕੀਤਾ ਗਿਆ ਹੈ।